ਰੋਮ (ਕੈਂਥ): ਇਟਲੀ ਤੇ ਸਪੇਨ ਜੋ ਕਦੀ ਦੁਨੀਆ ਭਰ ਵਿੱਚ ਸਿਹਤਯਾਬੀ ਲਈ ਪਹਿਲੇ ਨੰਬਰ ਉੱਤੇ ਸੀ।ਇੱਥੋ ਦੇ ਵਸਨੀਕ ਜਿੱਥੇ ਲੰਮੀ ਉਮਰ ਭੋਗਦੇ ਸਨ ਉੱਥੇ ਹੀ ਉਹ ਰੋਗ ਮੁਕਤ ਵੀ ਰਹਿੰਦੇ ਸਨ ਪਰ ਕੋਰੋਨਾਵਾਇਰਸ ਨੇ ਹੁਣ ਇਹਨਾਂ ਮੁਲਕਾਂ ਦਾ ਤੰਦਰੁਸਤੀ ਪੱਖੋਂ ਇਤਿਹਾਸ ਹੀ ਨਹੀਂ ਬਦਲਿਆ ਸਗੋਂ ਲੋਕਾਂ ਨੂੰ ਮਾਨਸਿਕ ਤੌਰ 'ਤੇ ਵੀ ਝੰਜੋੜ ਦਿੱਤਾ ਹੈ। ਜਿਸ ਕਾਰਨ ਲੋਕ ਆਪਣੇ ਆਪ ਨੂੰ ਚੁੱਸਤ-ਦਰੁਸੱਤ ਰੱਖਣ ਲਈ ਹੁਣ ਬਾਹਰ ਨਿਕਲਣ ਤੋਂ ਡਰਦੇ ਹਨ ਕਿਉਂਕਿ ਪਤਾ ਨਹੀਂ ਕਿਸ ਮੌੜ, ਕਿਸ ਰਾਹ 'ਤੇ ਕਿਸ ਰੂਪ ਵਿੱਚ ਉਹਨਾਂ ਨੂੰ ਕੋਰੋਨਾਵਾਇਰਸ ਨੇ ਆ ਦਬੋਚਣਾ ਹੈ।
2000 ਦੇ ਕਰੀਬ ਮਰੀਜ਼ ਰੋਜ਼ ਹੋ ਰਿਹੈ ਠੀਕ
ਬੇਸ਼ੱਕ ਕੋਰੋਨਾਵਾਇਰਸ ਨੇ ਯੂਰਪ ਵਿੱਚ ਹਜ਼ਾਰਾਂ ਘਰਾਂ ਦੇ ਦੀਵੇ ਗੁੱਲ ਕਰ ਦਿੱਤੇ।ਇਟਲੀ 19,899, ਸਪੇਨ ਵਿੱਚ 16,972, ਫਰਾਂਸ ਵਿੱਚ 13,832, ਬੈਲਜੀਅਮ ਵਿੱਚ 3600 ਤੇ ਜਰਮਨ ਆਦਿ ਵਿੱਚ 2886 ਲੋਕਾਂ ਨੂੰ ਕੋਰੋਨਾਵਾਇਰਸ ਬੇਵਕਤੀ ਮੌਤ ਦੇ ਚੁੱਕਾ ਹੈ ਪਰ ਹੁਣ ਯੂਰਪ ਹੋਲੀ-ਹੋਲੀ ਕੋਰੋਨਾ ਮਹਾਮਾਰੀ ਤੋਂ ਆਜ਼ਾਦ ਹੁੰਦਾ ਜਾ ਰਿਹਾ ਹੈ।ਇਟਲੀ ਵਿੱਚ ਜਿੱਥੇ 2000 ਦੇ ਕਰੀਬ ਹਰ ਰੋਜ਼ ਮਰੀਜ਼ ਠੀਕ ਹੋ ਰਹੇ ਹਨ ਉੱਥੇ ਹੀ ਇਟਲੀ ਅਤੇ ਸਪੇਨ ਵਿੱਚ ਮੌਤਾਂ ਦਾ ਅੰਕੜਾ ਵੀ ਘੱਟਣਾ ਸ਼ੁਰੂ ਹੋਇਆ ਹੈ।ਇਟਲੀ ਵਿੱਚ ਪਿਛਲੇ 24 ਘੰਟਿਆਂ ਦੌਰਾਨ 431 ਮਰੀਜ਼ਾਂ ਦੀ ਕੋਰੋਨਾ ਦੇ ਕਹਿਰ ਕਾਰਨ ਮੌਤ ਹੋਈ ਜੋ ਕਿ ਇਟਲੀ ਦੇ ਸਿਵਲ ਸੁਰੱਖਿਆ ਵਿਭਾਗ ਅਨੁਸਾਰ 19 ਮਾਰਚ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ।
ਡਾਕਟਰ ਤੇ ਨਰਸਾਂ ਨੂੰ ਦਿੱਤਾ 'ਸੁਪਰਮੈਨ' ਦਾ ਨਾਮ
27 ਮਾਰਚ ਨੂੰ ਕੋਰੋਨਾਵਾਇਰਸ ਨੇ ਇਟਲੀ ਵਿੱਚ 24 ਘੰਟਿਆਂ ਦੌਰਾਨ ਹੀ 969 ਲੋਕਾਂ ਦੀ ਜ਼ਿੰਦਗੀ ਖੋਹ ਕੇ ਮੌਤ ਦਿੱਤੀ। ਇਸ ਅੰਕੜੇ ਨੇ ਪੂਰੇ ਇਟਲੀ ਨਿਵਾਸੀਆਂ ਨੂੰ ਇੱਕ ਵਾਰ ਤਾਂ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਮੌਤ ਹੁਣ ਦਰਵਾਜੇ ਉਪੱਰ ਹੀ ਖੜ੍ਹੀ ਹੈ।ਇਟਲੀ ਸਰਕਾਰ, ਪੁਲਸ ਪ੍ਰਸ਼ਾਸ਼ਨ ਤੇ ਡਾਕਟਰਾਂ ਨੇ ਜਿਸ ਦਲੇਰੀ ਨਾਲ ਕੋਰੋਨਾਵਾਇਰਸ ਵਿਰੁੱਧ ਲੜਾਈ ਲੜੀ ਤੇ ਹੁਣ ਵੀ ਨਿਰੰਤਰ ਜਾਰੀ ਹੈ ਉਹ ਕੋਈ ਸਧਾਰਨ ਕਾਰਵਾਈ ਨਹੀਂ ਹੈ ।ਇਟਲੀ ਦੇ ਡਾਕਟਰ ਤੇ ਨਰਸਾਂ ਜਿਸ ਤਰ੍ਹਾਂ ਕੋਰੋਨਾਵਇਰਸ ਮਰੀਜ਼ਾਂ ਨੂੰ ਮੌਤ ਦੇ ਮੂੰਹ ਵਿੱਚੋਂ ਕੱਢ-ਕੱਢ ਲਿਆ ਰਹੇ ਹਨ ਉਸ ਨੂੰ ਦੇਖਦਿਆਂ ਇਟਾਲੀਅਨ ਲੋਕਾਂ ਨੇ ਇਹਨਾਂ ਨੂੰ 'ਸੁਪਰਮੈਨ' ਦਾ ਨਾਮ ਦਿੱਤਾ ਹੈ।ਇਟਲੀ ਵਿੱਚ 109 ਡਾਕਟਰ ਤੇ 30 ਤੋਂ ਉਪੱਰ ਨਰਸਾਂ ਦੇਸ਼ ਲਈ ਫਰਜ਼ ਨਿਭਾਉਂਦੇ ਕੁਰਬਾਨ ਹੋ ਚੁੱਕੇ ਹਨ। ਇਹਨਾਂ ਸੁਪਰਮੈਨ ਡਾਕਟਰਾਂ ਦੀਆਂ ਅਣਥੱਕ ਕੋਸ਼ਿਸਾਂ ਦੇ ਕਾਰਨ ਹੀ ਅੱਜ ਸਪੇਨ ਵਿੱਚ 62,391 ਇਟਲੀ ਵਿੱਚ 34,211 ਜਰਮਨ ਵਿੱਚ 57,400 ਅਤੇ ਫਰਾਂਸ ਵਿੱਚ 26,391 ਲੋਕ ਕੋਰੋਨਾਵਾਇਰਸ ਨਾਲ ਜ਼ਿੰਦਗੀ ਦੀ ਜੰਗ ਜਿੱਤ ਚੁੱਕੇ ਹਨ।
ਪੜ੍ਹੋ ਇਹ ਅਹਿਮ ਖਬਰ- ਸਿੰਗਾਪੁਰ 'ਚ 233 ਨਵੇਂ ਮਾਮਲੇ, 59 ਭਾਰਤੀ ਵੀ ਇਨਫੈਕਟਿਡ
ਸਰਕਾਰ ਨੇ ਨਿਭਾਈ ਅਹਿਮ ਭੂਮਿਕਾ
ਇਹਨਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਬਿਨਾਂ ਦੇਰ ਕੋਰੋਨਾਵਾਇਰਸ ਦੇ ਚੈਲੰਜ ਨੂੰ ਕਬੂਲਿਆ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਲਈ ਖਤਰਾ ਬਣ ਰਹੇ ਕੋਰੋਨਾ ਨੂੰ ਮਾਤ ਦੇਣ ਲਈ ਕੋਈ ਵੀ ਕਸਰ ਨਹੀਂ ਛੱਡੀ। ਸਿੱਟੇ ਵਜੋਂ ਹੁਣ ਇਹ ਦੇਸ਼ ਖਾਸਕਰ ਇਟਲੀ, ਸਪੇਨ, ਜਰਮਨ ਤੇ ਫਰਾਂਸ ਕੋਰੋਨਾਵਾਇਰਸ ਤੋਂ ਦਿਨੋ-ਦਿਨ ਜੰਗ ਜਿੱਤਦੇ ਜਾ ਰਹੇ ਹਨ।ਉਮੀਦ ਪ੍ਰਗਟਾਈ ਜਾ ਰਹੀ ਹੈ ਜਲਦ ਹੀ ਕੋਰੋਨਾਵਾਇਰਸ ਯੂਰਪ ਵਿੱਚੋਂ ਪੂਰੀ ਤਰ੍ਹਾਂ ਝੰਬਿਆ ਜਾਵੇਗਾ।ਯੂਰਪੀਅਨ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਕੀਤੇ ਲਾਕਡਾਊਨ ਕੋਰੋਨਵਾਇਰਸ ਨਾਲ ਲੜੀ ਜਾ ਰਹੀ ਲੜਾਈ ਨੂੰ ਕਾਮਯਾਬ ਕਰਨ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ ਕਿਉਂਕਿ ਇਹ ਮਹਾਮਾਰੀ ਛੂਤ ਦੀ ਬਿਮਾਰੀ ਹੋਣ ਕਾਰਨ ਲੜੀ ਬਣਾਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ।
ਕੋਰੋਨਾਵਾਇਰਸ ਨੇ ਦੁਨੀਆ ਦੇ ਘੱਟ ਆਬਾਦੀ ਵਾਲੇ ਤੇ ਆਧੁਨਿਕ ਸਿਹਤ ਸਹੂਲਤਾਂ ਵਾਲੇ ਦੇਸ਼ਾਂ ਵਿੱਚ ਜਿਸ ਕਦਰ ਤਬਾਹੀ ਮਚਾਈ ਹੈ। ਇਹ ਭਾਰਤ ਵਰਗੇ ਵੱਡੀ ਆਬਾਦੀ ਵਾਲੇ ਤੇ ਸਿਹਤ ਸਹੂਲਤਾਂ ਤੋਂ ਵਿਹੂਣੇ ਦੇਸ਼ ਦੇ ਨਾਗਰਿਕਾਂ ਲਈ ਬਹੁਤ ਹੀ ਗੰਭੀਰ ਤੇ ਜਲਦ ਵਿਚਾਰਯੋਗ ਪੇਚੀਦਾ ਸਮੱਸਿਆ ਹੈ ਕਿਉਂਕਿ ਕੋਰੋਨਾ ਸੰਘਣੀ ਆਬਾਦੀ ਵਿੱਚ ਬਹੁਤ ਹੀ ਆਸਾਨੀ ਨਾਲ ਲੋਕਾਂ ਨੂੰ ਆਪਣਾ ਮਰੀਜ਼ ਬਣਾਏਗਾ।ਵਰਲੱਡ ਹੈਲਥ ਆਰਗੇਨਾਈਜੇਸ਼ਨ ਅਨੁਸਾਰ ਕੋਰੋਨਾਵਾਇਰਸ ਦਾ ਇਲਾਜ ਲਾਕਡਾਊਨ ਹੀ ਦੱਸਿਆ ਜਾ ਰਿਹਾ ਹੈ।ਇਸ ਲਈ ਦੁਨੀਆ ਭਰ ਵਿੱਚ ਕੋਰੋਨਾਵਾਇਰਸ ਤੋਂ ਬਚਣ ਲਈ ਲੋਕਾਂ ਦਾ ਆਪਣੇ ਘਰਾਂ ਵਿੱਚ ਰਹਿਣਾ ਅਹਿਮ ਜ਼ਰੂਰੀ ਹੈ।
ਇਕਵਾਡੋਰ ਦੇ ਗਵਾਯਾਕਵਿਲ ਤੋਂ ਪੁਲਸ ਨੇ ਲੱਗਭਗ 800 ਲਾਸ਼ਾਂ ਕੀਤੀਆਂ ਬਰਾਮਦ
NEXT STORY