ਰੋਮ (ਕੈਂਥ): ਇਟਲੀ ਦੇ ਸ਼ਹਿਰ ਕਰਮੋਨਾ ਦੇ ਸਨ ਜਵਾਨੀ ਇਨ ਕਰੇਚੋ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਖਾਲਸਾ ਪੰਥ ਦੀ ਮਾਤਾ ਸਾਹਿਬ ਕੌਰ ਦਾ ਜਨਮ ਦਿਹਾੜੇ ਮੌਕੇ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਹਨ। ਇਹ ਆਖੰਡ ਪਾਠ ਸਾਹਿਬ 30 ਅਕਤੂਬਰ, 2020 ਦਿਨ ਸ਼ੁੱਕਰਵਾਰ ਨੂੰ ਆਰੰਭ ਹੋਣਗੇ, ਜਿਸਦੇ ਭੋਗ ਐਤਵਾਰ 1 ਨਵੰਬਰ ਨੂੰ ਪਾਏ ਜਾਣਗੇ।
ਪੜ੍ਹੋ ਇਹ ਅਹਿਮ ਖਬਰ- ਤੁਰਕੀ-ਫਰਾਂਸ 'ਚ ਕਾਰਟੂਨ ਜੰਗ : ਅਰਦੌਣ ਨੂੰ ਦਿਖਾਇਆ 'ਅੱਧਨੰਗਾ' ਜਦਕਿ ਮੈਕਰੋਂ ਬਣੇ 'ਰਾਖਸ਼'
31 ਅਕਤੂਬਰ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਕਲਗੀਧਰ ਸਾਹਿਬ ਸਨ ਜਵਾਨੀ ਇਨ ਕਰੇਚੋ ਦੇ ਪ੍ਰਧਾਨ ਬਲਦੇਵ ਸਿੰਘ ਨੇ ਦੱਸਿਆ ਕਿ ਮਾਤਾ ਸਾਹਿਬ ਕੌਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰੂਦੁਆਰਾ ਸਾਹਿਬ ਵਿਖੇ ਸਮਾਗਮ ਕਰਵਾਇਆ ਜਾ ਰਿਹਾ ਹੈ ਅਤੇ ਹਰ ਸਾਲ ਦੀ ਤਰ੍ਹਾਂ ਇਸ ਦਿਹਾੜੇ ਨੂੰ ਸਮਰਪਿਤ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ। ਉਨਾਂ ਸੰਗਤਾਂ ਨੂੰ ਵੱਧ ਤੋਂ ਵੱਧ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ ਦੀ ਅਪੀਲ ਕੀਤੀ। ਇਸ ਅੰਮ੍ਰਿਤ ਸੰਚਾਰ ਵਿੱਚ ਕਕਾਰਾਂ ਦੀ ਸੇਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦਮਦਮੀ ਟਕਸਾਲ ਇਟਲੀ ਵਲੋਂ ਕੀਤੀ ਜਾਏਗੀ।
ਤੁਰਕੀ-ਫਰਾਂਸ 'ਚ ਕਾਰਟੂਨ ਜੰਗ : ਅਰਦੌਣ ਨੂੰ ਦਿਖਾਇਆ 'ਅੱਧਨੰਗਾ' ਜਦਕਿ ਮੈਕਰੋਂ ਬਣੇ 'ਰਾਖਸ਼'
NEXT STORY