ਹੰਗਰੀ— ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਮਵਾਰ ਨੂੰ ਇਥੇ ਹੰਗਰੀ ਦੇ ਆਪਣੇ ਹਮਰੁਤਬਾ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨਾਲ ਕਈ ਬਹੁ-ਪੱਖੀ ਮੁੱਦਿਆਂ 'ਤੇ ਚਰਚਾ ਕੀਤੀ। ਜੈਸ਼ੰਕਰ ਹੰਗਰੀ ਦੀ ਦੋ ਦਿਨਾਂ ਯਾਤਰਾ 'ਤੇ ਹਨ। ਹੰਗਰੀ 'ਚ ਭਾਰਤੀ ਰਾਜਦੂਤ ਕੁਮਾਰ ਤੁਹਿਨ ਤੇ ਹੰਗਰੀ ਦੇ ਸੀਨੀਅਰ ਅਧਿਕਾਰੀਆਂ ਨੇ ਐਤਵਾਰ ਨੂੰ ਜੈਸ਼ੰਕਰ ਦਾ ਸਵਾਗਤ ਕੀਤਾ ਸੀ।
ਜੈਸ਼ੰਕਰ ਨੇ ਹੰਗਰੀ ਦੇ ਵਿਦੇਸ਼ ਮੰਤਰੀ ਪੀਟਰ ਸਿਆਤਰੋ ਦੇ ਨਾਲ ਗੱਲਬਾਤ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ ਕਿ ਦੋਵਾਂ ਨੇਤਾਵਾਂ ਦੇ ਵਿਚਾਲੇ ਆਹਮਣੇ-ਸਾਹਮਣੇ ਦੀ ਬੈਠਕ ਹੋਈ ਤੇ ਇਸ ਤੋਂ ਬਾਅਦ ਵਫਦ ਪੱਧਰੀ ਗੱਲਬਾਤ ਹੋਈ, ਜਿਥੇ ਦੋ-ਪੱਖੀ ਤੇ ਬਹੁ-ਪੱਖੀ ਮੁੱਦਿਆਂ 'ਤੇ ਚਰਚਾ ਹੋਈ। ਜੈਸ਼ੰਕਰ ਨੇ ਹੰਗਰੀ ਦੇ ਵਿਦੇਸ਼ ਮੰਤਰੀ ਦੇ ਨਾਲ ਹੰਗਰੀ ਦੇ ਸਾਲਾਨਾ ਰਾਜਦੂਤ ਸੰਮੇਲਨ ਨੂੰ ਵੀ ਸੰਬੋਧਿਤ ਕੀਤਾ। ਹੰਗਰੀ 'ਚ ਭਾਰਤੀ ਦੂਤਘਰ ਨੇ ਟਵੀਟ ਕੀਤਾ ਕਿ ਭਾਰਤ ਤੇ ਹੰਗਰੀ ਦੇ ਵਿਚਾਲੇ ਸੰਸਕ੍ਰਿਤਿਕ ਵਟਾਂਦਰਾ ਪ੍ਰੋਗਰਾਮ 'ਚ ਵਿਦੇਸ਼ ਮੰਤਰੀ ਜੈਸ਼ੰਕਰ ਤੇ ਹੰਗਰੀ ਦੇ ਵਿਦੇਸ਼ ਮੰਤਰੀ ਪੀਟਰ ਸਿਆਤਰੋ ਨੇ ਦਸਤਖਤ ਕੀਤੇ। ਜੈਸ਼ੰਕਰ 27-28 ਅਗਸਤ ਨੂੰ ਮਾਸਕੋ ਦੀ ਯਾਤਰਾ ਕਰਨਗੇ, ਜਿਥੇ ਉਹ ਆਪਣੇ ਹਮਰੁਤਬਾ ਸਰਗੇਈ ਲਾਵਰੋਵ ਨਾਲ ਮੁਲਾਕਾਤ ਕਰਨਗੇ। ਦੋਵੇਂ ਨੇਤਾ ਆਪਸੀ ਹਿੱਤ ਦੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਚਰਚਾ ਕਰਨਗੇ।
ਠੱਗੀ ਦੇ ਸ਼ਿਕਾਰ ਦੋ ਭਾਰਤੀਆਂ ਦੀ ਯੂ.ਏ.ਈ. 'ਚ ਪਾਕਿ ਟੀਚਰ ਨੇ ਕੀਤੀ ਮਦਦ
NEXT STORY