ਟੋਕੀਓ (ਭਾਸ਼ਾ): ਦੱਖਣੀ ਜਾਪਾਨ ਵਿਚ ਹੜ੍ਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਿਚ ਐਤਵਾਰ ਨੂੰ ਘੱਟੋ-ਘੱਟ 34 ਲੋਕ ਜਾਂ ਤਾਂ ਮਾਰੇ ਗਏ ਹਨ ਜਾਂ ਉਹਨਾਂ ਦੀ ਮੌਤ ਹੋ ਜਾਣ ਦਾ ਖਦਸ਼ਾ ਹੈ। ਉੱਥੇ ਕਈ ਹਾਲੇ ਵੀ ਹੜ੍ਹਪੀੜਤ ਇਲਾਕਿਆਂ ਵਿਚ ਫਸੇ ਹੋਏ ਹਨ ਅਤੇ ਮਦਦ ਦਾ ਇੰਤਜ਼ਾਰ ਕਰ ਰਹੇ ਹਨ। ਕੁਮਾਮੋਟੋ ਤੋਂ ਕਈ ਲੋਕਾਂ ਨੂੰ ਹੈਲੀਕਾਪਟਰ ਅਤੇ ਕਿਸ਼ਤੀਆਂ ਜ਼ਰੀਏ ਬਾਹਰ ਕੱਢਿਆ ਗਿਆ ਹੈ। ਰੱਖਿਆ ਬਲ, ਤਟ ਰੱਖਿਅਕ ਅਤੇ ਦਮਕਲ ਵਿਭਾਗ ਦੇ 40,000 ਤੋਂ ਵਧੇਰੇ ਕਰਮਚਾਰੀ ਬਚਾਅ ਕੰਮ ਵਿਚ ਜੁਟੇ ਹੋਏ ਹਨ।
ਕੁਮਾ ਨਦੀ ਨਾਲ ਲੱਗਣ ਵਾਲੇ ਇਲਾਕੇ ਦਾ ਵੱਡਾ ਹਿੱਸਾ ਹੜ੍ਹ ਵਿਚ ਰੁੜ੍ਹ ਗਿਆ ਹੈ।ਕੁਮਾ ਦੇ ਇਕ ਬਿਰਧ ਆਸ਼ਰਮ ਵਿਚ 14 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਸ਼ਨੀਵਾਰ ਨੂੰ ਇੱਥੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਸੀ ਜੋ ਐਤਵਾਰ ਨੂੰ ਵੀ ਜਾਰੀ ਰਹੀ। ਹੜ੍ਹ ਅਤੇ ਜ਼ਮੀਨ ਖਿਸਕਣ ਦੇ ਕਾਰਨ ਸੇਂਜੁਏਨ ਦੇਖਭਾਲ ਕੇਂਦਰ ਵਿਚ ਰਹਿਣ ਵਾਲੇ ਕਰੀਬ 65 ਲੋਕ ਅਤੇ ਉਹਨਾਂ ਦੀ ਦੇਖਭਾਲ ਕਰਨ ਵਾਲੇ 30 ਵਿਅਕਤੀ ਉੱਥੇ ਫਸ ਗਏ ਸਨ। ਇਸ ਦੇ ਬਾਅਦ ਉੱਥੇ ਫਸੇ ਰਹਿ ਗਏ ਬਾਕੀ 51 ਲੋਕਾਂ ਨੂੰ ਐਤਵਾਰ ਨੂੰ ਬਚਾ ਲਿਆ ਗਿਆ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਕੋਵਿਡ-19 ਦਾ ਇਕ ਨਵਾਂ ਮਾਮਲਾ, ਹੁਣ ਤੱਕ 22 ਮੌਤਾਂ
ਸਥਾਨਕ ਰਾਫਟਿੰਗ ਕੰਪਨੀ ਦੇ ਸੰਚਾਲਕ ਸ਼ੀਗੇਮਿਸਤੋ ਨੇ ਸਰਕਾਰੀ ਪ੍ਰਸਾਰਕ 'ਐੱਨ.ਐੱਚ.ਕੇ.' ਨੂੰ ਦੱਸਿਆ ਕਿ ਕੁੱਲ 18 ਲੋਕਾ ਮਾਰੇ ਗਏ ਹਨ ਜਦਕਿ 16 ਹੋਰ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਉੱਥੇ ਐਤਵਾਰ ਦੁਪਹਿਰ ਤੱਕ ਹੋਰ 14 ਲੋਕ ਲਾਪਤਾ ਸਨ। ਦਮਕਲ ਅਤੇ ਆਫਤ ਪ੍ਰਬੰਧਨ ਏਜੰਸੀ ਦੇ ਮੁਤਾਬਕ ਕਈ ਲੋਕ ਹਾਲੇ ਵੀ ਹੜ੍ਹਪੀੜਤ ਇਲਾਕਿਆਂ ਵਿਚ ਫਸੇ ਹੋਏ ਹਨ ਅਤੇ ਮਦਦ ਦਾ ਇੰਤਜ਼ਾਰ ਕਰ ਰਹੇ ਹਨ।
ਨਿਊਜ਼ੀਲੈਂਡ 'ਚ ਕੋਵਿਡ-19 ਦਾ ਇਕ ਨਵਾਂ ਮਾਮਲਾ, ਹੁਣ ਤੱਕ 22 ਮੌਤਾਂ
NEXT STORY