Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, SEP 28, 2026

    7:43:30 AM

  • rajnath singh pakistan statement

    'ਅੱਤਵਾਦ ਨੂੰ ਪਨਾਹ ਦਿੱਤੀ ਤਾਂ ਗੱਲਬਾਤ ਦੀ...

  • lpu closed for 10 days following violent incidents

    ਹਿੰਸਕ ਘਟਨਾਵਾਂ ਤੋਂ ਬਾਅਦ LPU 10 ਦਿਨਾਂ ਲਈ ਬੰਦ,...

  • nationwide bank strike scheduled for september 28 30 postponed

    ਆਮ ਜਨਤਾ ਨੂੰ ਵੱਡੀ ਰਾਹਤ: 28 ਤੋਂ 30 ਸਤੰਬਰ ਤੱਕ...

  • adgp m f farooqui took charge at lpu

    LPU 'ਚ ADGP ਐੱਮ. ਐੱਫ. ਫਾਰੂਖੀ ਨੇ ਸੰਭਾਲਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Travelling News
  • Jalandhar
  • ਸੈਰ-ਸਪਾਟਾ ਵਿਸ਼ੇਸ਼ 12 : ਇਸ ਰੇਗਿਸਤਾਨ 'ਚ ਕਦੇ ਦੌੜਦੇ ਸਨ ਸਮੁੰਦਰੀ ਜਹਾਜ਼ ਪਰ ਅੱਜ...

TRAVELLING News Punjabi(ਸੈਰ-ਸਪਾਟਾ )

ਸੈਰ-ਸਪਾਟਾ ਵਿਸ਼ੇਸ਼ 12 : ਇਸ ਰੇਗਿਸਤਾਨ 'ਚ ਕਦੇ ਦੌੜਦੇ ਸਨ ਸਮੁੰਦਰੀ ਜਹਾਜ਼ ਪਰ ਅੱਜ...

  • Edited By Rajwinder Kaur,
  • Updated: 09 Nov, 2020 06:44 PM
Jalandhar
desert sea ships desert
  • Share
    • Facebook
    • Tumblr
    • Linkedin
    • Twitter
  • Comment

ਦਿਖਾਈ ਦੇ ਰਹੀ ਇਹ ਧਰਤੀ ਰੇਗਿਸਤਾਨ ਨਹੀਂ ਸਗੋਂ ਅਸਲ ’ਚ ਸਮੁੰਦਰ ਹੈ। ਸਮੁੰਦਰ....ਪਰ ਇਹ ਤਾਂ ਰੇਗਿਸਤਾਨ ਲਗਦਾ ਹੈ। ਇਸਦਾ ਧਰਤੀ ਦਾ ਉਜਾੜਾ ਕਿਵੇਂ ਹੋਇਆ ਇਹਦੀ ਦਾਸਤਾਨ ਤੁਹਾਨੂੰ ਮੈਂ ਸੁਣਾਉਂਦਾ ਹਾਂ। 

ਜੇ ਮੈਨੂੰ ਕੋਈ ਸਵਾਲ ਕਰੇ ਕਿ ਸੰਸਾਰ ਦੀ ਉਹ ਕਿਹੜੀ ਚੀਜ਼ ਹੈ, ਜਿਸਦੇ ਖ਼ਤਮ ਹੋਣ ਨਾਲ ਜੀਵਨ ਖ਼ਤਮ ਹੋ ਜਾਏਗਾ, ਤਾਂ ਉਹ ਹੈ ਪਾਣੀ। ਪਾਣੀ ਤਾਂ ਧਰਤੀ ਦਾ ਹਾਣੀ ਹੈ...ਪਰ ਇਸ ਧਰਤੀ ਦਾ ਹਾਣ ਕਦੋਂ ਮੁੱਕ ਗਿਆ, ਇਸ ਗੱਲ ਦਾ ਇਸ ਧਰਤੀ ਨੂੰ ਵੀ ਪਤਾ ਨਾ ਲੱਗਿਆ। 

PunjabKesari

ਗੱਲ ਕਰਦੇ ਆਂ ਉਜਬੇਕਿਸਤਾਨ ਤੇ ਕਜ਼ਾਕਸਤਾਨ ਵਿੱਚ ਵਹਿੰਦੇ ਅਰਲ ਸਾਗਰ ਦੀ। ਕਹਿੰਦੇ 1920 ਤੱਕ ਇਹ ਸਾਗਰ ਸੰਸਾਰ ਦੀ ਚੌਥੀ ਸਭ ਤੋਂ ਵੱਡੀ ਝੀਲ ਹੋਇਆ ਕਰਦੀ ਸੀ। ਇਸ ਸਾਗਰ ਵਿੱਚੋਂ ਦੋ ਵੱਡੇ ਦਰਿਆ ਅੰਮੂ ਦਰਿਆ ਉਜ਼ਬੇਕਿਸਤਾਨ ਤੇ ਸਇਰ ਦਰਿਆ ਕਜ਼ਾਕਸਤਾਨ ਵੱਲ ਨਿਕਲਦੇ ਸਨ। ਇੱਥੋਂ ਦੀ ਹਰੀ ਭਰੀ ਧਰਤੀ ਤੇ ਖੁਸ਼ਹਾਲ ਜੀਵਨ ਸੀ। 68000 ਵਰਗ ਕਿਲੋਮੀਟਰ ਵਿੱਚ ਫੈਲੇ ਇਸ ਸਾਗਰ ਵਿੱਚ ਮੱਛੀਆਂ ਫੜਨ ਵਾਲੇ ਜਹਾਜ਼ ਚੱਲਦੇ ਸਨ ਅਤੇ ਲੋਕਾਂ ਦਾ ਵੱਡੇ ਪੱਧਰ ਦਾ ਵਪਾਰ ਅਤੇ ਕਾਰੋਬਾਰ ਹੁੰਦਾ ਸੀ। ਇਹ ਸਾਗਰ ਹੋਰ ਕਿਸੇ ਸਮੁੰਦਰ ਨਾਲ ਨਾ ਜੁੜਿਆ ਹੋਣ ਕਰਕੇ ਰੂਸੀ ਜਲ ਸੈਨਾ ਦਾ ਅੱਡਾ ਵੀ ਸੀ। ਰੂਸੀ ਫੌਜੀ ਜਹਾਜ਼ਾਂ ਦੇ ਪੁਰਜ਼ੇ ਊਠਾਂ ’ਤੇ ਢੋਅ ਕੇ ਇੱਥੇ ਲਿਆਉਂਦੇ ਤੇ ਜਹਾਜ਼ ਤਿਆਰ ਕਰਦੇ ਸਨ। ਹੌਲੀ-ਹੌਲੀ ਵੱਡੀਆਂ ਕਿਸ਼ਤੀਆਂ ਤਿਆਰ ਕਰਨ ਦਾ ਧੰਦਾ ਵੀ ਇੱਥੇ ਸ਼ੁਰੂ ਹੋ ਗਿਆ। ਕੁੱਲ ਮਿਲਾ ਕੇ ਇੱਥੋਂ ਦੇ ਲੋਕ ਬਹੁਤ ਖੁਸ਼ਹਾਲ ਜੀਵਨ ਜਿਉਂਦੇ ਸਨ।

PunjabKesari

1960 ਵਿੱਚ ਸੋਵੀਅਤ ਯੂਨੀਅਨ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਉਜ਼ਬੇਕਿਸਤਾਨ ਵਿੱਚ ਗਰਮੀਆਂ ਦੀਆਂ ਫ਼ਸਲਾਂ ਜਿਵੇਂ ਕਪਾਹ, ਦਾਲਾਂ ਖਰਬੂਜਿਆਂ ਆਦਿ ਦੀ ਖੇਤੀ ਸ਼ੁਰੂ ਕੀਤੀ ਜਾਵੇ। ਰੂਸ ਵਿੱਚ ਪੈਂਦੀ ਜ਼ਿਆਦਾ ਠੰਡ ਕਾਰਨ ਇਨ੍ਹਾਂ ਫ਼ਸਲਾਂ ਨੂੰ ਉਗਾਉਣਾ ਸੰਭਵ ਨਹੀਂ ਸੀ ਤਾਂ ਕਰਕੇ ਉਨ੍ਹਾਂ ਨੇ ਉਜਬੇਕਿਸਤਾਨ ਦੀ ਉਪਜਾਊ ਧਰਤੀ ਨੂੰ ਪਾਣੀ ਦੇ ਕੇ ਵਾਹੀਯੋਗ ਕਰਨ ਲਈ ਤਰਜੀਹ ਦਿੱਤੀ। ਇਸ ਲਈ ਅੰਮੂ ਦਰਿਆ ਤੇ ਸ਼ਇਰ ਦਰਿਆ ਦੇ ਪਾਣੀਆਂ ਨਾਲ ਛੇੜ-ਛਾੜ ਕੀਤੀ ਗਈ।

PunjabKesari

ਪਾਣੀ ਦੇ ਕੁਦਰਤੀ ਵਹਾਵਾਂ ਨੂੰ ਮੋੜ ਕੇ ਉਸ ਉੱਤੇ ਬੰਨ੍ਹ ਮਾਰ ਡੈਮ ਬਣਾ ਦਿੱਤੇ ਗਏ ਤੇ ਨਹਿਰਾਂ ਕੱਢ ਦਿੱਤੀਆਂ। ਕੁਦਰਤ ਨਾਲ ਛੇੜ-ਛਾੜ ਦੇ ਨਤੀਜੇ ਅਸਲ ਵਿੱਚ ਭੈੜੇ ਹੀ ਨਿਕਲਦੇ ਹਨ। ਇਸਦਾ ਸਿੱਟਾ ਇਹ ਨਿਕਲਿਆ ਕਿ 1980 ਤੱਕ ਉਜਬੇਕਿਸਤਾਨ ਕਪਾਹ ਦਾ ਸਭ ਤੋਂ ਵੱਡਾ ਉਤਪਾਦਕ ਤਾਂ ਬਣ ਗਿਆ ਪਰ ਇਸ ਧਰਤੀ ਨੂੰ ਬੰਜਰ ਕਰਨ ਦੀ ਨੀਂਹ ਵੀ ਰੱਖੀ ਗਈ। 

PunjabKesari

1991 ਵਿੱਚ ਸੋਵੀਅਤ ਯੂਨੀਅਨ ਟੁੱਟਣ ਤੋਂ ਬਾਅਦ ਰੂਸ ਆਪਣੇ ਘਰ ਮੁੜ ਗਿਆ ਪਰ ਜਾਂਦੇ-ਜਾਂਦੇ ਉਜਬੇਕੀ ਲੋਕਾਂ ਦੇ ਉਜਾੜੇ ਦੀ ਦਾਸਤਾਨ ਲਿਖ ਗਿਆ। ਪੰਜਾਂ ਸਾਲਾਂ ਬਾਅਦ ਇਹ ਵਿਸ਼ਾਲ ਸਾਗਰ ਸੁੱਕਣਾ ਸ਼ੁਰੂ ਹੋ ਗਿਆ। 1997 ਆਉਣ ਤੱਕ ਇਹ ਸਾਗਰ ਅੱਧ ਦੇ ਲਗਭਗ ਸੁੱਕ ਗਿਆ। ਕਹਿੰਦੇ ਹਨ..ਇਸ ਸਾਗਰ ਦੀ ਹੋਣ ਵਾਲੀ ਤਬਾਹੀ ਬਾਰੇ ਸੋਵੀਅਤ ਇੰਜਨੀਅਰਾਂ ਨੂੰ ਪਹਿਲਾਂ ਹੀ ਪਤਾ ਸੀ ਪਰ ਉਹ ਸਰਕਾਰੀ ਦਬਾਅ ਕਾਰਨ ਚੁੱਪ ਰਹੇ। ਪਾਣੀ ਸੁੱਕਦਾ-ਸੁੱਕਦਾ ਇਹ ਰੇਗਿਸਤਾਨ ਬਣ ਗਿਆ। ਹੁਣ ਨੀਲੀਆਂ ਸਮੁੰਦਰੀ ਲਹਿਰਾਂ ਦੀ ਥਾਂ ਸੁਨਹਿਰੀ ਰੇਤ ਨੇ ਲੈ ਲਈ ਹੈ। ਵੀਰਾਨ ਰੇਗਿਸਤਾਨ ਵਿੱਚ ਬਰੋਲੇ ਉੱਡਦੇ ਹਨ। ਉਜਬੇਕੀ ਲੋਕਾਂ ਦਾ ਸਾਰਾ ਜਨ ਜੀਵਨ ਬਰਬਾਦ ਹੋ ਗਿਆ।

PunjabKesari

ਲੋਕ ਘਰੋਂ ਬੇਘਰ ਹੋ ਗਏ। ਸਾਰੇ ਕਾਰੋਬਾਰ ਠੱਪ ਹੋ ਗਏ। ਜੀਵ ਜੰਤੂ ਮਰ ਗਏ...ਨਾ ਖੇਤੀ ਰਹੀ ਤੇ ਨਾ ਪਾਣੀ ਰਿਹਾ। ਭੁੱਖਮਰੀ ਤੇ ਬੇਰੁਜ਼ਗਾਰੀ ਕਾਰਨ ਬੀਮਾਰੀਆਂ ਫੈਲ ਗਈਆਂ। ਲੋਕ ਉਜੜ ਗਏ। ਦੋ-ਦੋ ਸੌ ਕਿਲੋਮੀਟਰ ਦੂਰ ਜਾ ਕੇ ਵਸਣਾ ਪਿਆ। ਨਾਸਾ ਨੇ 2014 ਵਿੱਚ ਇਸ ਧਰਤੀ ਦੀ ਫੋਟੋ ਜਾਰੀ ਕੀਤੀ ਹੈ ਤੇ ਯੂਨੈਸਕੋ ਨੇ ਇਸਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਤਬਾਹੀ ਮੰਨਿਆ ਹੈ। ਉਜਬੇਕੀ ਲੋਕਾਂ ਨੇ ਹਾਲੇ ਤੱਕ ਇਹ ਜਹਾਜ਼ ਇਸ ਕਰਕੇ ਖ਼ੜ੍ਹੇ ਕਰਕੇ ਰੱਖੇ ਹਨ ਕਿ ਬਾਕੀ ਧਰਤੀ ਦੇ ਲੋਕ ਇਸਤੋਂ ਕੁਝ ਸਿੱਖ ਸਕਣ।

PunjabKesari

ਹੁਣ ਗੱਲ ਕਰਦੇ ਆਂ ਪੰਜਾਬ ਦੀ। ਪੰਜਾਬ ਕੋਲ ਕੁਦਰਤੀ ਸਰੋਤ ਪਾਣੀ ਹੈ ਤੇ ਪੰਜਾਬ ਦੇ ਲੋਕਾਂ ਦਾ ਜ਼ਿਆਦਾਤਰ ਧੰਦਾ ਖੇਤੀਬਾੜੀ, ਜਿਸ ਨਾਲ ਪੰਜਾਬ ਦੀ ਆਰਥਿਕਤਾ ਚਲਦੀ ਹੈ। ਪੰਜਾਬ ਵਿੱਚ ਵਹਿੰਦੇ ਦਰਿਆਵਾਂ ਪਾਣੀ ਮੋੜਿਆ ਜਾ ਰਿਹਾ ਹੈ। ਗੈਰਕਾਨੂੰਨੀ ਬੰਨ ਮਾਰੇ ਜਾ ਰਹੇ ਹਨ। ਪੰਜਾਬ ਦੀ ਹਿੱਕ ਚੀਰ ਕੇ ਨਹਿਰਾਂ ਹਰਿਆਣੇ ਤੇ ਰਾਜਸਥਾਨ ਨੂੰ ਜਾ ਰਹੀਆਂ ਹਨ। ਅਸੀਂ ਦਰਿਆਈ ਪਾਣੀ ਮੁਫ਼ਤ ਵਿੱਚ ਲੁਟਾ ਧਰਤੀ ਦੀ ਛਾਤੀ ’ਚ ਮੋਰੇ ਕਰ-ਕਰ ਪਾਣੀ ਕੱਢ ਰਹੇ ਹਾਂ।

PunjabKesari

ਅਸੀਂ ਦੋਵੇਂ ਪਾਸਿਆਂ ਤੋਂ ਮਰ ਰਹੇ ਹਾਂ...ਧਰਤੀ ਦਾ ਹੇਠਲਾ ਪਾਣੀ ਵੀ ਬਰਬਾਦ ਕਰ ਰਹੇ ਹਾਂ ਤੇ ਉਪਰਲਾ ਮੁਫ਼ਤ ਵਿੱਚ ਲੁਟਾ ਰਹੇ ਹਾਂ। ਯਕੀਨਨ ਪਾਣੀ ਲੁੱਟਣ ਆਲੇ ਲੋਕਾਂ ਨੂੰ ਵੀ ਪਤਾ ਹੈ ਕਿ ਇਸਦਾ ਹਸ਼ਰ ਉਜ਼ਬੇਕਿਸਤਾਨ ਦੇ ਅਰਲ ਸਾਗਰ ਆਲਾ ਹੋ ਸਕਦਾ ਹੈ....ਸ਼ਾਇਦ ਉਹ ਰੂਸੀ ਇੰਜਨਿਰੀਆਂ ਵਾਂਗ ਚੁੱਪ ਬੈਠੇ ਇਹੀ ਚਾਹੁੰਦੇ ਹਨ। ਜੇ ਅਸੀਂ ਅਵੇਸਲੇ ਰਹੇ ਕਿਤੇ ਇਹ ਨਾ ਹੋਵੇ ਕਿ ਅਰਲ ਸਾਗਰ ਵਾਂਗ ਪੰਜ ਪਾਣੀਆਂ ਦੀ ਧਰਤੀ ਮਾਰੂਥਲ ਬਣ ਜਾਵੇ।

ਸਾਡਾ ਘੁੰਮਣ ਫਿਰਨ ਦਾ ਮਤਲਬ ਇਕੱਲਾ ਇਹ ਨਹੀਂ ਹੈ ਕਿ ਚਾਰ ਸੈਲਫੀਆਂ ਖਿੱਚੀਏ ਤੇ ਘਰ ਮੁੜ ਆਈਏ। ਇਸਦਾ ਮਕਸਦ ਆਪਣੇ ਲੋਕਾਂ ਤੱਕ ਦੀਨ-ਦੁਨੀਆ ਦੇ ਕਿੱਸੇ ਪਹੁੰਚਾਉਣਾ ਵੀ ਹੈ। ਦੁਨੀਆ ਦਾ ਸ਼ੀਸ਼ਾ ਪੰਜਾਬ ਦੇ ਲੋਕਾਂ ਨੂੰ ਦਿਖਾਉਣਾ ਵੀ ਹੈ....ਸੋ ਸੰਭਲੋ ਪੰਜਾਬੀਓ...ਜਰਾ ਸੋਚੋ ਤੇ ਜਾਗੋ!!!!!

PunjabKesari

ਰਿਪਨਦੀਪ ਸਿੰਘ ਚਾਹਲ
ਖੁਸ਼ਮਨਪ੍ਰੀਤ ਕੌਰ
+91 99150 07002
+91 99150 07002

  • Desert
  • sea
  • ships
  • desert
  • ਰੇਗਿਸਤਾਨ
  • ਸਮੁੰਦਰੀ ਜਹਾਜ਼
  • ਉਜਾੜਾ
  • ਰਿਪਨਦੀਪ ਸਿੰਘ ਚਾਹਲ
  • ਖੁਸ਼ਮਨਪ੍ਰੀਤ ਕੌਰ

ਸੈਰ-ਸਪਾਟਾ ਵਿਸ਼ੇਸ਼ 11 : ਪੰਜਾਬੀ ਗੱਭਰੂਆਂ ਦੀ 'ਸਾਈਕਲ ਪੰਜਾਬ ਯਾਤਰਾ' ਦਾ ਬਿਰਤਾਂਤ (ਤਸਵੀਰਾਂ)

NEXT STORY

Stories You May Like

  • kidnapped boy recovered in jalandhar within 12 hours
    ਜਲੰਧਰ 'ਚ ਖੇਡਦੇ ਸਮੇਂ ਅਗਵਾ ਹੋਇਆ ਜਵਾਕ 12 ਘੰਟਿਆਂ 'ਚ ਬਰਾਮਦ, ਬੱਸ ਸਟੈਂਡ 'ਤੇ ਛੱਡ ਫਰਾਰ ਹੋਏ ਸਨ ਕਿਡਨੈਪਰ
  • make in india  12 years  narendra modi  investment
    'ਮੇਕ ਇਨ ਇੰਡੀਆ' ਦੇ 12 ਸਾਲ : PM ਮੋਦੀ ਨੇ ਉਤਪਾਦਨ ਤੇ ਨਿਵੇਸ਼ ਵਧਾਉਣ 'ਤੇ ਦਿੱਤਾ ਜ਼ੋਰ
  • rajya sabha  12 seats  elections  election commission
    ਮੁੜ ਹੋਣਗੀਆਂ ਚੋਣਾਂ ! ਰਾਜ ਸਭਾ ਦੀਆਂ 12 ਸੀਟਾਂ ਹੋਣ ਜਾ ਰਹੀਆਂ ਖਾਲੀ
  • sting video of mixing 12 kg water in 28 kg milk surfaced
    ਹੈਂ! 28 ਕਿਲੋ ਦੁੱਧ ’ਚ 12 ਕਿਲੋ ਪਾਣੀ..., ਜਲੰਧਰ ਦੀ ਇਸ ਸਟਿੰਗ ਵੀਡੀਓ ਨੇ ਕੀਤਾ ਸਭ ਨੂੰ ਹੈਰਾਨ
  • hearing in national herald case set for october 12
    ਨੈਸ਼ਨਲ ਹੈਰਾਲਡ ਮਾਮਲੇ ’ਚ 12 ਅਕਤੂਬਰ ਨੂੰ ਹੋਵੇਗੀ ਸੁਣਵਾਈ
  • people on seashore
    ਇਟਲੀ ਵਾਸੀਆਂ ਨੂੰ ਗਰਮੀ ਤੋਂ ਮਿਲੀ ਰਾਹਤ, ਸਮੁੰਦਰੀ ਤੱਟਾਂ ਤੋਂ ਰੌਣਕਾਂ ਹੋਈਆਂ ਗਾਇਬ
  • mansa was once known for white gold
    ਕਦੇ ‘ਚਿੱਟਾ ਸੋਨਾ’ ਸੀ ਮਾਨਸਾ ਦੀ ਪਛਾਣ, ਅੱਜ ਚਿੱਟਾ ਉਜਾੜ ਰਿਹਾ ਪਰਿਵਾਰ : ਬਾਂਸੁਰੀ ਸਵਰਾਜ
  • certain people are committing suicide
    ‘ਵਿਸ਼ੇਸ਼ ਲੋਕ-ਖੁਦਕੁਸ਼ੀਆਂ ਕਰ ਰਹੇ’ ਚੁਣੌਤੀਆਂ ਤੋਂ ਘਬਰਾ ਕੇ!
  • lpu closed for 10 days following violent incidents
    ਹਿੰਸਕ ਘਟਨਾਵਾਂ ਤੋਂ ਬਾਅਦ LPU 10 ਦਿਨਾਂ ਲਈ ਬੰਦ, ਰੈਗੂਲਰ ਕਲਾਸਾਂ ਅਤੇ...
  • jalandhar delhi highway has reopened for traffic
    LPU ਵਿਦਿਆਰਥੀਆਂ ਦੇ ਪ੍ਰਦਰਸ਼ਨ ਮਗਰੋਂ ਰਾਹਤ ਦੀ ਖ਼ਬਰ, ਜਲੰਧਰ-ਦਿੱਲੀ ਹਾਈਵੇਅ...
  • an out of control crowd outside lpu targeted media vehicles
    LPU ਦੇ ਬਾਹਰ ਬੇਕਾਬੂ ਭੀੜ ਨੇ ਮੀਡੀਆ ਦੀਆਂ ਗੱਡੀਆਂ ਨੂੰ ਬਣਾਇਆ ਨਿਸ਼ਾਨਾ,...
  • adgp m f farooqui took charge at lpu
    LPU 'ਚ ADGP ਐੱਮ. ਐੱਫ. ਫਾਰੂਖੀ ਨੇ ਸੰਭਾਲਿਆ ਮੋਰਚਾ, ਪੁਲਸ ਫੋਰਸ ਨਾਲ ਕੈਂਪਸ 'ਚ...
  • heavy police presence at lpu
    LPU 'ਚ ਵੱਡੀ ਗਿਣਤੀ 'ਚ ਪੁਲਸ ਦੀ ਐਂਟਰੀ, 2 ਸ਼ੱਕੀ ਨੌਜਵਾਨਾਂ ਨੂੰ ਹਿਰਾਸਤ 'ਚ...
  • tensions flared up outside lpu
    LPU ਦੇ ਬਾਹਰ ਭੱਖ ਗਿਆ ਮਾਹੌਲ ! ਪ੍ਰਦਰਸ਼ਨਕਾਰੀਆਂ ਨੇ ਪੁਲਸ 'ਤੇ ਕੀਤਾ ਪਥਰਾਅ,...
  • the atmosphere in lpu became tense
    LPU 'ਚ ਮਾਹੌਲ ਹੋਇਆ ਤਣਾਅਪੂਰਨ ! ਸਰਕਾਰੀ ਗੱਡੀਆਂ ਨੂੰ ਲਾ 'ਤੀ ਅੱਗ, ਪੁਲਸ...
  • lpu students protest mig 23 aircraft
    MIG-23 'ਤੇ ਚੜ੍ਹੇ LPU ਦੇ ਵਿਦਿਆਰਥੀ! DIG ਦਾ ਆ ਗਿਆ ਵੱਡਾ ਬਿਆਨ, ਜਾਣੋ ਨਵੀਂ...
Trending
Ek Nazar
incident with  azerbaijani woman

ਪਾਕਿਸਤਾਨ 'ਚ ਵਿਦੇਸ਼ੀ ਮਹਿਲਾ ਨਾਲ ਸਮੂਹਿਕ ਜ਼ਬਰ ਜਿਨਾਹ

blf female unit

ਬੀਐਲਐਫ ਦਾ ਵੱਡਾ ਦਾਅਵਾ, ਮਹਿਲਾ ਯੂਨਿਟ ਨੇ ਨੌਂ ਪਾਕਿਸਤਾਨੀ ਫੌਜੀ ਕੀਤੇ ਢੇਰ

sri lankan police remove statue

ਸ੍ਰੀਲੰਕਾਈ ਪੁਲਿਸ ਨੇ ਹਟਾਇਆ ਪਾਬੰਦੀਸ਼ੁਦਾ LTTE ਆਗੂ ਦਾ ਬੁੱਤ

homes near us airbase evacuated

ਇੰਗਲੈਂਡ 'ਚ ਅਮਰੀਕੀ ਏਅਰਬੇਸ ਨੇੜਲੇ ਘਰ ਕਰਵਾਏ ਗਏ ਖਾਲੀ

boat capsizes

ਯਾਤਰੀਆਂ ਨਾਲ ਭਰੀ ਕਿਸ਼ਤੀ ਕਿਵੂ ਝੀਲ 'ਚ ਪਲਟੀ, 12 ਲੋਕਾਂ ਦੀ ਮੌਤ

boat capsizes

ਇੰਡੋਨੇਸ਼ੀਆ ਕਿਸ਼ਤੀ ਹਾਦਸਾ : ਮੌਤਾਂ ਦੀ ਗਿਣਤੀ 60 ਤੋਂ ਪਾਰ

rana brought to police station

ਪੁਲਸ ਸਟੇਸ਼ਨ ਲਿਆਂਦੇ ਗਏ ਨੇਪਾਲ ਦੇ ਸਾਬਕਾ ਚੀਫ਼ ਜਸਟਿਸ ਰਾਣਾ

incident in south africa

SA ; ਏਕੇ-47 ਰਾਈਫਲਾਂ ਨਾਲ ਲੈਸ ਸ਼ੱਕੀਆਂ ਨੇ ਕੀਤੀ ਗੋਲੀਬਾਰੀ, 27 ਲੋਕਾਂ ਦੀ ਮੌਤ

afghan refugees

ਪਾਕਿਸਤਾਨ ਵੱਲੋਂ ਡਿਪੋਰਟ ਕੀਤੇ ਅਫ਼ਗਾਨ ਸ਼ਰਨਾਰਥੀਆਂ ਨੇ ਸੁਣਾਇਆ ਆਪਣਾ ਦਰਦ

amitabh bachchan reveals his favourite from jaya bachchan s family

ਜਯਾ ਬੱਚਨ ਦੇ ਪਰਿਵਾਰ 'ਚੋਂ ਕਿਸ ਨੂੰ ਜ਼ਿਆਦਾ ਪਸੰਦ ਕਰਦੇ ਹਨ ਅਮਿਤਾਭ ਬੱਚਨ !...

komal breaks silence after being linked to govinda sunita marriage rumours

ਗੋਵਿੰਦਾ ਨੂੰ ਮਾਰਨ ਦੀ ਤਿਆਰੀ 'ਚ ਸੁਨੀਤਾ ! ਅਦਾਕਾਰ ਨਾਲ ਨਾਂ ਜੋੜੇ ਜਾਣ 'ਤੇ...

famous actor shaves his head for a role

ਫ਼ਿਲਮ 'ਚ ਰੋਲ ਪਿੱਛੇ ਮਸ਼ਹੂਰ ਅਦਾਕਾਰ ਨੇ ਕਰ'ਤਾ ਇਹ ਕੰਮ ! ਫ਼ਿਰ ਖ਼ੁਦ ਨਾਲ ਹੀ...

lottery shop owner jackpot wins a prize of one lakh rupees in jalandhar

ਪੰਜਾਬ: ਕਿਸਮਤ ਨੇ ਮਾਰੀ ਪਲਟੀ! 120 ਰੁਪਏ 'ਚ ਲੱਖਪਤੀ ਬਣਿਆ ਲਾਟਰੀ ਵੇਚਣ ਵਾਲਾ...

major incident in phagwara

ਫਗਵਾੜਾ 'ਚ ਵੱਡੀ ਵਾਰਦਾਤ! ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਔਰਤ ਦਾ ਬੇਰਹਿਮੀ...

liquor  shop  female monkey  bottle  video

ਜਦੋਂ ਠੇਕੇ 'ਚ ਆ ਵੜੀ ਬਾਂਦਰੀ...! ਬੋਤਲ ਪੀ ਕੇ ਹੋ ਗਈ ਟੁੰਨ, ਵੀਡੀਓ ਵੇਖ ਤੁਸੀਂ...

trump rejects iran ceasefire expects renewed bombing after midterms

ਚੋਣਾਂ ਤੋਂ ਬਾਅਦ ਇਰਾਨ 'ਤੇ ਮੁੜ ਕਹਿਰ ਵਰ੍ਹਾਉਣਗੇ ਟਰੰਪ ! ਸਾਥੀ ਦੇਸ਼ਾਂ ਨੂੰ ਵੀ...

sachin s friend

ਸਚਿਨ ਦਾ ਸਾਥੀ ਕ੍ਰਿਕਟਰ ਬਿਰਧ ਆਸ਼ਰਮ 'ਚ ਰਹਿਣ ਲਈ ਹੋਇਆ ਮਜਬੂਰ ! ਸਾਹਮਣੇ ਆਈ...

debina and gurmeet choudhary shared   good news

ਕੀ 43 ਸਾਲ ਦੀ ਉਮਰ 'ਚ ਤੀਜੀ ਵਾਰ ਪ੍ਰੈਗਨੈਂਟ ਹੈ ਅਦਾਕਾਰਾ? ਦੇਬੀਨਾ ਤੇ ਗੁਰਮੀਤ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੈਰ-ਸਪਾਟਾ ਦੀਆਂ ਖਬਰਾਂ
    • asia  not europe  becomes indians   first choice
      ਇਸ ਵਾਰ ਯੂਰਪ ਨਹੀਂ ਸਗੋਂ ਏਸ਼ੀਆ ਬਣਿਆ ਭਾਰਤੀਆਂ ਦੀ ਪਹਿਲੀ ਪਸੰਦ
    • india has become the hub of global tourism
      ਗਲੋਬਲ ਟੂਰਿਜ਼ਮ ਦਾ ਕੇਂਦਰ ਬਣਿਆ ਭਾਰਤ, ਤੇਜ਼ੀ ਨਾਲ ਵਧ ਰਹੀ ਸੈਲਾਨੀਆਂ ਦੀ ਗਿਣਤੀ
    • why is the hotel room available only at 12 noon  reason
      ਦਿਨ ਦੇ 12 ਵਜੇ ਹੀ ਕਿਉਂ ਮਿਲਦਾ ਹੈ Hotel ਦਾ ਕਮਰਾ? ਸਾਹਮਣੇ ਆਈ ਇਹ ਅਹਿਮ ਵਜ੍ਹਾ
    • world longest flight
      ਸ਼ੁਰੂ ਹੋਵੇਗੀ ਦੁਨੀਆ ਦੀ ਸਭ ਤੋਂ ਲੰਬੀ 22 ਘੰਟੇ ਦੀ ਫਲਾਈਟ ! ਸੂਰਜ ਚੜ੍ਹਨ ਅਤੇ...
    • japan hikes visa fees
      ਹੁਣ ਜਾਪਾਨ ਜਾਣਾ ਹੋਵੇਗਾ ਮਹਿੰਗਾ ! ਸਰਕਾਰ ਨੇ ਵੀਜ਼ਾ ਫੀਸ 'ਚ ਕੀਤਾ ਭਾਰੀ ਵਾਧਾ
    • tourists  first choice  kashmir
      ਸੈਲਾਨੀਆਂ ਦੀ ਪਹਿਲੀ ਪਸੰਦ ਬਣ ਰਿਹਾ ਕਸ਼ਮੀਰ, ਇਸ ਸਾਲ ਦੇ ਅੰਕੜਿਆਂ ਨੇ ਤੋੜੇ...
    • canada imposes strict border restrictions
      ਇਬੋਲਾ ਦਾ ਖ਼ੌਫ਼: ਕੈਨੇਡਾ ਨੇ ਸਰਹੱਦਾਂ 'ਤੇ ਲਗਾ'ਤੀਆਂ ਸਖ਼ਤ ਪਾਬੰਦੀਆਂ
    • travel to this beautiful country on a low budget
      ਭਾਰਤ ਦੇ 1 ਲੱਖ ਇੱਥੇ ਬਣ ਜਾਣਗੇ 1 ਕਰੋੜ! ਘੱਟ ਬਜਟ 'ਚ ਕਰੋ ਇਸ ਖ਼ੂਬਸੂਰਤ ਦੇਸ਼...
    • thailand visa free entry rule changed
      ਥਾਈਲੈਂਡ ਜਾਣ ਵਾਲੇ ਭਾਰਤੀ ਸੈਲਾਨੀਆਂ ਨੂੰ ਵੱਡਾ ਝਟਕਾ; ਬਦਲ ਗਿਆ ਵੀਜ਼ਾ-ਮੁਕਤ...
    • big news for indians going to thailand
      ਥਾਈਲੈਂਡ ਜਾਣ ਵਾਲੇ ਭਾਰਤੀਆਂ ਲਈ ਵੱਡੀ ਖ਼ਬਰ, ਸਰਕਾਰ ਨੇ ਖ਼ਤਮ ਕੀਤੀ ਇਹ ਸਹੂਲਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +