ਕਾਠਮੰਡੂ (ਭਾਸ਼ਾ)— ਨੇਪਾਲ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ਵਿਚ 25 ਸਾਲਾ ਇਕ ਭਾਰਤੀ ਨਾਗਰਿਕ ਨੂੰ ਗ੍ਰਿ੍ਰਫਤਾਰ ਕੀਤਾ ਗਿਆ ਹੈ। ਨੇਪਾਲ ਪੁਲਸ ਨੇ ਪੁੱਪੂ ਸ਼ਾਹ ਨਾਂ ਦੇ ਭਾਰਤੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੱਪੂ ਬਿਹਾਰ ਦੇ ਅਰਰੀਆ ਜ਼ਿਲੇ ਦਾ ਰਹਿਣ ਵਾਲਾ ਹੈ। ਉਹ ਭਾਰਤ ਤੋਂ ਗੈਰ-ਕਾਨੂੰਨੀ ਰੂਪ ਨਾਲ ਲਿਆਂਦਾ ਸੀ ਅਤੇ ਨੇਪਾਲ 'ਚ ਕਾਠਮੰਡੂ ਸਮੇਤ ਵੱਖ-ਵੱਖ ਥਾਵਾਂ 'ਤੇ ਪਹੁੰਚਾਉਂਦਾ ਸੀ।
ਇਕ ਹੋਰ ਘਟਨਾ ਵਿਚ ਨਾਰਵੇ ਦੇ ਇਕ ਨਾਗਰਿਕ ਨੂੰ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਹ ਦੋਹਾ ਜਾਣ ਲਈ ਇਕ ਜਹਾਜ਼ ਵਿਚ ਸਵਾਰ ਹੋਣ ਵਾਲਾ ਸੀ। ਪੁਲਸ ਨੇ ਉਸ ਦੇ ਬੈਗ ਵਿਚੋਂ 2 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ।
ਅਮਰੀਕਾ ਦਾ ਇਕ ਅਜਿਹਾ ਚਿਹਰਾ ਜੋ ਬਣਿਆ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਖਸ
NEXT STORY