ਆਬਿਦਜਾਨ/ਆਈਵਰੀ ਕੋਸਟ (ਏਜੰਸੀ)– ਆਈਵਰੀ ਕੋਸਟ ਨੇ ਕਿਹਾ ਹੈ ਕਿ ਉਸ ਦੀ ਧਰਤੀ ’ਤੇ ਮੌਜੂਦ ਫਰਾਂਸ ਦੇ ਫੌਜੀ ਜਲਦ ਹੀ ਦੇਸ਼ ਛੱਡ ਦੇਣਗੇ, ਜੋ ਇੱਥੇ ਦਹਾਕਿਆਂ ਤੋਂ ਮੌਜੂਦ ਹਨ। ਆਈਵਰੀ ਕੋਸਟ ਦੇ ਰਾਸ਼ਟਰਪਤੀ ਅਲਾਸਸਾਨੇ ਓਊਟਾਰਾ ਨੇ ਕਿਹਾ ਕਿ ਫੌਜੀਆਂ ਦੀ ਵਾਪਸੀ ਦੀ ਪ੍ਰਕਿਰਿਆ ਇਸ ਮਹੀਨੇ ਤੋਂ ਸ਼ੁਰੂ ਹੋ ਜਾਵੇਗੀ। ਇੱਥੇ ਫਰਾਂਸ ਦੇ 600 ਫੌਜੀ ਮੌਜੂਦ ਹਨ।
ਉਨ੍ਹਾਂ ਕਿਹਾ,‘‘ਅਸੀਂ ਆਈਵਰੀ ਕੋਸਟ ’ਚ ਮੌਜੂਦ ਫਰਾਂਸ ਦੇ ਫੌਜੀਆਂ ਦੀ ਯੋਜਨਾਬੱਧ ਢੰਗ ਨਾਲ ਵਾਪਸੀ ਦਾ ਫੈਸਲਾ ਲਿਆ ਹੈ।ਪੋਰਟ ਬੋਏਟ ਦੀ ਫੌਜੀ ਬਟਾਲੀਅਨ ਜਿਸ ਦੀ ਜ਼ਿੰਮੇਵਾਰੀ ਹੁਣ ਤਕ ਫਰਾਂਸ ਦੇ ਫੌਜੀ ਸੰਭਾਲ ਰਹੇ ਸਨ, ਉਸ ਦੀ ਕਮਾਨ ਹੁਣ ਦੇਸ਼ ਦੀ ਫੌਜ ਨੂੰ ਸੌਂਪ ਦਿੱਤੀ ਜਾਵੇਗੀ।’’ ਆਈਵਰੀ ਕੋਸਟ ਤੋਂ ਇਲਾਵਾ ਹੁਣੇ ਜਿਹੇ ਕਈ ਪੱਛਮੀ-ਅਫਰੀਕੀ ਦੇਸ਼ਾਂ ਨੇ ਫਰਾਂਸ ਦੇ ਫੌਜੀਆਂ ਨੂੰ ਉਨ੍ਹਾਂ ਦੇ ਦੇਸ਼ ’ਚੋਂ ਜਾਣ ਲਈ ਕਿਹਾ ਹੈ। ਇਨ੍ਹਾਂ ਵਿਚ ਸੈਨੇਗਲ, ਮਾਲੀ, ਚਾਡ, ਨਾਈਜਰ ਤੇ ਬੁਰਕਿਨਾ ਫਾਸੋ ਸ਼ਾਮਲ ਹਨ।
ਸੁਖਬੀਰ ਬਾਦਲ ਦੇ ਅਸਤੀਫੇ ’ਤੇ ਅਕਾਲੀ ਦਲ ਦਾ ਵੱਡਾ ਐਲਾਨ, ਡੱਲੇਵਾਲ ਦੇ ਮੁੱਦੇ 'ਤੇ SC ਦਾ ਵੱਡਾ ਬਿਆਨ, ਜਾਣੋ ਅੱਜ ਦੀਆਂ ਟੌਪ-10 ਖਬਰਾਂ
NEXT STORY