ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਅਮਰੀਕਾ ਤੇ ਇਰਾਨ ਵਿਚਾਲੇ ਜਾਰੀ ਤਣਾਅ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਇਸੇ ਤਣਾਅ ਵਿਚਾਲੇ ਇਰਾਨ ਦੀ 'ਇਸਲਾਮਿਕ ਰੈਵੋਲਿਊਸ਼ਨ ਗਾਰਡ ਕੌਰਪਸ' (IRGC) ਦੇ ਬੁਲਾਰੇ ਹੁਸੈਨ ਮੁਹੇਬੀ ਨੇ ਐਲਾਨ ਕੀਤਾ ਹੈ ਕਿ ਇਰਾਨੀ ਫੌਜ ਨੇ ਦੁਸ਼ਮਣ ਨੂੰ ਵੱਡਾ ਨੁਕਸਾਨ ਪਹੁੰਚਾਉਣ ਅਤੇ ਸਟੀਕਤਾ ਨਾਲ ਨਿਸ਼ਾਨਾ ਬਣਾਉਣ ਲਈ ਰਣਨੀਤਕ ਜੰਗ ਦਾ ਮੈਦਾਨ ਤੈਅ ਕਰ ਲਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅਮਰੀਕਾ ਖ਼ਿਲਾਫ਼ ਜੰਗ 'ਚ ਹੁਣ ਕੋਈ ਤੈਅ ਸੀਮਾ ਜਾਂ ਰੋਕ-ਟੋਕ ਨਹੀਂ ਹੋਵੇਗੀ।
ਕਰਮਾਨ ਸੂਬੇ 'ਚ ਇੱਕ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਇਰਾਨੀ ਸੁਪਰੀਮ ਲੀਡਰ ਮੋਜਤਬਾ ਖਾਮੇਨੇਈ ਨੇ ਦੱਸਿਆ ਕਿ ਇਰਾਨ ਦੇ ਫੌਜੀ ਕਮਾਂਡਰਾਂ ਨੂੰ ਸਪੱਸ਼ਟ ਨਿਰਦੇਸ਼ ਦੇ ਦਿੱਤੇ ਗਏ ਹਨ ਕਿ ਦੁਸ਼ਮਣ ਦੀ ਕਿਸੇ ਵੀ ਧਮਕੀ ਦਾ 'ਤੁਰੰਤ ਅਤੇ ਮੂੰਹਤੋੜ' ਜਵਾਬ ਦਿੱਤਾ ਜਾਵੇ। ਉਨ੍ਹਾਂ ਦੇ ਇਸ ਐਲਾਨ ਮਗਰੋਂ ਇੰਝ ਜਾਪਦਾ ਹੈ ਕਿ ਇਰਾਨ ਹੁਣ ਆਰ-ਪਾਰ ਦੀ ਜੰਗ ਲਈ ਤਿਆਰ ਬੈਠਾ ਹੈ।
ਇਹ ਵੀ ਪੜ੍ਹੋ- 280 ਤੱਕ ਜਾ ਪਹੁੰਚਿਆ ਪੁੱਤ ਦਾ Heart Rate ! ਮਾਂ ਦੇ ਸੁੱਕਣ ਲੱਗੇ ਸਾਹ, ਪਾਲਤੂ ਕੁੱਤੇ ਨੇ ਇੰਝ ਬਚਾਈ ਜਾਨ
IRGC ਨੇ ਆਪਣੇ ਏਜੰਡੇ 'ਚ ਅਮਰੀਕੀ ਅਤੇ ਇਜ਼ਰਾਈਲੀ ਹਿੱਤਾਂ ਵਾਲੇ ਨਵੇਂ ਖੇਤਰਾਂ ਅਤੇ ਨਵੇਂ ਟਾਰਗੇਟਾਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਕਿਸੇ ਵੀ ਹਮਲੇ ਦਾ ਮੂੰਹ-ਤੋੜ ਜਵਾਬ ਦਿੱਤਾ ਜਾ ਸਕੇ। ਰਿਪੋਰਟਾਂ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੋਟੀ ਦੇ ਫੌਜੀ ਅਧਿਕਾਰੀਆਂ ਵੱਲੋਂ ਇਰਾਨ 'ਤੇ ਸੰਭਾਵੀ ਫੌਜੀ ਹਮਲਿਆਂ ਦੇ ਵਿਕਲਪਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਿਸ ਮਗਰੋਂ ਅਮਰੀਕਾ ਨੇ ਖਾੜੀ ਦੇਸ਼ਾਂ ਨੂੰ ਵੀ 3 ਨਵੰਬਰ ਦੀਆਂ ਮਿਡਟਰਮ ਚੋਣਾਂ ਤੋਂ ਬਾਅਦ ਇਰਾਨ ਖ਼ਿਲਾਫ਼ ਇੱਕ ਛੋਟਾ ਪਰ ਭਿਆਨਕ ਹਮਲਾ ਕਰਨ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਹੈ, ਜਿਸ ਮਗਰੋਂ ਮਿਡਲ ਈਸਟ ਜੰਗ ਦੇ ਇਕ ਵਾਰ ਫ਼ਿਰ ਤੋਂ ਤੇਜ਼ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਇਹ ਵੀ ਪੜ੍ਹੋ- ਸਕੂਲਾਂ 'ਚ ਦਸਤਾਰ ਤੇ ਬੁਰਕੇ 'ਤੇ ਬੈਨ ! ਕਿਊਬੈਕ ਪ੍ਰਸ਼ਾਸਨ ਨੇ ਕੀਤਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇਸ ਦੇਸ਼ ਦਾ 'ਸਿੰਗਲ' ਲੋਕਾਂ ਲਈ ਫ੍ਰੀ ਯਾਤਰਾ ਦਾ ਆਫ਼ਰ ! ਅਪਲਾਈ ਕਰਨ ਦੀ ਪ੍ਰਕਿਰਿਆ ਵੀ ਦਿਲਚਸਪ
NEXT STORY