ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਵਿਦੇਸ਼ ਮੰਤਰੀ ਟੋਨੀ ਬਲਿੰਕਨ ਨੇ ਕਿਹਾ ਹੈ ਕਿ ਅਮਰੀਕਾ ਸਿਰਫ ਅਫਗਾਨਿਸਤਾਨ ਤੋਂ ਆਪਣੀ ਫੌਜ ਵਾਪਸ ਬੁਲਾ ਰਿਹਾ ਹੈ, ਦੇਸ਼ ’ਚ ਆਪਣੀ ਮੌਜੂਦਗੀ ਖਤਮ ਨਹੀਂ ਕਰ ਰਿਹਾ ਅਤੇ ਆਰਥਿਕ ਤੇ ਮਨੁੱਖਤਾਵਾਦੀ ਸਹਾਇਤਾ ਮੁਹੱਈਆ ਕਰਾਉਣ ਲਈ ਉਥੇ ਮਜ਼ਬੂਤ ਕੂਟਨੀਤਕ ਮੌਜੂਦਗੀ ਬਣਾਈ ਰੱਖਣ ਲਈ ਵਚਨਬੱਧ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੀਆਂ ਹਦਾਇਤਾਂ ’ਤੇ ਅਮਰੀਕੀ ਫੌਜਾਂ ਨੂੰ ਸਤੰਬਰ ਤਕ ਅਫਗਾਨਿਸਤਾਨ ਤੋਂ ਵਾਪਸ ਬੁਲਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਦੇ ਅੱਧੇ ਸੈਨਿਕ ਹੁਣ ਤੱਕ ਯੁੱਧ-ਪ੍ਰਭਾਵਿਤ ਦੇਸ਼ ’ਚੋਂ ਵਾਪਸ ਆ ਚੁੱਕੇ ਹਨ।
‘ਸੀਨੇਟ ਐਪ੍ਰੋਪ੍ਰੀਏਸ਼ਨ ਕਮੇਟੀ’ ਦੇ ਸਾਹਮਣੇ ਵਿਦੇਸ਼ ਮੰਤਰਾਲੇ ਦੇ 2022 ਦੇ ਬਜਟ ਦੀ ਬੇਨਤੀ ’ਤੇ ਬਹਿਸ ਦੌਰਾਨ ਸੰਸਦ ਮੈਂਬਰਾਂ ਨੇ ਕਿਹਾ, ‘‘ਅਸੀਂ ਅਫਗਾਨਿਸਤਾਨ ਤੋਂ ਸਿਰਫ ਆਪਣੇ ਫੌਜੀ ਵਾਪਸ ਬੁਲਾ ਰਹੇ ਹਾਂ ਪਰ ਉਥੇ ਆਪਣੀ ਮੌਜੂਦਗੀ ਖਤਮ ਨਹੀਂ ਕਰ ਰਹੇ। ਅਸੀਂ ਉਥੇ ਇਕ ਮਜ਼ਬੂਤ ਕੂਟਨੀਤਕ ਮੌਜੂਦਗੀ ਬਣਾਈ ਰੱਖਣ ਲਈ ਵਚਨਬੱਧ ਹਾਂ। ਨਾਲ ਹੀ ਹੋਰ ਦੇਸ਼ ਵੀ।” ਅਫਗਾਨਿਸਤਾਨ ’ਚ ਔਰਤਾਂ ਅਤੇ ਬੱਚਿਆਂ ਲਈ ਵੱਖ-ਵੱਖ ਯੋਜਨਾਵਾਂ ਦੇ ਭਵਿੱਖ ਬਾਰੇ ਸੰਸਦ ਮੈਂਬਰਾਂ ਦੇ ਖਦਸ਼ਿਆਂ ’ਤੇ ਬਲਿੰਕਨ ਨੇ ਭਰੋਸਾ ਦਿੱਤਾ ਕਿ ਇਹ ਯੋਜਨਾਵਾਂ ਕਾਂਗਰਸ ਦੇ ਸਮਰਥਨ ਨਾਲ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਅਮਰੀਕਾ ਤੇ ਅੰਤਰਰਾਸ਼ਟਰੀ ਭਾਈਚਾਰਾ ਅਜਿਹੀ ਸਰਕਾਰ ਦਾ ਸਮਰਥਨ ਕਰਦਾ ਹੈ, ਜੋ ਲੋਕਾਂ ਅਤੇ ਉਨ੍ਹਾਂ ਦੇ ਹਿੱਤਾਂ ਦੀ ਨੁਮਾਇੰਦਗੀ ਕਰੇ।
ਵਿਦੇਸ਼ ਮੰਤਰੀ ਨੇ ਕਿਹਾ, "ਫਿਲਹਾਲ ਸਰਕਾਰ ਅਤੇ ਤਾਲਿਬਾਨ ਵਿਚਕਾਰ ਗੱਲਬਾਤ ਚੱਲ ਰਹੀ ਹੈ....ਇਹ ਵੇਖਣ ਲਈ ਕਿ ਕੀ ਉਹ ਯੁੱਧ ਖ਼ਤਮ ਕਰ ਕੇ ਸ਼ਾਂਤੀ ਨਾਲ ਰਹਿਣ ਲਈ ਸਹਿਮਤ ਹੋ ਸਕਦੇ ਹਨ ਪਰ ਇਹ ਸਪੱਸ਼ਟ ਹੈ ਕਿ ਅਸੀਂ ਸਿਰਫ ਆਪਣੀ ਫੌਜ ਨੂੰ ਅਫਗਾਨਿਸਤਾਨ ਤੋਂ ਵਾਪਸ ਬੁਲਾ ਰਹੇ ਹਾਂ, ਉਥੇ ਆਪਣੀ ਮੌਜੂਦਗੀ ਖਤਮ ਨਹੀਂ ਕਰ ਰਹੇ। ਅਸੀਂ ਇਹ ਯਕੀਨੀ ਕਰਨ ਲਈ ਉਥੇ ਇੱਕ ਮਜ਼ਬੂਤ ਹਾਜ਼ਰੀ ਤਿਆਰ ਕਰਨ ਲਈ ਦ੍ਰਿੜ੍ਹ ਹਾਂ ਕਿ ਅਸੀਂ ਅਫਗਾਨਿਸਤਾਨ ਦੀ ਸਰਕਾਰ ਅਤੇ ਅਫਗਾਨਿਸਤਾਨ ਦੇ ਲੋਕਾਂ ਦੇ ਆਰਥਿਕ ਅਤੇ ਮਨੁੱਖਤਾਵਾਦੀ ਵਿਕਾਸ ਤੇ ਸੁਰੱਖਿਆ ਦਾ ਸਮਰਥਨ ਜਾਰੀ ਰੱਖ ਸਕੀਏ।
ਅਮਰੀਕਾ 'ਚ 'ਹੰਤਾ' ਵਾਇਰਸ ਦੀ ਦਸਤਕ, ਪਹਿਲਾ ਮਾਮਲਾ ਆਇਆ ਸਾਹਮਣੇ
NEXT STORY