Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 31, 2026

    5:08:05 AM

  • anti paper leak bill also passed in rajya sabha

    'ਐਂਟੀ ਪੇਪਰ ਲੀਕ ਬਿੱਲ' ਰਾਜ ਸਭਾ 'ਚ ਵੀ ਪਾਸ,...

  • power cut in punjab

    ਪੰਜਾਬ 'ਚ ਲੱਗੇਗਾ 8 ਘੰਟਿਆਂ ਦਾ POWER CUT! ਬੰਦ...

  • easy connect air service launched from amritsar

    ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਸ਼ਹਿਰਾਂ ਲਈ ਸ਼ੁਰੂ...

  • youth dies in tragic accident

    ਪੰਜਾਬ 'ਚ ਰੂਹ ਕੰਬਾਊ ਹਾਦਸਾ: ਨੌਜਵਾਨ ਦੀ ਦਰਦਨਾਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • United States of America
  • " ਬਾਈਡਨ ਦੀ ਆਮਦ ਨਾਲ ਕਿੰਨਾ ਕੁ ਬਦਲੇਗਾ ਅਮਰੀਕਾ..!"

INTERNATIONAL News Punjabi(ਵਿਦੇਸ਼)

" ਬਾਈਡਨ ਦੀ ਆਮਦ ਨਾਲ ਕਿੰਨਾ ਕੁ ਬਦਲੇਗਾ ਅਮਰੀਕਾ..!"

  • Edited By Rajwinder Kaur,
  • Updated: 11 Nov, 2020 12:40 PM
United States of America
joe biden arrival change usa
  • Share
    • Facebook
    • Tumblr
    • Linkedin
    • Twitter
  • Comment

ਅੱਬਾਸ ਧਾਲੀਵਾਲ 
ਮਲੇਰਕੋਟਲਾ ।
ਸੰਪਰਕ ਨੰਬਰ 9855259650 

ਕਈ ਦਿਨਾਂ ਤੱਕ ਚੱਲੇ ਸਖ਼ਤ ਮੁਕਾਬਲੇ ਤੋਂ ਬਾਅਦ ਆਖਿਰ ਬਾਇਡਨ ਨੇ ਡੋਨਾਲਡ ਟਰੰਪ ਨੂੰ ਸ਼ਿਕਸਤ ਦੇ ਕੇ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ। ਬਾਈਡਨ ਦੇ ਸੱਤਾ ਸੰਭਾਲਣ ਤੋਂ ਬਾਅਦ ਅਮਰੀਕਾ ਅਤੇ ਉਸ ਦੀਆਂ ਨੀਤੀਆਂ ਵਿੱਚ ਕਿੰਨੀਆਂ ਕੁ ਤਬਦੀਲੀਆਂ ਆਉਣਗੀਆਂ, ਇਸ ਸਵਾਲ ਦਾ ਜਵਾਬ ਬਾਈਡਨ ਦੁਆਰਾ ਪਿਛਲੇ ਸਮਿਆਂ ਦੌਰਾਨ ਵੱਖ-ਵੱਖ ਸਮਿਆਂ ’ਤੇ ਕੀਤੇ ਖ਼ੁਲਾਸਿਆਂ ਤੋਂ ਹੀ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਼

ਪੜ੍ਹੋ ਇਹ ਵੀ ਖ਼ਬਰ-  Dhanteras 2020: ਧਨਤੇਰਸ 'ਤੇ ਕੀ ਖ਼ਰੀਦਣਾ ਸ਼ੁੱਭ ਹੁੰਦਾ ਹੈ ਤੇ ਕੀ ਨਹੀਂ, ਜਾਣਨ ਲਈ ਪੜ੍ਹੋ ਇਹ ਖ਼ਬਰ

ਪਿਛਲੇ ਚਾਰ ਸਾਲਾਂ ਦੌਰਾਨ ਡੋਨਾਲਡ ਟਰੰਪ ਨੇ ਅਮਰੀਕੀ ਸਮਾਜ ਨੂੰ ਵੰਡਣ ਅਤੇ ਗੋਰੀ ਨਸਲ ਦੇ ਲੋਕਾਂ ਦੇ ਧਰੁਵੀਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਜਿਸ ਦੀ ਉਦਾਹਰਣ ਅਮਰੀਕਾ ਵਿਚ ਘੱਟ ਵੇਖਣ ਨੂੰ ਮਿਲਦੀ ਹੈ। ਬੁੱਧੀਜੀਵੀਆਂ ਅਨੁਸਾਰ ਅਮਰੀਕਾ ਵਿੱਚ ਇਸ ਸਮੇਂ ਫਿਰਕਿਆਂ ਵਿੱਚ ਵੈਰ-ਭਾਵ ਅਤੇ ਨਫ਼ਰਤ ਸਿਖਰ ਉੱਤੇ ਹੈ। ਇਸ ਸੰਦਰਭ ਵਿੱਚ ਪ੍ਰਸਿੱਧ ਵਿਗਿਆਨਕ ਪੱਤ੍ਰਿਕਾ 'ਸਾਇੰਸ' ਵਿੱਚ ਅਮਰੀਕਾ ਦੀਆਂ 11 ਯੂਨੀਵਰਸਿਟੀਆਂ ਦੇ ਸਮਾਜਿਕ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਵਕਤ ਅਮਰੀਕਾ ਵਿੱਚ ਲੋਕ ਇੱਕ-ਦੂਜੇ ਪ੍ਰਤੀ ਨਫ਼ਰਤ ਨਾਲ ਭਰੇ ਹੋਏ ਹਨ। ਭਾਵ ਕਾਲੇ ਅਤੇ ਗੋਰੇ ਲੋਕਾਂ ਵਿਚਕਾਰ ਇਕ ਖਾਈ ਪੈਦਾ ਹੋ ਚੁੱਕੀ ਹੈ, ਜਿਸ ਨਾਲ ਅਮਰੀਕੀ ਸਮਾਜ ਨੂੰ ਪਿਛਲੇ ਕੁਝ ਸਮੇਂ ਦੌਰਾਨ ਬੇਹੱਦ ਨੁਕਸਾਨ ਪਹੁੰਚਿਆ ਹੈ। 

ਪੜ੍ਹੋ ਇਹ ਵੀ ਖ਼ਬਰ- Diwali 2020 : ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੇ ਤਿਉਹਾਰਾਂ ਦੀ ਜਾਣੋ ਤਾਰੀਖ਼ ਅਤੇ ਸ਼ੁੱਭ ਮਹੂਰਤ

ਯਕੀਨੀ ਤੌਰ ’ਤੇ ਇਸ ਸਮੇਂ ਉਕਤ ਚੋਣਾਂ ਵਿਚ ਜਿੱਤਣ ਵਾਲੇ ਨਵ ਨਿਯੁਕਤ ਰਾਸ਼ਟਰਪਤੀ, ਜੋ ਬਾਇਡਨ ਨੂੰ ਉਸ ਸਮੇਂ ਕਾਫ਼ੀ ਚੈਲੇਂਜਜ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਦੋਂ ਉਹ ਆਪਣਾ ਅਹੁਦਾ ਸੰਭਾਲਣਗੇ। ਟਰੰਪ ਨੇ ਉਨ੍ਹਾਂ ਨੂੰ ਇਕ ਅਜਿਹਾ ਅਮਰੀਕਾ ਵਿਰਾਸਤ ਵਿੱਚ ਦਿੱਤਾ ਹੈ, ਜਿਸ ਦਾ ਤਾਣਾ-ਬਾਣਾ ਹਾਲ ਦੀ ਘੜੀ ਖੇਰੂੰ-ਖੇਰੂੰ ਹੋਇਆ ਜਾਪਦਾ ਹੈ। ਸ਼ਾਇਦ ਬਾਇਡਨ ਨੂੰ ਇਸ ਗੱਲ ਦਾ ਭਲੀਭਾਂਤੀ ਅਹਿਸਾਸ ਹੈ। 

ਇਸੇ ਲਈ ਆਪਣੇ ਪਹਿਲੇ ਸੰਬੋਧਨ ਵਿੱਚ ਉਨ੍ਹਾਂ ਅਮਰੀਕਨਾਂ ਨੂੰ ਕਿਹਾ ਹੈ, ''ਮੈਂ ਅਜਿਹਾ ਰਾਸ਼ਟਰਪਤੀ ਬਣਨ ਦੀ ਪ੍ਰਤਿੱਗਿਆ ਲੈਂਦਾ ਹਾਂ, ਜੋ ਅਮਰੀਕਾ ਨੂੰ ਇੱਕ ਸੂਤਰ ਵਿੱਚ ਬੰਨ੍ਹੇ, ਨਾ ਕਿ ਵੰਡੀਆਂ ਪਾਵੇ। ਅਜਿਹਾ ਰਾਸ਼ਟਰਪਤੀ, ਜੋ ਰਾਜਾਂ ਨੂੰ ਲਾਲ (ਰਿਪਬਲਿਕਨ ਸਮਰੱਥਕ) ਅਤੇ ਨੀਲੇ (ਡੈਮੋਕ੍ਰੇਟਿਕ ਸਮਰੱਥਕ) ਦੇ ਤੌਰ ਉੱਤੇ ਨਾ ਦੇਖੇ। ਅਜਿਹਾ ਰਾਸ਼ਟਰਪਤੀ, ਜੋ ਸਾਰੇ ਲੋਕਾਂ ਦਾ ਭਰੋਸਾ ਜਿੱਤਣ ਲਈ ਦਿਲ ਲਾ ਕੇ ਕੰਮ ਕਰੇ। ਹੁਣ ਸਮਾਂ ਆ ਗਿਆ ਹੈ ਕਿ ਸਖ਼ਤ ਬਿਆਨਬਾਜ਼ੀ ਬੰਦ ਕੀਤੀ ਜਾਵੇ। ਇੱਕ-ਦੂਜੇ ਨੂੰ ਮਿਲੀਏ ਤੇ ਇੱਕ-ਦੂਜੇ ਨੂੰ ਸੁਣੀਏ। ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਹੈ, ਉਸਾਰੀ ਲਈ, ਫ਼ਸਲ ਕੱਟਣ ਲਈ, ਫ਼ਸਲ ਬੀਜਣ ਲਈ ਅਤੇ ਆਪਣੇ ਜ਼ਖ਼ਮ ਭਰਨ ਲਈ। ਹੁਣ ਇਹ ਸਮਾਂ ਅਮਰੀਕਾ ਲਈ ਆਪਣੇ ਜ਼ਖ਼ਮ ਭਰਨ ਦਾ ਹੈ।''

ਪੜ੍ਹੋ ਇਹ ਵੀ ਖ਼ਬਰ- Diwali 2020 : ਇਸ ਵਾਰ 4 ਦਿਨ ਦੀ ਹੋਵੇਗੀ ‘ਦੀਵਾਲੀ’, ਕਈ ਸਾਲ ਬਾਅਦ ਬਣਿਐ 3 ਗ੍ਰਹਿਆਂ ਦਾ ਦੁਰਲੱਭ ਸੰਯੋਗ

ਜ਼ਿਕਰਯੋਗ ਹੈ ਕਿ ਬਾਈਡੇਨ ਸਾਬਕਾ ਰਾਸ਼ਟਰਪਤੀ ਓਬਾਮਾ ਦੇ 8 ਸਾਲਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੇ ਉਪ ਰਾਸ਼ਟਰਪਤੀ ਵਜੋਂ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਉਨ੍ਹਾਂ ਉਪ ਰਾਸ਼ਟਰਪਤੀ ਬਣਨ ਤੋਂ ਪਹਿਲਾਂ 2006 ਵਿਚ ਅਮਰੀਕਾ ਤੇ ਭਾਰਤ ਦੇ ਸੰਬੰਧਾਂ ਬਾਰੇ ਨਜ਼ਰੀਆ ਸਪੱਸ਼ਟ ਕਰਦਿਆਂ ਕਿਹਾ ਸੀ-ਮੇਰਾ ਸੁਫ਼ਨਾ ਹੈ ਕਿ 2020 ਵਿਚ ਭਾਰਤ ਤੇ ਅਮਰੀਕਾ ਦੁਨੀਆ ਦੇ ਦੋ ਸਭ ਤੋਂ ਕਰੀਬੀ ਦੇਸ਼ ਹੋਣਗੇ। ਆਪਣੀ ਰਾਸ਼ਟਰਪਤੀ ਦੀ ਚੁਣਾਓ ਕੰਪੇਨ ਦੌਰਾਨ ਉਨ੍ਹਾਂ ਕਿਹਾ ਸੀ ਕਿ ਭਾਰਤ ਨਾਲ ਉਹ ਚੰਗੇ ਰਿਸ਼ਤੇ ਚਾਹੁੰਦੇ ਹਨ। ਉਨ੍ਹਾਂ ਜੁਲਾਈ ਵਿਚ ਪ੍ਰਚਾਰ ਦੌਰਾਨ ਕਿਹਾ ਸੀ ਕਿ ਜੇ ਉਹ ਨਵੰਬਰ ਵਿਚ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਭਾਰਤੀ ਆਈ.ਟੀ.ਪੇਸ਼ੇਵਰਾਂ ਵਿਚ ਸਭ ਤੋਂ ਲੋਕਪ੍ਰਿਆ ਐੱਚ-1 ਵੀਜ਼ਾ ਉਤੇ ਲਾਗੂ ਆਰਜ਼ੀ ’ਤੇ ਲਾਈ ਰੋਕ ਨੂੰ ਖ਼ਤਮ ਕਰ ਦੇਣਗੇ। ਹਰ ਸਾਲ ਐੱਚ-1 ਵੀਜ਼ੇ ਦਾ 70 ਫ਼ੀਸਦੀ ਹਿੱਸਾ ਭਾਰਤੀਆਂ ਦੇ ਖ਼ਾਤੇ ਵਿਚ ਜਾਂਦਾ ਰਿਹਾ ਹੈ। ਟਰੰਪ ਨੇ 23 ਜੂਨ ਨੂੰ ਐੱਚ-1 ਵੀਜ਼ਾ ਤੇ ਹੋਰ ਵਿਦੇਸ਼ ਕਾਰਜ ਵੀਜ਼ਾ 2020 ਦੇ ਅੰਤ ਤੱਕ ਮੁਅੱਤਲ ਕਰ ਦਿੱਤੇ ਸਨ।

ਪੜ੍ਹੋ ਇਹ ਵੀ ਖ਼ਬਰ- ਸੈਰ-ਸਪਾਟਾ ਵਿਸ਼ੇਸ਼ 12 : ਇਸ ਰੇਗਿਸਤਾਨ 'ਚ ਕਦੇ ਦੌੜਦੇ ਸਨ ਸਮੁੰਦਰੀ ਜਹਾਜ਼ ਪਰ ਅੱਜ...

ਜੇਕਰ ਨਵੇਂ ਚੁਣੇ ਰਾਸ਼ਟਰਪਤੀ ਦੀਆਂ ਭਵਿੱਖ ਦੀ ਨੀਤੀਆਂ ਦੀ ਗੱਲ ਕਰੀਏ ਤਾਂ ਜੋ ਬਾਈਡੇਨ ਦਾ ਕਰੀਬ ਇਕ ਕਰੋੜ 10 ਲੱਖ ਵਿਦੇਸ਼ੀ ਲੋਕਾਂ ਨੂੰ ਅਮਰੀਕੀ ਨਾਗਰਿਕਤਾ ਦੇਣ ਦਾ ਟੀਚਾ ਹੈ, ਇਹ ਉਹ ਲੋਕ ਹਨ, ਜਿਹੜੇ ਬਿਨਾਂ ਸਹੀ ਦਸਤਾਵੇਜ਼ਾਂ ਤੋਂ ਉਥੇ ਰਹਿ ਰਹੇ ਹਨ। ਇਨ੍ਹਾਂ ਵਿਚ 5 ਲੱਖ ਭਾਰਤੀ ਵੀ ਸ਼ਾਮਲ ਹਨ। ਇਸ ਦੇ ਇਲਾਵਾ ਉਹ ਹਰ ਸਾਲ 95 ਹਜ਼ਾਰ ਰਫਿਊਜ਼ੀਆਂ ਨੂੰ ਉਥੇ ਰਹਿਣ ਦੀ ਆਗਿਆ ਦੇਣ ਲਈ ਵੀ ਕੰਮ ਕਰਨਗੇ। ਇਸ ਤੋਂ ਪਹਿਲਾਂ ਬਾਈਡੇਨ ਵੱਲੋਂ ਚੋਣ ਆਪਣੀ ਮੁਹਿੰਮ ਦੌਰਾਨ ਕਿਹਾ ਗਿਆ ਸੀ ਕਿ ਇਹ ਪ੍ਰਵਾਸੀ ਅਮਰੀਕਾ ਦੀ ਤਾਕਤ ਹਨ। ਦਸਤਾਵੇਜ਼ ਮੁਤਾਬਕ ਬਾਈਡੇਨ ਕਾਂਗਰਸ ਨਾਲ ਮਿਲ ਕੇ ਪ੍ਰਵਾਸੀ ਕਾਨੂੰਨਾਂ ਵਿਚ ਸੁਧਾਰ ਲਈ ਕੰਮ ਕਰਨਗੇ, ਤਾਂ ਕਿ ਇਕ ਕਰੋੜ 10 ਲੱਖ ਅਜਿਹੇ ਲੋਕ ਪਰਵਾਰਾਂ ਸੰਗ ਰਹਿ ਸਕਣ। ਇਸ ਦੇ ਇਲਾਵਾ ਬਾਈਡੇਨ ਵਲੋਂ ਪ੍ਰਸ਼ਾਸਨ ਫੈਮਿਲੀ ਵੀਜ਼ਾ ਦਾ ਬੈਕਲਾਗ ਘਟਾਉਣ ਦੀ ਵੀ ਕੋਸ਼ਿਸ਼ਾਂ ਕੀਤੇ ਜਾਣ ਦੀ ਸੰਭਾਵਨਾ ਹੈ । 

ਪੜ੍ਹੋ ਇਹ ਵੀ ਖ਼ਬਰ - ਦੀਵਾਲੀ ਮੌਕੇ ਬਾਜ਼ਾਰਾਂ ‘ਚ ਇਸ ਵਾਰ ਵੀ ਕਾਇਮ ਹੈ ਚੀਨੀ ਬਿਜਲੀ ਲੜ੍ਹੀਆਂ ਦੀ ਸਰਦਾਰੀ!

ਇਸ ਦੇ ਨਾਲ-ਨਾਲ ਬਾਇਡਨ ਪ੍ਰਸ਼ਾਸਨ ਅਮਰੀਕਾ ਆਉਣ ਦਾ ਸੁਫ਼ਨਾ ਵੇਖਣ ਵਾਲਿਆਂ ਲਈ ਡੀ.ਏ.ਸੀ.ਏ (ਡੈਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲਜ਼) ਪ੍ਰੋਗਰਾਮ ਬਹਾਲ ਕਰ ਉਨ੍ਹਾਂ ਦੀ ਬੇਯਕੀਨੀ ਨੂੰ ਵੀ ਦੂਰ ਕਰਨ ਦਾ ਇਰਾਦਾ ਰੱਖਦੇ ਹਨ। ਜ਼ਿਕਰਯੋਗ ਹੈ ਕਿ ਡੀ.ਏ.ਸੀ.ਏ. ਓਬਾਮਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਗਈ ਇਕ ਇਮੀਗਰੇਸ਼ਨ ਪਾਲਿਸੀ ਹੈ, ਜਿਹੜੀ ਉਨ੍ਹਾਂ ਲੋਕਾਂ ਦੀ ਰਾਖੀ ਕਰਦੀ ਹੈ, ਜਿਨ੍ਹਾਂ ਨੂੰ ਬੱਚਿਆਂ ਵਾਲੀ ਉਮਰ ਵਿਚ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਲਿਆਂਦਾ ਗਿਆ ਹੋਵੇ। ਟਰੰਪ ਨੇ 2017 ਵਿਚ ਇਸ ਪਾਲਿਸੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਸੁਪਰੀਮ ਕੋਰਟ ਨੇ ਉਸ ਨੂੰ ਨਾਕਾਮ ਕਰ ਦਿੱਤਾ ਸੀ । 

ਬਾਈਡੇਨ ਦੁਆਰਾ ਗਰੀਨ ਕਾਰਡ ਹੋਲਡਰਾਂ ਦੀ ਨੇਚੁਰਲਾਈਜ਼ੇਸ਼ਨ ਪ੍ਰਕਿਰਿਆ ਵੀ ਬਹਾਲ ਕਰਨ ਦੀ ਸੰਭਾਵਨਾ ਹੈ। ਬਾਇਡਨ ਟਰੰਪ ਦੇ 'ਮੁਸਲਿਮ ਬੈਨ' ਨੂੰ ਵੀ ਖ਼ਤਮ ਕਰਨਗੇ। ਜ਼ਿਕਰਯੋਗ ਹੈ ਕਿ ਟਰੰਪ ਨੇ ਆਪਣੇ ਕਾਰਜਕਾਲ ਦੌਰਾਨ ਈਰਾਨ ਤੇ ਸੀਰੀਆ ਸਣੇ ਕਈ ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ਦਾ ਦਾਖਲਾ ਬੰਦ ਕਰ ਦਿੱਤਾ ਸੀ।

ਪੜ੍ਹੋ ਇਹ ਵੀ ਖ਼ਬਰ-  ਗੁਣਗੁਣੇ ਪਾਣੀ ’ਚ ‘ਸ਼ਹਿਦ’ ਮਿਲਾ ਕੇ ਪੀਣ ਨਾਲ ਹੋਣਗੇ ਬੇਮਿਸਾਲ ਫ਼ਾਇਦੇ, ਦੂਰ ਹੋਣਗੀਆਂ ਇਹ ਬੀਮਾਰੀਆਂ

ਇਸ ਦੇ ਨਾਲ ਤਨਖਾਹ ਭੱਤੇ 'ਚ ਵਾਧਾ ਅਤੇ ਗ੍ਰੀਨ ਊਰਜਾ 'ਚ ਨਿਵੇਸ਼ ਕੋਰੋਨਾਵਾਇਰਸ ਸੰਕਟ ਦੇ ਫੌਰੀ ਪ੍ਰਭਾਵ ਨੂੰ ਹੱਲ ਕਰਨ ਲਈ ਬਾਇਡਨ ਨੇ ਛੋਟੇ ਕਾਰੋਬਾਰਾਂ ਲਈ ਕਰਜ਼ੇ ਦਾ ਵਿਸਥਾਰ ਕਰਨ ਅਤੇ ਪਰਿਵਾਰਾਂ ਨੂੰ ਸਿੱਧੇ ਤੌਰ ’ਤੇ ਪੈਸੇ ਦੇ ਭੁਗਤਾਨ ਕਰਨ ਦਾ ਇਰਾਦਾ ਵੀ ਰੱਖਦੇ ਹਨ। ਬਾਇਡਨ ਦੀਆਂ ਵਿਆਪਕ ਆਰਥਿਕ ਨੀਤੀਆਂ ਵਿਚ ‘ਬਿਲਡ ਬੈਕ ਬੈਟਰ’ ਯੋਜਨਾ ਨੂੰ ਸਥਾਪਤ ਕਰਨਾ ਰਿਹਾ ਹੈ, ਜਿਸ ਦਾ ਮਕਸਦ ਦੋ ਤਬਕਿਆਂ ਨੂੰ ਖੁਸ਼ ਕਰਨਾ ਹੈ ਅਤੇ ਜੋ ਰਵਾਇਤੀ ਤੌਰ 'ਤੇ ਡੈਮੋਕਰੇਟਸ ਦੇ ਸਮਰਥਕ ਸਨ- ਨੌਜਵਾਨਾਂ ਅਤੇ ਬਲਿਊ ਕਾਲਰ ਕਾਮੇ। ਇਸ ਦੇ ਨਾਲ-ਨਾਲ ਬਾਇਡਨ ਨੇ ਘੱਟੋ-ਘੱਟ ਤਨਖਾਹ ਭੱਤੇ ਨੂੰ ਪ੍ਰਤੀ ਘੰਟਾ 15 ਡਾਲਰ ਕਰਨ ਦੀ ਹਮਾਇਤ ਕੀਤੀ ਹੈ, ਜਿਸ ਨੂੰ ਨੌਜਵਾਨ ਤਬਕੇ 'ਚ ਵਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ। 

ਇਸ ਦੇ ਇਲਾਵਾ ਬਾਈਡਨ ਪੈਰਿਸ ਜਲਵਾਯੂ ਸਮਝੌਤੇ 'ਚ ਮੁੜ ਸ਼ਾਮਲ ਹੋ ਕੇ ਦੁਨੀਆਂ ਨਾਲ ਮਿਲ ਕੇ ਕੰਮ ਕਰਨਗੇ। ਜ਼ਿਕਰਯੋਗ ਹੈ ਕਿ ਪੈਰਿਸ ਜਲਵਾਯੂ ਸਮਝੌਤੇ ’ਚੋਂ ਡੌਨਲਡ ਟਰੰਪ ਬਾਹਰ ਆ ਗਏ ਸਨ, ਜਿਸ ਦੇ ਤਹਿਤ ਸਾਲ 2005 ਪੱਧਰ ਦੇ ਅਧਾਰ 'ਤੇ ਅਮਰੀਕਾ ਨੂੰ 2025 ਤੱਕ 28% ਗ੍ਰੀਨ ਹਾਊਸ ਗੈਸਾਂ ਨੂੰ ਘਟਾਉਣ ਲਈ ਵਚਨਬੱਧ ਕੀਤਾ ਗਿਆ ਸੀ। ਜੇਕਰ ਬਾਇਡਨ ਦੀ ਵਿਦੇਸ਼ ਨੀਤੀ ਦੇ ਸੰਦਰਭ ਵਿਚ ਗਲ ਕਰੀਏ ਤਾਂ ਅਮਰੀਕਾ ਦੀ ਸਾਖ ਨੂੰ ਮੁੜ ਬਹਾਲ ਕਰਨਾ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੋਵੇਗੀ। ਇਸ ਦੇ ਨਾਲ-ਨਾਲ ਬਤੌਰ ਰਾਸ਼ਟਰਪਤੀ ਉਹ ਕੌਮੀ ਮੁੱਦਿਆਂ 'ਤੇ ਵੀ ਵਧੇਰੇ ਅਤੇ ਵਿਸ਼ੇਸ਼ ਧਿਆਨ ਕੇਂਦਰਤ ਕਰਨਾ ਚਾਹੁਣਗੇ। 

ਪੜ੍ਹੋ ਇਹ ਵੀ ਖ਼ਬਰ-  ਜੀਵਨ ਸਾਥੀ ਦੀ ਚੋਣ ਕਰਦੇ ਸਮੇਂ ਇਨ੍ਹਾਂ ਗੱਲਾਂ ਨੂੰ ਜਾਣਨ ਤੋਂ ਬਾਅਦ ਹੀ ਵਿਆਹ ਲਈ ਕਰੋ ''ਹਾਂ''

ਇਸ ਦੇ ਨਾਲ ਬਾਇਡਨ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਨਾਲ ਆਪਣੇ ਸਬੰਧਾਂ ਨੂੰ ਸੁਧਾਰਨ ਲਈ ਵੀ ਵਚਨਬੱਧ ਹਨ। ਇਸ ਤੋਂ ਪਹਿਲਾਂ ਨਾਟੋ ਗਠਜੋੜ ਨਾਲ ਟਰੰਪ ਨੇ ਫੰਡਾਂ 'ਚ ਵਾਰ-ਵਾਰ ਕਟੌਤੀ ਕਰਕੇ ਆਪਣੇ ਸਬੰਧਾਂ ਨੂੰ ਲਗਾਤਾਰ ਬਿਗੜਦੇ ਚਲੇ ਆ ਰਹੇ ਸਨ। ਬਾਇਡਨ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਬਤੌਰ ਰਾਸ਼ਟਰਪਤੀ ਪਹਿਲੇ 100 ਦਿਨਾਂ 'ਚ ਉਹ ਟਰੰਪ ਵੱਲੋਂ ਲਾਗੂ ਇਮੀਗ੍ਰੇਸ਼ਨ ਨੀਤੀਆਂ ਨੂੰ ਵਾਪਸ ਲੈਣਗੇ, ਜਿੰਨ੍ਹਾਂ ਦੇ ਕਾਰਨ ਯੂ.ਐੱਸ-ਮੈਕਸੀਕਨ ਸਰਹੱਦ 'ਤੇ ਮਾਪਿਆਂ ਅਤੇ ਬੱਚਿਆਂ ਨੂੰ ਵੱਖ ਕੀਤਾ ਗਿਆ ਸੀ।

ਪਨਾਹ ਲੈਣ ਲਈ ਅਰਜ਼ੀਆਂ ਦੀ ਗਿਣਤੀ 'ਤੇ ਲਾਗੂ ਸੀਮਾ ਨੂੰ ਦੂਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੁੱਝ ਬਹੁਗਿਣਤੀ ਮੁਸਲਿਮ ਦੇਸ਼ਾਂ ਤੋਂ ਯਾਤਰਾ ਪਾਬੰਦੀ ਹਟਾਏ ਜਾਣ ਦੀਆਂ ਵੱਧ ਸੰਭਾਵਨਾਵਾਂ ਹਨ ।

ਬਾਇਡਨ ਨੇ ਸਿੱਖਿਆ ਨੀਤੀ ਦੇ ਸੰਦਰਭ ਵਿਚ ਸਿੱਖਿਆ ਅਤੇ ਇਸ ਦੇ ਵਿਸਥਾਰ ਲਈ ਕਈ ਮਹੱਤਵਪੂਰਨ ਫ਼ੈਸਲਿਆਂ ਦਾ ਸਮਰਥਨ ਕੀਤਾ। ਇਸ ਦੇ ਤਹਿਤ ਉਹ ਵਿਦਿਆਰਥੀਆਂ ਦੀ ਕਰਜ਼ਾ ਮੁਆਫੀ, ਫ਼ੀਸ ਮੁਕਤ ਕਾਲਜਾਂ ਦਾ ਵਿਸਥਾਰ ਅਤੇ ਸਾਰਿਆਂ ਲਈ ਪ੍ਰੀ-ਸਕੂਲਾਂ ਦੀ ਪਹੁੰਚ ਯਕੀਨੀ ਬਣਾਉਣਾ ਲੋਚਦੇ ਹਨ ।

ਪੜ੍ਹੋ ਇਹ ਵੀ ਖ਼ਬਰ-  Health tips : ਸਰਦੀਆਂ ‘ਚ ਰਹਿਣਾ ਚਾਹੁੰਦੇ ਹੋ ‘ਸਿਹਤਮੰਦ’, ਤਾਂ ਖੁਰਾਕ ‘ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ

  • Joe Biden
  • arrival
  • change
  • USA
  • ਬਾਈਡਨ
  • ਆਮਦ
  • ਬਦਲੇਗਾ
  • ਅਮਰੀਕਾ
  • ਅੱਬਾਸ ਧਾਲੀਵਾਲ

ਤਸਮਾਨੀਆ ਨੇ ਯੋਜਨਾ ਤੋਂ ਪਹਿਲਾਂ ਵਿਕਟੋਰੀਆ ਲਈ ਖੋਲ੍ਹੀਆਂ ਸਰਹੱਦਾਂ

NEXT STORY

Stories You May Like

    • long queues of people at jalandhar sewa kendra
      1076 ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਜਲੰਧਰ ਸੇਵਾ ਕੇਂਦਰ ’ਚ ਲੋਕਾਂ ਦੀਆਂ ਲੰਮੀਆਂ...
    • power cut in punjab
      ਪੰਜਾਬ 'ਚ ਲੱਗੇਗਾ 8 ਘੰਟਿਆਂ ਦਾ POWER CUT! ਬੰਦ ਰਹੇਗੀ ਇਨ੍ਹਾਂ ਇਲਾਕਿਆਂ ਦੀ...
    • thar vehicle stuck in potholes on road in jalandhar
      ਜਲੰਧਰ ਵਿਚ ਸੜਕ 'ਤੇ ਪਏ ਟੋਇਆਂ ਵਿਚ ਫਸੀ ਥਾਰ ਗੱਡੀ
    • daughter dead on road accident
      ਗੋਰਾਇਆ ਵਿਖੇ ਮਾਂ-ਧੀ ਨਾਲ ਵਾਪਰਿਆ ਹਾਦਸਾ, ਧੀ ਦੀ ਦਰਦਨਾਕ ਮੌਤ
    • fugitive accused of theft arrested
      ਚੋਰੀ ਦੀਆਂ ਵਾਰਦਾਤਾਂ ਕਰਨ ਵਾਲਾ ਭਗੌੜਾ ਮੁਲਜ਼ਮ ਗ੍ਰਿਫ਼ਤਾਰ
    • stray dogs attacked mother and son child injured
      ਜਲੰਧਰ 'ਚ ਆਵਾਰਾ ਕੁੱਤਿਆਂ ਦਾ ਮਾਂ-ਪੁੱਤ 'ਤੇ ਹਮਲਾ
    • big action against sarvodaya hospital of jalandhar
      ਜਲੰਧਰ ਦੇ ਇਸ ਹਸਪਤਾਲ 'ਚ ਨਹੀਂ ਹੋਵੇਗਾ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਇਲਾਜ
    • amritsar police seizes 111 559 kg heroin in 7 months
      ਅੰਮ੍ਰਿਤਸਰ : 7 ਮਹੀਨਿਆਂ ’ਚ 2 ਹਜ਼ਾਰ ਤੋਂ ਵੱਧ ਮੁਲਜ਼ਮ ਗ੍ਰਿਫ਼ਤਾਰ
    Trending
    Ek Nazar
    imran khan sister grant bail

    ਪਾਕਿਸਤਾਨ : ਅਦਾਲਤ ਨੇ ਇਮਰਾਨ ਖਾਨ ਦੀ ਭੈਣ ਨੂੰ ਦਿੱਤੀ ਜ਼ਮਾਨਤ

    migrants reach britain from france

    ਫਰਾਂਸ ਤੋਂ ਬ੍ਰਿਟੇਨ ਜਾਣ ਦੀ ਕੋਸ਼ਿਸ਼ 'ਚ ਚਾਰ ਪ੍ਰਵਾਸੀਆਂ ਦੀ ਮੌਤ

    workers abducted

    ਪਾਕਿਸਤਾਨ 'ਚ ਅਗਵਾ ਕੀਤੇ ਛੇ ਮਜ਼ਦੂਰਾਂ ਦੀਆਂ ਮਿਲੀਆਂ ਲਾਸ਼ਾਂ

    high court stays rajesh khanna s old bungalow from being called bhutia

    ਰਾਜੇਸ਼ ਖੰਨਾ ਦੇ ਪੁਰਾਣੇ ਬੰਗਲੇ ‘ਆਸ਼ੀਰਵਾਦ’ ਨੂੰ ‘ਭੂਤੀਆ’ ਕਹਿਣ ’ਤੇ ਹਾਈ ਕੋਰਟ...

    russia  s ukraine conflict

    ਯੂਕਰੇਨ 'ਤੇ ਰੂਸ ਦਾ ਵੱਡਾ ਹਮਲਾ;  ਸੱਤ ਮੌਤਾਂ, ਕਈ ਜ਼ਖਮੀ

    out of control container truck crashes into house in mirzapur

    ਘਰ ਅੰਦਰ ਸੌਂ ਰਹੇ ਸਨ ਪਿਓ-ਪੁੱਤ, ਅਚਾਨਕ ਅੰਦਰ ਆ ਵੜਿਆ ਟਰੱਕ, ਮਿਰਜ਼ਾਪੁਰ 'ਚ...

    security personnel

    ਪਾਕਿਸਤਾਨ 'ਚ ਇਕ ਮੁਹਿੰਮ ਦੌਰਾਨ ਨੌਂ ਸੁਰੱਖਿਆ ਕਰਮਚਾਰੀ, 15 ਅੱਤਵਾਦੀ ਢੇਰ

    imran khan  situtation

    ਇਮਰਾਨ ਖਾਨ 33 ਮਹੀਨਿਆਂ ਤੋਂ ਇਕਾਂਤਵਾਸ 'ਚ ਕੈਦ, ਸੰਯੁਕਤ ਰਾਸ਼ਟਰ ਮਾਹਰ ਨੇ ਕੀਤੀ...

    christian community in pakistan

    ਪਾਕਿਸਤਾਨ: ਅਗਵਾਕਾਰ ਨੂੰ ਦੇ'ਤੀ ਈਸਾਈ ਕੁੜੀ ਦੀ ਕਸਟਡੀ, ਮਾਪਿਆਂ ਨੇ ਲਾਈ ਇਨਸਾਫ...

    curfew extended

    ਨੇਪਾਲ ਦੇ ਸਰਹੱਦੀ ਇਲਾਕਿਆਂ ਵਿੱਚ ਚੌਥੇ ਦਿਨ ਵੀ ਕਰਫਿਊ ਜਾਰੀ

    netanyahu proposed increasing aid

    ਨੇਤਨਯਾਹੂ ਨੇ ਅਮਰੀਕੀ ਫੌਜੀ ਸਹਾਇਤਾ 16 ਬਿਲੀਅਨ ਡਾਲਰ ਤੱਕ ਵਧਾਉਣ ਦਾ ਰੱਖਿਆ...

    famous actress cheated of rs 2 44 lakh

    ਥਿਏਟਰ 'ਚ ਫਿਲਮ ਵੇਖ ਰਹੀ ਸੀ ਮਸ਼ਹੂਰ ਅਦਾਕਾਰਾ, ਖਾਤੇ 'ਚੋਂ ਅਚਾਨਕ ਉੱਡ ਗਏ 2.44...

    famous singer dies in road accident

    ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ, ਸੜਕ ਹਾਦਸੇ 'ਚ ਮਸ਼ਹੂਰ ਗਾਇਕ ਦੀ ਮੌਤ,...

    whoever finds missing actor raj kiran will get a reward of rs 4 78 lakh

    ਲਾਪਤਾ Actor ਰਾਜ ਕਿਰਨ ਨੂੰ ਲੱਭਣ ਵਾਲੇ ਨੂੰ ਮਿਲੇਗਾ 4.78 ਲੱਖ ਰੁਪਏ ਦਾ ਇਨਾਮ !...

    silver price falls

    ਮੁੱਧੇ ਮੂੰਹ ਡਿੱਗੀ ਚਾਂਦੀ, 6 ਮਹੀਨਿਆਂ 'ਚ ਕੀਮਤ ਹੋਈ ਅੱਧੀ; ਜਾਣੋ ਨਵੇਂ ਰੇਟ

    missile attack on american

    ਅਮਰੀਕੀ ਫੌਜਾਂ 'ਤੇ  ਈਰਾਨ ਦੇ ਮਿਜ਼ਾਈਲ ਹਮਲਾ ਕੀਤੇ ਨਾਕਾਮ

    fine imposed on indian origin

    ਭਾਰਤੀ ਮੂਲ ਦੇ ਵਿਅਕਤੀ 'ਤੇ ਆਪਣੇ ਪੁੱਤਰਾਂ ਦੀ ਜਾਨ ਨੂੰ ਖ਼ਤਰੇ 'ਚ ਪਾਉਣ ਲਈ...

    missiles shot down

    ਈਰਾਨ ਤੋਂ ਦਾਗੀਆਂ ਪੰਜ ਮਿਜ਼ਾਈਲਾਂ ਕੀਤੀਆਂ ਢੇਰ : ਜਾਰਡਨ ਦਾ ਦਾਅਵਾ

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਵਿਦੇਸ਼ ਦੀਆਂ ਖਬਰਾਂ
      • maharaja duleep singh indian king has become a cause of controversy
        ਇੰਗਲੈਂਡ ‘ਚ ਮਹਾਰਾਜਾ ਦਲੀਪ ਸਿੰਘ ਨੂੰ “Indian King” ਕਹਿਣਾ ਬਣਿਆ ਵਿਵਾਦ ਦਾ...
      • punjabistan will be settled in indias neighbourhood
        ਭਾਰਤ ਦੇ ਗੁਆਂਢ 'ਚ ਵਸੇਗਾ 'ਪੰਜਾਬੀਸਤਾਨ', ਬਣ ਸਕਦੈ ਨਵਾਂ ਦੇਸ਼ !
      • punjabi students continue to protest in calgary
        ਕੈਨੇਡਾ 'ਚ ਵਰਕ ਪਰਮਿਟ ਰੱਦ ਹੋਣ ਮਗਰੋਂ ਪੰਜਾਬੀ ਵਿਦਿਆਰਥੀਆਂ ਦਾ ਕੈਲਗਰੀ 'ਚ...
      • 16th annual world peace mahayagma in padova
        ਪਾਦੋਵਾ ਵਿਖੇ 16ਵਾਂ ਸਾਲਾਨਾ ਵਿਸ਼ਵ ਸ਼ਾਂਤੀ ਮਹਾਂਯੱਗ, ਸੰਗਤਾਂ ਵੱਧ ਚੜ੍ਹ ਕੇ...
      • special honor to sant avtar singh ji sursingh wale
        ਸੰਤ ਅਵਤਾਰ ਸਿੰਘ ਜੀ ਸੁਰਸਿੰਘ ਵਾਲਿਆਂ ਦਾ ਵਿਸ਼ੇਸ਼ ਸਨਮਾਨ
      • punjab nri marriage
        ਪੰਜਾਬ: ਵਹੁਟੀ ਨੂੰ ਛੱਡ ਕੈਨੇਡਾ ਦੌੜ ਗਿਆ NRI ਲਾੜਾ!
      • imran khan sister grant bail
        ਪਾਕਿਸਤਾਨ : ਅਦਾਲਤ ਨੇ ਇਮਰਾਨ ਖਾਨ ਦੀ ਭੈਣ ਨੂੰ ਦਿੱਤੀ ਜ਼ਮਾਨਤ
      • mayor detained in turkiey
        ਤੁਰਕੀ 'ਚ ਮੇਅਰ  ਸਮੇਤ 52 ਹੋਰ ਲੋਕ ਲਏ ਗਏ ਹਿਰਾਸਤ 'ਚ
      • migrants reach britain from france
        ਫਰਾਂਸ ਤੋਂ ਬ੍ਰਿਟੇਨ ਜਾਣ ਦੀ ਕੋਸ਼ਿਸ਼ 'ਚ ਚਾਰ ਪ੍ਰਵਾਸੀਆਂ ਦੀ ਮੌਤ
      • workers abducted
        ਪਾਕਿਸਤਾਨ 'ਚ ਅਗਵਾ ਕੀਤੇ ਛੇ ਮਜ਼ਦੂਰਾਂ ਦੀਆਂ ਮਿਲੀਆਂ ਲਾਸ਼ਾਂ
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +