ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਜਾਰੀ ਜੰਗ ਨੇ ਉਸ ਸਮੇਂ ਇੱਕ ਬਹੁਤ ਹੀ ਖ਼ਤਰਨਾਕ ਮੋੜ ਲੈ ਲਿਆ, ਜਦੋਂ ਇਰਾਨ ਨੇ ਸਾਊਦੀ ਅਰਬ ਦੇ ਵਿਸ਼ਵ ਪ੍ਰਸਿੱਧ ਇੰਡਸਟ੍ਰੀਅਲ ਸ਼ਹਿਰ ਜੁਬੈਲ 'ਤੇ ਜ਼ਬਰਦਸਤ ਹਵਾਈ ਹਮਲਾ ਕਰ ਦਿੱਤਾ। ਦੁਨੀਆ ਦੇ ਇਸ ਸਭ ਤੋਂ ਵੱਡੇ ਉਦਯੋਗਿਕ ਹੱਬ 'ਤੇ ਹੋਈ ਬੰਬਾਰੀ ਕਾਰਨ ਚਾਰੇ ਪਾਸੇ ਤਬਾਹੀ ਦਾ ਮੰਜ਼ਰ ਹੈ ਅਤੇ ਕਈ ਤੇਲ ਤੇ ਪੈਟਰੋ ਕੈਮੀਕਲ ਪਲਾਂਟਾਂ ਵਿੱਚ ਭਿਆਨਕ ਅੱਗ ਲੱਗ ਗਈ ਹੈ।
ਇਸ ਹਮਲੇ ਦੌਰਾਨ ਇਰਾਨੀ ਮਿਜ਼ਾਈਲਾਂ ਅਤੇ ਆਤਮਘਾਤੀ ਡਰੋਨਾਂ ਨੇ ਜੁਬੈਲ ਦੀਆਂ ਵਿਸ਼ਾਲ ਤੇਲ ਰਿਫਾਇਨਰੀਆਂ ਅਤੇ ਸਟੋਰੇਜ ਟੈਂਕਾਂ ਨੂੰ ਨਿਸ਼ਾਨਾ ਬਣਾਇਆ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼ 'ਚ ਉਦਯੋਗਿਕ ਖੇਤਰ 'ਚੋਂ ਕਾਲੇ ਧੂੰਏਂ ਦੇ ਗੁਬਾਰ ਅਤੇ ਅੱਗ ਦੀਆਂ ਉੱਚੀਆਂ ਲਪਟਾਂ ਉੱਠਦੀਆਂ ਦਿਖਾਈ ਦੇ ਰਹੀਆਂ ਹਨ।
ਕਰੀਬ 1000 ਵਰਗ ਕਿਲੋਮੀਟਰ 'ਚ ਫੈਲਿਆ ਇਹ ਸ਼ਹਿਰ 150 ਤੋਂ ਵੱਧ ਉਦਯੋਗਾਂ ਦਾ ਘਰ ਹੈ ਤੇ ਸਾਊਦੀ ਅਰਬ ਦੀ ਜੀ.ਡੀ.ਪੀ. ਦਾ ਕਰੀਬ 12 ਫ਼ੀਸਦੀ ਹਿੱਸਾ ਪੈਦਾ ਕਰਦਾ ਹੈ। ਇਸ ਤੋਂ ਇਲਾਵਾ ਇੱਥੇ ਰੋਜ਼ਾਨਾ 5 ਲੱਖ ਤੋਂ 7 ਲੱਖ ਬੈਰਲ ਤੇਲ ਪੈਦਾ ਕੀਤਾ ਜਾਂਦਾ ਹੈ ਤੇ ਨਾਲ ਹੀ ਇੱਥੇ ਕਈ ਸਟੀਲ, ਐਲਮੀਨੀਅਮ ਤੇ ਕੈਮੀਕਲ ਪਲਾਂਟ ਵੀ ਹਨ। ਅਜਿਹੇ 'ਚ ਇੱਥੇ ਹੋਈ ਭਿਆਨਕ ਏਅਰਸਟ੍ਰਾਈਕ ਸਾਊਦੀ ਅਰਬ ਲਈ ਇਕ ਵੱਡੀ ਸੱਟ ਸਾਬਿਤ ਹੋਵੇਗੀ।
ਇਹ ਵੀ ਪੜ੍ਹੋ- 'ਗੁਆਚ ਗਈਆਂ ਹੋਰਮੁਜ਼ ਦੀਆਂ ਚਾਬੀਆਂ..!', ਟਰੰਪ ਦੀ ਧਮਕੀ ਦਾ ਇਰਾਨ ਨੇ ਦਿੱਤਾ ਕਰਾਰਾ ਜਵਾਬ
ਜ਼ਿਕਰਯੋਗ ਹੈ ਕਿ ਜੁਬੈਲ ਸਾਊਦੀ ਅਰਬ ਦੀ ਆਰਥਿਕਤਾ ਦਾ ਧੁਰਾ ਹੈ ਅਤੇ ਇੱਥੇ ਦੁਨੀਆ ਦੇ ਸਭ ਤੋਂ ਵੱਡੇ ਪੈਟਰੋ ਕੈਮੀਕਲ ਕੰਪਲੈਕਸ ਸਥਿਤ ਹਨ। ਇਸ ਹਮਲੇ ਨਾਲ ਨਾ ਸਿਰਫ਼ ਸਾਊਦੀ ਅਰਬ, ਸਗੋਂ ਪੂਰੀ ਦੁਨੀਆ ਦੀ ਸਪਲਾਈ ਚੇਨ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਸਾਊਦੀ ਰੱਖਿਆ ਮੰਤਰਾਲੇ ਨੇ ਇਸ ਹਮਲੇ ਨੂੰ ਸਿੱਧੀ ਜੰਗ ਦੀ ਕਾਰਵਾਈ ਦੱਸਿਆ ਹੈ। ਸਾਊਦੀ ਫੌਜ ਨੇ ਇਰਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਇਸ ਹਮਲੇ ਦਾ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ।
ਇਸ ਹਮਲੇ ਦੀ ਖ਼ਬਰ ਆਉਂਦੇ ਹੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਜੁਬੈਲ ਪਲਾਂਟ ਲੰਬੇ ਸਮੇਂ ਲਈ ਬੰਦ ਰਹਿੰਦੇ ਹਨ, ਤਾਂ ਦੁਨੀਆ ਨੂੰ ਵੱਡੇ ਊਰਜਾ ਸੰਕਟ ਦਾ ਸਾਹਮਣਾ ਕਰਨਾ ਪਵੇਗਾ। ਵ੍ਹਾਈਟ ਹਾਊਸ ਨੇ ਇਰਾਨ ਦੇ ਇਸ ਕਦਮ ਦੀ ਸਖ਼ਤ ਨਿੰਦਾ ਕੀਤੀ ਹੈ। ਰਾਸ਼ਟਰਪਤੀ ਟਰੰਪ ਨੇ ਪਹਿਲਾਂ ਹੀ ਇਰਾਨ ਨੂੰ 'ਸਰਪ੍ਰਾਈਜ਼' ਦੇਣ ਦੀ ਗੱਲ ਕਹੀ ਸੀ, ਅਤੇ ਇਸ ਹਮਲੇ ਤੋਂ ਬਾਅਦ ਅਮਰੀਕੀ ਜਵਾਬੀ ਕਾਰਵਾਈ ਦੀ ਸੰਭਾਵਨਾ ਹੋਰ ਵੀ ਵਧ ਗਈ ਹੈ।
ਇਹ ਵੀ ਪੜ੍ਹੋ- ਅਮਰੀਕਾ ਤੇ ਇਜ਼ਰਾਈਲ ਲਈ Big Surprise ! ਇਰਾਨ ਦੀ ਜੰਗ ਵਿਚਾਲੇ ਵੱਡੀ ਚਿਤਾਵਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫਰਿਜਨੋ 'ਚ ਰਚਿਆ ਜਾਵੇਗਾ ਨਵਾਂ ਇਤਿਹਾਸ, ਵਿਸਾਖੀ ਮੌਕੇ ਮਨਾਇਆ ਜਾਵੇਗਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ
NEXT STORY