ਰੋਮ , (ਕੈਂਥ)— ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਇਟਲੀ ਵਿਖੇ ਵਿਰੋਨਾ ਅਤੇ ਵਿਚੈਂਸਾ ਦੀ ਸਮੂਹ ਸੰਗਤ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 63ਵਾਂ ਪ੍ਰੀ-ਨਿਰਵਾਣ ਦਿਵਸ ਮਨਾਇਆ ਗਿਆ।ਇਸ ਮੌਕੇ ਭਾਰਤ ਤੋਂ ਉਚੇਚੇ ਤੌਰ 'ਤੇ 108 ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲੇ ਪਹੁੰਚੇ। ਜਿਨ੍ਹਾਂ ਨੇ ਸਮੂਹ ਸੰਗਤ ਨੂੰ ਬਾਬਾ ਸਾਹਿਬ ਜੀ ਦੇ ਜੀਵਨ ਬਾਰੇ ਜਾਣੂ ਕਰਵਾਇਆ ।ਇਸ ਮੌਕੇ ਤੇ ਅਜਮੇਰ ਕਲੇਰ, ਅਸ਼ਵਨੀ ਕੁਮਾਰ, ਚਮਨ ਲਾਲ, ਜਸਵੀਰ ਚੌਹਾਨ ਅਤੇ ਪ੍ਰਬੰਧਕ ਕਮੇਟੀ ਦੇ ਸਟੇਜ ਸਕੱਤਰ ਪਰਮਜੀਤ ਬੱਘਾ ਨੇ ਜੋ ਅੱਜ-ਕੱਲ ਇੰਡੀਆ ਵਿੱਚ ਆਪਣੇ ਸਮਾਜ ਨਾਲ ਹੋ ਰਿਹਾ ਹੈ ਉਸਦੇ ਬਾਰੇ ਸੰਗਤ ਨੂੰ ਦੱਸਦਿਆਂ ਹੋਏ ਕਿਹਾ ਕਿ ਸਾਨੂੰ ਆਪਣੀ ਵੋਟ, ਜੋ ਕਿ ਬਾਬਾ ਸਾਹਿਬ ਜੀ ਦੀ ਦੇਣ ਹੈ ਉਸਨੂੰ ਸੋਚ ਸਮਝ ਕੇ ਪਾਉਣਾ ਚਾਹੀਦਾ ਹੈ ਤਾਂ ਜੋ ਆਪਣੇ ਸਮਾਜ ਵਿੱਚ ਸੁਧਾਰ ਹੋ ਸਕੇ ਅਤੇ ਅੱਗੇ ਵਧ ਸਕੇ।
ਇਸ ਮੌਕੇ ਪ੍ਰਬੰਧਕਾਂ ਵੱਲੋਂ ਸੰਤ ਕ੍ਰਿਸ਼ਨ ਨਾਥ ਅਤੇ ਹੋਰ ਸੇਵਾਦਾਰਾਂ ਦਾ ਗੁਰੂ ਦੀ ਬਖ਼ਸ਼ਿਸ਼ ਸਿਰੋਪਾਓ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।ਬਾਬਾ ਸਾਹਿਬ ਦੇ ਇਸ ਪ੍ਰੀ-ਨਿਰਵਾਣ ਦਿਵਸ ਮੌਕੇ ਸਭ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਿਆ।ਜ਼ਿਕਰਯੋਗ ਹੈ ਵਿਸ਼ਵ ਰਤਨ, (ਯੁਗ ਪੁਰਸ਼) ਦਲਿਤਾਂ ਦੇ ਮਸੀਹਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਵਲੋਂ ਭਾਰਤ ਦਾ ਸੰਵਿਧਾਨ ਜੋ ਕਿ 26 ਨਵੰਬਰ 1949 ਨੂੰ ਲਿਖ ਕੇ ਤਿਆਰ ਕੀਤਾ ਗਿਆ ਸੀ। ਇਸ ਨੂੰ ਲਿਖਣ ਵਿੱਚ 2 ਸਾਲ 11 ਮਹੀਨੇ 18 ਦਿਨ ਦਾ ਸਮਾਂ ਲੱਗਾ ਸੀ। ਇਸ ਸੰਵਿਧਾਨ ਵਿੱਚ 395 ਧਾਰਾਵਾਂ 22 ਭਾਗ ਅਤੇ 8 ਸੂਚੀਆਂ ਸਨ। ਹੁਣ ਇਸ ਦੀਆਂ 448 ਧਾਰਾਵਾਂ ਹਨ 25 ਭਾਗ ਹਨ 12 ਸੂਚੀਆਂ ਹਨ ਅਤੇ ਇਸ ਵਿੱਚ 2015 ਤੱਕ 98 ਸੋਧਾਂ ਕੀਤੀਆਂ ਜਾ ਚੁੱਕੀਆਂ ਹਨ।ਇਹ ਸੰਵਿਧਾਨ 26 ਜਨਵਰੀ, 1950 ਨੂੰ ਲਾਗੂ ਕੀਤਾ ਗਿਆ ਸੀ।ਭਾਰਤ ਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਲੰਬਾ ਸੰਵਿਧਾਨ ਹੈ।ਇਸ ਸੰਵਿਧਾਨ ਦੀ ਬਦੌਲਤ ਹੀ ਭਾਰਤੀ ਸਮਾਜ ਵਿੱਚ ਸਦੀਆਂ ਤੋਂ ਲਤਾੜਿਆ ਗਰੀਬ ਤਬਕਾ ਪੜ੍ਹ-ਲਿਖ ਸਕਿਆ ਹੈ ਤੇ ਅੱਜ ਦੁਨੀਆਂ ਭਰ ਵਿੱਚ ਮਾਣ-ਸਨਮਾਨ ਭਰਿਆ ਜੀਵਨ ਬਸਰ ਕਰ ਰਿਹਾ ਹੈ।ਦੁਨੀਆਂ ਭਰ ਵਿੱਚ ਰਹਿਣ ਬਸੇਰਾ ਕਰਦੇ ਦਲਿਤ ਸਮਾਜ ਨੂੰ ਬਾਬਾ ਸਾਹਿਬ ਦੇ ਮਿਸ਼ਨ ਪ੍ਰਤੀ ਜਾਗਰੂਕ ਹੋਣ ਦੀ ਸਖ਼ਤ ਜਰੂਰਤ ਹੈ।
ਯੂ.ਏ.ਈ. 'ਚ ਇਮਾਰਤ ਤੋਂ ਡਿੱਗਣ ਕਾਰਨ ਇਕ ਹੋਰ ਭਾਰਤੀ ਕੁੜੀ ਦੀ ਮੌਤ, ਜਾਂਚ ਜਾਰੀ
NEXT STORY