ਮਿਲਾਨ/ਇਟਲੀ (ਸਾਬੀ ਚੀਨੀਆ): ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੜ੍ਹਦੀ ਕਲ੍ਹਾ ਸਪੋਰਟਸ ਕਲੱਬ ਸੈਨਾਲੂੰਗਾ ਵੱਲੋ “ਤੂਰੀਤਾ ਦੀ ਸੈਨਾ, ਵਿਖੇ 1 ਦਸੰਬਰ ਐਤਵਾਰ ਨੂੰ ਤੀਜਾ ਸ਼ਾਨਦਾਰ ਵਾਲੀਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਕਲੱਬ ਮੈਂਬਰਾਂ ਨੇ ਦੱਸਿਆ ਕਿ ਇਸ ਟੂਰਨਾਂਮੈਂਟ ਵਿਚ ਇਟਲੀ ਪੱਧਰ ਦੀਆਂ 10 ਵਾਲੀਬਾਲ ਟੀਮਾਂ ਹਿੱਸਾ ਲੈਣਗੀਆ। ਇਨ੍ਹਾਂ ਵਿਚ ਜੇਤੂਆਂ ਨੂੰ ਨਗਦ ਇਨਾਮ ਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸੀਨੀ; ਖਿਡਾਰੀ ਸਾਬੀ ਚਾਹਲ ਨੂੰ ਸੋਨੇ ਦੀ ਚੈਨੀ ਨਾਲ ਸਨਮਾਨਿਤ ਕੀਤਾ ਜਾਵੇਗਾ।
ਕੇਂਦਰੀ ਯੂਨੀਵਰਸਿਟੀ ਦੇ ਚਾਂਸਲਰ ਦੀ ਡਾ. ਸੁਰਿੰਦਰ ਸਿੰਘ ਗਿੱਲ ਨਾਲ ਨਿੱਘੀ ਮਿਲਣੀ
NEXT STORY