ਸਿੰਗਾਪੁਰ- ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿਚ 15 ਲੱਖ ਤੋਂ ਵੱਧ ਲੋਕ ਇਨਫੈਕਟਡ ਹਨ ਤੇ 82 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿੰਗਾਪੁਰ ਵੀ ਇਸ ਤੋਂ ਬਚਿਆ ਨਹੀਂ ਹੈ।
ਬੀਤੇ ਦਿਨ ਕੋਰੋਨਾ ਵਾਇਰਸ ਨੇ ਇੱਥੇ ਇਕ ਭਾਰਤੀ ਨੌਜਵਾਨ ਦੀ ਜਾਨ ਲੈ ਲਈ। ਉਹ ਵਰਕ ਪਰਮਿਟ 'ਤੇ ਸਿੰਗਾਪੁਰ ਗਿਆ ਸੀ। ਇਸ ਦੌਰਾਨ ਇਕ ਹੋਰ ਭਾਰਤੀ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਉਸ ਨੂੰ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ, ਜੋ ਇਕ ਹਸਪਤਾਲ ਵਿਚ ਟੈਕਨੀਸ਼ੀਅਨ ਵਜੋਂ ਕੰਮ ਕਰਦਾ ਹੈ। ਖਾਸ ਗੱਲ ਇਹ ਹੈ ਕਿ ਇਸ ਦੀ ਕੋਈ ਟਰੈਵਲ ਹਿਸਟਰੀ ਵੀ ਨਹੀਂ ਹੈ। 5 ਅਪ੍ਰੈਲ ਨੂੰ ਇਸ ਵਿਅਕਤੀ ਵਿਚ ਕੋਰੋਨਾ ਦੇ ਲੱਛਣ ਦਿਖਾਈ ਦੇਣੇ ਸ਼ੁਰੂ ਹੋਏ ਸਨ ਅਤੇ 7 ਅਪ੍ਰੈਲ ਨੂੰ ਉਸ ਦਾ ਟੈਸਟ ਪਾਜ਼ੀਟਿਵ ਆਇਆ ਸੀ।
ਮੰਗਲਵਾਰ ਨੂੰ ਮਰਨ ਵਾਲੇ ਵਿਅਕਤੀ ਦਾ ਨੈਸ਼ਨਲ ਸੈਂਟਰ ਫਾਰ ਇਨਫੈਕਸ਼ਨ ਰੋਗ ਵਿਖੇ ਕੋਰੋਨਾ ਟੈਸਟ ਹੋਇਆ ਸੀ । ਇਥੋਂ ਦੇ ਡਾਕਟਰਾਂ ਨੇ ਉਸ ਨੂੰ ਸਲਾਹ ਦਿੱਤੀ ਸੀ ਕਿ ਉਹ ਉਦੋਂ ਤੱਕ ਘਰ ਵਿਚ ਹੀ ਰਹੇ ਜਦੋਂ ਤਕ ਟੈਸਟ ਦੇ ਨਤੀਜੇ ਨਹੀਂ ਆ ਜਾਂਦੇ। ਸਿਹਤ ਮੰਤਰਾਲਾ ਮੁਤਾਬਕ ਉਸ ਦੀ ਛਾਤੀ ਦਾ ਇਕ ਐਕਸਰੇ ਹੋਇਆ ਸੀ, ਜਿਸ ਵਿਚ ਪਤਾ ਲੱਗਾ ਕਿ ਉਸ ਨੂੰ ਨਿਮੋਨੀਆ ਨਹੀਂ ਹੈ। ਬੁੱਧਵਾਰ ਨੂੰ ਉਸ ਦੀ ਘਰ ਵਿਚ ਹੀ ਮੌਤ ਹੋ ਗਈ। ਮੌਤ ਮਗਰੋਂ ਉਸ ਦੀ ਰਿਪੋਰਟ ਤੋਂ ਪਤਾ ਲੱਗਾ ਕਿ ਉਹ ਕੋਰੋਨਾ ਦੀ ਲਪੇਟ ਵਿਚ ਸੀ, ਹਾਲਾਂਕਿ ਡਾਕਟਰ ਅਜੇ ਹੋਰ ਜਾਂਚ-ਪੜਤਾਲ ਕਰ ਰਹੇ ਹਨ। ਦੱਸ ਦਈਏ ਕਿ ਸਿੰਗਾਪੁਰ ਵਿਚ ਹੁਣ ਤੱਕ 1,623 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਇੱਥੇ ਹੁਣ ਤਕ 7 ਮੌਤਾਂ ਦੀ ਪੁਸ਼ਟੀ ਹੋਈ ਹੈ, ਹਾਲਾਂਕਿ 406 ਲੋਕਾਂ ਦੇ ਸਿਹਤਯਾਬ ਹੋਣ ਮਗਰੋਂ ਉਨ੍ਹਾਂ ਨੂੰ ਹਸਪਤਾਲ ਵਿਚੋਂ ਛੁੱਟੀ ਮਿਲ ਚੁੱਕੀ ਹੈ।
USA ਰਾਸ਼ਟਰਪਤੀ ਨੇ PM ਮੋਦੀ ਨੂੰ ਕਿਹਾ- 'ਧੰਨਵਾਦ, ਨਹੀਂ ਭੁੱਲਾਂਗੇ ਭਾਰਤ ਦਾ ਅਹਿਸਾਨ'
NEXT STORY