ਨੈਸ਼ਨਲ ਡੈਸਕ : ਅੱਜ ਦੇ ਸਮੇਂ ਵਿਚ ਇਕ ਦੂਜੇ ਨੂੰ ਕੀਤਾ ਜਾਣ ਵਾਲਾ ਪਿਆਰ ਪਹਿਲਾਂ ਵਾਂਗ ਨਹੀਂ ਰਿਹਾ। ਪਹਿਲਾਂ ਪਿਆਰ ਵਿਚ ਵਿਸ਼ਵਾਸ, ਇਕ ਦੂਜੇ ਪ੍ਰਤੀ ਇੱਜ਼ਤ ਹੁੰਦੀ ਸੀ ਪਰ ਅੱਜ ਇਹ ਮਹਿੰਗੇ ਤੋਹਫ਼ੇ ਵਾਂਗ ਹੈ। ਬਹੁਤ ਸਾਰੇ ਲੋਕ, ਨੌਜਵਾਨ ਪੀੜ੍ਹਾ ਆਪਣੇ ਪਿਆਰ ਨੂੰ ਖੁਸ਼ ਕਰਨ ਲਈ ਮਹਿੰਗੇ ਤੋਹਫੇ, ਆਈਫੋਨ, ਕੱਪੜੇ, ਗੱਡੀਆਂ, ਪੈਸੇ ਆਦਿ ਲੈ ਕੇ ਦਿੰਦੇ ਹਨ। ਪਰ ਸੋਸ਼ਲ਼ ਮੀਡੀਆ 'ਤੇ ਬੀਤੇ ਦਿਨ ਤੋਂ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੇ ਪਿਆਰ ਵਿਚ ਦਿੱਤੇ ਜਾਣ ਵਾਲੇ ਸਾਰੇ ਤੋਹਫੇ ਫਿੱਕੇ ਪੈ ਗਏ ਹਨ।
ਇਹ ਵੀ ਪੜ੍ਹੋ : 10 ਰੁਪਏ ਮਹਿੰਗਾ ਹੋਵੇਗਾ ਦੁੱਧ! CM ਸ਼ਿਵਕੁਮਾਰ ਲੈ ਸਕਦੇ ਨੇ ਫੈਸਲਾ
ਦੱਸ ਦੇਈਏ ਕਿ ਵੀਡੀਓ ਵਾਇਰਲ ਵਿੱਚ ਇੱਕ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਮਹਿੰਗੇ ਤੋਹਫ਼ਿਆਂ (ਆਈਫੋਨ) ਦੀ ਬਜਾਏ ਸਿਰਫ 10 ਰੁਪਏ ਦੀ ਬਿੰਦੀਆਂ ਦਾ ਪੈਕੇਟ ਦਿੰਦਾ ਹੈ। ਜਿਸ ਨੂੰ ਦੇਖਦੇ ਸਾਰ ਉਸ ਦੀ ਪ੍ਰੇਮਿਕਾ ਖੁਸ਼ੀ ਵਿਚ ਲੋਟ-ਪੋਟ ਹੋ ਜਾਂਦੀ ਹੈ ਅਤੇ ਪਾਰਕ ਵਿਚ ਇੱਧਰ-ਉੱਧਰ ਪਲਟੀਆ ਮਾਰਨੀਆਂ ਸ਼ੁਰੂ ਕਰ ਦਿੰਦੀ ਹੈ, ਜਿਸ ਨੂੰ ਦੇਖ ਉਸ ਦਾ ਪ੍ਰੇਮੀ ਯਾਨੀ ਨੌਜਵਾਨ ਬਹੁਤ ਖ਼ੁਸ਼ ਹੁੰਦਾ ਹੈ। ਕੁਝ ਦੇਰ ਹੱਸਣ ਤੋਂ ਬਾਅਦ ਮੁੰਡਾ ਆਪਣੀ ਪ੍ਰੇਮਿਕਾ ਨੂੰ ਉਠਾਉਂਦਾ ਹੈ ਅਤੇ ਬਿਠਾ ਕੇ ਉਸਦੇ ਮੱਥੇ 'ਤੇ ਬਿੰਦੀ ਲਗਾਉਂਦਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਜਲੰਧਰ 'ਚ ਇਸ ਥਾਂ 'ਤੇ ਲੱਗੇਗੀ ਪਟਾਕਾ ਮਾਰਕੀਟ, ਜ਼ਿਲ੍ਹਾ ਪ੍ਰਸ਼ਾਸਨ ਨੇ ਦਿੱਤੀ ਮਨਜ਼ੂਰੀ
ਇਸ ਤੋਂ ਬਾਅਦ ਕੁੜੀ ਫਿਰ ਹੱਸਣ ਲੱਗਦੀ ਹੈ, ਜਿਸ ਨੂੰ ਦੇਖ ਮੁੰਡਾ ਕਹਿੰਦਾ ਹੈ ਹੁਣ ਤੂੰ ਹੋਰ ਸੋਹਣੀ ਲੱਗ ਰਹੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਵਾਲੀ ਇਸ ਵੀਡੀਓ ਨੂੰ ਬਹੁਤ ਸਾਰੇ ਲੋਕ ਪਸੰਦ ਕਰ ਰਹੇ ਹਨ ਅਤੇ ਇਸ 'ਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਪਏ। ਲੋਕ ਵੀਡੀਓ ਦੇ ਕੁਮੈਂਟ ਬਾਕਸ 'ਚ ਦੋਵਾਂ ਨੂੰ ਚੰਗੇ ਪ੍ਰੇਮੀ ਜੋੜਾ ਦੱਸਦੇ ਪਏ ਹਨ। ਕਈ ਉਸ ਦੀ ਪ੍ਰੇਮੀਕਾ ਦੀ ਤਾਰੀਫ਼ ਕਰ ਰਹੇ ਹਨ। ਦੱਸ ਦੇਈਏ ਕਿ ਇਹ ਵੀਡੀਓ ਕਦੋਂ ਦੀ, ਕਿਥੇ ਦੀ ਹੈ, ਦੇ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋਈ। ਪਰ ਇਹ ਵਾਇਰਲ ਜ਼ਰੂਰ ਹੈ।
ਇਹ ਵੀ ਪੜ੍ਹੋ : ਤਿਉਹਾਰਾਂ ਤੋਂ ਪਹਿਲਾਂ ਲੱਖਾਂ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ: ਕੇਂਦਰ ਵਲੋਂ ਮਹਿੰਗਾਈ ਭੱਤੇ ’ਚ ਵਾਧੇ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੇਂਦਰ ਨੇ ਪੱਛਮੀ ਬੰਗਾਲ ਦੇ DGP ਸਿਧਾਰਥ ਗੁਪਤਾ ਨੂੰ ਕਾਰਜਕਾਲ 6 ਮਹੀਨੇ ਵਧਾਇਆ
NEXT STORY