ਜਕਾਰਤਾ (ਏਜੰਸੀ)— ਇੰਡੋਨੇਸ਼ੀਆ 'ਚ ਪਿਛਲੇ ਸ਼ਨੀਵਾਰ ਨੂੰ ਜਵਾਲਾਮੁਖੀ ਫਟਣ ਤੋਂ ਬਾਅਦ ਭਿਆਨਕ ਸੁਨਾਮੀ ਆਈ ਸੀ, ਜਿਸ 'ਚ ਹੁਣ ਤਕ 400 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਰਕਾਰ ਨੇ ਲੋਕਾਂ ਨੂੰ ਅਲਰਟ ਕੀਤਾ ਹੈ ਕਿ ਦੋਬਾਰਾ ਜਵਾਲਾਮੁਖੀ ਫਟ ਸਕਦਾ ਹੈ, ਇਸ ਲਈ ਉਹ ਇਸ ਖੇਤਰ ਤੋਂ ਦੂਰ ਰਹਿਣ। ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਜਵਾਲਾਮੁਖੀ ਫਟਣ ਦਾ ਖਤਰਾ ਵੀਰਵਾਰ ਨੂੰ ਵਧ ਗਿਆ ਹੈ। ਇਸ ਤੋਂ ਪਹਿਲਾਂ ਜਵਾਲਾਮੁਖੀ ਕਿਰਿਆਸ਼ੀਲ ਹੋਣ ਕਾਰਨ ਇਕ ਵਾਰ ਫਿਰ ਸੁਨਾਮੀ ਆਉਣ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਅਨਾਕ ਕ੍ਰਾਕਾਟੋਆ ਦੇ 5 ਕਿਲੋਮੀਟਰ ਤਕ ਦੇ ਖੇਤਰ ਤਕ ਲੋਕਾਂ ਨੂੰ ਨਾ ਜਾਣ ਦੀ ਸਲਾਹ ਦਿੱਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2 ਕਿਲੋਮੀਟਰ ਤਕ ਦੇ ਖੇਤਰ 'ਚ ਨਾ ਜਾਣ ਦੀ ਸਲਾਹ ਦਿੱਤੀ ਸੀ।
ਉਨ੍ਹਾਂ ਨੇ ਨਿਵਾਸੀਆਂ ਨੂੰ ਤਟ ਤੋਂ ਦੂਰ ਰਹਿਣ ਲਈ ਕਿਹਾ ਹੈ। ਇਹ ਚਿਤਾਵਨੀ ਸ਼ਨੀਵਾਰ ਰਾਤ ਨੂੰ ਆਈ ਜਾਨਲੇਵਾ ਸੁਨਾਮੀ 'ਚ 400 ਤੋਂ ਵਧੇਰੇ ਲੋਕਾਂ ਦੇ ਮਾਰੇ ਜਾਣ ਦੇ ਖਤਰੇ ਤੋਂ ਬਾਅਦ ਜਾਰੀ ਕੀਤੀ ਗਈ ਹੈ। ਹਵਾਬਾਜ਼ੀ ਅਧਿਕਾਰੀਆਂ ਨੇ ਜਹਾਜ਼ਾਂ ਦੀ ਦਿਸ਼ਾ ਬਦਲਣ ਦੇ ਹੁਕਮ ਦਿੱਤੇ ਹਨ। ਕ੍ਰਾਕੋਟੋਆ ਦੇ ਇਕ ਅਧਿਕਾਰੀ ਨੇ ਕਿਹਾ,''ਅਸੀਂ ਅੱਜ ਸਵੇਰ ਤੋਂ ਜਵਾਲਾਮੁਖੀ ਫਟਣ ਦੇ ਖਤਰੇ ਦਾ ਅਲਰਟ ਜਾਰੀ ਕਰ ਦਿੱਤਾ ਹੈ।''
ਇਸ ਚਿਤਾਵਨੀ ਤੋਂ ਪਹਿਲਾਂ ਤੋਂ ਹੀ ਡਰੇ ਹੋਏ ਸਥਾਨਕ ਨਿਵਾਸੀਆਂ 'ਚ ਨਵਾਂ ਡਰ ਬੈਠ ਗਿਆ ਹੈ ਅਤੇ ਉਨ੍ਹਾਂ ਨੇ ਫਿਰ ਤੋਂ ਸੁਨਾਮੀ ਆਉਣ ਦੇ ਸ਼ੱਕ ਕਾਰਨ ਆਪਣੇ ਘਰਾਂ 'ਚ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਸ਼ਨੀਵਾਰ ਰਾਤ ਨੂੰ ਆਈ ਸੁਨਾਮੀ ਕਾਰਨ 430 ਲੋਕਾਂ ਦੀ ਮੌਤ ਹੋ ਗਈ ਅਤੇ 1495 ਲੋਕ ਜ਼ਖਮੀ ਹੋ ਗਏ। ਅਜੇ ਤਕ 159 ਲੋਕ ਲਾਪਤਾ ਹਨ। ਤਕਰੀਬਨ 22,000 ਲੋਕ ਘਰੋਂ-ਬੇਘਰ ਹੋ ਗਏ ਹਨ।
ਵੈਨਜ਼ੁਏਲਾ : ਤਖਤਾਪਲਟ ਮਾਮਲੇ 'ਚ 9 ਫੌਜੀਆਂ ਨੂੰ ਹੋਈ ਜੇਲ
NEXT STORY