ਬੀਜਿੰਗ— ਹਾਲ ਹੀ 'ਚ ਮੰਨੀ ਹੋਈ ਕੰਪਨੀ ਅਲੀਬਾਬਾ ਦੇ ਫਾਊਂਡਰ ਜੈਕ ਮਾ ਨੇ ਆਪਣੇ ਕਰਮਚਾਰੀਆਂ ਨੂੰ 996 ਦਾ ਫਾਰਮੁਲਾ ਦਿੱਤਾ ਸੀ। ਇਸ ਦਾ ਮਤਲਬ ਸੀ ਕਿ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਕੰਮ ਕਰੋ। ਹੁਣ ਉਨ੍ਹਾਂ ਨੇ ਚੰਗੀ ਜ਼ਿੰਦਗੀ ਦੇ ਲਈ ਸੈਕਸ ਨਾਲ ਜੁੜਿਆ ਫਾਰਮੁਲਾ ਵੀ ਆਪਣੇ ਕਰਮਚਾਰੀਆਂ ਨੂੰ ਦਿੱਤਾ ਹੈ। ਇਹ ਫਾਰਮੁਲਾ ਹੈ 669 ਦਾ ਮਤਲਬ 6 ਦਿਨ 'ਚ 6 ਵਾਰ ਸੈਕਸ ਕਰੋ। ਇਹ ਗੱਲਾਂ ਉਨ੍ਹਾਂ ਨੇ ਆਪਣੀ ਕੰਪਨੀ ਦੇ ਸਮੂਹਿਕ ਵਿਆਹ ਦੇ ਪ੍ਰੋਗਰਾਮ 'ਚ ਕਹੀ।
ਨਵੇਂ ਫਾਰਮੁਲੇ ਨੇ ਸੋਸ਼ਲ ਮੀਡੀਆ 'ਤੇ ਮਚਾਇਆ ਵਿਵਾਦ
ਜੈਕ ਮਾ ਦੇ ਸੈਕਸ ਨਾਲ ਜੁੜੇ ਇਸ ਨਵੇਂ ਫਾਰਮੁਲੇ ਦੀ ਗੱਲ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਵਿਵਾਦ ਪੈਦਾ ਹੋ ਗਿਆ ਹੈ। ਲੋਕ ਜੈਕ ਮਾ ਦੇ ਇਸ ਬਿਆਨ ਦੀ ਸਖਤ ਨਿੰਦਾ ਕਰ ਰਹੇ ਹਨ ਤੇ ਇਸ ਨੂੰ ਨਿੰਦਣਯੋਗ ਦੱਸ ਰਹੇ ਹਨ। ਲੋਕ ਜੈਕ ਨੂੰ ਟੈਗ ਕਰਕੇ ਉਨ੍ਹਾਂ ਦੀ ਨਿੰਦਾ ਕਰ ਰਹੇ ਹਨ।
ਲੋਕ ਬੋਲੋ 996 ਤੋਂ ਬਾਅਦ 669 ਦੀ ਹਿੰਮਤ ਹੋਵੇਗੀ?
ਜੈਕ ਦੇ ਇਸ ਬਿਆਨ 'ਤੇ ਕਿਸੇ ਨੇ ਲਿਖਿਆ ਕਿ ਭਲਾ ਕੌਣ 996 ਦੇ ਫਾਰਮੁਲੇ ਨੂੰ ਅਪਣਾਉਣ ਤੋਂ ਬਾਅਦ 669 ਦੇ ਫਾਰਮੁਲੇ ਦੇ ਲਾਇਕ ਬਚੇਗਾ। 10 ਮਈ ਅਲੀਬਾਬਾ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ। ਇਥੇ ਸਮੂਹਿਕ ਵਿਆਹ ਹੁੰਦਾ ਹੈ। ਜੈਕ ਮਾ ਨੇ ਇਸ ਪ੍ਰੋਗਰਾਮ ਦੌਰਾਨ ਇਹ ਫਾਰਮੁਲਾ ਦੇ ਕੇ ਆਪਣੇ ਕਰਮਚਾਰੀਆਂ ਨੂੰ ਹੈਰਾਨ ਕਰ ਦਿੱਤਾ।
ਅੰਗਰੇਜ਼ੀ ਟੀਚਰ ਤੋਂ ਲੈ ਕੇ ਸਭ ਤੋਂ ਅਮੀਰ ਬਿਜ਼ਨੈੱਸਮੈਨ ਤੱਕ ਦਾ ਸਫਰ
ਅਲੀਬਾਬਾ ਕੰਪਨੀ ਬਣਾਉਣ ਤੋਂ ਪਹਿਲਾਂ ਜੈਕ ਮਾ ਅੰਗਰੇਜ਼ੀ ਦੇ ਟੀਚਰ ਸਨ। ਜੈਕ ਮਾ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਮੈਂ ਟੀਚਿੰਗ ਵੱਲ ਪਰਤਣਾ ਚਾਹੁੰਦਾ ਹਾਂ, ਜੋ ਕਿ ਮੈਨੂੰ ਬੇਹੱਦ ਪਸੰਦ ਹੈ। ਇਹ ਦੁਨੀਆ ਬਹੁਤ ਵੱਡੀ ਹੈ ਤੇ ਮੈਂ ਅਜੇ ਵੀ ਨੌਜਵਾਨ ਹਾਂ ਇਸ ਲਈ ਮੈਂ ਅਜੇ ਵੀ ਨਵੀਂਆਂ ਚੀਜ਼ਾਂ ਕਰਨਾ ਚਾਹੁੰਦਾ ਹਾਂ। ਦੁਨੀਆ ਦੇ ਸਭ ਤੋਂ ਅਮੀਰ ਲੋਕਾਂ 'ਚ ਸ਼ੁਮਾਰ ਜੈਕ ਚੀਨ 'ਚ ਲੋਕਾਂ ਦੇ ਵਿਚਾਲੇ ਖਾਸੇ ਲੋਕਪ੍ਰਿਯ ਹਨ। ਇਥੋਂ ਤੱਕ ਕਈ ਲੋਕ ਉਨ੍ਹਾਂ ਨੂੰ ਆਪਣਾ ਭਗਵਾਨ ਮੰਨਦੇ ਹਨ। ਕਦੇ 60 ਹਜ਼ਾਰ ਤੋਂ ਸ਼ੁਰੂ ਕੀਤੀ ਅਲੀਬਾਬਾ ਕੰਪਨੀ ਅੱਜ 421 ਅਰਬ ਡਾਲਰ (ਕਰੀਬ 30,312 ਅਰਬ ਰੁਪਏ) ਦੀ ਹੋ ਗਈ ਹੈ। ਉਨ੍ਹਾਂ ਦੀ ਕੰਪਨੀ ਏਸ਼ੀਆ ਦੀ ਸਭ ਤੋਂ ਵੱਡੀ ਕੰਪਨੀ ਹੈ।
ਸਾਊਦੀ ਅਰਬ ਦੀ ਤੇਲ ਪਾਈਪ ਲਾਈਨ 'ਤੇ ਹਮਲਾ, ਕੱਚੇ ਤੇਲ ਦੀ ਸਪਲਾਈ ਰੁਕੀ
NEXT STORY