ਇੰਟਰਨੈਸ਼ਨਲ ਡੈਸਕ - ਨੇਪਾਲ ਦੇ ਪਾਰਸਾ ਜ਼ਿਲ੍ਹੇ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਇਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਨੇਪਾਲ ਪੁਲਸ ਨੇ ਇਕ 32 ਸਾਲਾ ਭਾਰਤੀ ਨਾਗਰਿਕ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ ਅਤੇ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਦੋਸ਼ੀ ਆਪਣੀ ਕਾਰ 'ਚ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਭਾਰਤ ਨੂੰ ਭੰਗ ਦੀ ਇਕ ਵੱਡੀ ਖੇਪ ਸਪਲਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਪੁਲਸ ਨੇ ਦੱਸਿਆ ਕਿ ਗੁੱਡੂ ਵਰਮਾ ਨੂੰ ਜ਼ਿਲ੍ਹੇ ਦੇ ਜਗਨਨਾਥਪੁਰ ਪਿੰਡ ਨਗਰਪਾਲਿਕਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਇਕ ਭਾਰਤੀ ਨਿਵਾਸੀ ਹੈ ਅਤੇ ਉਸ ਦੀ ਕਾਰ 'ਚੋਂ 102 ਕਿਲੋਗ੍ਰਾਮ ਅਤੇ 638 ਗ੍ਰਾਮ ਭੰਗ ਬਰਾਮਦ ਕੀਤੀ ਗਈ ਹੈ।
ਉਹ ਜਗਨਨਾਥਪੁਰ-2 ਤੋਂ ਭਾਰਤ ਜਾ ਰਿਹਾ ਸੀ ਜਦੋਂ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਕੋਲੋਂ 102 ਕਿਲੋਗ੍ਰਾਮ ਤੋਂ ਵੱਧ ਵਜ਼ਨ ਵਾਲੇ ਨਸ਼ੀਲੇ ਪਦਾਰਥ ਦੇ ਦਸ ਪੈਕੇਟ ਬਰਾਮਦ ਕੀਤੇ ਗਏ। ਪੁਲਿਸ ਨੇ ਵਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸਦੀ ਕਾਰ 'ਚੋਂ ਬਰਾਮਦ ਕੀਤਾ ਗਿਆ ਭੰਗ ਜ਼ਬਤ ਕਰ ਲਿਆ। ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਖੋਦਾਈ 'ਚ ਮਿਲੀਆਂ 2000 ਸਾਲ ਪੁਰਾਣੀਆਂ 'Gold Rings' ! ਭਾਰਤ ਨਾਲ ਜੁੜਿਆ ਖਾਸ ਕੁਨੈਕਸ਼ਨ
NEXT STORY