ਇੰਟਰਨੈਸ਼ਨਲ ਡੈਸਕ- ਯਾਦਵਿੰਦਰਾ ਪਬਲਿਕ ਸਕੂਲ (YPS), ਪਟਿਆਲਾ ਦੇ ਵਿਦਿਆਰਥੀ ਕਬੀਰ ਸਿੰਘ ਸ਼ੇਰਗਿੱਲ ਨੇ ਜੌਨ ਲੌਕ ਇੰਸਟੀਚਿਊਟ ਦੇ ਗਲੋਬਲ ਐੱਸੇ ਪ੍ਰਾਈਜ਼ ਦੇ ਜੂਨੀਅਰ ਵਰਗ ਵਿੱਚ ਇਤਿਹਾਸ ਵਿਸ਼ੇ ’ਚ ਇਨਾਮ ਜਿੱਤ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਕਬੀਰ ਇਹ ਉਪਲਬਧੀ ਹਾਸਲ ਕਰਨ ਵਾਲਾ ਭਾਰਤ ਦਾ ਪਹਿਲਾ ਵਿਦਿਆਰਥੀ ਬਣ ਗਿਆ ਹੈ। ਪਿਛਲੇ ਹਫ਼ਤੇ ਲੰਡਨ ਵਿੱਚ ਆਯੋਜਿਤ ਇਨਾਮ ਵੰਡ ਸਮਾਰੋਹ ਦੌਰਾਨ ਉਸ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਜੌਨ ਲੌਕ ਇੰਸਟੀਚਿਊਟ ਦੇ ਡਾਇਰੈਕਟਰ ਜਨਰਲ ਮਾਰਟਿਨ ਕੋਕਸ ਤੋਂ ਇਹ ਇਨਾਮ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਉਹ ਭਾਰਤ ਦੇ ਉਨ੍ਹਾਂ ਚਾਰ ਚੋਣਵੇਂ ਜੇਤੂਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨੇ ਪਹਿਲਾਂ ਇਹ ਮੁਕਾਬਲਾ ਜਿੱਤਿਆ ਹੈ।
ਇਸ ਸਾਲ ਇਸ ਵੱਕਾਰੀ ਮੁਕਾਬਲੇ ਵਿੱਚ 183 ਦੇਸ਼ਾਂ ਤੋਂ 100,227 ਉਮੀਦਵਾਰਾਂ ਨੇ ਭਾਗ ਲਿਆ ਸੀ। ਇਨਾਮ ਦੇ ਹਿੱਸੇ ਵਜੋਂ, ਕਬੀਰ ਨੂੰ ਆਕਸਫੋਰਡ ਵਿਖੇ ਸਮਰ ਪ੍ਰੋਗਰਾਮ ਲਈ ਸਕਾਲਰਸ਼ਿਪ ਵੀ ਮਿਲੀ ਹੈ। ਕਬੀਰ ਲੰਡਨ ਵਿੱਚ ਇੰਸਟੀਚਿਊਟ ਦੀ ਤਿੰਨ ਰੋਜ਼ਾ ਵਿਸ਼ੇਸ਼ ਅਕਾਦਮਿਕ ਕਾਨਫਰੰਸ ਅਤੇ ਐਵਾਰਡ ਵੀਕੈਂਡ ਵਿੱਚ ਵਿਸ਼ਵ ਭਰ ਦੇ ਫਾਈਨਲਿਸਟਾਂ ਨਾਲ ਸ਼ਾਮਲ ਹੋਇਆ, ਜਿੱਥੇ ਬਰਾਊਨ ਯੂਨੀਵਰਸਿਟੀ ਦੇ ਡੀਨ ਆਫ਼ ਐਡਮਿਸ਼ਨਜ਼ ਅਤੇ ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਵਰਗੀਆਂ ਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ- ਇਥੋਪੀਆ 'ਚ ਅਮਰੀਕੀ ਦੂਤਾਵਾਸ ਨੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਕਰ'ਤੀ ਜਾਰੀ
ਕਬੀਰ ਦੇ ਜੇਤੂ ਲੇਖ ਦਾ ਦਾ ਵਿਸ਼ਾ ਸੀ— "ਕੀ ਚੇਅ (Che) ਆਪਣੀ ਟੀ-ਸ਼ਰਟ ਵਾਲੀ ਆਈਕੋਨਿਕ ਤਸਵੀਰ ਦਾ ਹੱਕਦਾਰ ਹੈ?" ਕਬੀਰ ਨੇ ਕਿਹਾ, "ਜਦੋਂ ਲੰਡਨ ਵਿੱਚ ਮੇਰਾ ਨਾਮ ਪੁਕਾਰਿਆ ਗਿਆ ਤਾਂ ਮੈਨੂੰ ਯਕੀਨ ਹੀ ਨਹੀਂ ਹੋਇਆ। ਮੁਕਾਬਲਾ ਬਹੁਤ ਸਖ਼ਤ ਸੀ ਅਤੇ ਮੈਨੂੰ ਜਿੱਤਣ ਦੀ ਉਮੀਦ ਨਹੀਂ ਸੀ। ਦੁਨੀਆ ਭਰ ਦੇ ਉੱਘੇ ਅਕਾਦਮਿਕ ਮਾਹਰਾਂ ਅਤੇ ਵਿਦਿਆਰਥੀਆਂ ਨਾਲ ਤਿੰਨ ਦਿਨ ਬਿਤਾਉਣਾ, ਲੀਡਰਸ਼ਿਪ ਅਤੇ ਸਮਕਾਲੀ ਮੁੱਦਿਆਂ ’ਤੇ ਚਰਚਾ ਕਰਨਾ ਇੱਕ ਅਜਿਹਾ ਅਨੁਭਵ ਹੈ ਜਿਸ ਨੂੰ ਮੈਂ ਜ਼ਿੰਦਗੀ ਭਰ ਯਾਦ ਰੱਖਾਂਗਾ। ਮੈਂ ਆਪਣੇ ਅਧਿਆਪਕਾਂ ਅਤੇ ਪਰਿਵਾਰ ਦਾ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦੀ ਹਾਂ।"
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਆਕਸਫੋਰਡ ਸਥਿਤ ਜੌਨ ਲੌਕ ਇੰਸਟੀਚਿਊਟ ਸਕੂਲੀ ਵਿਦਿਆਰਥੀਆਂ ਨੂੰ ਫਿਲਾਸਫੀ, ਰਾਜਨੀਤੀ, ਅਰਥ ਸ਼ਾਸਤਰ, ਇਤਿਹਾਸ ਅਤੇ ਕਾਨੂੰਨ ਸਮੇਤ ਦਸ ਵਿਸ਼ਿਆਂ 'ਤੇ ਮੌਲਿਕ ਦਲੀਲਾਂ ਪੇਸ਼ ਕਰਨ ਲਈ ਸੱਦਾ ਦਿੰਦਾ ਹੈ। ਬੋਰਡ ਆਫ਼ ਐਗਜ਼ਾਮੀਨਰਜ਼ ਦੇ ਚੇਅਰਮੈਨ ਪ੍ਰੋਫੈਸਰ ਟੇਰੈਂਸ ਕੀਲੇ ਇਸ ਨੂੰ "ਦੁਨੀਆ ਦਾ ਸਭ ਤੋਂ ਵੱਕਾਰੀ ਲੇਖ ਮੁਕਾਬਲਾ" ਮੰਨਦੇ ਹਨ। ਇਸ ਮੁਕਾਬਲੇ ਵਿੱਚ ਲੇਖਾਂ ਦੀ ਜਾਂਚ ਕੈਂਬਰਿਜ, ਹਾਰਵਰਡ, ਪ੍ਰਿੰਸਟਨ ਅਤੇ ਸਟੈਨਫੋਰਡ ਸਮੇਤ ਦੁਨੀਆ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਦੇ ਸੀਨੀਅਰ ਅਕਾਦਮਿਕਾਂ ਦੁਆਰਾ ਗੁਪਤ ਤਰੀਕੇ ਨਾਲ ਕੀਤੀ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਆਪਣੇ ਆਕਾਵਾਂ ਨੂੰ ਹੀ ਡਰਾਉਣ ਲੱਗਾ ਪਾਕਿ ਦਾ ਪਾਲ਼ਿਆ Monster..!' ਭਾਰਤ ਨੇ ਪਾਕਿਸਤਾਨ ਦੀ ਬੋਲਤੀ ਕਰਾਈ ਬੰਦ
NEXT STORY