ਦੁਬਈ (ਭਾਸ਼ਾ)- ਸੰਯੁਕਤ ਅਰਬ ਅਮੀਰਾਤ (ਯੂ.ਏ.ਈ.)- ਵਿਚ ਇਸ ਸਾਲ ਮਈ ਤੋਂ ਫਸੇ ਦੋ ਭਾਰਤੀਆਂ ਦੀ ਕੁਰਾਨ ਦੇ ਇਕ ਪਾਕਿਸਤਾਨੀ ਅਧਿਆਪਕ ਨੇ ਮਦਦ ਕੀਤੀ। ਇਹ ਦੋਵੇਂ ਭਾਰਤੀ ਇਕ ਟ੍ਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੋ ਗਏ ਸਨ। ਮੀਡੀਆ ਦੀ ਇਕ ਰਿਪੋਰਟ ਵਿਚ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਖਲੀਜ਼ ਟਾਈਮਜ਼ ਦੀ ਖਬਰ ਮੁਤਾਬਕ ਮੁਹੰਮਦ ਉਸਮਾਨ ਅਤੇ ਸ਼ਿਵਕੁਮਾਰ ਲਗਭਗ ਕੇਰਲ ਅਤੇ ਤਾਮਿਲਨਾਡੂ ਦੇ ਰਹਿਣ ਵਾਲੇ ਹਨ। ਇਹ ਦੋਵੇਂ ਵਿਦੇਸ਼ ਵਿਚ ਨੌਕਰੀ ਹਾਸਲ ਕਰਨ ਲਈ ਟ੍ਰੈਵਲ ਏਜੰਟ ਨੂਰ ਮੁਹੰਮਦ ਕੋਲ ਗਏ ਸਨ। ਏਜੰਟ ਨੇ ਇਨ੍ਹਾਂ ਦੋਹਾਂ ਤੋਂ ਆਸਟਰੇਲੀਆ ਦਾ ਵੀਜ਼ਾ ਬਣਾਉਣ ਲਈ ਦੋ-ਦੋ ਲੱਖ ਰੁਪਏ ਦਾ ਭੁਗਤਾਨ ਕਰਨ ਲਈ ਕਿਹਾ। ਪਹਿਲਾਂ ਤਾਂ ਉਨ੍ਹਾਂ ਨੂੰ ਥਾਈਲੈਂਡ ਦੇ ਟਿਕਟ ਮੁਹੱਈਆ ਕਰਵਾਏ ਗਏ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਦਾ ਆਸਟਰੇਲੀਆਈ ਵੀਜ਼ਾ ਛੇਤੀ ਹੀ ਆ ਜਾਵੇਗਾ। ਹਾਲਾਂਕਿ ਉਨ੍ਹਾਂ ਨੂੰ ਥਾਈਲੈਂਡ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ ਕਿਉਂਕਿ ਉਹ ਵੀਜ਼ਾ ਆਨ-ਅਰਾਈਵਲ ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰਦਾ ਸੀ।
ਹਵਾਈ ਅੱਡੇ 'ਤੇ ਫਸੇ ਇਨ੍ਹਾਂ ਦੋਹਾਂ ਨੇ ਫੋਨ ਕਰਕੇ ਆਪਣੇ ਰਿਸ਼ਤੇਦਾਰਾਂ ਤੋਂ ਵਾਪਸੀ ਦੀ ਟਿਕਟ ਖਰੀਦਣ ਲਈ ਕਿਹਾ ਅਤੇ ਇਸ ਤੋਂ ਬਾਅਦ ਉਹ ਭਾਰਤ ਪਰਤ ਆਏ। ਵਾਪਸ ਪਰਤਦਿਆਂ ਹੀ ਉਸਮਾਨ ਅਤੇ ਸ਼ਿਵਕੁਮਾਰ ਨੇ ਏਜੰਟ ਤੋਂ ਉਨ੍ਹਾਂ ਦੇ ਲਗਭਗ 7-7 ਲੱਖ ਰੁਪਏ ਵਾਪਸ ਕਰਨ ਨੂੰ ਕਿਹਾ ਪਰ ਏਜੰਟ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਆਸਟਰੇਲੀਆ ਲਈ ਵੀਜ਼ਾ ਤਿਆਰ ਹੈ ਅਤੇ ਯੂ.ਏ.ਈ. ਹੁੰਦੇ ਹੋਏ ਜਾਣਾ ਉਨ੍ਹਾਂ ਲਈ ਬਿਹਤਰ ਰਸਤਾ ਹੋਵੇਗਾ। ਰਿਪੋਰਟ ਮੁਤਾਬਕ ਜਦੋਂ ਉਹ ਯੂ.ਏ.ਈ. ਪਹੁੰਚੇ ਤਾਂ ਉਨ੍ਹਾਂ ਨੂੰ ਅਜ਼ਮਾਨ ਵਿਚ ਰਹਿਣ ਦੀ ਇਜਾਜ਼ਤ ਦਿੱਤੀ ਗਈ। ਏਜੰਟ ਨੇ ਉਨ੍ਹਾਂ ਨੂੰ 50 ਧੀਰਮ (979 ਰੁਪਏ) ਦਿੱਤੇ ਅਤੇ ਦੇਸ਼ ਛੱਡ ਕੇ ਚਲਾ ਗਿਆ ਅਤੇ ਕਦੇ ਨਹੀਂ ਪਰਤਿਆ। ਇਹ ਦੋਵੇਂ ਉਦੋਂ ਤੋਂ ਉਥੇ ਸੰਘਰਸ਼ ਕਰ ਰਹੇ ਸਨ ਅਤੇ ਇਸ ਤੋਂ ਬਾਅਦ ਇਕ ਪਾਕਿਸਤਾਨੀ ਨਾਗਰਿਕ ਮੁਹੰਮਦ ਅਸਦੁੱਲਾਹ ਉਨ੍ਹਾਂ ਦੀ ਮਦਦ ਲਈ ਅੱਗੇ ਆਇਆ। ਸ਼ਿਵਕੁਮਾਰ ਦੇ ਹਵਾਲੇ ਤੋਂ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਿਲਾ ਦੇ ਪਾਕਿਸਤਾਨੀ ਮਾਲਿਕ ਅਸਦੁੱਲਾਹ, ਜਿਥੇ ਇਹ ਦੋਵੇਂ ਰੁਕੇ ਹੋਏ ਹਨ, ਨੇ ਉਨ੍ਹਾਂ ਤੋਂ ਕਿਰਾਇਆ ਨਹੀਂ ਲਿਆ ਅਤੇ ਉਨ੍ਹਾਂ ਨੂੰ ਮੁਫਤ ਭੋਜਨ ਦੇ ਕੇ ਉਨ੍ਹਾਂ ਦੀ ਮਦਦ ਕੀਤੀ।
ਜ਼ਿਆਦਾ ਪਿਆਰ ਕਰਨਾ ਪਤੀ ਨੂੰ ਪਿਆ ਮਹਿੰਗਾ, ਪਤਨੀ ਨੇ ਮੰਗਿਆ ਤਲਾਕ
NEXT STORY