ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਵਧਦੇ ਜਾ ਰਹੇ ਤਣਾਅ ਅਤੇ ਅਮਰੀਕਾ-ਇਜ਼ਰਾਈਲ ਦੇ ਫੌਜੀ ਦਬਾਅ ਵਿਚਾਲੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਆਨ ਨੇ ਖੇਤਰੀ ਸਬੰਧਾਂ ਨੂੰ ਲੈ ਕੇ ਆਪਣਾ ਰੁਖ਼ ਸਪੱਸ਼ਟ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੁਆਂਢੀ ਦੇਸ਼ਾਂ ਨਾਲ ਉਨ੍ਹਾਂ ਦੇ ਸਬੰਧਾਂ ਨੂੰ ਦੁਸ਼ਮਣਾਂ ਦੁਆਰਾ ਜਾਣਬੁੱਝ ਕੇ ਗਲਤ ਅਰਥਾਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਖਾੜੀ ਦੇਸ਼ਾਂ (UAE, ਸਾਊਦੀ ਅਰਬ, ਕਤਰ, ਆਦਿ) ਤੋਂ ਮੁਆਫੀ ਮੰਗਣ ਨੂੰ ਕਈ ਪੱਛਮੀ ਮੀਡੀਆ ਹਾਊਸਾਂ ਨੇ 'ਈਰਾਨ ਦੀ ਹਾਰ' ਜਾਂ 'ਆਤਮ ਸਮਰਪਣ' ਵਜੋਂ ਪੇਸ਼ ਕੀਤਾ ਹੈ, ਜੋ ਕਿ ਬਿਲਕੁਲ ਗਲਤ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਈਰਾਨ ਖੇਤਰੀ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ ਅਤੇ ਹਾਲੀਆ ਟਕਰਾਅ ਸਿਰਫ਼ ਉਨ੍ਹਾਂ ਦੇਸ਼ਾਂ ਦੀ 'ਮਜਬੂਰੀ' ਸੀ ਜੋ ਅਮਰੀਕਾ ਦੇ ਦਬਾਅ ਹੇਠ ਸਨ।
ਇਹ ਵੀ ਪੜ੍ਹੋ- High Alert ! ਜੰਗ ਵਿਚਾਲੇ ਜ਼ਬਰਦਸਤ ਧਮਾਕੇ ਨਾਲ ਕੰਬ ਗਿਆ ਯੂਰਪੀ ਦੇਸ਼
ਪੇਜ਼ੇਸ਼ਕੀਅਨ ਨੇ ਇਸ਼ਾਰਿਆਂ-ਇਸ਼ਾਰਿਆਂ ਵਿੱਚ ਅਮਰੀਕਾ ਅਤੇ ਇਜ਼ਰਾਈਲ 'ਤੇ ਦੋਸ਼ ਲਾਇਆ ਕਿ ਉਹ ਖੇਤਰੀ ਦੇਸ਼ਾਂ ਅਤੇ ਈਰਾਨ ਵਿਚਾਲੇ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਪੇਜ਼ੇਸ਼ਕੀਅਨ ਆਪਣੇ ਘਰੇਲੂ ਸਮਰਥਕਾਂ ਨੂੰ ਇਹ ਦਿਖਾਉਣਾ ਚਾਹੁੰਦੇ ਹਨ ਕਿ ਈਰਾਨ ਕਮਜ਼ੋਰ ਨਹੀਂ ਪਿਆ ਹੈ। ਇਸ ਦੇ ਨਾਲ ਹੀ, ਉਹ ਅੰਤਰਰਾਸ਼ਟਰੀ ਪੱਧਰ 'ਤੇ ਵੀ ਸਥਿਤੀ ਨੂੰ ਸ਼ਾਂਤ ਕਰਨ ਦੀ ਰਣਨੀਤੀ ਅਪਣਾ ਰਹੇ ਹਨ।
ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਪੱਸ਼ਟੀਕਰਨ ਨੂੰ 'ਕਮਜ਼ੋਰੀ ਦਾ ਸੰਕੇਤ' ਦੱਸਦਿਆਂ ਕਿਹਾ ਕਿ ਈਰਾਨ ਹੁਣ ਸਿਰਫ਼ ਬਿਆਨਬਾਜ਼ੀ ਨਾਲ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਬਿਆਨ ਤੋਂ ਬਾਅਦ ਖਾੜੀ ਦੇਸ਼ਾਂ ਨੇ ਹਾਲੇ ਤੱਕ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਦਿੱਤੀ ਹੈ, ਪਰ ਸੁਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਈਰਾਨ ਦਾ ਇਹ 'ਡਿਪਲੋਮੈਟਿਕ ਰੁਖ਼' ਜਾਰੀ ਰਹਿੰਦਾ ਹੈ, ਤਾਂ ਖੇਤਰ ਵਿੱਚ ਫੌਜੀ ਤਣਾਅ ਵਿੱਚ ਕੁਝ ਕਮੀ ਆ ਸਕਦੀ ਹੈ।
ਇਹ ਵੀ ਪੜ੍ਹੋ- 'ਗੁਬਾਰੇ' ਪਿੱਛੇ ਦਾਗ਼'ਤੀਆਂ ਕਰੋੜਾਂ ਦੀਆਂ ਮਿਜ਼ਾਈਲਾਂ ! ਇਰਾਨ ਦੇ ਮਾਸਟਰਸਟ੍ਰੋਕ ਨੇ ਅਮਰੀਕਾ ਨੂੰ ਕਰ'ਤਾ ਹੱਕਾ-ਬੱਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤੇਲ, ਗੈਸ ਦੇ ਬਾਅਦ ਹੁਣ ਪਾਣੀ ਦਾ ਸੰਕਟ..... ਜੰਗ ਵਿਚਾਲੇ ਖਾੜੀ ਦੇਸ਼ਾਂ ਦੀ ਵਧੀ ਮੁਸੀਬਤ
NEXT STORY