ਵਾਸ਼ਿੰਗਟਨ : ਈਰਾਨ ਦੇ ਨਾਲ ਚੱਲ ਰਹੀ ਜੰਗ ਦੇ ਦਰਮਿਆਨ 'ਰਿਜੀਮ ਚੇਂਜ' (ਸੱਤਾ ਪਰਿਵਰਤਨ) ਦਾ ਦਾਅਵਾ ਕਰਨ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਖੁਦ ਘਰੇਲੂ ਮੋਰਚੇ 'ਤੇ ਬੁਰੀ ਤਰ੍ਹਾਂ ਘਿਰ ਗਏ ਹਨ। ਪ੍ਰਾਪਤ ਰਿਪੋਰਟਾਂ ਅਨੁਸਾਰ ਡਿੱਗਦੀ ਲੋਕਪ੍ਰਿਯਤਾ, ਵਧਦੀ ਮਹਿੰਗਾਈ ਅਤੇ ਵਿਵਾਦਿਤ ਫੈਸਲਿਆਂ ਕਾਰਨ ਵ੍ਹਾਈਟ ਹਾਊਸ ਦੇ ਅੰਦਰ ਭਾਰੀ ਹਲਚਲ ਸ਼ੁਰੂ ਹੋ ਗਈ ਹੈ ਅਤੇ ਟਰੰਪ ਕੈਬਨਿਟ ਵਿੱਚ ਵੱਡੇ ਫੇਰਬਦਲ ਦੀ ਤਿਆਰੀ ਕਰ ਰਹੇ ਹਨ।
ਲੋਕਪ੍ਰਿਅਤਾ 'ਚ ਵੱਡੀ ਗਿਰਾਵਟ
ਇੱਕ ਤਾਜ਼ਾ ਸਰਵੇਖਣ ਮੁਤਾਬਕ ਰਾਸ਼ਟਰਪਤੀ ਟਰੰਪ ਦੀ ਅਪ੍ਰੂਵਲ ਰੇਟਿੰਗ ਡਿੱਗ ਕੇ ਸਿਰਫ 36 ਫੀਸਦੀ ਰਹਿ ਗਈ ਹੈ, ਜੋ ਕਿ ਉਨ੍ਹਾਂ ਦੇ ਮੌਜੂਦਾ ਕਾਰਜਕਾਲ ਦਾ ਸਭ ਤੋਂ ਹੇਠਲਾ ਪੱਧਰ ਹੈ। ਈਰਾਨ ਨਾਲ ਪਿਛਲੇ ਪੰਜ ਹਫਤਿਆਂ ਤੋਂ ਚੱਲ ਰਹੀ ਜੰਗ ਦਾ ਸਿੱਧਾ ਅਸਰ ਅਮਰੀਕੀ ਜਨਤਾ ਦੀ ਜੇਬ 'ਤੇ ਪੈ ਰਿਹਾ ਹੈ। ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਅਤੇ ਮਹਿੰਗਾਈ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੰਕੜਿਆਂ ਮੁਤਾਬਕ ਲਗਭਗ 60 ਫੀਸਦੀ ਅਮਰੀਕੀ ਇਸ ਜੰਗ ਖਿਲਾਫ ਹਨ।
ਇਹ ਵੀ ਪੜ੍ਹੋ : ਟਰੰਪ ਦੀ ਧਮਕੀ ਦਰਮਿਆਨ ਈਰਾਨ ਦਾ ਵੱਡਾ ਦਾਅਵਾ! US ਦੇ 2'ਬਲੈਕ ਹਾਕ' ਹੈਲੀਕਾਪਟਰ ਕੀਤੇ ਤਬਾਹ
ਕੈਬਨਿਟ ਮੰਤਰੀਆਂ ਦੀ ਕੁਰਸੀ ਖ਼ਤਰੇ 'ਚ
ਅਟਾਰਨੀ ਜਨਰਲ ਪਾਮ ਬੋਂਡੀ ਨੂੰ ਹਟਾਏ ਜਾਣ ਤੋਂ ਬਾਅਦ ਹੁਣ ਕਈ ਹੋਰ ਵੱਡੇ ਨਾਂ ਟਰੰਪ ਦੇ ਨਿਸ਼ਾਨੇ 'ਤੇ ਹਨ। ਸੂਤਰਾਂ ਅਨੁਸਾਰ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗੈਬਾਰਡ ਅਤੇ ਕਾਮਰਸ ਸੈਕਟਰੀ ਹਾਵਰਡ ਲੁਟਨਿਕ ਦੀ ਕੁਰਸੀ ਵੀ ਖਤਰੇ ਵਿੱਚ ਹੈ। ਦੱਸਿਆ ਜਾ ਰਿਹਾ ਹੈ ਕਿ ਟਰੰਪ ਗੈਬਾਰਡ ਦੇ ਕੰਮ ਤੋਂ ਖੁਸ਼ ਨਹੀਂ ਹਨ ਅਤੇ ਲੁਟਨਿਕ ਵੀ ਕਈ ਵਿਵਾਦਾਂ ਵਿੱਚ ਘਿਰੇ ਹੋਏ ਹਨ। ਹਾਲਾਂਕਿ ਵ੍ਹਾਈਟ ਹਾਊਸ ਨੇ ਅਧਿਕਾਰਤ ਤੌਰ 'ਤੇ ਕਿਹਾ ਹੈ ਕਿ ਰਾਸ਼ਟਰਪਤੀ ਨੂੰ ਆਪਣੀ ਟੀਮ 'ਤੇ ਪੂਰਾ ਭਰੋਸਾ ਹੈ।
ਮੀਡੀਆ ਕਵਰੇਜ ਤੋਂ ਨਾਰਾਜ਼ ਹਨ ਟਰੰਪ
ਰਾਸ਼ਟਰਪਤੀ ਟਰੰਪ ਮੀਡੀਆ ਕਵਰੇਜ ਨੂੰ ਲੈ ਕੇ ਵੀ ਕਾਫੀ ਨਾਰਾਜ਼ ਦੱਸੇ ਜਾ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਮੀਡੀਆ ਜੰਗ ਨੂੰ ਲੈ ਕੇ ਉਨ੍ਹਾਂ ਦੀ ਗਲਤ ਤਸਵੀਰ ਪੇਸ਼ ਕਰ ਰਿਹਾ ਹੈ। ਟਰੰਪ ਨੇ ਆਪਣੀ ਟੀਮ ਨੂੰ "ਸਕਾਰਾਤਮਕ ਖ਼ਬਰਾਂ" ਫੈਲਾਉਣ ਦੇ ਨਿਰਦੇਸ਼ ਦਿੱਤੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਟਰੰਪ ਸਰਕਾਰ ਵਿੱਚ ਕੁਝ "ਟਾਰਗੇਟਿਡ ਬਦਲਾਅ" ਕੀਤੇ ਜਾ ਸਕਦੇ ਹਨ ਤਾਂ ਜੋ ਜਨਤਾ ਨੂੰ ਇਹ ਸੰਦੇਸ਼ ਦਿੱਤਾ ਜਾ ਸਕੇ ਕਿ ਸਰਕਾਰ ਐਕਸ਼ਨ ਵਿੱਚ ਹੈ ਅਤੇ ਹਾਲਾਤ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ : ਕੁੱਲੂ 'ਚ ਸੈਲਾਨੀਆਂ ਨਾਲ ਭਰੀ ਗੱਡੀ ਡੂੰਘੀ ਖੱਡ 'ਚ ਡਿੱਗੀ, 4 ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੱਛਮੀ ਏਸ਼ੀਆ ਤਣਾਅ ਦਾ ਅਸਰ: ਭਾਰਤ ਲਈ ਵਧੀਆਂ ਇੰਟਰਨੈਸ਼ਨਲ ਉਡਾਣਾਂ, ਯੂਰਪੀਅਨ ਏਅਰਲਾਈਨਜ਼ ਸਰਗਰਮ
NEXT STORY