ਕੋਲੰਬੋ- ਭਾਰਤੀ ਜਲ ਸੈਨਾ ਦਾ ਜਹਾਜ਼ ‘ਸ਼ਕਤੀ’ 100 ਟਨ ਤਰਲ ਮੈਡੀਕਲ ਆਕਸੀਜਨ ਲੈ ਕੇ ਐਤਵਾਰ ਨੂੰ ਸ਼੍ਰੀਲੰਕਾ ਪਹੁੰਚਿਆ ਤਾਂ ਕਿ ਉਸ ਨੂੰ ਕੋਰੋਨਾ ਮਹਾਮਾਰੀ ਨਾਲ ਨਜਿੱਠਣ ’ਚ ਮਦਦ ਮਿਲ ਸਕੇ। ਇਕ ਹਫ਼ਤੇ ਤੋਂ ਵੀ ਘੱਟ ਸਮੇਂ ਅੰਦਰ ਭਾਰਤ ਨੇ ਸ਼੍ਰੀਲੰਕਾ ਨੂੰ 280 ਟਨ ਆਕਸੀਜਨ ਮਦਦ ਕੀਤੀ ਹੈ। ਸ਼੍ਰੀਲੰਕਾ ਦੇ ਬੰਦਰਗਾਹ ਮੰਤਰੀ ਰੋਹਿਤ ਅਬੇਯਗੁਣਵਰਧਨੇ ਖੇਪ ਪ੍ਰਾਪਤ ਕਰਨ ਲਈ ਇੱਥੇ ਬੰਦਰਗਾਹ ’ਤੇ ਮੌਜੂਦ ਸਨ ਅਤੇ ਕੋਰੋਨਾ ਨਾਲ ਨਜਿੱਠਣ ’ਚ ਮਦਦ ਲਈ ਭਾਰਤ ਦੀ ਸ਼ਲਾਘਾ ਕੀਤੀ। ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਤਰਲ ਮੈਡੀਕਲ ਆਕਸੀਜਨ ਦੀ ਤੁਰੰਤ ਸਪਲਾਈ ਲਈ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਖੇ ਵਲੋਂ ਮਦਦ ਲਈ ਨਿੱਜੀ ਅਪੀਲ ਤੋਂ ਬਾਅਦ ਭਾਰਤੀ ਜਲ ਸੈਨਿਕ ਬੇੜੇ ਦੀ ਤਾਇਨਾਤੀ ਕੀਤੀ ਗਈ।
ਸ਼੍ਰੀਲੰਕਾਈ ਜਲ ਸੈਨਾ ਦਾ ਬੇੜਾ ‘ਸ਼ਕਤੀ’ ਵੀ 40 ਟਨ ਮੈਡੀਕਲ ਆਕਸੀਜਨ ਲੈ ਕੇ ਚੇਨਈ ਤੋਂ ਕੋਲੰਬੋ ਲਈ ਰਵਾਨਾ ਹੋਇਆ। ਬਿਆਨ ’ਚ ਕਿਹਾ ਗਿਆ,‘‘‘ਇਹ ਇਕ ਅਨੋਖੀ ਘਟਨਾ ਹੈ ਜਦੋਂ 2 ‘ਸ਼ਕਤੀ’ ਜਹਾਜ਼ਾਂ ਨੇ ਭਾਰਤ ’ਚ 2 ਵੱਖ-ਵੱਖ ਬੰਦਰਗਾਹਾਂ ਤੋਂ ਇਕ ਹੀ ਸਮੇਂ ’ਚ ਇਕ ਹੀ ਉਦੇਸ਼ ਲਈ ਆਪਣੀ ਯਾਤਰਾ ਸ਼ੁਰੂ ਕੀਤੀ।’’ ਭਾਰਤ ਨੇ ਮਹਾਮਾਰੀ ਦੌਰਾਨ ਸਮੇਂ-ਸਮੇਂ ’ਤੇ ਸ਼੍ਰੀਲੰਕਾ ਨੂੰ ਮਦਦ ਮੁਹੱਈਆ ਕਰਵਾਈ ਹੈ। ਅਪ੍ਰੈਲ-ਮਈ 2020 ’ਚ 26 ਟਨ ਦੇ ਕਰੀਬ ਜ਼ਰੂਰੀ ਮੈਡੀਕਲ ਸਮੱਗਰੀ ਤੋਹਫ਼ੇ ’ਚ ਦਿੱਤੀ ਗਈ ਸੀ। ਭਾਰਤ ਨੇ ਜਨਵਰੀ 2021 ’ਚ ਕੋਰੋਨਾ ਰੋਕੂ ਟੀਕੇ ਦੀ ਪਹਿਲੀ ਖੇਪ ਭੇਜੀ ਸੀ, ਜਿਸ ਤੋਂ ਬਾਅਦ ਦੇਸ਼ ’ਚ ਟੀਕਾਕਰਨ ਮੁਹਿੰਮ ਸ਼ੁਰੂ ਹੋਈ ਸੀ। ਸ਼੍ਰੀਲੰਕਾ ’ਚ ਹਾਲ ਦੇ ਦਿਨਾਂ ’ਚ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸਿਹਤ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਸੰਕਰਮਣ ਨਾਲ 200 ਹੋਰ ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 7 ਹਜ਼ਾਰ ਤੋਂ ਵੱਧ ਹੋ ਚੁਕੀ ਹੈ। ਅਧਿਕਾਰੀਆਂ ਅਨੁਸਾਰ ਮਰੀਜ਼ਾਂ ਦੀ ਗਿਣਤੀ ਵੱਧਣ ਨਾਲ ਮੈਡੀਕਲ ਆਕਸੀਜਨ ਦੀ ਮੰਗ 30 ਫੀਸਦੀ ਵੱਧ ਗਈ ਹੈ।
ਚੀਨ ਦੀ ਦਾਦਾਗਿਰੀ, ਸਕੂਲਾਂ ’ਚ ਪੜ੍ਹਾਵੇਗਾ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸਿਆਸੀ ਵਿਚਾਰਧਾਰਾ
NEXT STORY