ਇੰਟਰਨੈਸ਼ਨਲ ਡੈਸਕ- ਇਰਾਨ ਵਿੱਚ ਇਜ਼ਰਾਈਲੀ ਖ਼ੁਫੀਆ ਏਜੰਸੀ ਮੋਸਾਦ ਨਾਲ ਕਥਿਤ ਸਬੰਧਾਂ ਅਤੇ ਜਨਵਰੀ ਵਿੱਚ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਦੇ ਦੋਸ਼ ਵਿੱਚ ਸ਼ਨੀਵਾਰ ਨੂੰ ਇੱਕ ਵਿਅਕਤੀ ਨੂੰ ਫਾਂਸੀ ਦੇ ਦਿੱਤੀ ਗਈ ਹੈ। ਫਾਂਸੀ ਦਿੱਤੇ ਗਏ ਵਿਅਕਤੀ ਦੀ ਪਛਾਣ ਇਰਫਾਨ ਕਿਆਨੀ ਵਜੋਂ ਹੋਈ ਹੈ।
ਇਰਾਨ ਦੀ ਅਦਾਲਤ ਦੀ 'ਮਿਜ਼ਾਨ' ਸਮਾਚਾਰ ਏਜੰਸੀ ਅਨੁਸਾਰ, ਕਿਆਨੀ ਨੂੰ ਇਸਫਾਨ ਸ਼ਹਿਰ ਵਿੱਚ ਸੁਰੱਖਿਆ ਬਲਾਂ 'ਤੇ ਹਮਲਾ ਕਰਨ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਦਾ ਦੋਸ਼ੀ ਪਾਇਆ ਗਿਆ ਸੀ। ਇਰਾਨੀ ਅਧਿਕਾਰੀਆਂ ਨੇ ਬਿਨਾਂ ਕੋਈ ਠੋਸ ਸਬੂਤ ਪੇਸ਼ ਕੀਤੇ ਦਾਅਵਾ ਕੀਤਾ ਕਿ ਕਿਆਨੀ ਮੋਸਾਦ ਦੇ ਇੱਕ ਮਿਸ਼ਨ 'ਤੇ ਸੀ ਅਤੇ ਦੇਸ਼ ਦੀ ਸੁਰੱਖਿਆ ਨੂੰ ਨੁਕਸਾਨ ਪਹੁੰਚਾ ਰਿਹਾ ਸੀ।
ਜ਼ਿਕਰਯੋਗ ਹੈ ਕਿ ਇਰਾਨ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਅਤੇ ਇਜ਼ਰਾਈਲ ਨਾਲ ਵਧਦੇ ਤਣਾਅ ਤੋਂ ਬਾਅਦ ਫਾਂਸੀ ਦੀਆਂ ਸਜ਼ਾਵਾਂ ਵਿੱਚ ਤੇਜ਼ੀ ਆਈ ਹੈ। ਹਾਲ ਹੀ ਵਿੱਚ ਕਈ ਪ੍ਰਦਰਸ਼ਨਕਾਰੀਆਂ, ਕਥਿਤ ਜਾਸੂਸਾਂ ਅਤੇ ਵਿਰੋਧੀ ਸਮੂਹਾਂ ਨਾਲ ਜੁੜੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ।
Hijack ਹੋ ਗਿਆ ਤੇਲ ਨਾਲ ਭਰਿਆ ਟੈਂਕਰ! ਭਾਰਤੀ ਸਣੇ 17 ਕਰੂ ਮੈਂਬਰ ਕਿਡਨੈਪ
NEXT STORY