ਟੋਰਾਂਟੋ- ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰਨ ਚੁੱਕੇ ਜਸਟਿਨ ਟਰੂਡੋ ਦੇ ਪੁੱਤਰ ਜ਼ੇਵੀਅਰ ਨੇ ਸੰਗੀਤ ਵਿੱਚ ਹੱਥ ਅਜ਼ਮਾਉਣ ਦਾ ਫੈਸਲਾ ਕੀਤਾ ਹੈ। ਆਪਣੇ ਪਿਤਾ ਅਤੇ ਦਾਦਾ ਦੇ ਉਲਟ ਜ਼ੇਵੀਅਰ ਦੇ ਕੰਮ ਨੂੰ ਉਸਦੇ ਸਮਰਥਕਾਂ ਦੁਆਰਾ ਵੀ ਪਸੰਦ ਕੀਤਾ ਜਾ ਰਿਹਾ ਹੈ। ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਕ ਪ੍ਰਮੋਸ਼ਨਲ ਵੀਡੀਓ ਸ਼ੇਅਰ ਕਰਦੇ ਹੋਏ ਜ਼ੇਵੀਅਰ ਨੇ ਲਿਖਿਆ ਕਿ ਉਸਨੇ ਆਪਣੇ ਆਰ ਐਂਡ ਬੀ ਕਰੀਅਰ ਦੀ ਸ਼ੁਰੂਆਤ ਕੀਤੀ ਹੈ।
ਵੀਡੀਓ ਵਿੱਚ ਇੱਕ 17 ਸਾਲ ਦਾ ਲੜਕਾ ਹੂਡੀ ਪਹਿਨ ਕੇ ਓਟਾਵਾ ਦੀਆਂ ਗਲੀਆਂ ਵਿੱਚੋਂ ਲੰਘਦਾ ਦਿਖਾਈ ਦੇ ਰਿਹਾ ਹੈ। ਵੀਡੀਓ ਦੇ ਬੈਕਗ੍ਰਾਊਂਡ 'ਚ ਗੀਤ ਟਿਲ ਦਾ ਨਾਈਟਸ ਡੋਨ ਵੀ ਚੱਲ ਰਿਹਾ ਹੈ। ਖ਼ਬਰਾਂ ਮੁਤਾਬਕ ਇਹ ਗੀਤ 21 ਫਰਵਰੀ ਨੂੰ ਰਿਲੀਜ਼ ਹੋਣ ਦੀ ਸੰਭਾਵਨਾ ਹੈ। ਜ਼ੇਵੀਅਰ ਟਰੂਡੋ ਦੇ ਇਸ ਵੀਡੀਓ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਇੱਕ ਇੰਸਟਾ ਯੂਜ਼ਰ ਨੇ ਲਿਖਿਆ, "ਜੇਵੀਅਰ, ਇੱਕ ਗੀਤ ਬਣਾਉਣ ਲਈ ਵਧਾਈਆਂ, ਉਮੀਦ ਹੈ ਕਿ ਤੁਸੀਂ ਧੂਮ ਮਚਾ ਦੇਓਗੇ।" ਇਕ ਹੋਰ ਯੂਜ਼ਰ ਨੇ ਲਿਖਿਆ ਕਿ ਬਸ ਫਰਾਈਜ਼ ਨੂੰ ਬੈਗ 'ਚ ਪਾ ਦਿਓ ਭਾੀ, ਜਦਕਿ ਇਕ ਹੋਰ ਯੂਜ਼ਰ ਨੇ ਤਾਰੀਫ ਕਰਦੇ ਹੋਏ ਲਿਖਿਆ ਕਿ ਬਹੁਤ ਵਧੀਆ ਜ਼ੇਵੀਅਰ..।
ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਦੀ ਧਮਕੀ 'ਤੇ ਕ੍ਰਿਸਟੀਆ ਫ੍ਰੀਲੈਂਡ ਦਾ ਜਵਾਬੀ ਪਲਟਵਾਰ
ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਪਤਨੀ ਨੇ 2023 ਵਿੱਚ ਤਲਾਕ ਦਾ ਐਲਾਨ ਕੀਤਾ ਸੀ। ਦੋਵਾਂ ਦਾ ਵਿਆਹ ਮਈ 2005 ਵਿੱਚ ਹੋਇਆ ਸੀ। ਦੋਵਾਂ ਦੇ ਤਿੰਨ ਬੱਚੇ ਹਨ। ਜਸਟਿਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਉਹ ਅਤੇ ਉਸ ਦੀ ਸਾਬਕਾ ਪਤਨੀ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਲਈ ਇਕੱਠੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜ਼ੇਵੀਅਰ ਦੇ ਜਨਮਦਿਨ 'ਤੇ ਟਰੂਡੋ ਨੇ ਟਵੀਟ ਕੀਤਾ ਸੀ ਕਿ ਛੋਟਾ ਬੱਚਾ ਅੱਜ 17 ਸਾਲ ਦਾ ਹੋ ਗਿਆ ਹੈ ਅਤੇ ਮੇਰੇ ਨਾਲੋਂ ਬਹੁਤ ਲੰਬਾ ਹੈ। ਉਨ੍ਹਾਂ ਲਿਖਿਆ ਕਿ ਜ਼ੇਵ ਨੂੰ ਅਜਿਹੇ ਪ੍ਰਤਿਭਾਸ਼ਾਲੀ, ਸੰਵੇਦਨਸ਼ੀਲ ਨੌਜਵਾਨ ਬਣਦੇ ਦੇਖਣਾ ਮੇਰੀ ਸਭ ਤੋਂ ਵੱਡੀ ਖੁਸ਼ੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਡਾਕਟਰਾਂ ਦਾ ਕਮਾਲ, ਸੂਰ ਦੇ ਗੁਰਦੇ ਨਾਲ 'ਸੁਪਰਵੂਮੈਨ' 61 ਦਿਨਾਂ ਬਾਅਦ ਵੀ ਤੰਦਰੁਸਤ
NEXT STORY