ਲੰਡਨ (ਭਾਸ਼ਾ) - ਬ੍ਰਿਟੇਨ ’ਚ ਮਹਿੰਗਾਈ ਅਪ੍ਰੈਲ ’ਚ ਵਧ ਕੇ ਇਕ ਸਾਲ ਤੋਂ ਜ਼ਿਆਦਾ ਦੇ ਉੱਚੇ ਪੱਧਰ ’ਤੇ 3.5 ਫੀਸਦੀ ’ਤੇ ਪਹੁੰਚ ਗਈ। ਮੁੱਖ ਰੂਪ ਨਾਲ ਊਰਜਾ ਅਤੇ ਪਾਣੀ ਵਰਗੇ ਘਰੇਲੂ ਬਿੱਲ ਵਧਣ ਨਾਲ ਮਹਿੰਗਾਈ ਦਰ ਵਧੀ ਹੈ। ਰਾਸ਼ਟਰੀ ਅੰਕੜਾ ਦਫਤਰ ਦੇ ਅੰਕੜਿਆਂ ਅਨੁਸਾਰ ਖਪਤਕਾਰ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਦੀ ਦਰ ਅਪ੍ਰੈਲ ’ਚ 3.5 ਫੀਸਦੀ ਰਹੀ, ਜਦੋਂਕਿ ਮਾਰਚ ’ਚ ਇਹ 2.6 ਫੀਸਦੀ ਸੀ।
ਇਹ ਵੀ ਪੜ੍ਹੋ : ਚੈੱਕ ਰਾਹੀਂ ਲੈਣ-ਦੇਣ ਕਰਨ ਵਾਲਿਆਂ ਲਈ ਵੱਡੀ ਖ਼ਬਰ, ਬਦਲ ਗਏ ਨਿਯਮ
ਅਪ੍ਰੈਲ ਦੀ ਮਹਿੰਗਾਈ ਦਰ ਜਨਵਰੀ, 2024 ਤੋਂ ਬਾਅਦ ਤੋਂ ਸਭ ਤੋਂ ਜ਼ਿਆਦਾ ਹੈ। ਇੰਨਾ ਹੀ ਨਹੀਂ ਇਹ ਵਾਧਾ ਅਕਤੂਬਰ, 2022 ਤੋਂ ਬਾਅਦ ਤੋਂ ਸਭ ਤੋਂ ਵੱਡਾ ਹੈ। ਉਸ ਸਮੇਂ ਰੂਸ-ਯੂਕ੍ਰੇਨ ਜੰਗ ਦੇ ਮੱਦੇਨਜ਼ਰ ਊਰਜਾ ਸੰਕਟ ਚਰਮ ’ਤੇ ਸੀ। ਅਰਥਸ਼ਾਸਤਰੀਆਂ ਨੇ ਮਹਿੰਗਾਈ ਦਰ ’ਚ ਵੱਡੇ ਵਾਧੇ ਦਾ ਅੰਦਾਜ਼ਾ ਜਤਾਇਆ ਸੀ। ਇਸ ਦਾ ਕਾਰਨ ਅਪ੍ਰੈਲ ’ਚ ਘਰੇਲੂ ਬਿੱਲਾਂ ’ਚ ਵਾਧਾ ਹੈ।
ਇਹ ਵੀ ਪੜ੍ਹੋ : RBI ਨੇ ਜਾਰੀ ਕੀਤਾ 20 ਰੁਪਏ ਦਾ ਨਵਾਂ ਨੋਟ, ਜਾਣੋ ਇਹ ਪੁਰਾਣੇ ਤੋਂ ਕਿੰਨਾ ਹੈ ਵੱਖਰਾ
ਵਿਆਪਕ ਰੂਪ ਨਾਲ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਸਾਲ ਮਹਿੰਗਾਈ 3 ਫੀਸਦੀ ਤੋਂ ’ਤੇ ਰਹੇਗੀ। ਇਸ ਨਾਲ ਬੈਂਕ ਆਫ ਇੰਗਲੈਂਡ ਨੀਤੀਗਤ ਦਰ ’ਚ ਹੋਰ ਕਟੌਤੀ ਤੋਂ ਪ੍ਰਹੇਜ਼ ਕਰ ਸਕਦਾ ਹੈ। ਕੇਂਦਰੀ ਬੈਂਕ ਦਾ ਮਹਿੰਗਾਈ ਟੀਚਾ 2 ਫੀਸਦੀ ਹੈ।
ਇਹ ਵੀ ਪੜ੍ਹੋ : ਔਰਤਾਂ ਲਈ ਖ਼ੁਸ਼ਖ਼ਬਰੀ : ਸਿਰਫ਼ 2 ਸਾਲਾਂ 'ਚ ਮਿਲਣ ਲੱਗੇਗਾ ਫਿਕਸ ਰਿਟਰਨ, ਜਾਣੋ ਕਿਵੇਂ ਕਰਨਾ ਹੈ ਨਿਵੇਸ਼
ਇਹ ਵੀ ਪੜ੍ਹੋ : ਸ਼ੇਅਰ ਬਾਜ਼ਾਰ 'ਚ ਰਿਟਰਨ ਨੂੰ ਲੈ ਕੇ Alert ਰਹਿਣ ਦੀ ਲੋੜ; ਨਿਵੇਸ਼ਕਾਂ ਲਈ ਹੋ ਗਈ ਵੱਡੀ ਭਵਿੱਖਬਾਣੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੇ ਰਾਜਪੁਰਾ ਦੇ 8 ਪਿੰਡ ਮੋਹਾਲੀ 'ਚ ਸ਼ਾਮਲ, ਅੱਜ ਦੀਆਂ ਟੌਪ-10 ਖਬਰਾਂ
NEXT STORY