Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, SEP 27, 2026

    3:22:59 PM

  • exoplanet signal

    614,947,480,717,752 KM ਦੂਰ ਗ੍ਰਹਿ 'ਤੇ ਮਿਲੇ...

  • delhi amritsar national highway blocked

    LPU ਦਾ ਮਾਮਲਾ ਭੱਖਿਆ! ਨੈਸ਼ਨਲ ਹਾਈਵੇਅ ਜਾਮ, 3...

  • two accused arrested writing khalistani slogans on walls in amritsar

    ਅੰਮ੍ਰਿਤਸਰ 'ਚ ਕੰਧਾਂ 'ਤੇ ਖਾਲਿਸਤਾਨੀ ਨਾਅਰੇ...

  • kewal singh dhillon statement

    ਪੰਜਾਬ 'ਚ SIR ਨੂੰ ਲੈ ਕੇ ਕੇਵਲ ਸਿੰਘ ਢਿੱਲੋਂ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਜੰਗਬਾਜ਼ਾਂ ਦੀ ਬੰਧਕ ਨਾ ਬਣੇ ਵਿਸ਼ਵ ਵਿਵਸਥਾ

BLOG News Punjabi(ਬਲਾਗ)

ਜੰਗਬਾਜ਼ਾਂ ਦੀ ਬੰਧਕ ਨਾ ਬਣੇ ਵਿਸ਼ਵ ਵਿਵਸਥਾ

  • Edited By Harpreet Singh,
  • Updated: 11 Jul, 2026 05:42 PM
Blog
global economy
  • Share
    • Facebook
    • Tumblr
    • Linkedin
    • Twitter
  • Comment

ਮੱਧ ਪੂਰਬ ’ਚ ਸ਼ਾਂਤੀ ਅਤੇ ਸਥਿਰਤਾ ਦੀ ਉਮੀਦ ਨੂੰ ਫਿਰ ਤੋਂ ਗ੍ਰਹਿਣ ਲੱਗ ਗਿਆ ਹੈ। ਇਹ ਕੰਮ ਕਿਸੇ ਹੋਰ ਨੇ ਨਹੀਂ, ਸਗੋਂ ਉਨ੍ਹਾਂ ਲੋਕਾਂ ਨੇ ਹੀ ਕੀਤਾ ਹੈ, ਜਿਨ੍ਹਾਂ ਕੋਲੋਂ ਸ਼ਾਂਤੀ ਅਤੇ ਸਥਿਰਤਾ ਦੀ ਸਮਝਦਾਰੀ ਦੀ ਉਮੀਦ ਲਗਾਈ ਜਾ ਰਹੀ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਈਰਾਨੀ ਲੀਡਰਸ਼ਿਪ ਨੂੰ ਸਨਕੀ ਮੰਨਦੇ ਹਨ।

ਟ੍ਰੰਪ ਬਾਰੇ ਵੀ ਬਾਕੀ ਦੁਨੀਆ ਦੀ ਲਗਭਗ ਇਹੀ ਰਾਏ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਅਕਸ ਵੀ ਅਜਿਹਾ ਹੀ ਹੈ। ਅਸਲ ’ਚ ਇਹ ਤਿੰਨੋਂ ਮਿਲ ਕੇ ਬਾਕੀ ਦੁਨੀਆ ਦੀ ਵਿਵਸਥਾ ਨੂੰ ਆਪਣੀ ਸਨਕ ਦਾ ਬੰਧਕ ਬਣਾਉਂਦੇ ਦਿਖਾਈ ਦੇ ਰਹੇ ਹਨ। ਜੰਗਬੰਦੀ ਦੇ ਵਿਚਾਲੇ ਚੱਲ ਰਹੀ ਖਿੱਚੋਤਾਣ ਦੇ ਬਾਵਜੂਦ, ਜਿਸ ਤਰ੍ਹਾਂ ਅਮਰੀਕਾ ਅਤੇ ਈਰਾਨ ’ਚ 60 ਦਿਨਾਂ ਦਾ ਸ਼ਾਂਤੀ ਸਮਝੌਤਾ ਹੋਇਆ ਸੀ ਅਤੇ ਇਸ ਨੂੰ ਸਥਾਈ ਬਣਾਉਣ ਲਈ ਗੱਲਬਾਤ ਸ਼ੁਰੂ ਹੋਈ ਸੀ, ਉਸ ਨਾਲ ਵਿਸ਼ਵ ਵਿਵਸਥਾ ਬਹਾਲ ਹੋਣ ਦੀ ਉਮੀਦ ਬੱਝੀ ਸੀ ਪਰ ਅਚਾਨਕ ਫਿਰ ਇਕ-ਦੂਜੇ ’ਤੇ ਹਮਲੇ ਸ਼ੁਰੂ ਹੋ ਗਏ ਹਨ। ਜੰਗ ਲਈ ਕਿਸੇ ਇਕ ਧਿਰ ਨੂੰ ਦੋਸ਼ੀ ਠਹਿਰਾਉਣਾ ਸੌਖਾ ਨਹੀਂ ਹੁੰਦਾ ਪਰ ਕੋਈ ਘੱਟ ਦੋਸ਼ੀ ਹੁੰਦਾ ਹੈ, ਤਾਂ ਕੋਈ ਜ਼ਿਆਦਾ।

ਭਾਵੇਂ 28 ਫਰਵਰੀ ਨੂੰ ਈਰਾਨ ’ਤੇ ਅਮਰੀਕੀ-ਇਜ਼ਰਾਈਲੀ ਹਮਲਿਆਂ ਨਾਲ ਜੰਗ ਦੀ ਸ਼ੁਰੂਆਤ ਹੋਈ ਹੋਵੇ ਜਾਂ ਹੁਣ ਸ਼ਾਂਤੀ ਸਮਝੌਤਾ ਤੋੜ ਕੇ ਫਿਰ ਤੋਂ ਸ਼ੁਰੂ ਹੋਈ ਜੰਗ, ਅਮਰੀਕਾ ਅਤੇ ਖਾਸ ਕਰ ਕੇ ਉਸ ਦੇ ਬੜਬੋਲੇ ਰਾਸ਼ਟਰਪਤੀ ਟ੍ਰੰਪ ਮੁੱਖ ਖਲਨਾਇਕ ਨਜ਼ਰ ਆਉਂਦੇ ਹਨ। ਅਕਸਰ ਗੱਲਬਾਤ ਰਾਹੀਂ ਸਮੱਸਿਆ ਦੇ ਹੱਲ ਦਾ ਰਸਤਾ ਬੰਦ ਹੋ ਜਾਣ ’ਤੇ ਹੀ ਸੰਘਰਸ਼ ਸ਼ੁਰੂ ਹੁੰਦਾ ਹੈ ਪਰ ਅਮਰੀਕਾ ਅਤੇ ਇਜ਼ਰਾਈਲ ਨੇ 28 ਫਰਵਰੀ ਨੂੰ ਈਰਾਨ ’ਤੇ ਉਦੋਂ ਹਮਲਾ ਕਰ ਦਿੱਤਾ ਸੀ, ਜਦੋਂ ਪਹਿਲੇ ਦੌਰ ’ਚ ਕੁਝ ਮੁੱਦਿਆਂ ’ਤੇ ਸਹਿਮਤੀ ਬਣਨ ਤੋਂ ਬਾਅਦ ਗੱਲਬਾਤ ਦਾ ਦੂਜਾ ਦੌਰ ਤੈਅ ਹੋ ਗਿਆ ਸੀ।

ਈਰਾਨ ’ਤੇ ਹਮਲੇ ਦੇ ਪੱਖ ’ਚ ਟ੍ਰੰਪ ਅਤੇ ਨੇਤਨਯਾਹੂ ਨੇ ਜੋ ਤਰਕ ਦਿੱਤੇ, ਉਹ ਵੀ ਉਨ੍ਹਾਂ ਦੇ ਸਮਰਥਕ ਦੇਸ਼ਾਂ ਤੋਂ ਇਲਾਵਾ ਸ਼ਾਇਦ ਹੀ ਕਿਸੇ ਹੋਰ ਦੇ ਗਲੇ ਉੱਤਰੇ ਹੋਣ। ਪਹਿਲੇ ਹੀ ਦਿਨ ਸੁਪਰੀਮ ਲੀਡਰ ਅਯਾਤੁੱਲਾ ਖਾਮੇਨੇਈ ਸਮੇਤ ਤਿੰਨ ਦਰਜਨ ਤੋਂ ਵੱਧ ਸੀਨੀਅਰ ਆਗੂਆਂ-ਅਹੁਦੇਦਾਰਾਂ ਨੂੰ ਮਾਰਨ ਅਤੇ ਬਾਅਦ ’ਚ ਈਰਾਨ ਦੀ ਫ਼ੌਜੀ ਸ਼ਕਤੀ ਨੂੰ ਲਗਭਗ ਖ਼ਤਮ ਕਰਨ ਦੇ ਦਾਅਵਿਆਂ ਦੇ ਬਾਵਜੂਦ ਸੱਤ ਅਪ੍ਰੈਲ ਨੂੰ ਹੋਈ ਜੰਗਬੰਦੀ ਦੱਸਦੀ ਹੈ ਕਿ ਸ਼ਕਤੀਸ਼ਾਲੀ ਅਮਰੀਕਾ ਅਤੇ ਇਜ਼ਰਾਈਲ ਲੋੜੀਂਦੇ ਨਤੀਜੇ ਹਾਸਲ ਕਰਨ ’ਚ ਅਸਫ਼ਲ ਰਹੇ।

ਇਜ਼ਰਾਈਲ ਨੇ ਤਾਂ ਜੰਗਬੰਦੀ ਨਾਲ ਅਸਹਿਮਤੀ ਜਤਾਉਂਦੇ ਹੋਏ ਲੈਬਨਾਨ ’ਤੇ ਹਮਲੇ ਵੀ ਜਾਰੀ ਰੱਖੇ। ਤਣਾਅ ਦੇ ਵਿਚਾਲੇ ਤਿੰਨਾਂ ਧਿਰਾਂ ’ਚ ਛੋਟੀਆਂ-ਮੋਟੀਆਂ ਝੜਪਾਂ ਜਾਰੀ ਰਹੀਆਂ ਪਰ ਪਿਛਲੇ ਮਹੀਨੇ ਸ਼ਾਂਤੀ ਸਮਝੌਤੇ ’ਤੇ ਹਸਤਾਖਰ ਹੋਣ ਨਾਲ ਇਹ ਉਮੀਦ ਪੈਦਾ ਹੋਈ ਸੀ ਕਿ ਜੰਗ ਦਾ ਜਨੂੰਨ ਖ਼ਤਮ ਹੋਵੇਗਾ ਅਤੇ ਊਰਜਾ ਸੰਕਟ ਕਾਰਨ ਆਰਥਿਕ ਹਿਚਕੋਲੇ ਖਾ ਰਹੀ ਵਿਸ਼ਵ ਵਿਵਸਥਾ ਹੌਲੀ-ਹੌਲੀ ਪਟੜੀ ’ਤੇ ਪਰਤ ਆਵੇਗੀ। ਹਾਲਾਂਕਿ, ਟ੍ਰੰਪ ਆਪਣੀ ਆਦਤ ਮੁਤਾਬਕ ਵਿਚ-ਵਿਚਾਲੇ ਧਮਕੀਆਂ ਅਤੇ ਚਿਤਾਵਨੀਆਂ ਦਿੰਦੇ ਰਹੇ।

ਟ੍ਰੰਪ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉਨ੍ਹਾਂ ਨੇ ਈਰਾਨ ਨੂੰ ‘ਇਕ ਹਫ਼ਤੇ ਦੀ ਛੁੱਟੀ’ ਦਿੱਤੀ ਹੈ। ਉਨ੍ਹਾਂ ਦਾ ਇਸ਼ਾਰਾ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਖਾਮੇਨੇਈ ਦੇ ਅੰਤਿਮ ਸੰਸਕਾਰ ਵੱਲ ਸੀ, ਜੋ 28 ਫਰਵਰੀ ਨੂੰ ਅਮਰੀਕੀ-ਇਜ਼ਰਾਈਲੀ ਹਮਲੇ ’ਚ ਮਾਰੇ ਜਾਣ ਤੋਂ ਬਾਅਦ ਪੈਂਡਿੰਗ ਸੀ। ਜ਼ਾਹਿਰ ਹੈ ਕਿ ਇਹ ਕੋਈ ਬਹੁਤ ਸੱਭਿਅਕ ਟਿੱਪਣੀ ਨਹੀਂ ਸੀ ਅਤੇ ਸੱਚ ਇਹ ਵੀ ਹੈ ਕਿ 9 ਜੁਲਾਈ ਨੂੰ ਅੰਤਿਮ ਸੰਸਕਾਰ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਪਹਿਲਾਂ ਹੀ 7 ਜੁਲਾਈ ਨੂੰ ਈਰਾਨ ’ਤੇ ਫਿਰ ਤੋਂ ਹਮਲੇ ਸ਼ੁਰੂ ਹੋ ਗਏ।

ਖਾਮੇਨੇਈ ਦੇ ਜਨਾਜ਼ੇ ਤੋਂ ਉਨ੍ਹਾਂ ਦੇ ਜਾਨਸ਼ੀਨ ਬਣੇ ਬੇਟੇ ਮੋਜਤਬਾ ਸੁਰੱਖਿਆ ਕਾਰਨਾਂ ਕਰ ਕੇ ਦੂਰ ਹੀ ਰਹੇ। ਜ਼ਾਹਿਰ ਹੈ ਕਿ ਜਨਾਜ਼ੇ ’ਚ ਅਮਰੀਕਾ ਵਿਰੋਧੀ ਨਾਅਰੇ ਵੀ ਲੱਗੇ। ਇਸੇ ਲਈ ਹੁਣ ਟ੍ਰੰਪ ਖ਼ੁਦ ਨੂੰ ਈਰਾਨ ਦਾ ਸਭ ਤੋਂ ਵੱਡਾ ‘ਟਾਰਗੈੱਟ’ ਮੰਨਦੇ ਹੋਏ ਆਪਣੀ ਸੁਰੱਖਿਆ ਨੂੰ ਲੈ ਕੇ ਬਹੁਤ ਜ਼ਿਆਦਾ ਚੌਕਸ ਰਹਿ ਰਹੇ ਹਨ।

ਟ੍ਰੰਪ ਨੇ ਸ਼ਾਂਤੀ ਸਮਝੌਤਾ ਤੋੜ ਕੇ ਫਿਰ ਤੋਂ ਹਮਲੇ ਕਰਨ ਲਈ ਈਰਾਨ ਵੱਲੋਂ ਸਟ੍ਰੇਟ ਆਫ਼ ਹੋਰਮੁਜ਼ ’ਚ ਤਿੰਨ ਵਪਾਰਕ ਜਹਾਜ਼ਾਂ ’ਤੇ ਕੀਤੀ ਗਈ ਫਾਇਰਿੰਗ ਨੂੰ ਕਾਰਨ ਦੱਸਿਆ ਹੈ। ਬੇਸ਼ੱਕ, ਜਦੋਂ ਸ਼ਾਂਤੀ ਸਮਝੌਤਾ ਹੋ ਚੁੱਕਾ ਸੀ, ਜਿਸ ਨੂੰ ਲਾਗੂ ਕਰਨ ਦਾ ਰੋਡਮੈਪ 60 ਦਿਨਾਂ ’ਚ ਤੈਅ ਕਰਨ ਲਈ ਗੱਲਬਾਤ ਜਾਰੀ ਸੀ, ਉਦੋਂ ਈਰਾਨ ਨੂੰ ਵੀ ਹੋਰਮੁਜ਼ ’ਚ ਇਸ ਉਕਸਾਉਣ ਵਾਲੀ ਕਾਰਵਾਈ ਤੋਂ ਗੁਰੇਜ਼ ਕਰਨਾ ਚਾਹੀਦਾ ਸੀ ਪਰ ਕੀ ਟ੍ਰੰਪ ਅਜਿਹੇ ਹੀ ਕਿਸੇ ਮੌਕੇ ਦੀ ਭਾਲ ’ਚ ਸਨ? ਬਿਨਾਂ ਤਿਆਰੀ ਦੇ ਤਾਂ ਤੁਰੰਤ ਅਜਿਹੇ ਜ਼ਬਰਦਸਤ ਹਮਲੇ ਨਹੀਂ ਹੋ ਸਕਦੇ, ਜਿਹੋ ਜਿਹੇ ਕੀਤੇ ਗਏ। ਦੋ ਦਿਨਾਂ ’ਚ ਈਰਾਨ ਦੇ 170 ਤੋਂ ਵੱਧ ਫ਼ੌਜੀ ਜਾਂ ਉਸ ਨਾਲ ਜੁੜੇ ਟਿਕਾਣਿਆਂ ’ਤੇ ਹਮਲੇ ਕੀਤੇ ਗਏ।

ਬੇਸ਼ੱਕ ਈਰਾਨ ਨੇ ਵੀ ਖਾੜੀ ’ਚ ਸਥਿਤ ਕੁਵੈਤ, ਕਤਰ ਅਤੇ ਬਹਿਰੀਨ ਵਰਗੇ ਅਮਰੀਕਾ ਦੇ ਦੋਸਤ ਦੇਸ਼ਾਂ ’ਤੇ ਜਵਾਬੀ ਹਮਲਾ ਕਰਨ ’ਚ ਦੇਰ ਨਹੀਂ ਲਗਾਈ। ਉਸੇ ਦੌਰਾਨ ਈਰਾਨ ਨੂੰ ਤੇਲ ਵੇਚਣ ਲਈ ਦਿੱਤੀ ਗਈ ਅਮਰੀਕੀ ਇਜਾਜ਼ਤ ਵੀ ਰੱਦ ਕਰਨ ਦੀ ਖ਼ਬਰ ਆਈ। ਅਜਿਹੇ ’ਚ ਇਹ ਸ਼ੱਕ ਹੁੰਦਾ ਹੈ ਕਿ ਕੀ ਸ਼ਾਂਤੀ ਵਾਰਤਾ ਤੋਂ ਮਨ ਮੁਤਾਬਕ ਨਤੀਜੇ ਨਾ ਨਿਕਲਣ ਪਰ ਟ੍ਰੰਪ ਨੇ ਹੋਰ ਦਬਾਅ ਵਧਾਉਣ ਲਈ ਹਮਲਿਆਂ ਦਾ ਬਦਲ ਚੁਣਿਆ?

ਤੁਸੀਂ ਸੋਚ ਸਕਦੇ ਹੋ ਕਿ ਜੰਗ ਕੋਈ ਖੇਡ ਨਹੀਂ ਹੈ, ਜਿਸ ਨੂੰ ਮਨ ਮੁਤਾਬਕ ਸਮਝੌਤੇ ਲਈ ਦਾਅ-ਪੇਚ ਵਾਂਗ ਵਰਤਿਆ ਜਾਵੇ ਪਰ ਮਹਾ-ਸ਼ਕਤੀਆਂ ਲਈ ਤਾਂ ਜੰਗ ਖੇਡ ਵੀ ਹੈ ਅਤੇ ਮੁਨਾਫ਼ੇ ਦਾ ਕਾਰੋਬਾਰ ਵੀ। ਬੇਸ਼ੱਕ ਇਸ ਜੰਗ ’ਚ ਅਮਰੀਕੀ ਰੱਖਿਆ ਵਿਭਾਗ ‘ਪੈਂਟਾਗਨ’ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਹੈ ਪਰ ਅਮਰੀਕੀ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਅਤੇ ਤੇਲ ਕੰਪਨੀਆਂ ਦੀਆਂ ਉਂਗਲਾਂ ਘਿਓ ’ਚ ਹੋਣ ਦੀਆਂ ਖ਼ਬਰਾਂ ਹਨ। ਜੰਗ ਹੋਵੇਗੀ ਤਾਂ ਹਥਿਆਰ ਵੀ ਵਿਕਣਗੇ ਹੀ। ਫਿਰ ਅਮਰੀਕਾ ਤਾਂ ਕੁਝ ਛੋਟੇ ਦੇਸ਼ਾਂ ਦੀ ਸੁਰੱਖਿਆ ਦਾ ਠੇਕੇਦਾਰ ਬਣ ਕੇ ਵੀ ਮੋਟੀ ਰਕਮ ਵਸੂਲਦਾ ਹੈ।

ਮੂਲ ਰੂਪ ’ਚ ਮੁਨਾਫ਼ਾਖੋਰ ਕਾਰੋਬਾਰੀ ਟ੍ਰੰਪ ਨੇ ਖ਼ੁਦ ਮੰਨਿਆ ਕਿ ਜਦੋਂ ਵਿਸ਼ਵ ਊਰਜਾ ਦੀ ਖਪਤ ਦੇ 20-22 ਫ਼ੀਸਦੀ ਹਿੱਸੇ ਦੀ ਦਰਾਮਦ ਦਾ ਸਮੁੰਦਰੀ ਰਸਤਾ ‘ਹੋਰਮੁਜ਼’ ਬੰਦ ਸੀ, ਉਦੋਂ ਅਮਰੀਕਾ ਨੇ ਚੋਰੀ-ਛਿਪੇ ਭਾਰੀ ਮਾਤਰਾ ’ਚ ਤੇਲ ਉੱਥੋਂ ਕੱਢਿਆ। ਜ਼ਾਹਿਰ ਹੈ ਕਿ ਉਹ ਤੇਲ ਉੱਚੀਆਂ ਕੀਮਤਾਂ ’ਤੇ ਵੇਚਿਆ ਵੀ ਗਿਆ। ਨੇਤਨਯਾਹੂ ਦਾ ‘ਗ੍ਰੇਟਰ ਇਜ਼ਰਾਈਲ’ ਦਾ ਏਜੰਡਾ ਵੀ ਕਿਸੇ ਤੋਂ ਲੁਕਿਆ ਨਹੀਂ ਹੈ।

ਈਰਾਨ ਦੀ ਕੱਟੜਪੰਥੀ ਲੀਡਰਸ਼ਿਪ ਦੇ ਇਰਾਦੇ ਵੀ ਵਿਸ਼ਵ ਸ਼ਾਂਤੀ ਦੇ ਤਾਂ ਬਿਲਕੁਲ ਨਹੀਂ ਹਨ। ਇਹ ਸ਼ੀਸ਼ੇ ਵਾਂਗ ਸਾਫ਼ ਹੋ ਗਿਆ ਹੈ ਕਿ ਤਿੰਨੋਂ ਸਬੰਧਤ ਧਿਰਾਂ ਆਪਣੇ-ਆਪਣੇ ਨਿੱਜੀ ਹਿੱਤਾਂ ’ਚ ਉਲਝੀਆਂ ਹੋਈਆਂ ਹਨ। ਉਨ੍ਹਾਂ ਦਾ ਨਾ ਤਾਂ ਵਿਸ਼ਵ ਸ਼ਾਂਤੀ ਨਾਲ ਕੋਈ ਸਰੋਕਾਰ ਹੈ ਅਤੇ ਨਾ ਹੀ ਨਿਆਂਪੂਰਨ ਗਲੋਬਲ ਵਿਵਸਥਾ ਨਾਲ। ਇਸ ਲਈ ਸਮੇਂ ਅਤੇ ਸਮਝ, ਦੋਵਾਂ ਦੀ ਮੰਗ ਹੈ ਕਿ ਵਿਸ਼ਵ ਵਿਵਸਥਾ ਨੂੰ ਇਨ੍ਹਾਂ ਦੀ ਬੰਧਕ ਬਣਨ ਤੋਂ ਬਚਾਉਣ ਲਈ ਬਾਕੀ ਦੁਨੀਆ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰੇ।

ਬੇਸ਼ੱਕ ਕੁਝ ਛੋਟੇ ਦੇਸ਼ਾਂ ਨੇ ਇਸ ਜੰਗ ਦੇ ਜਨੂੰਨ ਦੇ ਵਿਚਾਲੇ ਸ਼ਾਂਤੀ-ਸਮਝੌਤਾ ਵਾਰਤਾਵਾਂ ਦੀ ਪਹਿਲ ਕੀਤੀ ਪਰ ਸ਼ਾਇਦ ਉਹ ਕੋਈ ਨੈਤਿਕ ਜਾਂ ਕੂਟਨੀਤਕ ਦਬਾਅ ਬਣਾਉਣ ਦੀ ਸਥਿਤੀ ’ਚ ਨਹੀਂ ਰਹੇ।

ਇਸ ਲਈ ਹੁਣ ਭਾਰਤ, ਚੀਨ, ਰੂਸ, ਫਰਾਂਸ ਅਤੇ ਜਰਮਨੀ ਵਰਗੇ ਦੇਸ਼ਾਂ ਨੂੰ ਬਾਕੀ ਹਮਖ਼ਿਆਲ ਦੇਸ਼ਾਂ ਨਾਲ ਮਿਲ ਕੇ ਅਮਰੀਕਾ-ਇਜ਼ਰਾਈਲ-ਈਰਾਨ ’ਤੇ ਇਹ ਦਬਾਅ ਬਣਾਉਣਾ ਚਾਹੀਦਾ ਹੈ ਕਿ ਉਹ ਗੱਲਬਾਤ ਰਾਹੀਂ ਆਪਸੀ ਵਿਵਾਦਾਂ ਦਾ ਮਨਮਰਜ਼ੀ ਨਹੀਂ, ਸਗੋਂ ਦਲੀਲ ਭਰਪੂਰ ਅਤੇ ਨਿਆਂਪੂਰਨ ਹੱਲ ਕੱਢਣ, ਕਿਉਂਕਿ ਉਨ੍ਹਾਂ ਨੂੰ ਆਪਣੇ ਨਿੱਜੀ ਹਿੱਤਾਂ ਅਤੇ ਸਨਕ ਲਈ ਬਾਕੀ ਦੁਨੀਆ ਦੀ ਸ਼ਾਂਤੀ ਅਤੇ ਆਰਥਿਕਤਾ ਨੂੰ ਬੰਧਕ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

-ਰਾਜਕੁਮਾਰ ਸਿੰਘ

  • Global Economy
  • Middle East Tension

ਨੀਤੀਆਂ ਦੇ ਚੱਕਰਵਿਊ ’ਚ ਫਸੇ ਦੇਸ਼ ਦੇ ਛੋਟੇ ਕਾਰੋਬਾਰੀਆਂ

NEXT STORY

Stories You May Like

  • pandit hostage 1 lakh rupees ransom
    ਇੱਛਾ ਪੂਰੀ ਨਾ ਹੋਣ 'ਤੇ ਪੰਡਿਤ ਨੂੰ ਬਣਾਇਆ ਬੰਧਕ, 1 ਲੱਖ ਰੁਪਏ ਦੀ ਮੰਗੀ ਫਿਰੌਤੀ, ਦੋ ਗ੍ਰਿਫ਼ਤਾਰ
  • mdr on upi payments is a positive step   bipin preet singh
    UPI ਭੁਗਤਾਨ ’ਤੇ MDR ਟਿਕਾਊ ਭੁਗਤਾਨ ਵਿਵਸਥਾ ਦੀ ਦਿਸ਼ਾ ’ਚ ਹਾਂ-ਪੱਖੀ ਕਦਮ : ਬਿਪਿਨ ਪ੍ਰੀਤ ਸਿੰਘ
  • municipal commissioner surinder singh inspect sanitation
    ਸਫ਼ਾਈ ਵਿਵਸਥਾ ਦੀ ਜਾਂਚ ਕਰਨ ਖੁਦ ਸੜਕਾਂ ’ਤੇ ਉਤਰੇ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ
  • nairobi to host the 2029 world athletics championships
    ਨੈਰੋਬੀ ਕਰੇਗਾ 2029 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ
  • officers who undermine the
    ਵਿਵਸਥਾ ਨੂੰ ਚੁੱਭਣ ਵਾਲੇ ਅਧਿਕਾਰੀ
  • woman held hostage 5 lakh in cash and 22 tolas of gold looted
    ਜਲੰਧਰ ਵਿਖੇ ਘਰ 'ਚ ਔਰਤ ਨੂੰ ਬੰਧਕ ਬਣਾ ਕੇ ਲੁੱਟੀ 5 ਲੱਖ ਨਕਦੀ ਤੇ 22 ਤੋਲੇ ਸੋਨਾ
  • traffic in kharar
    ਖਰੜ ਦੀ ਵਿਗੜਦੀ ਟ੍ਰੈਫਿਕ ਵਿਵਸਥਾ ਤੋਂ ਲੋਕ ਪਰੇਸ਼ਾਨ, ਤਿਉਹਾਰਾਂ ਦੇ ਮੱਦੇਨਜ਼ਰ ਟ੍ਰੈਫਿਕ ਫੋਰਸ ਵਧਾਉਣ ਦੀ ਮੰਗ
  • n chandrasekaran to remain tata sons chairman for next 5 years  board approves
    ਐਨ ਚੰਦਰਸ਼ੇਖਰਨ ਅਗਲੇ 5 ਸਾਲਾਂ ਲਈ ਬਣੇ ਰਹਿਣਗੇ ਟਾਟਾ ਸੰਨਜ਼ ਦੇ ਚੇਅਰਮੈਨ , ਬੋਰਡ ਨੇ ਦਿੱਤੀ ਮਨਜ਼ੂਰੀ
  • delhi amritsar national highway blocked
    LPU ਦਾ ਮਾਮਲਾ ਭੱਖਿਆ! ਨੈਸ਼ਨਲ ਹਾਈਵੇਅ ਜਾਮ, 3 ਜ਼ਿਲ੍ਹਿਆਂ ਦੀ ਪੁਲਸ ਤਾਇਨਾਤ, SIT...
  • minor dispute and threatened to shoot
    ਮਾਮੂਲੀ ਵਿਵਾਦ 'ਚ ਪਿਸਤੌਲ ਕੱਢ ਕੇ ਗਲੀ 'ਚ ਆਇਆ DSP ਦੇ ਗੰਨਮੈਨ ਦਾ ਪੁੱਤ,...
  • punjab police employee found drunk in jalandhar viral video
    ਜਲੰਧਰ 'ਚ ਨਸ਼ੇ 'ਚ ਟੱਲੀ ਮਿਲਿਆ ਪੰਜਾਬ ਪੁਲਸ ਦਾ ਮੁਲਾਜ਼ਮ! ਵਾਇਰਲ ਵੀਡੀਓ ਨੇ ਉਡਾਏ...
  • lpu statement
    'ਬਦਨਾਮ ਕਰਨ ਦੀ ਕੋਸ਼ਿਸ਼..!', ਪ੍ਰਦਰਸ਼ਨ ਦੀਆਂ ਖ਼ਬਰਾਂ ਵਿਚਾਲੇ LPU ਦਾ ਆ ਗਿਆ...
  • university protests
    ਮਸ਼ਹੂਰ ਪ੍ਰਾਈਵੇਟ ਯੂਨੀਵਰਸਿਟੀ 'ਚ ਵਿਦਿਆਰਥੀਆਂ ਦਾ ਪ੍ਰਦਰਸ਼ਨ ! ਭੰਨਤੋੜ ਦੀਆਂ...
  • 6 year old child tests positive for swine flu
    6 ਸਾਲਾ ਬੱਚੇ ਦੀ ਸਵਾਈਨ ਫਲੂ ਦੀ ਰਿਪੋਰਟ ਆਈ ਪਾਜ਼ੇਟਿਵ, ਮਰੀਜ਼ਾਂ ਦੀ ਕੁੱਲ ਗਿਣਤੀ...
  • heavy storm and rain alert in punjab
    Weather Update: ਪੰਜਾਬ 'ਚ 9 ਜ਼ਿਲ੍ਹਿਆਂ ਲਈ Alert! ਪਵੇਗਾ ਮੀਂਹ ਤੇ ਆਵੇਗਾ...
  • shri sidh baba sodal mela jalandhar
    ਜਲੰਧਰ ਦੇ ਇਤਿਹਾਸਕ ਬਾਬਾ ਸੋਢਲ ਦੇ ਮੇਲੇ ’ਚ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਹੋਏ...
Trending
Ek Nazar
boat capsizes

ਇੰਡੋਨੇਸ਼ੀਆ ਕਿਸ਼ਤੀ ਹਾਦਸਾ : ਮੌਤਾਂ ਦੀ ਗਿਣਤੀ 60 ਤੋਂ ਪਾਰ

rana brought to police station

ਪੁਲਸ ਸਟੇਸ਼ਨ ਲਿਆਂਦੇ ਗਏ ਨੇਪਾਲ ਦੇ ਸਾਬਕਾ ਚੀਫ਼ ਜਸਟਿਸ ਰਾਣਾ

incident in south africa

SA ; ਏਕੇ-47 ਰਾਈਫਲਾਂ ਨਾਲ ਲੈਸ ਸ਼ੱਕੀਆਂ ਨੇ ਕੀਤੀ ਗੋਲੀਬਾਰੀ, 27 ਲੋਕਾਂ ਦੀ ਮੌਤ

afghan refugees

ਪਾਕਿਸਤਾਨ ਵੱਲੋਂ ਡਿਪੋਰਟ ਕੀਤੇ ਅਫ਼ਗਾਨ ਸ਼ਰਨਾਰਥੀਆਂ ਨੇ ਸੁਣਾਇਆ ਆਪਣਾ ਦਰਦ

amitabh bachchan reveals his favourite from jaya bachchan s family

ਜਯਾ ਬੱਚਨ ਦੇ ਪਰਿਵਾਰ 'ਚੋਂ ਕਿਸ ਨੂੰ ਜ਼ਿਆਦਾ ਪਸੰਦ ਕਰਦੇ ਹਨ ਅਮਿਤਾਭ ਬੱਚਨ !...

komal breaks silence after being linked to govinda sunita marriage rumours

ਗੋਵਿੰਦਾ ਨੂੰ ਮਾਰਨ ਦੀ ਤਿਆਰੀ 'ਚ ਸੁਨੀਤਾ ! ਅਦਾਕਾਰ ਨਾਲ ਨਾਂ ਜੋੜੇ ਜਾਣ 'ਤੇ...

famous actor shaves his head for a role

ਫ਼ਿਲਮ 'ਚ ਰੋਲ ਪਿੱਛੇ ਮਸ਼ਹੂਰ ਅਦਾਕਾਰ ਨੇ ਕਰ'ਤਾ ਇਹ ਕੰਮ ! ਫ਼ਿਰ ਖ਼ੁਦ ਨਾਲ ਹੀ...

lottery shop owner jackpot wins a prize of one lakh rupees in jalandhar

ਪੰਜਾਬ: ਕਿਸਮਤ ਨੇ ਮਾਰੀ ਪਲਟੀ! 120 ਰੁਪਏ 'ਚ ਲੱਖਪਤੀ ਬਣਿਆ ਲਾਟਰੀ ਵੇਚਣ ਵਾਲਾ...

major incident in phagwara

ਫਗਵਾੜਾ 'ਚ ਵੱਡੀ ਵਾਰਦਾਤ! ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਔਰਤ ਦਾ ਬੇਰਹਿਮੀ...

liquor  shop  female monkey  bottle  video

ਜਦੋਂ ਠੇਕੇ 'ਚ ਆ ਵੜੀ ਬਾਂਦਰੀ...! ਬੋਤਲ ਪੀ ਕੇ ਹੋ ਗਈ ਟੁੰਨ, ਵੀਡੀਓ ਵੇਖ ਤੁਸੀਂ...

trump rejects iran ceasefire expects renewed bombing after midterms

ਚੋਣਾਂ ਤੋਂ ਬਾਅਦ ਇਰਾਨ 'ਤੇ ਮੁੜ ਕਹਿਰ ਵਰ੍ਹਾਉਣਗੇ ਟਰੰਪ ! ਸਾਥੀ ਦੇਸ਼ਾਂ ਨੂੰ ਵੀ...

sachin s friend

ਸਚਿਨ ਦਾ ਸਾਥੀ ਕ੍ਰਿਕਟਰ ਬਿਰਧ ਆਸ਼ਰਮ 'ਚ ਰਹਿਣ ਲਈ ਹੋਇਆ ਮਜਬੂਰ ! ਸਾਹਮਣੇ ਆਈ...

debina and gurmeet choudhary shared   good news

ਕੀ 43 ਸਾਲ ਦੀ ਉਮਰ 'ਚ ਤੀਜੀ ਵਾਰ ਪ੍ਰੈਗਨੈਂਟ ਹੈ ਅਦਾਕਾਰਾ? ਦੇਬੀਨਾ ਤੇ ਗੁਰਮੀਤ...

ajmal kasab issue raised on kbc

'ਦੁਸ਼ਮਣਾਂ ਨੂੰ ਸਹੀ ਔਕਾਤ ਦਿਖਾਉਣਾ ਬੇਹੱਦ ਜ਼ਰੂਰੀ..!' KBC 'ਚ ਉੱਠਿਆ ਕਸਾਬ...

shradh the festival commemorating ancestors

ਪੁਰਖਿਆਂ ਦੀ ਯਾਦ ਦਾ ਤਿਉਹਾਰ ‘ਸ਼ਰਾਧ’ ਭਲਕੇ ਤੋਂ ਸ਼ੁਰੂ, ਇਸ ਦਿਨ ਹੋਵੇਗਾ ਸੰਪੂਰਨ

phones suddenly started ringing sbi sent alert messages

ਅਚਾਨਕ ਖੜਕਣ ਲੱਗੇ ਫ਼ੋਨ! SBI ਸਮੇਤ ਕਈ ਵੱਡੇ ਬੈਂਕਾਂ ਨੇ ਭੇਜੇ ਅਲਰਟ ਸੰਦੇਸ਼,...

parliamentary elections

ਰੂਸੀ ਸੰਸਦੀ ਚੋਣਾਂ : ਨਤੀਜੇ ਸਾਹਮਣੇ ਆਏ, ਕ੍ਰੇਮਲਿਨ ਦੀ ਪਕੜ ਹੋਰ ਹੋਈ ਮਜ਼ਬੂਤ ​​

veteran bollywood actor mushtaq khan laid to rest

ਦਿੱਗਜ ਬਾਲੀਵੁੱਡ ਅਦਾਕਾਰ ਮੁਸ਼ਤਾਕ ਖਾਨ ਨੂੰ ਕੀਤਾ ਗਿਆ ਸਪੁਰਦ-ਏ-ਖਾਕ, ਹਰ ਅੱਖ ਹੋਈ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • the philosophy of concern for the last person
      ਪੰ. ਦੀਨਦਿਆਲ ਉਪਾਧਿਆਏ ਜਯੰਤੀ ’ਤੇ ਵਿਸ਼ੇਸ਼- ਅੰਤਿਮ ਵਿਅਕਤੀ ਦੀ ਚਿੰਤਾ ਦਾ ਦਰਸ਼ਨ
    • voters get caught in the sir s explanation
      ਐੱਸ. ਆਈ. ਆਰ. ਦੀ ਸਫ਼ਾਈ ’ਚ ਫਸਦੇ ਵੋਟਰ!
    • blinded by selfishness  people are killing their own kin
      ‘ਸੁਆਰਥ ’ਚ ਅੰਨ੍ਹੇ ਹੋ ਕੇ ਲੋਕ’ ਆਪਣਿਆਂ ਦੇ ਹੀ ਕਰ ਰਹੇ ਨੇ ਕਤਲ!
    • drugs problem in punjab
      ਪੰਜਾਬ ਨਸ਼ੇ ਦੀ ਸਮੱਸਿਆ ’ਤੇ ਕਿਵੇਂ ਕਾਬੂ ਪਾ ਸਕਦਾ ਹੈ?
    • punjab elections
      ਫ਼ੈਸਲਾਕੁੰਨ ਮੋੜ ਸਾਬਤ ਹੋ ਸਕਦੀਆਂ ਹਨ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ
    • delhi and pu elections
      ‘ਜੈੱਨ ਜੀ’ ਦੇ ਸ਼ੀਸ਼ੇ ’ਚ ਦਿੱਲੀ ਤੇ ਪੰਜਾਬ ਯੂਨੀਵਰਸਿਟੀਆਂ ਦੀਆਂ ਚੋਣਾਂ
    • more focus on basic education
      ਮੁੱਢਲੀ ਸਿੱਖਿਆ ’ਤੇ ਵਧੇਰੇ ਧਿਆਨ ਦੇਣ ਦੀ ਲੋੜ
    • innocent lives being lost to gun culture in america
      ‘ਅਮਰੀਕਾ ’ਚ ਗੰਨ ਕਲਚਰ ਨਾਲ ਜਾ ਰਹੀਆਂ ਬੇਕਸੂਰ ਲੋਕਾਂ ਦੀਆਂ ਜਾਨਾਂ!’
    • pollution impact on food
      ਕੀ ਪ੍ਰਦੂਸ਼ਣ ਨਾਲ ਖਰਾਬ ਹੋ ਰਿਹਾ ਸਾਡਾ ਭੋਜਨ?
    • ease of doing business
      ਈਜ਼ ਆਫ ਡੂਇੰਗ ਬਿਜ਼ਨੈੱਸ, ‘ਪਹਿਲਾਂ ਕਮਾਓ ਫਿਰ ਚੁਕਾਓ’ ਦੀ ਨੀਤੀ ਜ਼ਰੂਰੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +