ਨਾਭਾ (ਖੁਰਾਣਾ) : ਥਾਣਾ ਸਦਰ ਪੁਲਸ ਨੇ ਟਰੱਕ ਵਿਚੋਂ ਕਣਕ ਚੋਰੀ ਕਰਨ ਅਤੇ ਮੋਬਾਇਲ ਖੋਹਣ ਦੇ ਦੋਸ਼ ਵਿਚ 2 ਵਿਅਕਤੀਆਂ ਖ਼ਿਲਾਫ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਨਿਖਿਲ ਕੁਮਾਰ ਵਾਸੀ ਭਾਰਤ ਨਗਰ ਅਤੇ ਬਿੰਦਰ ਸਿੰਘ ਵਾਸੀ ਰੇਲਵੇ ਸਟੇਸ਼ਨ ਨਾਭਾ ਵਜੋਂ ਹੋਈ ਹੈ। ਮੁੱਦਈ ਟਰੱਕ ਵਿਚ ਕਣਕ ਦੇ ਥੈਲੇ ਲੋਡ਼ ਕਰਨ ਅਨਾਜ ਮੰਡੀ ਪਿੰਡ ਰੋਹਟੀ ਬਸਤਾ ਗਿਆ ਸੀ, ਜਿੱਥੇ ਟਰੱਕ ਵਿਚ ਕਣਕ ਦੇ ਥੈਲੇ ਲੋਡ਼ ਕਰਕੇ ਪਿੰਡ ਦਲੱਦੀ ਲੈ ਕੇ ਗੋਦਾਮ ਪਹੁੰਚਣ ਤਾਂ ਬਾਕੀ ਟਰੱਕਾਂ ਦੀ ਤਰ੍ਹਾਂ ਮੁਦੱਈ ਨੇ ਆਪਣਾ ਟਰੱਕ ਵੀ ਲਾਈਨ ਵਿਚ ਲਾ ਦਿੱਤਾ, ਜਿੱਥੇ ਉਕਤ 2 ਵਿਅਕਤੀ ਬਿਨਾਂ ਨੰਬਰੀ ਮੋਟਰਸਾਈਕਲ 'ਤੇ ਪਿੱਛੋਂ ਆਏ ਅਤੇ ਉਨ੍ਹਾਂ ਨੇ ਟਰੱਕ ਵਿਚੋਂ ਕਣਕ ਦਾ ਥੈਲਾ ਚੁੱਕ ਕੇ ਭੱਜਣ ਲੱਗੇ।
ਇਸ ਦੌਰਾਨ ਮੁਦੱਈ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਸ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦਾ ਮੋਬਾਇਲ ਵੀ ਨਾਲ ਖੋਹ ਕੇ ਲੈ ਗਏ। ਸ਼ਿਕਾਇਤਕਰਤਾ ਟਰੱਕ ਡਰਾਈਵਰ ਪਰਵੀਨ ਕੁਮਾਰ ਪੁੱਤਰ ਮਹਾਂਵੀਰ ਵਾਸੀ ਪਿੰਡ ਢਿੰਗੀ ਥਾਣਾ ਸਦਰ ਨਾਭਾ ਦੇ ਬਿਆਨਾਂ 'ਤੇ ਧਾਰਾ 379, 323, 34, ਆਈ.ਪੀ.ਸੀ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਸਕੂਲ ਜਾ ਰਹੀ 14 ਸਾਲਾ ਕੁੜੀ ਨੂੰ ਕੀਤਾ ਅਗਵਾ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ
NEXT STORY