ਮਿਲਾਨ (ਇਟਲੀ), (ਟੇਕ ਚੰਦ ਜਗਤਪੁਰ): ਭਾਰਤ ਦੇ ਕੌਂਸਲੇਟ ਜਨਰਲ ਮਿਲਾਨ ਵੱਲੋਂ 23 ਸਤੰਬਰ 2026 ਨੂੰ ਕੌਂਸਲੇਟ ਦੇ ਵਿਹੜੇ ਵਿੱਚ 11ਵਾਂ ਆਯੁਰਵੇਦ ਦਿਵਸ ਮਨਾਇਆ ਗਿਆ। ਇਸ ਮੌਕੇ ਆਯੁਰਵੇਦ ਦੀ ਮਹੱਤਤਾ ਅਤੇ ਇਸ ਦੇ ਸਿਧਾਂਤਾਂ ਨੂੰ ਰੋਜ਼ਾਨਾ ਜੀਵਨ ਵਿੱਚ ਅਪਣਾ ਕੇ ਸਿਹਤਮੰਦ ਜੀਵਨ ਬਤੀਤ ਕਰਨ ਸਬੰਧੀ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਦੌਰਾਨ ਆਯੁਰਵੇਦਿਕ ਪੁਆਇੰਟ ਦੇ ਡਾਇਰੈਕਟਰ ਡਾ. ਐਂਟੋਨੀਓ ਮੋਰਾਂਡੀ ਨੇ ਭਾਗ ਲੈਣ ਵਾਲਿਆਂ ਨੂੰ ਆਯੁਰਵੇਦ ਦੇ ਵੱਖ-ਵੱਖ ਸਿਧਾਂਤਾਂ ਅਤੇ ਇਨ੍ਹਾਂ ਨੂੰ ਰੋਜ਼ਾਨਾ ਜੀਵਨ ਵਿੱਚ ਅਪਣਾਉਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੀ ਪੇਸ਼ਕਾਰੀ ਤੋਂ ਬਾਅਦ ਹਾਜ਼ਰੀਨ ਨਾਲ ਸਵਾਲ-ਜਵਾਬ ਅਤੇ ਵਿਚਾਰ-ਵਟਾਂਦਰੇ ਦਾ ਇੱਕ ਇੰਟਰਐਕਟਿਵ ਸੈਸ਼ਨ ਵੀ ਕਰਵਾਇਆ ਗਿਆ।
ਇਸ ਸਮਾਗਮ ਵਿੱਚ ਆਯੁਰਵੇਦ ਨਾਲ ਜੁੜੇ ਪ੍ਰੈਕਟੀਸ਼ਨਰਾਂ, ਆਯੁਰਵੇਦ ਵਿੱਚ ਦਿਲਚਸਪੀ ਰੱਖਣ ਵਾਲਿਆਂ ਅਤੇ ਇਸ ਦੇ ਪੈਰੋਕਾਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕੌਂਸਲ ਜਨਰਲ ਸ੍ਰੀ ਲਾਵੰਨਿਆ ਕੁਮਾਰ ਵੱਲੋਂ ਆਯੁਰਵੇਦਿਕ ਪੁਆਇੰਟ ਦੇ ਡਾਇਰੈਕਟਰ ਡਾ. ਐਂਟੋਨੀਓ ਮੋਰਾਂਡੀ ਅਤੇ ਡਾ. ਕਾਰਮਨ ਟੋਸਟੋ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰਸਿੱਧ ‘ਜੇਰੋਨੀਮੋ ਸਟਿਲਟਨ’ ਲੜੀ ਦੀ ਲੇਖਿਕਾ ਅਤੇ ਸਿਰਜਣਹਾਰ ਸ੍ਰੀਮਤੀ ਐਲਿਜ਼ਾਬੈਥਾ ਦਾਮੀ ਨੂੰ ਵੀ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਮਈ 2026 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਇਟਲੀ ਫੇਰੀ ਦੌਰਾਨ ਆਯੁਰਵੇਦ ਦੇ ਖੇਤਰ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ (AIIA) ਅਤੇ ਆਯੁਰਵੇਦਿਕ ਪੁਆਇੰਟ, ਮਿਲਾਨ ਦਰਮਿਆਨ ਇੱਕ ਸਮਝੌਤਾ ਸਹੀਬੱਧ ਕੀਤਾ ਗਿਆ ਸੀ।
ਅਫਗਾਨਿਸਤਾਨ 'ਚ ਪਾਕਿਸਤਾਨ ਵੱਲੋਂ ਨਵੇਂ ਹਵਾਈ ਹਮਲੇ; ਚਾਰ ਲੋਕਾਂ ਦੀ ਮੌਤ
NEXT STORY