ਵੈੱਬ ਡੈਸਕ : ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਰਾਰਾ ਜਵਾਬ ਦਿੱਤਾ ਹੈ। ਮੈਲੋਨੀ ਨੇ ਕਿਹਾ ਹੈ ਕਿ ਨਾ ਤਾਂ ਉਹ ਕਦੇ ਟਰੰਪ ਦੇ ਸਾਹਮਣੇ ਗਿੜਗਿੜਾਈ ਹੈ ਤੇ ਨਾ ਹੀ ਕਦੇ ਇਟਲੀ ਝੁਕਿਆ ਹੈ। ਟਰੰਪ ਨੇ ਆਪਣੇ ਬੜਬੋਲੇ ਅੰਦਾਜ਼ ਵਿਚ ਦਾਅਵਾ ਕੀਤਾ ਸੀ ਕਿ ਮੈਲੋਨੀ ਉਨ੍ਹਾਂ ਨਾਲ ਫੋਟੋ ਖਿਚਵਾਉਣ ਲਈ ਮਿੰਨਤਾਂ ਕਰ ਰਹੀ ਸੀ।
ਮੈਲੋਨੀ ਨੇ ਟਰੰਪ ਦੀ ਇਸ ਬਿਆਨਬਾਜ਼ੀ ਨੂੰ 'ਬਚਕਾਨਾ' ਕਰਾਰ ਦਿੰਦਿਆਂ ਇਸ ਦੀ ਤਿੱਖੀ ਆਲੋਚਨਾ ਕੀਤੀ ਹੈ। ਟਰੰਪ ਨੇ ਦਾਅਵਾ ਕੀਤਾ ਸੀ ਕਿ ਹਾਲ ਹੀ ਵਿੱਚ ਹੋਏ G7 ਸੰਮੇਲਨ ਦੌਰਾਨ ਮੈਲੋਨੀ ਨੇ ਉਨ੍ਹਾਂ ਨਾਲ ਤਸਵੀਰ ਖਿਚਵਾਉਣ ਦੀ 'ਬੇਨਤੀ' ਕੀਤੀ ਸੀ। ਮੈਲੋਨੀ ਨੇ ਇਨ੍ਹਾਂ ਗੱਲਾਂ ਨੂੰ 'ਪੂਰੀ ਤਰ੍ਹਾਂ ਮਨਘੜਤ' ਦੱਸਿਆ ਤੇ ਸਹਿਯੋਗੀਆਂ ਨਾਲ ਟਰੰਪ ਦੇ ਵਤੀਰੇ 'ਤੇ ਨਿਰਾਸ਼ਾ ਜ਼ਾਹਰ ਕੀਤੀ। ਇਟਾਲੀਅਨ ਸਵੈਮਾਨ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਨਾ ਉਨ੍ਹਾਂ ਨੇ ਕਦੇ ਮਿੰਨਤ ਕੀਤੀ ਹੈ ਅਤੇ ਨਾ ਹੀ ਇਟਲੀ ਨੇ।
ਟਰੰਪ ਨੇ ਇਟਲੀ ਦੇ ਟੀਵੀ ਚੈਨਲ La7 ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਮੈਲੋਨੀ 'ਸ਼ਾਇਦ ਖੁਸ਼' ਸੀ ਕਿ ਸੰਮੇਲਨ ਦੌਰਾਨ ਟਰੰਪ ਨੇ ਉਨ੍ਹਾਂ ਨਾਲ ਗੱਲ ਕੀਤੀ। ਉਨ੍ਹਾਂ ਅੱਗੇ ਦਾਅਵਾ ਕੀਤਾ, 'ਉਨ੍ਹਾਂ ਨੇ ਮੇਰੇ ਨਾਲ ਫੋਟੋ ਖਿਚਵਾਉਣ ਦੀ ਗੁਜ਼ਾਰਿਸ਼ ਕੀਤੀ। ਉਹ ਫੋਟੋ ਲਈ ਬਹੁਤ ਬੇਤਾਬ ਸੀ। ਮੈਂ ਫੋਟੋ ਨਹੀਂ ਖਿਚਵਾਉਂਦਾ, ਪਰ ਮੈਨੂੰ ਉਨ੍ਹਾਂ 'ਤੇ ਤਰਸ ਆ ਗਿਆ।'
ਸ਼ੁੱਕਰਵਾਰ ਨੂੰ ਮੈਲੋਨੀ ਨੇ ਇਨ੍ਹਾਂ ਦਾਅਵਿਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਤੇ ਟਰੰਪ 'ਤੇ ਕਹਾਣੀਆਂ ਘੜਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ, 'ਮੈਨੂੰ ਸਮਝ ਨਹੀਂ ਆਉਂਦਾ ਕਿ ਅਮਰੀਕਾ ਦੇ ਰਾਸ਼ਟਰਪਤੀ ਆਪਣੇ ਸਹਿਯੋਗੀਆਂ ਨਾਲ ਅਜਿਹਾ ਵਿਵਹਾਰ ਕਿਉਂ ਕਰਦੇ ਹਨ, ਅਤੇ ਅਜਿਹਾ ਪਹਿਲੀ ਵਾਰ ਨਹੀਂ ਹੋ ਰਿਹਾ।'
ਮੈਲੋਨੀ ਨੇ ਟਰੰਪ ਦੀ ਆਲੋਚਨਾ ਕਰਦੇ ਹੋਏ ਇਹ ਵੀ ਕਿਹਾ ਕਿ ਉਹ ਪੱਛਮ ਦੇ ਵਿਰੋਧੀਆਂ ਪ੍ਰਤੀ ਨਰਮ ਰਵੱਈਆ ਅਪਣਾਉਂਦੇ ਹਨ ਪਰ ਸਹਿਯੋਗੀਆਂ ਪ੍ਰਤੀ ਨਹੀਂ। ਉਨ੍ਹਾਂ ਨੇ ਟਰੰਪ ਨੂੰ ਸਖ਼ਤ ਸੰਦੇਸ਼ ਦਿੰਦਿਆਂ ਕਿਹਾ, 'ਉਨ੍ਹਾਂ ਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ, ਨਾ ਤਾਂ ਮੈਂ ਅਤੇ ਨਾ ਹੀ ਇਟਲੀ ਕਦੇ ਕਿਸੇ ਦੇ ਅੱਗੇ ਗਿੜਗਿੜਾਉਂਦੇ ਹਾਂ"।
ਜ਼ਿਕਰਯੋਗ ਹੈ ਕਿ ਮੈਲੋਨੀ ਕਦੇ ਯੂਰਪ ਵਿੱਚ ਟਰੰਪ ਦੀ ਸਭ ਤੋਂ ਵੱਡੀ ਸਮਰਥਕ ਰਹੀ ਸੀ ਅਤੇ 2025 ਵਿੱਚ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਵਾਲੀ ਇਕਲੌਤੀ ਯੂਰਪੀ ਨੇਤਾ ਸੀ। ਹਾਲਾਂਕਿ, ਇਰਾਨ ਸੰਘਰਸ਼ ਅਤੇ ਹੋਰ ਮੁੱਦਿਆਂ 'ਤੇ ਮੱਤਭੇਦਾਂ ਕਾਰਨ ਦੋਵਾਂ ਨੇਤਾਵਾਂ ਦੇ ਰਿਸ਼ਤਿਆਂ ਵਿੱਚ ਕੜਵਾਹਟ ਆ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਾਣੋ Dubai ਦੇ Petrol Pump 'ਤੇ ਕੰਮ ਕਰਕੇ ਕਿੰਨਾ ਕਮਾ ਲੈਂਦੇ ਹਨ ਲੋਕ, ਕਿਹੜੇ ਅਹੁਦੇ ਲਈ ਮਿਲਦੀ ਹੈ ਕਿੰਨੀ ਤਨਖ਼ਾਹ
NEXT STORY