ਬਾਬਾ ਬਕਾਲਾ ਸਾਹਿਬ (ਅਠੌਲਾ): ਮਲੇਸ਼ੀਆ ਤੋਂ ਡਿਪੋਰਟ ਹੋ ਕੇ ਆਇਆ ਸ਼ਾਦੀਸ਼ੁਦਾ 29 ਸਾਲਾ ਨੌਜਵਾਨ ਕਰੀਬ 23 ਦਿਨਾਂ ਬਾਅਦ ਵੀ ਘਰ ਨਹੀਂ ਪੁੱਜਾ, ਜਿਸ ਕਰਕੇ ਘਰ ਵਾਲੇ ਬੜੇ ਪ੍ਰੇਸ਼ਾਨ ਦੇ ਦੌਰ 'ਚੋਂ ਗੁਜ਼ਰ ਰਹੇ ਹਨ।
ਇਸ ਸਬੰਧੀ ਲੜਕੇ ਦੀ ਮਾਤਾ ਸੁਖਵੰਤ ਕੌਰ ਵਿਧਵਾ ਪਿਆਰਾ ਸਿੰਘ, ਵਾਸੀ ਵਡਾਲਾ ਖੁਰਦ, ਤਹਿਸੀਲ ਬਾਬਾ ਬਕਾਲਾ ਸਾਹਿਬ ਨੇ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਲੜਕਾ ਅੰਮ੍ਰਿਤਪਾਲ ਸਿੰਘ (29 ਸਾਲ) ਜੋ ਕਿ ਸ਼ਾਦੀਸ਼ੁਦਾ ਹੈ ਅਤੇ ਉਸ ਨੂੰ ਮਲੇਸ਼ੀਆ ਵਿਚੋਂ ਡਿਪੋਰਟ ਕਰ ਦਿੱਤਾ ਗਿਆ, ਜਿਸ ਨਾਲ ਉਸ ਦੇ ਹੋਰ ਵੀ ਸਾਥੀ ਸਨ, ਉਹ ਮਿਤੀ 14 ਅਪ੍ਰੈਲ 2026 ਨੂੰ ਮਲੇਸ਼ੀਆ ਤੋਂ ਹਵਾਈ ਜਹਾਜ 'ਚ ਸਾਥੀਆਂ ਸਮੇਤ ਰਵਾਨਾ ਹੋਇਆ ਤੇ ਸ਼ਾਮੀਂ ਦਿੱਲੀ ਏਅਰਪੋਰਟ 'ਤੇ ਉਤਰਿਆ। ਉਸਨੇ ਉਤਰ ਕੇ ਵੀ ਸਾਨੂੰ ਫੋਨ ਕੀਤਾ ਤੇ ਉਹ ਬੜਾ ਖੁਸ਼ ਸੀ, ਫਿਰ ਉਹ ਸਾਥੀਆਂ ਸਮੇਤ ਕਾਰ ਰਾਹੀਂ ਚੱਲ ਪਿਆ ਤੇ ਫਰੀਦਕੋਟ ਉਤਰਿਆ, ਜਿੱਥੋਂ ਵੀ ਸਾਨੂੰ ਫੋਨ ਕਰਦਾ ਰਿਹਾ, ਫਿਰ 15 ਅਪ੍ਰੈਲ ਨੂੰ ਸਵੇਰੇ 07 ਵਜੇ ਅੰਮ੍ਰਿਤਸਰ ਉੱਤਰਕੇ ਸਾਨੂੰ ਫੋਨ ਕੀਤਾ ਕਿ ਮੈਂ ਘਰ ਆ ਰਿਹਾ ਹਾਂ, ਫਿਰ ਉਸ ਦਾ ਫੋਨ ਬੰਦ ਹੋ ਗਿਆ। ਉਸ ਦੀ ਲੋਕੇਸ਼ਨ ਅੰਮ੍ਰਿਤਸਰ ਤੋਂ ਬਟਾਲਾ ਦੀ ਆ ਰਹੀ ਹੈ।
ਸੁਖਵੰਤ ਕੌਰ ਨੇ ਦੱਸਿਆ ਕਿ ਅਸੀਂ ਹਰ ਜਗ੍ਹਾ ਉਸ ਨੂੰ ਲੱਭਿਆ ਪਰ ਉਸ ਦਾ ਕੁਝ ਵੀ ਪਤਾ ਨਹੀਂ ਲੱਗਾ, ਫਿਰ ਅਸੀਂ ਐੱਸ.ਐੱਸ.ਪੀ. ਅੰਮ੍ਰਿਤਸਰ ਦਿਹਾਤੀ, ਡੀ.ਐੱਸ.ਪੀ. ਬਾਬਾ ਬਕਾਲਾ ਸਾਹਿਬ, ਐੱਸ.ਐੱਚ.ਓ. ਥਾਣਾ ਬਿਆਸ, ਸਿਟੀ ਥਾਣਾ ਤੇ ਐੱਸ.ਐੱਸ.ਪੀ. ਤਰਨ ਤਾਰਨ ਸਾਹਿਬ ਵਿਖੇ ਰਿਪੋਰਟਾਂ ਦਰਜ ਕਰਾਈਆਂ ਹਨ, ਪਰ ਅਜੇ ਤੱਕ ਉਸ ਦੀ ਕੋਈ ਉੱਘ ਸੁੱਘ ਨਹੀਂ ਨਿਕਲ ਰਹੀ। ਉਸ ਨੇ ਉੱਚ ਪੁਲਿਸ ਅਧਿਕਾਰੀਆਂ ਪਾਸ ਫਰਿਆਦ ਲਗਾਈ ਕਿ ਉਸ ਦੇ ਪੁੱਤਰ ਨੂੰ ਲੱਭ ਕੇ ਦਿੱਤਾ ਜਾਵੇ, ਕਿਉਂਕਿ ਉਨ੍ਹਾਂ ਦਾ ਟੱਬਰ ਕਾਫ਼ੀ ਸਦਮੇ ਵਿਚ ਹੈ।
ਅੰਮ੍ਰਿਤਸਰ 'ਚ ਧਮਾਕੇ ਮਗਰੋਂ ਹੁਣ ਬਾਜ਼ਾਰ 'ਚੋਂ ਮਿਲੀ ਲਾਵਾਰਿਸ ਗੱਡੀ, ਸ਼ੱਕੀ ਸਾਮਾਨ ਬਰਾਮਦ ਹੋਣ ਮਗਰੋਂ ਘਬਰਾਏ ਲੋਕ
NEXT STORY