ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਬਦਨਾਮ ਮੁਲਜ਼ਮ ਜੈਫਰੀ ਐਪਸਟਾਈਨ ਦਾ ਪਾਇਆ ਹੋਇਆ ਖਿਲਾਰਾ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਐਪਸਟਾਈਨ ਫਾਈਲਾਂ ਨੇ ਜਿੱਥੇ ਹੁਣ ਤੱਕ ਕਈ ਦੇਸ਼ਾਂ 'ਚ ਤੜਥੱਲੀ ਮਚਾਈ ਹੈ, ਉੱਥੇ ਹੀ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਲਈ ਅੱਜ ਦਾ ਦਿਨ ਬੇਹੱਦ ਨਮੋਸ਼ੀ ਭਰਿਆ ਰਿਹਾ। ਕਿੰਗ ਚਾਰਲਸ III ਦੇ ਛੋਟੇ ਭਰਾ ਅਤੇ ਸਾਬਕਾ ਪ੍ਰਿੰਸ, ਐਂਡ੍ਰਿਊ ਨੂੰ ਬ੍ਰਿਟਿਸ਼ ਪੁਲਸ ਨੇ ਗੰਭੀਰ ਦੁਰਾਚਾਰ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਉਸ ਸਮੇਂ ਹੋਈ ਜਦੋਂ ਅੱਜ ਉਹ ਆਪਣਾ 66ਵਾਂ ਜਨਮਦਿਨ ਮਨਾ ਰਹੇ ਸਨ।
ਥੇਮਜ਼ ਵੈਲੀ ਪੁਲਸ ਅਨੁਸਾਰ, ਐਂਡ੍ਰਿਊ 'ਤੇ ਜਨਤਕ ਅਹੁਦੇ ਦੀ ਦੁਰਵਰਤੋਂ ਦੇ ਦੋਸ਼ ਹਨ। ਇਲਜ਼ਾਮ ਹੈ ਕਿ ਉਨ੍ਹਾਂ ਨੇ ਸਾਲ 2010 ਵਿੱਚ ਯੂ.ਕੇ. ਦੇ ਵਪਾਰਕ ਦੂਤ ਵਜੋਂ ਕੰਮ ਕਰਦਿਆਂ ਗੁਪਤ ਸਰਕਾਰੀ ਰਿਪੋਰਟਾਂ ਬਦਨਾਮ ਅਪਰਾਧੀ ਜੈਫਰੀ ਐਪਸਟਾਈਨ ਨੂੰ ਭੇਜੀਆਂ ਸਨ। ਵੀਰਵਾਰ ਸਵੇਰੇ 6 ਬਿਨਾਂ ਨੰਬਰ ਵਾਲੀਆਂ ਪੁਲਸ ਗੱਡੀਆਂ ਅਤੇ ਸਿਵਲ ਵਰਦੀ ਵਿੱਚ ਆਏ ਅਧਿਕਾਰੀਆਂ ਨੇ ਸੈਂਡਰਿੰਘਮ ਅਸਟੇਟ ਸਥਿਤ 'ਵੁੱਡ ਫਾਰਮ' ਰਿਹਾਇਸ਼ 'ਤੇ ਦਸਤਕ ਦਿੱਤੀ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਦੇ ਨਾਲ ਹੀ ਨੋਰਫੋਕ ਅਤੇ ਬਰਕਸ਼ਾਇਰ ਵਿੱਚ ਕਈ ਟਿਕਾਣਿਆਂ 'ਤੇ ਤਲਾਸ਼ੀ ਲਈ ਜਾ ਰਹੀ ਹੈ।
ਇਹ ਵੀ ਪੜ੍ਹੋ- ਸ਼ਹਿਰਾਂ ਦੇ ਸ਼ਹਿਰ ਹੋ ਜਾਣਗੇ ਖ਼ਤਮ, ਮਚੇਗੀ ਤਬਾਹੀ ! NASA ਦੇ ਵਿਗਿਆਨੀਆਂ ਨੇ ਦੇ'ਤੀ ਚਿਤਾਵਨੀ
ਅਮਰੀਕੀ ਨਿਆਂ ਵਿਭਾਗ ਵੱਲੋਂ ਐਪਸਟਾਈਨ ਨਾਲ ਸਬੰਧਤ 30 ਲੱਖ ਤੋਂ ਵੱਧ ਪੰਨਿਆਂ ਦੇ ਨਵੇਂ ਦਸਤਾਵੇਜ਼ ਜਨਤਕ ਕੀਤੇ ਜਾਣ ਤੋਂ ਬਾਅਦ ਇਹ ਕਾਰਵਾਈ ਹੋਈ ਹੈ। ਇਨ੍ਹਾਂ ਫਾਈਲਾਂ ਵਿੱਚ ਐਂਡ੍ਰਿਊ ਅਤੇ ਐਪਸਟਾਈਨ ਵਿਚਕਾਰ ਹੋਈਆਂ ਈਮੇਲਾਂ ਅਤੇ ਕੁਝ ਇਤਰਾਜ਼ਯੋਗ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਬਕਿੰਘਮ ਪੈਲੇਸ ਨੇ ਸੰਕੇਤ ਦਿੱਤੇ ਹਨ ਕਿ ਕਿੰਗ ਚਾਰਲਸ ਇਸ ਮਾਮਲੇ ਵਿੱਚ ਪੁਲਸ ਜਾਂਚ ਵਿੱਚ ਪੂਰਾ ਸਹਿਯੋਗ ਦੇਣਗੇ। ਐਂਡ੍ਰਿਊ ਕੋਲੋਂ ਪਹਿਲਾਂ ਹੀ ਉਨ੍ਹਾਂ ਦੀਆਂ ਸ਼ਾਹੀ ਉਪਾਧੀਆਂ ਅਤੇ ਮਿਲਟਰੀ ਰੈਂਕ ਵਾਪਸ ਲਏ ਜਾ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਜੈਫਰੀ ਐਪਸਟਾਈਨ ਇੱਕ ਅਮਰੀਕੀ ਫਾਈਨੈਂਸ਼ਲ ਅਡਵਾਈਜ਼ਰ ਸੀ ਜੋ ਜਿਣਸੀ ਅਪਰਾਧਾਂ ਅਤੇ ਨਾਬਾਲਗਾਂ ਦੀ ਤਸਕਰੀ ਦੇ ਦੋਸ਼ਾਂ ਤਹਿਤ ਜੇਲ੍ਹ ਗਿਆ ਸੀ ਤੇ ਉਸ ਦੀ ਜੇਲ੍ਹ 'ਚ ਹੀ ਭੇਤਭਰੇ ਹਾਲਾਤਾਂ 'ਚ ਮੌਤ ਹੋ ਗਈ ਸੀ। ਐਂਡ੍ਰਿਊ ਦੀ ਉਸ ਨਾਲ ਪੁਰਾਣੀ ਦੋਸਤੀ ਲਗਾਤਾਰ ਵਿਵਾਦਾਂ ਵਿੱਚ ਰਹੀ ਹੈ। ਹਾਲਾਂਕਿ ਐਂਡ੍ਰਿਊ ਨੇ ਹਮੇਸ਼ਾ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਹੈ, ਪਰ ਇਸ ਗ੍ਰਿਫ਼ਤਾਰੀ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਕਾਫ਼ੀ ਵਧਾ ਦਿੱਤੀਆਂ ਹਨ।
ਇਹ ਵੀ ਪੜ੍ਹੋ- ਤੀਜੇ ਵਿਸ਼ਵ ਯੁੱਧ ਨੂੰ ਬਸ 2 ਦਿਨ ਬਾਕੀ ! ਅਮਰੀਕਾ ਨੇ ਭੇਜਿਆ ਸਭ ਤੋਂ ਵੱਡਾ ਜੰਗੀ ਬੇੜਾ, ਈਰਾਨ ਨੇ ਵੀ ਖਿੱਚੀ ਤਿਆਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਸਟ੍ਰੇਲੀਆ 'ਚ ਬੇਰੁਜ਼ਗਾਰੀ ਦੀ ਦਰ 4.1 ਫੀਸਦੀ 'ਤੇ ਸਥਿਰ, ਵਿਆਜ ਦਰਾਂ 'ਚ ਹੋਇਆ ਵਾਧਾ
NEXT STORY