ਰੋਮ (ਕੈਂਥ): ਭਾਰਤ ਵਿੱਚ ਵਧਦੇ ਹੋਏ ਕੋਰੋਨਾ ਵਾਇਰਸ ਦੇ ਕੇਸਾਂ ਨੂੰ ਦੇਖਦੇ ਹੋਏ ਇਟਲੀ ਸਰਕਾਰ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਇਕ ਨਵਾਂ ਫਰਮਾਨ ਜਾਰੀ ਕੀਤਾ ਹੈ। ਜਿਸ ਵਿੱਚ ਇਟਲੀ ਸਰਕਾਰ ਦੁਆਰਾ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਕੋਰੋਨਾ ਟੈਸਟ ਨੈਗੇਟਿਵ ਰਿਪੋਰਟ ਇਟਲੀ ਪਹੁੰਚਣ ਤੋਂ 48 ਘੰਟੇ ਪਹਿਲਾਂ ਦੀ ਜ਼ਰੂਰੀ ਕੀਤੀ ਗਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲਾਂਬਾ ਟਰੈਵਲਜ਼ ਦੇ ਡਾਇਰੈਕਟਰ ਸੰਜੀਵ ਲਾਂਬਾ ਨੇ ਦੱਸਿਆ ਕਿ ਇਟਲੀ ਸਰਕਾਰ ਨੇ 19 ਅਪ੍ਰੈਲ ਤੋਂ 30 ਅਪ੍ਰੈਲ 21 ਤੱਕ ਹੁਣ ਜਿਹੜੇ ਵੀ ਯਾਤਰੀ ਇਟਲੀ ਨੂੰ ਜਾਣ ਲਈ ਰਵਾਨਾ ਹੋਣਗੇ, ਓਹਨਾਂ ਨੂੰ ਯਾਤਰਾ ਕਰਨ ਲਈ ਕੋਰੋਨਾ ਟੈਸਟ (ਮੌਲੇਕੂਲਰ ਜਾਂ ਐਂਟੀਜਨ, ਜੋ ਕਿ ਸਵੈਬ ਨਾਲ) ਨੈਗੇਟਿਵ ਵਾਲੀ ਰਿਪੋਰਟ (48 ਘੰਟੇ) ਇਟਲੀ ਪਹੁੰਚਣ ਤੱਕ ਲਾਜ਼ਮੀ ਕਰ ਦਿੱਤੀ ਹੈ।ਇਸ ਲਈ ਜਿਸ ਕੋਲ ਵੀ ਕੋਰੋਨਾ ਵਾਇਰਸ ਦੀ ਰਿਪੋਰਟ ਨੈਗੇਟਿਵ ਨਹੀਂ ਹੋਵੇਗੀ ਉਸ ਯਾਤਰੀ ਨੂੰ ਇਟਲੀ ਨਹੀਂ ਜਾਣ ਦਿੱਤਾ ਜਾਵੇਗਾ। ਜਿਹੜੇ ਯਾਤਰੀ ਭਾਰਤ ਤੋਂ ਇਟਲੀ ਜਾਣ ਲਈ ਸਮੇਂ ਦੀ ਘਾਟ ਜਾਂ ਪੈਸੇ ਦੀ ਬਰਬਾਦੀ ਤੋਂ ਬਚਣ ਲਈ ਕੋਰੋਨਾ ਟੈਸਟ ਰਿਪੋਰਟ ਨਹੀਂ ਕਰਵਾਉਂਦੇ ਉਹਨਾਂ ਦੀ ਇਟਲੀ ਲਈ ਯਾਤਰਾ ਰੱਦ ਹੋ ਸਕਦੀ ਹੈ, ਦੂਜਾ ਉਹਨਾਂ ਨੂੰ ਆਰਥਿਕ ਨੁਕਸਾਨ ਝੱਲਣ ਦੇ ਨਾਲ ਮਾਨਸਿਕ ਪਰੇਸ਼ਾਨੀ ਦਾ ਵੀ ਸਾਹਮਣਾ ਵੀ ਪੈ ਸਕਦਾ ਹੈ।
ਪੜ੍ਹੋ ਇਹ ਅਹਿਮ ਖਬਰ - ਨਿਊਜ਼ੀਲੈਂਡ ਨੇ ਸਿਹਤ ਵਿਭਾਗ ਅਤੇ ਉਚ ਮੁਹਾਰਤ ਰੱਖਣ ਵਾਲਿਆਂ ਦੇ ਪਰਿਵਾਰਾਂ ਲਈ ਖੋਲ੍ਹੇ ਦਰਵਾਜ਼ੇ
ਲਾਂਬਾ ਨੇ ਕਿਹਾ ਕਿ ਇਟਲੀ ਦਾ ਭਾਰਤੀ ਭਾਈਚਾਰਾ ਜਿਹੜਾ ਇਸ ਸਮੇਂ ਆਪਣੇ ਸਾਕ ਸੰਬੰਧੀਆਂ ਨੂੰ ਮਿਲਣ ਭਾਰਤ ਆਇਆ ਹੈ ਉਹ ਇਸ ਗੱਲ ਦਾ ਉਚੇਚਾ ਧਿਆਨ ਰੱਖੇ ਤਾਂ ਜੋ ਉਹਨਾਂ ਦੀ ਇਟਲੀ ਵਾਪਸੀ ਮੌਕੇ ਕੋਈ ਖੱਜਲ ਖ਼ੁਆਰੀ ਨਾ ਹੋਵੇ।ਜ਼ਿਕਰਯੋਗ ਹੈ ਕਿ ਸੰਜੀਵ ਲਾਂਬਾ ਹੁਰੀ ਬੀਤੇ ਸਮੇਂ ਵਿੱਚ ਵੀ ਜਦੋ ਭਾਰਤ ਵਿੱਚ ਤਾਲਾਬੰਦੀ ਹੋ ਗਈ ਸੀ ਤੇ ਇਟਲੀ ਦੇ ਭਾਰਤੀ ਭਾਰਤ ਵਿੱਚ ਫਸ ਗਏ ਸਨ ਉਹਨਾਂ ਵਿੱਚੋਂ ਬਹੁਤੇ ਇਟਲੀ ਦੇ ਪੇਪਰਾਂ ਦੀ ਮਿਆਦ ਖਤਮ ਹੋਣ ਵਾਲੇ ਸਨ, ਉਹਨਾਂ ਨੂੰ ਲਾਂਬਾ ਨੇ ਇਟਾਲੀਅਨ ਅੰਬੈਂਸੀ ਦਿੱਲੀ ਵੱਲੋ ਜਾਰੀ ਨਿਰਦੇਸ਼ਾਂ ਦੀ ਸਹੀ ਜਾਣਕਾਰੀ ਮੁਹੱਈਆ ਕਰਵਾ ਕੇ ਖੱਜਲਖੁਆਰੀ ਤੋਂ ਬਚਾਉਣ ਦੀ ਪਹਿਲ ਕਦਮੀ ਕੀਤੀ ਸੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹਾਂਗਕਾਂਗ 'ਚ ਸਭ ਤੋਂ ਵੱਡਾ 'ਫੋਨ ਘਪਲਾ', 90 ਸਾਲਾ ਬੀਬੀ ਤੋਂ ਠੱਗੇ 240 ਕਰੋੜ ਰੁਪਏ
NEXT STORY