ਲੰਡਨ- ਬ੍ਰਿਟੇਨ ਵਿਚ ਭਾਰਤੀ ਮੂਲ ਦੇ 2 ਭਰਾਵਾਂ ਨੇ ਇਕ ਅਪਰਾਧਿਕ ਗਿਰੋਹ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੀ ਗੱਲ ਕਬੂਲ ਕੀਤੀ ਹੈ, ਜੋ ਨੀਦਰਲੈਂਡ ਤੋਂ ਚਿਕਨ ਦਰਾਮਦ ਕਰਨ ਵਾਲੀਆਂ ਮਸ਼ਹੂਰ ਕੰਪਨੀਆਂ ਦੇ ਰਾਹੀਂ ਬ੍ਰਿਟੇਨ ਵਿਚ ਲੱਖਾਂ ਪਾਊਂਡ ਦੇ ਨਸ਼ੀਲੇ ਪਦਾਰਥ ਦੀ ਗੈਰ-ਕਾਨੂੰਨੀ ਤਸਕਰੀ ਵਿਚ ਸ਼ਾਮਲ ਸਨ।
ਬ੍ਰਿਟੇਨ ਦੀ ਰਾਸ਼ਟਰੀ ਅਪਰਾਧ ਏਜੰਸੀ ਦੀ ਜਾਂਚ ਤੋਂ ਬਾਅਦ ਮਨਜਿੰਦਰ ਸਿੰਘ ਠੱਕਰ ਤੇ ਦਵਿੰਦਰ ਸਿੰਘ ਠੱਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਨੂੰ ਅਗਲੇ ਸਾਲ ਜਨਵਰੀ ਵਿਚ ਸਜ਼ਾ ਸੁਣਾਈ ਜਾਵੇਗੀ। ਬਰਮਿੰਘਮ ਦੀ ਅਦਾਲਤ ਨੇ ਇਸੇ ਹਫਤੇ ਇਸ ਮਾਮਲੇ ਵਿਚ ਗਿਰੋਹ ਦੇ ਦੋ ਸਰਗਨਿਆਂ ਵਸੀਮ ਹੁਸੈਨ ਤੇ ਨਜ਼ਰਤ ਹੁਸੈਨ ਨੂੰ ਕਰੀਬ 44 ਸਾਲ ਦੀ ਕੈਦ ਸੁਣਾਈ ਸੀ। ਐਨ.ਸੀ.ਏ. ਦੇ ਸ਼ਾਖਾ ਸੰਚਾਲਨ ਪ੍ਰਬੰਧਕ ਕੋਲਿਨ ਵਿਲੀਅਮਸ ਨੇ ਕਿਹਾ ਕਿ ਇਸ ਮਾਮਲੇ ਦੀ ਦੋ ਤੋਂ ਤਿੰਨ ਸਾਲ ਤੱਕ ਚੱਲੀ ਜਾਂਚ ਦੌਰਾਨ ਅਸੀਂ ਇਕ ਵੱਡੇ ਅਪਰਾਧ ਦਾ ਪਰਦਾਫਾਸ਼ ਕੀਤਾ ਹੈ, ਜੋ ਕਿ ਵੈਸਟ ਮਿਡਲੈਂਡ ਵਿਚ ਡਰੱਗ ਦੀ ਦਰਾਮਦ ਤੇ ਵੰਡ ਵਿਚ ਸ਼ਾਮਲ ਸੀ। ਉਹਨਾਂ ਨੇ ਦੱਸਿਆ ਕਿ ਤਿੰਨ ਮੌਕਿਆਂ 'ਤੇ ਚਿਕਨ ਲਿਜਾ ਰਹੇ ਪਾਣੀ ਦੇ ਜਹਾਜ਼ਾਂ ਵਿਚ ਲਗਭਗ 5 ਮਿਲੀਅਨ ਪਾਊਂਡ ਦੀ ਹੈਰੋਇਨ ਤੇ ਕੋਕੀਨ ਫੜੀ ਗਈ ਸੀ। ਐਨ.ਸੀ.ਏ. ਨੇ ਕਿਹਾ ਕਿ ਜਹਾਜ਼ਾਂ ਦੀ ਜਾਂਚ ਕਰਨ ਵਾਲੇ ਅਧਿਕਾਰੀਆਂ ਨੇ ਇਸ ਤੋਂ ਬਾਅਦ ਇਸ ਤਰ੍ਹਾਂ ਦੀਆਂ 16 ਗਤੀਵਿਧੀਆਂ ਦਾ ਪਤਾ ਲਾਇਆ।
ਬਾਜਵਾ ਦਾ ਮੁਕੱਦਮਾ ਲੜਨ ਲਈ ਅਹੁਦਾ ਛੱਡਣ ਵਾਲਾ ਮੰਤਰੀ ਦੁਬਾਰਾ ਕੈਬਨਿਟ 'ਚ
NEXT STORY