ਤਹਿਰਾਨ— ਈਰਾਨ ਨੇ ਇਸ ਹਫਤੇ ਇਕ ਨਵਾਂ ਲੜਾਕੂ ਜਹਾਜ਼ ਉਤਾਰਨ ਦੀ ਘੋਸ਼ਣਾ ਕੀਤੀ ਹੈ। ਈਰਾਨ ਅਮਰੀਕਾ ਤੇ ਇਜ਼ਰਾਇਲ ਵਲੋਂ ਆਉਣ ਵਾਲੇ ਖਤਰਿਆਂ ਨਾਲ ਨਜਿੱਠਣ ਲਈ ਮਿਜ਼ਾਇਲ ਮੋਰਚੇ 'ਤੇ ਖੁਦ ਨੂੰ ਦਰੁੱਸਤ ਕਰੇਗਾ। ਇਕ ਏਜੰਸੀ ਨੇ ਰੱਖਿਆ ਮੰਤਰੀ ਦੇ ਹਵਾਲੇ ਨਾਲ ਅੱਜ ਇਹ ਜਾਣਕਾਰੀ ਦਿੱਤੀ। ਇਕ ਇੰਟਰਵਿਊ 'ਚ ਰੱਖਿਆ ਮੰਤਰੀ ਅਮੀਰ ਹਾਤਮੀ ਨੇ ਕਿਹਾ ਕਿ ਸਾਡੀ ਪਹਿਲ ਸਾਡੀ ਮਿਜ਼ਾਇਲ ਸਮਰੱਥਾ ਵਧਾਉਣਾ ਹੈ ਅਤੇ ਮਿਜ਼ਾਇਲ ਰੱਖਿਆ 'ਚ ਦੁਸ਼ਮਣਾਂ ਦੀਆਂ ਕੋਸ਼ਿਸ਼ਾਂ ਨੂੰ ਦੇਖਦੇ ਹੋਏ ਸਾਨੂੰ ਇਸ ਨੂੰ ਵਧਾਉਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਨਵਾਂ ਲੜਾਕੂ ਜਹਾਜ਼,''ਰਾਸ਼ਟਰੀ ਡਿਫੈਂਸ ਇੰਡਸਟਰੀ ਡੇਅ' ਦੇ ਦਿਨ ਬੁੱਧਵਾਰ ਨੂੰ ਉਡਾਣ ਭਰੇਗਾ।
ਹਾਤਮੀ ਨੇ ਕਿਹਾ ਕਿ ਇਹ ਰੱਖਿਆ ਪ੍ਰੋਗਰਾਮ ਮਿਜ਼ਾਇਲ ਹਮਲਿਆਂ ਦੀਆਂ ਉਨ੍ਹਾਂ ਯਾਦਾਂ ਤੋਂ ਪ੍ਰੇਰਿਤ ਹੈ ਜੋ 1980 'ਚ ਇਰਾਕ ਨਾਲ ਚੱਲੇ 8 ਸਾਲ ਦੇ ਯੁੱਧ ਦੌਰਾਨ ਈਰਾਨ ਨੂੰ ਝੱਲਣੇ ਪਏ। ਇਸ ਦੇ ਨਾਲ ਹੀ ਇਹ ਇਜ਼ਰਾਇਲ ਅਤੇ ਅਮਰੀਕਾ ਤੋਂ ਵਾਰ-ਵਾਰ ਮਿਲ ਰਹੀਆਂ ਧਮਕੀਆਂ ਨਾਲ ਨਜਿੱਠਣ ਲਈ ਹੈ, ਜੋ ਇਸਲਾਮੀ ਗਣਰਾਜ ਨਾਲ ਨਜਿੱਠਣ ਲਈ ਸਾਰੇ ਬਦਲ ਤਿਆਰ ਰਹਿਣ ਦੀ ਗੱਲ ਕਹਿੰਦੇ ਹਨ। ਹਾਤਮੀ ਨੇ ਕਿਹਾ ਕਿ ਅਸੀਂ ਈਰਾਨ- ਇਰਾਕ ਯੁੱਧ 'ਚ ਅਸੀਂ ਬਹੁਤ ਕੁਝ ਸਿੱਖਿਆ ਹੈ। ਅਸੀਂ ਦੇਖਿਆ ਕਿ ਅਸੀਂ ਜਿੱਥੇ-ਜਿੱਥੇ ਅਸਮਰੱਥ ਹਾਂ, ਉੱਥੇ ਕੋਈ ਸਾਡੇ 'ਤੇ ਦਇਆ ਨਹੀਂ ਦਿਖਾਉਣ ਵਾਲਾ। ਉਨ੍ਹਾਂ ਨੇ ਕਿਹਾ ਕਿ ਸਾਡੇ ਸਾਧਨ ਸੀਮਤ ਹਨ ਅਤੇ ਅਸੀਂ ਘੱਟ ਲਾਗਤ 'ਤੇ ਸੁਰੱਖਿਆ ਸਥਾਪਤ ਕਰਨ ਲਈ ਵਚਨਬੱਧ ਹਾਂ।
ਇਟਲੀ : ਪ੍ਰਬੰਧਕਾਂ ਵੱਲੋਂ ਢਹਿ-ਢੇਰੀ ਹੋਏ ਪੁਲ ਦੇ ਨੁਕਸਾਨ ਲਈ 500 ਮਿਲੀਅਨ ਯੂਰੋ ਦੀ ਮਦਦ ਦੇਣ ਦਾ ਐਲਾਨ
NEXT STORY