ਤਹਿਰਾਨ - ਈਰਾਨ ਦੇ ਰੱਖਿਆ ਮੰਤਰੀ ਅਮੀਰ ਹਤਾਮੀ ਨੇ ਵੀਰਵਾਰ ਨੂੰ ਅਮਰੀਕਾ ਖਿਲਾਫ ਇਕ ਵੱਡਾ ਬਿਆਨ ਦਿੱਤਾ। ਉਨ੍ਹਾਂ ਆਖਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ 'ਤੇ ਸੰਭਾਵਿਤ ਫੌਜੀ ਹਮਲੇ ਦੀ ਧਮਕੀ ਹੋਰ ਕੁਝ ਨਹੀਂ ਸਿਰਫ ਇਕ ਖੋਖਲੀ ਧੌਂਸ ਹੈ। ਮੀਡੀਆ ਨੇ ਹਤਾਮੀ ਦੇ ਹਵਾਲੇ ਤੋਂ ਆਖਿਆ ਕਿ ਧਮਕੀ ਉਨ੍ਹਾਂ ਦੀਆਂ ਅਸਫਲ ਨੀਤੀਆਂ ਨੂੰ ਢੱਕਣ ਲਈ ਇਕ ਧੌਂਸ ਦੀ ਤਰ੍ਹਾਂ ਲੱਗਦੀ ਹੈ।
ਦੋਹਾਂ ਦੇਸ਼ਾਂ ਵਿਚਾਲੇ ਇਸ ਸਮੇਂ ਤਣਾਅ ਸ਼ਿਖਰ 'ਤੇ ਹੈ। ਸੋਮਵਾਰ ਨੂੰ ਟਰੰਪ ਨੇ ਆਖਿਆ ਸੀ ਕਿ ਜੇਕਰ ਈਰਾਨ ਕੁਝ ਕਰਦਾ ਹੈ ਤਾਂ ਉਹ ਉਸ 'ਤੇ ਅਜਿਹਾ ਹਮਲਾ ਕਰੇਗਾ ਜਿਵੇਂ ਉਸ 'ਤੇ ਪਹਿਲਾਂ ਕਦੇ ਨਾ ਕੀਤਾ ਗਿਆ ਹੋਵੇ। ਦੱਸ ਦਈਏ ਕਿ ਟਰੰਪ ਨੇ ਇਸੇ ਬਿਆਨ 'ਤੇ ਜਵਾਬ ਦਿੰਦੇ ਹੋਏ ਈਰਾਨੀ ਰੱਖਿਆ ਮੰਤਰੀ ਨੇ ਇਹ ਬਿਆਨ ਦਿੱਤਾ। ਉਨ੍ਹਾਂ ਨੇ ਅਮਰੀਕਾ ਨੂੰ ਈਰਾਨ ਖਿਲਾਫ ਕਦਮ ਚੁੱਕਣ ਦੀ ਗਲਤੀ ਨਾ ਕਰਨ ਦੀ ਚਿਤਾਵਨੀ ਦਿੱਤੀ।
ਬਿਆਨ 'ਚ ਹਤਾਮੀ ਨੇ ਆਖਿਆ ਕਿ ਜੇਕਰ ਉਹ ਗਲਤੀ ਕਰਦੇ ਹਨ ਤਾਂ ਉਨ੍ਹਾਂ ਨੂੰ ਜਵਾਬ ਮਿਲੇਗਾ, ਜੋ ਉਨ੍ਹਾਂ ਨੂੰ ਪਹਿਲਾਂ ਦੀ ਕਾਰਵਾਈ ਦੀ ਤੁਲਨਾ 'ਚ ਜ਼ਿਆਦਾ ਸ਼ਰਮਿੰਦਾ ਕਰੇਗਾ। ਉਨ੍ਹਾਂ ਆਖਿਆ ਕਿ ਈਰਾਨੀ ਸੁਰੱਖਿਆ ਬਲ ਰਾਸ਼ਟਰ ਅਤੇ ਉਸ ਦੀਆਂ ਸਰਹੱਦਾਂ ਦੀ ਰੱਖਿਆ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ ਅਤੇ ਕਿਸੇ ਵੀ ਧਮਕੀ ਦਾ ਮੂੰਹਤੋੜ ਜਵਾਬ ਦੇਣਗੇ।
EU 'ਚ ਬ੍ਰੈਗਜ਼ਿਟ 'ਚ ਦੇਰੀ ਨੂੰ ਲੈ ਕੇ ਬਣੀ ਸਹਿਮਤੀ, ਨਵੀਂ ਤਰੀਕ 'ਤੇ ਫੈਸਲਾ ਨਹੀਂ
NEXT STORY