ਵਾਸ਼ਿੰਗਟਨ(ਬਿਊਰੋ)— ਅਮਰੀਕਾ ਵਿਚ ਰਹਿ ਰਹੇ ਅਤੇ ਕੰਮ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਅਤੇ ਭਾਰਤੀਆਂ ਲਈ ਰਾਹਤ ਭਰੀ ਖਬਰ ਹੈ। ਯੂ. ਐਸ ਵਿਚ ਕੰਮ ਕਰਨ ਵਾਲੇ ਇੰਜੀਨੀਅਰਾਂ ਖਾਸ ਕਰ ਕੇ ਭਾਰਤੀਆਂ ਨੂੰ ਰਾਹਤ ਦਿੰਦੇ ਹੋਏ ਟਰੰਪ ਪ੍ਰਸ਼ਾਸਨ ਨੇ ਐਚ-1ਬੀ ਵੀਜ਼ਾ ਨਿਯਮਾਂ ਨੂੰ ਸਖਤ ਬਣਾਉਣ ਦੇ ਪ੍ਰਸਤਾਵ 'ਤੇ ਰੋਕ ਲਗਾ ਦਿੱਤੀ ਹੈ। ਸੋਮਵਾਰ ਨੂੰ ਘੋਸ਼ਣਾ ਕਰਦੇ ਹੋਏ ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਅਸੀਂ ਅਜਿਹੇ ਕਿਸੇ ਵੀ ਪ੍ਰਸਤਾਵ ਨੂੰ ਮਨਜ਼ੂਰੀ ਨਹੀਂ ਦੇ ਰਹੇ, ਜਿਸ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਅਮਰੀਕਾ ਵਿਚ ਸਥਾਈ ਨਿਵਾਸ ਲਈ ਐਪਲੀਕੇਸ਼ਨ ਦੇਣ ਵਾਲੇ ਅਤੇ ਸਾਲਾਂ ਤੋਂ ਕੰਮ ਕਰ ਰਹੇ ਐਚ-1ਬੀ ਵੀਜ਼ਾ ਧਾਰਕਾਂ ਨੂੰ ਦੇਸ਼ ਛੱਡ ਕੇ ਜਾਣਾ ਪਏ।
ਇਕ ਮੀਡੀਆ ਰਿਪੋਰਟ ਮੁਤਾਬਕ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ (ਯੂ. ਐਸ. ਸੀ. ਆਈ. ਐਸ) ਵਿਚ ਮੀਡੀਆ ਰਿਲੇਸ਼ਨਸ ਦੇ ਚੀਫ ਆਫ ਜੋਨਾਥਨ ਵਿਦਿੰਗਟਨ ਨੇ ਕਿਹਾ, 'ਯੂ. ਐਸ. ਸੀ. ਆਈ. ਐਸ ਅਜਿਹੇ ਕਿਸੇ ਪਰਿਵਰਤਨ 'ਤੇ ਵਿਚਾਰ ਨਹੀਂ ਕਰ ਰਿਹਾ ਹੈ ਜੋ ਐਚ-1ਬੀ ਵੀਜ਼ਾ ਧਾਰਕਾਂ ਨੂੰ ਸੰਯੁਕਤ ਰਾਜ ਛੱਡਣ ਲਈ ਮਜ਼ਬੂਰ ਕਰੇ। ਕਾਨੂੰਨ ਉਨ੍ਹਾਂ ਨੂੰ ਐਚ-1 ਬੀ ਵਿਚ 6 ਸਾਲ ਦੀ ਸੀਮਾ ਤੋਂ ਜ਼ਿਆਦਾ ਵਾਧੇ ਦੀ ਆਗਿਆ ਪ੍ਰਧਾਨ ਕਰਦਾ ਹੈ।'
ਦੱਸਣਯੋਗ ਹੈ ਕਿ ਕਈ ਅਮਰੀਕੀ ਸੰਸਦ ਮੈਂਬਰਾਂ ਅਤੇ ਸੰਗਠਨਾਂ ਨੇ ਟਰੰਪ ਪ੍ਰਸ਼ਾਸਨ ਦੇ ਉਸ ਪ੍ਰਸਤਾਵ ਦੀ ਆਲੋਚਨਾ ਕੀਤੀ ਸੀ, ਜਿਸ ਵਿਚ ਐਚ-1ਬੀ ਵੀਜ਼ਾ ਦਾ ਐਕਸਟੈਂਸ਼ਨ ਰੋਕਣ ਦੀ ਗੱਲ ਕਹੀ ਗਈ ਸੀ। ਵੀਜ਼ਾ ਨਿਯਮ ਸਖਤ ਹੋਣ ਨਾਲ ਰੀਬ 7.5 ਲੱਖ ਭਾਰਤੀਆਂ ਨੂੰ ਅਮਰੀਕਾ ਛੱਡ ਕੇ ਦੇਸ਼ ਪਰਤਨਾ ਪੈ ਸਕਦਾ ਸੀ।
ਮੌਸਮ ਦਾ ਉਲਟ ਫੇਰ, ਅਮਰੀਕਾ 'ਚ ਠੰਡ ਪਰ ਗਰਮੀ ਨਾਲ ਉਬਲ ਰਿਹੈ ਆਸਟ੍ਰੇਲੀਆ
NEXT STORY