ਇੰਟਰਨੈਸ਼ਨਲ ਡੈਸਕ : ਮਿਡਲ ਈਸਟ ਵਿਚ ਵਧਦੇ ਤਣਾਅ ਅਤੇ ਅਮਰੀਕਾ-ਇਜ਼ਰਾਈਲ ਨਾਲ ਜਾਰੀ ਸੰਘਰਸ਼ ਦੌਰਾਨ ਈਰਾਨ ਨੇ ਇਕ ਵੱਡੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਈਰਾਨੀ ਅਧਿਕਾਰੀਆਂ ਨੇ ਜਾਸੂਸੀ, ਗੈਰ-ਕਾਨੂੰਨੀ ਹਥਿਆਰਾਂ ਦੀ ਸਮੱਗਲਿੰਗ ਅਤੇ ਵੱਖਵਾਦੀ ਜਥੇਬੰਦੀਆਂ ਨਾਲ ਸਬੰਧਤ ਦੋਸ਼ਾਂ ਵਿਚ 35 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿਚ ਖੁਫੀਆ ਮੰਤਰਾਲੇ ਵੱਲੋਂ ਮੋਸਾਦ ਨਾਲ ਜੁੜੇ ਦੱਸੇ ਗਏ ਸ਼ੱਕੀ ਸ਼ਾਮਲ ਹਨ। ਇਸ ਤੋਂ ਇਲਾਵਾ ਹਥਿਆਰ ਸਮੱਗਲਰ ਅਤੇ ਵੱਖ-ਵੱਖ ਵੱਖਵਾਦੀ ਧੜਿਆਂ ਦੇ ਸਹਿਯੋਗੀ ਵੀ ਇਸ ਸਮੂਹ ਵਿਚ ਹਨ। ਇਹ ਵਿਆਪਕ ਸੁਰੱਖਿਆ ਮੁਹਿੰਮ ਦੇਸ਼ ਦੇ ਛੇ ਸੂਬਿਆਂ ਵਿਚ ਚਲਾਈ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਈਰਾਨ ਨੂੰ ਹਥਿਆਰਾਂ ਦੀ ਸਪਲਾਈ ਨਾ ਕਰਨ ’ਤੇ ਸਹਿਮਤ ਹੋਇਆ ਚੀਨ : ਟਰੰਪ
NEXT STORY