ਕਾਹਿਰਾ(ਭਾਸ਼ਾ)— ਅੱਤਵਾਦੀ ਸੰਗਠਨ ਇਸਲਾਮੀਕ ਸਟੇਟ (ਆਈ. ਐਸ.) ਨੇ ਅਮਰੀਕਾ ਦੇ ਨਿਊਯਾਰਕ ਵਿਚ ਬੁੱਧਵਾਰ ਨੂੰ ਹੋਏ ਟਰੱਕ ਹਮਲੇ ਦੀ ਜ਼ਿੰਮੇਦਾਰੀ ਲਈ ਹੈ। ਇਸ ਹਮਲੇ ਵਿਚ 8 ਲੋਕ ਮਾਰੇ ਗਏ ਸਨ ਅਤੇ 12 ਤੋਂ ਜ਼ਿਆਦਾ ਜ਼ਖਮੀ ਹੋਏ ਸਨ। ਆਈ. ਐਸ ਨੇ ਵੀਰਵਾਰ ਨੂੰ ਆਪਣੇ ਇਕ ਨਿਊਜ਼ ਪੋਰਟਲ ਉੱਤੇ ਕਿਹਾ, ਇਸ ਹਮਲੇ ਨੂੰ ਇਕ ਖਲੀਫਾ ਦੇ ਸਿਪਾਹੀ ਨੇ ਅੰਜਾਮ ਦਿੱਤਾ ਹੈ। ਹਾਲਾਂਕਿ ਇਸ ਸੰਗਠਨ ਨੇ ਹਮਲੇ ਦੀ ਪੁਸ਼ਟੀ ਨਾਲ ਸਬੰਧਤ ਕੋਈ ਸਬੂਤ ਨਹੀਂ ਦਿੱਤੇ ਹਨ। ਜ਼ਿਕਰਯੋਗ ਹੈ ਕਿ ਨਿਊਯਾਰਕ ਦੇ ਲੋਅਰ ਮੈਨਹੱਟਨ ਵਿਚ ਇਕ ਟਰੱਕ ਚਾਲਕ (ਸੇਫੁਲੌ ਸਾਈਪੋਵ) ਨੇ ਹਡਸਨ ਨਦੀ ਨਜ਼ਦੀਕ ਪੈਦਲ ਜਾਣ ਵਾਲੇ ਰਾਹਗੀਰਾਂ ਲਈ ਛੱਡੇ ਗਏ ਰਸਤੇ ਉੱਤੇ ਟੱਕਰ ਦਾਖਲ ਕਰ ਦਿੱਤਾ ਜਿਸ ਨਾਲ 8 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 12 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਹਮਲਾਵਰ ਟਰੱਕ ਛੱਡ ਕੇ ਭੱਗ ਰਿਹਾ ਸੀ ਤਾਂ ਪੁਲਿਸ ਨੇ ਉਸ ਦੇ ਪੇਟ ਵਿਚ ਗੋਲੀ ਮਾਰੀ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਹਮਲਾਵਰ ਮੂਲ ਰੂਪ ਤੋਂ ਉਜਬੇਕੀਸਤਾਨ ਦਾ ਹੈ। ਉਸ ਨੂੰ ਮੈਨਹੱਟਨ ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ, ਜਿੱਥੇ ਉਸ ਨੇ ਆਪਣੇ ਕਮਰੇ ਵਿਚ ਆਈ. ਐਸ. ਦੇ ਝੰਡੇ ਲਗਾਏ ਜਾਣ ਦੀ ਮੰਗ ਕੀਤੀ। ਅਮਰੀਕਾ ਨੇ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਸੀ ਕਿ ਹਮਲਾਵਰ ਨੂੰ ਸਜ਼ਾ-ਏ-ਮੌਤ ਦਿੱਤੀ ਜਾਣੀ ਚਾਹੀਦੀ ਹੈ। ਹਾਲਾਂਕਿ ਮੈਨਹੱਟਨ ਦੇ ਅਟਾਰਨੀ ਨੇ ਕਿਹਾ ਹੈ ਕਿ ਸਬੂਤਾਂ ਦੇ ਆਧਾਰ ਉੱਤੇ ਅਦਾਲਤੀ ਕਾਰਵਾਈ ਵਿਚ ਹਮਲਾਵਰ ਨੂੰ ਮੌਤ ਦੀ ਸਜ਼ਾ ਹੀ ਬਣਦੀ ਹੈ।
18 ਦੀ ਉਮਰ 'ਚ 80 ਦੀ ਦਿਸਣ ਵਾਲੀ ਕੁੜੀ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਲੋਕ ਹੈਰਾਨ
NEXT STORY