ਬਿਜ਼ਨੈੱਸ ਡੈਸਕ - ਚਾਲੂ ਵਿੱਤੀ ਸਾਲ ’ਚ 10 ਫਰਵਰੀ ਤੱਕ ਡਾਇਰੈਕਟ ਟੈਕਸ ਕੁਲੈਕਸ਼ਨ 9.4 ਫੀਸਦੀ ਵਧ ਕੇ ਲੱਗਭਗ 19.44 ਲੱਖ ਕਰੋੜ ਰੁਪਏ ਹੋ ਗਈ। ਇਹ ਵਾਧਾ ਕਾਰਪੋਰੇਟ ਟੈਕਸ ਦੀ ਬਿਹਤਰ ਵਸੂਲੀ ਅਤੇ ਟੈਕਸ ਰਿਫੰਡ ਦੀ ਸੁਸਤ ਰਫਤਾਰ ਦਾ ਨਤੀਜਾ ਹੈ।
ਇਹ ਵੀ ਪੜ੍ਹੋ : ਹੁਣ ਵਿਦੇਸ਼ ਤੋਂ Gold ਸਮੇਤ ਜ਼ਿਆਦਾ ਸਾਮਾਨ ਲਿਆ ਸਕਣਗੇ ਯਾਤਰੀ, ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?
ਇਨਕਮ ਟੈਕਸ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸ਼ੁੱਧ ਕਾਰਪੋਰੇਟ ਟੈਕਸ ਕੁਲੈਕਸ਼ਨ 14.51 ਫੀਸਦੀ ਵਧ ਕੇ 8.90 ਲੱਖ ਕਰੋੜ ਰੁਪਏ ’ਤੇ ਪਹੁੰਚ ਗਈ। ਉੱਥੇ ਹੀ ਗੈਰ-ਕਾਰਪੋਰੇਟ ਟੈਕਸ ਕੁਲੈਕਸ਼ਨ, ਜਿਸ ’ਚ ਨਿੱਜੀ ਇਨਕਮ ਟੈਕਸ ਅਤੇ ਹਿੰਦੂ ਅਣਵੰਡੇ ਪਰਿਵਾਰ (ਐੱਚ. ਯੂ. ਐੱਫ.) ਤੋਂ ਮਿਲੇ ਟੈਕਸ ਸ਼ਾਮਲ ਹਨ, 5.91 ਫੀਸਦੀ ਵਧ ਕੇ ਲੱਗਭਗ 10.03 ਲੱਖ ਕਰੋੜ ਰੁਪਏ ਰਹੀ। ਸ਼ੇਅਰਾਂ ਅਤੇ ਹੋਰ ਸਕਿਓਰਿਟੀਜ਼ ਦੇ ਲੈਣ-ਦੇਣ ’ਤੇ ਲਾਇਆ ਜਾਣ ਵਾਲਾ ਸਕਿਓਰਿਟੀ ਲੈਣ-ਦੇਣ ਟੈਕਸ (ਐੱਸ. ਟੀ. ਟੀ.) ਦੀ ਕੁਲੈਕਸ਼ਨ 50,279 ਕਰੋੜ ਰੁਪਏ ਰਹੀ। ਇਸ ਮਿਆਦ ’ਚ ਟੈਕਸ ਰਿਫੰਡ ਜਾਰੀ ਕਰਨ ’ਚ 18.82 ਫੀਸਦੀ ਦੀ ਗਿਰਾਵਟ ਆਈ ਅਤੇ ਇਹ ਘਟ ਕੇ 3.34 ਲੱਖ ਕਰੋੜ ਰੁਪਏ ਰਹਿ ਗਿਆ।
ਇਹ ਵੀ ਪੜ੍ਹੋ : 8th Pay Commission ਦੀ ਸ਼ੁਰੂਆਤ: LIVE ਹੋਈ ਵੈੱਬਸਾਈਟ, ਸਰਕਾਰ ਨੇ ਸੁਝਾਅ ਲਈ ਆਖ਼ਰੀ ਤਾਰੀਖ਼ ਕੀਤੀ ਜਾਰੀ
ਇਹ ਵੀ ਪੜ੍ਹੋ : ਨਵੇਂ ਨਿਯਮਾਂ ਦਾ ਡਰਾਫਟ ਜਾਰੀ : ਇਨਕਮ ਟੈਕਸ ਹੁਣ 333 ਨਿਯਮਾਂ ’ਚ ਸਿਮਟਿਆ, 1 ਅਪ੍ਰੈਲ ਤੋਂ ਹੋਵੇਗਾ ਲਾਗੂ
ਇਹ ਵੀ ਪੜ੍ਹੋ : ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ; ਜਾਣੋ ਕਿੰਨੇ ਹੋਏ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਜਾਣੋ ਕਿਹੜੀ ਧਾਰਾ ਤਹਿਤ ਰਾਜਪਾਲ ਯਾਦਵ ਨੂੰ ਹੋਈ ਹੈ ਜੇਲ੍ਹ, ਕੀ ਹੁੰਦੀ ਹੈ ਸਜ਼ਾ ਅਤੇ ਜੁਰਮਾਨੇ ਦੀ ਵਿਵਸਥਾ
NEXT STORY