ਟੈਕਸਾਸ— ਹਰ ਮਾਂ ਆਪਣੇ ਬੱਚੇ ਦੇ ਜਨਮ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਸਜਾਉਂਦੀ ਹੈ ਪਰ ਕਈ ਵਾਰੀ ਮਾਂ ਵੀ ਨਹੀਂ ਜਾਣਦੀ ਹੁੰਦੀ ਕਿ ਉਸ ਦਾ ਬੱਚਾ ਸਮੇਂ ਤੋਂ ਪਹਿਲਾਂ ਹੀ ਜਨਮ ਲੈ ਲਵੇਗਾ। ਕੁੱਝ ਅਜਿਹਾ ਹੀ ਹੋਇਆ ਟੈਕਸਾਸ ਦੇ ਡਲਾਸ ਵਿੱਚ ਜਦੋਂ ਇੱਕ ਮਾਂ ਨੇ ਹਵਾ ਵਿੱਚ ਉੱਡ ਰਹੇ ਜਹਾਜ਼ 'ਚ ਬੱਚੇ ਨੂੰ ਜਨਮ ਦਿੱਤਾ। ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ। ਜਨਮ ਮਗਰੋਂ ਬੱਚੇ ਨੂੰ ਏਅਰਲਾਈਨ ਕੰਪਨੀ ਨੇ ਇੱਕ ਤੋਹਫਾ ਵੀ ਦਿੱਤਾ । ਏਅਰਲਾਈਨ ਕੰਪਨੀ ਨੇ ਕਿਹਾ, ''ਇਹ ਬੱਚਾ ਉੱਡਣ ਲਈ ਪੈਦਾ ਹੋਇਆ ਹੈ। ਇਸ ਲਈ ਅਸੀਂ ਉਸਦੇ ਜਨਮ ਵਾਲੇ ਮਹੀਨੇ (ਜੂਨ) ਵਿੱਚ ਪੂਰੀ ਜ਼ਿੰਦਗੀ ਲਈ ਉਸ ਨੂੰ ਮੁਫਤ ਉਡਾਣ ਦੀ ਸੁਗਾਤ ਦਿੰਦੇ ਹਾਂ।''
ਦਰਅਸਲ , ਸ਼ਨੀਵਾਰ ਨੂੰ ਕ੍ਰਿਸਟੀਨਾ ਪੈਨਟਨ ਨਾਂ ਦੀ ਗਰਭਵਤੀ ਔਰਤ ਨੇ ਫਲੋਰੀਡਾ ਦੇ ਫੋਰਟ ਲੌਡਰਡੇਲ ਤੋਂ ਟੈਕਸਾਸ ਦੇ ਡਲਾਸ ਲਈ ਉਡਾਣ ਭਰੀ ਸੀ। ਉਹ ਆਪਣੇ ਦੋ ਬੱਚਿਆਂ ਨਾਲ 'ਸਪੀਰਿਟ ਏਅਰਲਾਈਨਜ਼' ਦੇ ਜਹਾਜ਼ ਵਿੱਚ ਸਫਰ ਕਰ ਰਹੀ ਸੀ। ਜਹਾਜ਼ ਦੇ ਉਡਾਣ ਭਰਨ ਦੇ ਕੁੱਝ ਹੀ ਸਮੇਂ ਮਗਰੋਂ 46 ਹਫਤਿਆਂ ਦੀ ਗਰਭਵਤੀ ਕ੍ਰਿਸਟੀਨਾ ਨੂੰ ਜਣੇਪੇ ਦੀਆਂ ਦਰਦਾਂ ਸ਼ੁਰੂ ਹੋ ਗਈਆਂ। ਕ੍ਰਿਸਟੀਨਾ ਨੇ ਫਲਾਈਟ ਅਟੇਂਡੇਂਟ ਨੂੰ ਐਮਰਜੈਂਸੀ ਲਈ ਇਸ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪਾਈਲਟ ਨੇ ਐਮਰਜੈਂਸੀ ਲੈਂਡਿੰਗ ਕਰਨ ਦਾ ਵਿਚਾਰ ਕੀਤਾ ਪਰ 10 ਮਿੰਟਾਂ ਬਾਅਦ ਹੀ ਪੈਨਟਨ ਨੇ ਹਵਾ ਵਿੱਚ ਹੀ ਇੱਕ ਬੱਚੇ ਨੂੰ ਜਨਮ ਦਿੱਤਾ। ਜਨਮ ਮਗਰੋਂ ਜੱਚਾ ਔਰਤ ਅਤੇ ਬੱਚਾ ਦੋਵੇਂ ਪੂਰੀ ਤਰ੍ਹਾਂ ਤੰਦਰੁਸਤ ਹਨ।
ਕ੍ਰਿਸਟੀਨਾ ਨੇ ਆਪਣੇ ਫੇਸਬੁਕ ਪੇਜ ਉੱਤੇ ਦੱਸਿਆ ਕਿ ਉਸ ਨੂੰ ਪਤਾ ਵੀ ਨਹੀਂ ਸੀ ਕਿ ਸਮੇਂ ਤੋਂ ਚਾਰ ਹਫਤੇ ਪਹਿਲਾਂ ਹੀ ਉਨ੍ਹਾਂ ਦੇ ਬੇਟੇ ਕਰਿਸਟੋਪ ਕਾਰਸਟਨ ਦਾ ਜਨਮ ਹੋ ਜਾਵੇਗਾ । ਪੈਨਟਨ ਨੇ ਦੱਸਿਆ,'' ਮੇਰੀ ਕਿਸਮਤ ਚੰਗੀ ਸੀ ਕਿ ਬੱਚਿਆਂ ਦਾ ਇਕ ਡਾਕਟਰ ਅਤੇ ਨਰਸ ਇਸ 'ਸਪੀਰਿਟ ਏਅਰਲਾਈਨ' ਦੀ ਉਸ ਉਡਾਣ ਵਿੱਚ ਸਵਾਰ ਸਨ।
ਉਨ੍ਹਾਂ ਦੋਹਾਂ ਕਾਫੀ ਸਹਿਯੋਗ ਪਾਇਆ।
ਉਥੇ ਹੀ, ਏਅਰਲਾਈਨ ਦੇ ਬੁਲਾਰੇ ਨੇ ਦੱਸਿਆ ,''ਸਾਡੇ ਫਲਾਈਟ ਅਟੇਂਡੇਂਟਸ ਮੇਡੀਕਲ ਐਮਰਜੈਂਸੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ। ਹਾਲਾਂਕਿ ਅਸੀਂ ਇਸ ਘਟਨਾ ਵਿੱਚ ਖੁਸ਼ ਕਿਸਮਤ ਰਹੇ ਕਿ ਫਲਾਈਟ ਵਿੱਚ ਇੱਕ ਡਾਕਟਰ ਅਤੇ ਇੱਕ ਨਰਸ ਸਫਰ ਕਰ ਰਹੇ ਸਨ।''
ਅਮਰੀਕਾ ਨੇ ਬਣਾਏ ਨਵੇਂ ਵੀਜ਼ਾ ਨਿਯਮ, ਇਨ੍ਹਾਂ ਲੋਕਾਂ ਨੂੰ ਮਿਲੇਗੀ ਰਾਹਤ!
NEXT STORY