ਤੇਲ-ਅਵੀਵ - ਇਜ਼ਰਾਇਲ ਰੱਖਿਆ ਫੋਰਸਾਂ (ਆਈ. ਡੀ. ਐੱਫ.) ਨੇ ਉੱਤਰੀ ਗਾਜ਼ਾ ਪੱਟੀ ਵਿਚ ਪੁੱਟੀਆਂ ਗਈਆਂ ਸੁਰੰਗਾਂ ਦੇ ਇਕ ਨੈੱਟਵਰਕ 'ਤੇ ਰਾਤ ਭਰ ਹੋਏ ਹਮਲੇ ਵਿਚ ਹਮਾਸ ਦੇ ਘਟੋਂ-ਘੱਟ 20 ਸੀਨੀਅਰ ਅਧਿਕਾਰੀਆਂ ਅਤੇ ਸੈਂਕੜੇ ਅੱਤਵਾਦੀਆਂ ਨੂੰ ਢੇਰ ਕੀਤਾ ਅਤੇ ਸਮੂਹ ਦੀ ਰਾਕੇਟ ਨਿਰਮਾਣ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ।
ਇਜ਼ਰਾਇਲੀ ਸੁਰੱਖਿਆ ਸੂਤਰ ਨੇ ਐੱਨ-12 ਪ੍ਰਸਾਰਣ ਕਰਨ ਵਾਲਿਆਂ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਵੀਰਵਾਰ ਦੀ ਰਾਤ, ਆਈ. ਡੀ. ਐੱਫ. ਨੇ ਇਕ ਅਸਪੱਸ਼ਟ ਬਿਆਨ ਜਾਰੀ ਕਰ ਕਿਹਾ, 'ਉਸ ਦੇ ਹਵਾਈ ਅਤੇ ਜ਼ਮੀਨੀ ਫੌਜ ਦੇ ਜਵਾਨ ਮੌਜੂਦਾ ਸਮੇਂ ਗਾਜ਼ਾ ਪੱਟੀ 'ਤੇ ਹਮਲਾ ਕਰ ਰਹੇ ਹਨ। ਕੁਝ ਅੰਤਰਰਾਸ਼ਟਰੀ ਮੀਡੀਆ ਆਊਟਲੈੱਟਸ ਦੇ ਨਾਲ-ਨਾਲ ਹਮਾਸ ਦੇ ਅੱਤਵਾਦੀਆਂ ਨੇ ਇਸ ਬਿਆਨ ਨੂੰ ਇੰਕਲੇਵ ਵਿਚ ਇਕ ਇਜ਼ਰਾਇਲੀ ਜ਼ਮੀਨੀ ਮੁਹਿੰਮ ਦੀ ਸ਼ੁਰੂਆਤ ਦੇ ਰੂਪ ਵਿਚ ਮੰਨਿਆ।
ਕੋਵਿਡ-19 ਖਿਲਾਫ ਲੜਾਈ ’ਚ ਭਾਰਤੀ-ਅਮਰੀਕੀਆਂ ਦਾ ਸਮਰਥਨ ਅਹਿਮ : ਸੰਧੂ
NEXT STORY