ਜਕਾਰਤਾ-ਇੰਡੋਨੇਸ਼ੀਆ ਦੇ ਫੂਡ ਐਂਡ ਡਰੱਗ ਅਥਾਰਿਟੀ ਨੇ ਚੀਨ ਦੀ ਕੰਪਨੀ ਸਾਇਨੋਵੈਕ ਬਾਇਓਟੈਕ ਲਿਮਟਿਡ ਵੱਲੋਂ ਨਿਰਮਿਤ ਕੋਵਿਡ-19 ਟੀਕੇ ਦੀ ਐਮਰਜੈਂਸੀ ਹਾਲਤ ’ਚ ਇਸਤੇਮਾਲ ਕੀਤੀ ਸੋਮਵਾਰ ਨੂੰ ਮਨਜ਼ੂਰੀ ਦੇ ਦਿੱਤੀ। ਮਨਜ਼ੂਰੀ ਤੋਂ ਬਾਅਦ ਦੇਸ਼ ’ਚ ਇਸ ਹਫਤੇ ਦੇ ਆਖਿਰ ਜ਼ੋਖਿਮ ਵਾਲੇ ਆਬਾਦੀ ਸਮੂਹ ਦੇ ਟੀਕਾਕਰਣ ਦਾ ਰਾਹ ਪੱਧਰਾ ਹੋ ਗਿਆ ਹੈ।
ਇਹ ਵੀ ਪੜ੍ਹੋ -ਰੂਸ ਦੀਆਂ ਅਗਲੇ 30 ਦਿਨਾਂ ’ਚ ਸਪੁਤਨਿਕ-ਵੀ ਦੀਆਂ 40 ਲੱਖ ਖੁਰਾਕਾਂ ਤਿਆਰ ਕਰਨ ਦੀ ਯੋਜਨਾ
ਸਿਹਤ ਮੁਲਾਜ਼ਮਾਂ ਅਤੇ ਹੋਰ ਨੌਕਰਸ਼ਾਹਾਂ ਨੂੰ ‘ਕੋਰੋਨਾਵੈਕ’ ਦੇ ਟੀਕੇ ਦੀ ਖੁਰਾਕ ਦੇਣ ਦੀ ਮੁਹਿੰਮ ਇਸ ਹਫਤੇ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇੰਡੋਨੇਸ਼ੀਆ ਦੀ ਫੂਡ ਐਂਡ ਡਰੱਗ ਮਾਨੀਟਰਿੰਗ ਏਜੰਸੀ ਦੇ ਮੁਖੀ ਪੇਨੀ ਲੁਕਿਤੋ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਅੰਕੜਿਆਂ ਦੇ ਆਧਾਰ ’ਤੇ ਅਤੇ ਵਿਸ਼ਵ ਸਿਹਤ ਸੰਗਠਨ ਦੇ ਹੁਕਮਾਂ ਮੁਤਾਬਕ ਕੋਰੋਨਾਵੈਕ ਨੇ ਟੀਕੇ ਦੇ ਇਸਤੇਮਾਲ ਲਈ ਸ਼ਰਤਾਂ ਨੂੰ ਪੂਰਾ ਕੀਤਾ ਹੈ।
ਇਹ ਵੀ ਪੜ੍ਹੋ -ਕੈਪੀਟਲ ਹਿੰਸਾ ’ਚ ਮਰਨ ਵਾਲਿਆਂ ਲਈ ਪੋਪ ਨੇ ਕੀਤੀ ਪ੍ਰਾਥਨਾ, ਸ਼ਾਂਤੀ ਕਾਇਮ ਕਰਨ ਦੀ ਕੀਤੀ ਅਪੀਲ
ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਟੀਕੇ ਦੀ ਖੁਰਾਕ ਲੈਣਗੇ। ਵਿਡੋਡੋ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਸਭ ਤੋਂ ਪਹਿਲਾਂ ਰਾਸ਼ਟਰਪਤੀ ਹੀ ਕਿਉ? ਮੈਂ ਆਪਣੇ ਆਪ ਨੂੰ ਪਹਿਲ ’ਚ ਨਹੀਂ ਰੱਖ ਰਿਹਾ ਬਲਕਿ ਮੈਂ ਹਰ ਕਿਸੇ ਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਟੀਕਾ ਸੁਰੱਖਿਅਤ ਹੈ। ਬ੍ਰਾਜ਼ੀਲ, ਤੁਰਕੀ ਅਤੇ ਇੰਡੋਨੇਸ਼ੀਆ ਦੇ ‘ਕਲੀਨਿਕਲ ਟ੍ਰਾਇਲ’ ਦੇ ਅੰਕੜਿਆਂ ਦੀ ਸਮੀਖਿਆ ਤੋਂ ਬਾਅਦ ਇੰਡੋਨੇਸ਼ੀਆ ਦੇ ਅਧਿਕਾਰੀਆਂ ਨੇ ਟੀਕੇ ਦੀ ਐਮਰਜੈਂਸੀ ਹਾਲਤ ’ਚ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਫਰਾਂਸ 'ਚ ਪੁੱਜੀ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ, ਜਲਦ ਸ਼ੁਰੂ ਹੋਵੇਗਾ ਟੀਕਾਕਰਨ
NEXT STORY