ਯੇਰੂਸ਼ਲਮ— ਅੱਤਵਾਦ ਅੱਜ ਹਰ ਦੇਸ਼ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਇਸ ਨਾਲ ਕਿਵੇਂ ਲੜਿਆ ਜਾਵੇ ਅਤੇ ਸਬਕ ਸਿਖਾਇਆ ਜਾਵੇ ਇਹ ਗੱਲ ਕੋਈ ਇਜ਼ਰਾਈਲ ਤੋਂ ਸਿੱਖੇ। ਜੀ ਹਾਂ, ਇਜ਼ਰਾਈਲ ਕਿੰਨੀ ਚੰਗੀ ਤਰ੍ਹਾਂ ਆਪਣੇ ਦੁਸ਼ਮਣਾਂ ਅਤੇ ਅੱਤਵਾਦੀਆਂ ਨਾਲ ਨਜਿੱਠਦਾ ਹੈ, ਇਹ ਗੱਲ ਹੁਣ ਕਿਸੇ ਤੋਂ ਲੁੱਕੀ ਨਹੀਂ ਹੈ। ਸੈਲਾਨੀਆਂ ਦੀ ਸੁਰੱਖਿਆ ਲਈ ਇਜ਼ਰਾਈਲ ਨੇ ਇਕ ਵੱਖਰਾ ਬੀੜਾ ਚੁੱਕਿਆ ਹੈ। ਇਜ਼ਰਾਈਲ ਵੱਖ-ਵੱਖ 'ਅੱਤਵਾਦ ਵਿਰੋਧੀ' ਕੋਰਸ ਦੀ ਟ੍ਰੇਨਿੰਗ ਸੈਲਾਨੀਆਂ ਨੂੰ ਦੇ ਰਿਹਾ ਹੈ। ਇਜ਼ਰਾਈਲ ਵਲੋਂ ਦਿੱਤੇ ਜਾ ਰਹੇ ਅੱਤਵਾਦੀ ਵਿਰੋਧੀ ਦੋ ਘੰਟੇ ਦੇ ਕੋਰਸ ਵਿਚ ਬੰਦੂਕ ਚਲਾਉਣਾ ਸਿਖਾਇਆ ਜਾਂਦਾ ਹੈ। ਟ੍ਰੇਨਿੰਗ ਦੇਣ ਵਾਲੇ ਅੱਤਵਾਦ ਵਿਰੋਧੀ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਸਿਰਫ ਹਥਿਆਰ ਚਲਾਉਣਾ ਨਹੀਂ ਸਗੋਂ ਕਿ ਇਹ ਵੀ ਸਿੱਖਾ ਰਹੇ ਹਾਂ ਕਿ ਆਖਰਕਾਰ ਕਿਵੇਂ ਫੌਜੀ ਘੱਟ ਸਮੇਂ ਵਿਚ ਤੁਰੰਤ ਫੈਸਲਾ ਲੈਂਦੇ ਹਨ ਕਿ ਕੀ ਗਲਤ ਅਤੇ ਕੀ ਸਹੀ ਹੈ। ਉਹ ਸਹੀ ਅਤੇ ਗਲਤ ਵਿਚਲੇ ਫਰਕ ਨੂੰ ਸਮਝ ਕੇ ਕਾਰਵਾਈ ਕਰਦੇ ਹਨ।
ਦੱਸਣਯੋਗ ਹੈ ਕਿ ਵੈਸਟ ਬੈਂਕ ਵਿਚ ਇਜ਼ਰਾਈਲ ਦੇ ਸਾਬਕਾ ਫੌਜੀ ਇਹ 'ਅੱਤਵਾਦ ਵਿਰੋਧੀ' ਕੋਰਸ ਚਲਾ ਰਹੇ ਹਨ। ਇਸ ਦਾ ਮਕਸਦ ਸੈਲਾਨੀਆਂ ਨੂੰ ਬੰਦੂਕ ਚਲਾਉਣਾ ਸਿਖਾਉਣਾ ਨਹੀਂ, ਸਗੋਂ ਇਹ ਦੱਸਣਾ ਹੈ ਕਿ ਇਜ਼ਰਾਈਲ ਅੱਤਵਾਦ ਨਾਲ ਆਖਰ ਲੜਦਾ ਕਿਵੇਂ ਹੈ। ਸੈਲਾਨੀਆਂ ਨੂੰ ਲੱਕੜ ਦੀ ਬੰਦੂਕ ਨਾਲ ਟ੍ਰੇਨਿੰਗ ਦਿੱਤੀ ਜਾਂਦੀ ਹੈ। ਮੌਜੂਦਾ ਸਮੇਂ ਵਿਚ ਇੱਥੇ ਦੱਖਣੀ ਅਮਰੀਕਾ ਦੇ ਤਕਰੀਬਨ 20 ਯਹੂਦੀ ਸੈਲਾਨੀ ਟ੍ਰੇਨਿੰਗ ਲੈਣ ਪਹੁੰਚੇ। ਇਨ੍ਹਾਂ 'ਚ ਕਈ ਔਰਤਾਂ ਵੀ ਸ਼ਾਮਲ ਸਨ। ਟ੍ਰੇਨਿੰਗ ਦੇਣ ਵਾਲੀ ਕੰਪਨੀ 'ਕੈਲੀਬਰ-3' ਦੱਖਣੀ ਯੇਰੂਸ਼ਲਮ ਦੇ ਐਫਰਾਤ ਵਿਚ ਵੱਸੀ ਹੈ। 'ਕੈਲੀਬਰ-3' ਦੀ ਸਥਾਪਨਾ 2003 'ਚ ਇਕ ਟ੍ਰੇਨਿੰਗ ਕੈਂਪ ਦੇ ਤੌਰ 'ਤੇ ਕੀਤੀ ਗਈ ਸੀ। ਇਸ ਨੂੰ ਸਾਬਕਾ ਫੌਜੀਆਂ ਨੇ ਸ਼ੁਰੂ ਕੀਤਾ ਸੀ।
ਕੈਨੇਡਾ 'ਚ ਸ਼ਰ੍ਹੇਆਮ ਚੱਲੀਆਂ ਗੋਲੀਆਂ, ਜ਼ਿੰਦਗੀ ਤੇ ਮੌਤ ਵਿਚਕਾਰ ਲੜ ਰਿਹੈ ਵਿਅਕਤੀ
NEXT STORY