ਬੀਜਿੰਗ (ਭਾਸ਼ਾ)- ਪੂਰਵ-ਇਤਿਹਾਸਕ ਸਮੇਂ ਵਿਚ ਭੋਜਨ ਦਾ ਮੁੱਖ ਸਰੋਤ ਰਹੇ ਮੋਟੇ ਅਨਾਜ ਨੇ ਚੀਨ ਵਿਚ ਭਾਰਤੀ ਰੈਸਟੋਰੈਂਟਾਂ ਵਿਚ ਸ਼ਾਨਦਾਰ ਵਾਪਸੀ ਕੀਤੀ ਹੈ ਅਤੇ ਇਸ ਦੇਸ਼ ਵਿਚ ਭਾਰਤ ਦਾ ਕੂਟਨੀਤਕ ਮਿਸ਼ਨ ‘ਅੰਤਰਰਾਸ਼ਟਰੀ ਮੋਟਾ ਅਨਾਜ ਸਾਲ 2023’ ਮਨਾ ਰਿਹਾ ਹੈ। ਭਾਰਤ ਸਰਕਾਰ ਵਲੋਂ ਇਕ ਪ੍ਰਸਤਾਵ ਲਿਆਏ ਜਾਣ ਅਤੇ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ (ਐੱਫ. ਏ. ਓ.) ਦੇ ਮੈਂਬਰਾਂ ਦੀ ਅਤੇ ਸੰਯੁਕਤ ਰਾਸ਼ਟਰ ਮਹਾਸਭਾ ਦੇ 75ਵੇਂ ਸੈਸ਼ਨ ਵਿਚ ਇਸ ਨੂੰ ਮਨਜ਼ੂਰੀ ਮਿਲਣ ਦੇ ਬਾਅਦ ਸਾਲ 2023 ਨੂੰ ‘ਅੰਤਰਰਾਸ਼ਟਰੀ ਮੋਟਾ ਅਨਾਜ ਸਾਲ’ ਵਜੋਂ ਮਨਾਇਆ ਜਾ ਰਿਹਾ ਹੈ। ਪ੍ਰਸਤਾਵ ਦਾ 70 ਤੋਂ ਜ਼ਿਆਦਾ ਦੇਸ਼ਾਂ ਨੇ ਸਮਰਥਨ ਕੀਤਾ ਹੈ।
ਇਥੇ ਸਥਿਤ ਭਾਰਤੀ ਦੂਤਘਰ ਨੇ ਇਸ ਸਿਲਸਿਲੇ ਵਿਚ ਕਈ ਪ੍ਰੋਗਰਾਮ ਆਯੋਜਿਤ ਕਰਨ ਦੀ ਯੋਜਨਾ ਬਣਾਈ ਹੈ, ਜਿਸ ਵਿਚ ਚੀਨ ਵਿਚ ਐੱਫ. ਏ. ਓ. ਦੇ ਪ੍ਰਤੀਨਿਧੀਆਂ ਨੇ ਭਾਈਵਾਲੀ ਨਾਲ ਅੰਤਰਰਾਸ਼ਟਰੀ ਮੋਟਾ ਅਨਾਜ ਸਾਲ 2023 ’ਤੇ ਚਰਚਾ ਲਈ ਇਕ ਗੋਲਮੇਜ ਚਰਚਾ ਵੀ ਸ਼ਾਮਲ ਹੈ। ਦੂਤਘਰ ਮੋਟਾ ਅਨਾਜ ਪਕਾਉਣ ਦੀ ਵਿਧੀ ’ਤੇ ਇਕ ਕਿਤਾਬ ਨੂੰ ਵੀ ਲੋਕ ਅਰਪਣ ਕਰੇਗਾ ਅਤੇ ‘ਮੋਟਾ ਅਨਾਜ ਪਕਾਉਣ ਦੀ ਚੁਣੌਤੀ’ ਅਤੇ ‘ਮੋਟਾ ਅਨਾਜ ਸੇਲਫੀ ਮੁਕਾਬਲੇ’ ਦਾ ਵੀ ਆਯੋਜਨ ਕਰੇਗਾ। ਬੀਜਿੰਗ, ਸ਼ੰਘਾਈ ਅਤੇ ਕਈ ਹੋਰ ਚੀਨੀ ਸ਼ਹਿਰਾਂ ਵਿੱਚ ਭਾਰਤੀ ਰੈਸਟੋਰੈਂਟ ਮੋਟੇ ਅਨਾਜ ਨਾਲ ਤਿਆਰ ਕੀਤੇ ਜਾਣ ਵਾਲੇ ਕਈ ਵਿਸ਼ੇਸ਼ ਪਕਵਾਨਾਂ ਨਾਲ ਆਏ ਹਨ, ਤਾਂ ਕਿ ਉਨ੍ਹਾਂ ਨੂੰ ਚੀਨੀ ਮਹਿਮਾਨਾਂ ਵਿਚਾਲੇ ਹਰਮਨ ਪਿਆਰਾ ਬਣਾਇਆ ਜਾ ਸਕੇ।
ਬਾਈਡੇਨ ਤੋਂ ਬਾਅਦ ਇਟਲੀ ਦੀ PM ਜਾਰਜੀਆ ਮੇਲੋਨੀ ਪਹੁੰਚੀ ਯੂਕ੍ਰੇਨ, ਜ਼ੇਲੇਂਸਕੀ ਨਾਲ ਕੀਤੀ ਮੁਲਾਕਾਤ
NEXT STORY