Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 25, 2026

    8:20:10 AM

  • jalandhar hospital pregnant woman child

    ਜਲੰਧਰ ਤੋਂ ਵੱਡੀ ਖ਼ਬਰ: ਜਣੇਪੇ ਲਈ ਹਸਪਤਾਲ ਆਈ...

  • warring demands halting the sir process

    'ਪੁਰਾਣੀਆਂ ਵੋਟਰ ਸੂਚੀਆਂ ਦੇ ਆਧਾਰ ’ਤੇ ਹੋਣ...

  • major accident on lake tanganyika

    ਵੱਡੀ ਖ਼ਬਰ: ਤਨਜ਼ਾਨੀਆ ਤੋਂ ਕਾਂਗੋ ਜਾ ਰਹੀ ਕਿਸ਼ਤੀ...

  • famous bollywood actor passes away

    ਮਸ਼ਹੂਰ ਬਾਲੀਵੁੱਡ ਅਦਾਕਾਰ ਦਾ ਹੋਇਆ ਦਿਹਾਂਤ !...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • Jalandhar
  • ਵਰ੍ਹੇਗੰਢ ’ਤੇ ਵਿਸ਼ੇਸ਼ : ਤਾਰੀਖ਼-ਦਰ-ਤਾਰੀਖ਼ ਕਰਤਾਰਪੁਰ ਸਾਹਿਬ ਲਾਂਘਾ

INTERNATIONAL News Punjabi(ਵਿਦੇਸ਼)

ਵਰ੍ਹੇਗੰਢ ’ਤੇ ਵਿਸ਼ੇਸ਼ : ਤਾਰੀਖ਼-ਦਰ-ਤਾਰੀਖ਼ ਕਰਤਾਰਪੁਰ ਸਾਹਿਬ ਲਾਂਘਾ

  • Edited By Rajwinder Kaur,
  • Updated: 09 Nov, 2020 03:38 PM
Jalandhar
kartarpur sahib corridor  anniversary  prayer
  • Share
    • Facebook
    • Tumblr
    • Linkedin
    • Twitter
  • Comment

ਕਰਤਾਰਪੁਰ ਸਾਹਿਬ ਦਾ ਲਾਂਘਾ ਉਸ ਅਰਦਾਸ ਦੇ ਨਾਮ ਹੈ, ਜਿਸ ਅਰਦਾਸ ਵਿੱਚ ਯਕੀਨ ਸੀ ਕਿ ਪੰਜਾਬ ਬਾਬਾ ਫ਼ਰੀਦ ਗੁਰੂ ਨਾਨਕ ਵਾਰਿਸ ਅਤੇ ਬੁੱਲ੍ਹੇ ਦੀ ਸਾਂਝੀ ਧਰਤੀ ਹੈ। 

ਭਵੀਸ਼ਨ ਸਿੰਘ ਗੁਰਾਇਆ : 
1994 ਵਿੱਚ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਨੂੰ ਜਾਣਾ ਹੋਇਆ। ਗੁਰਦੁਆਰਾ ਪੰਜਾ ਸਾਹਿਬ ਉਕਾਫ਼ ਬੋਰਡ ਦੇ ਮੁਹੰਮਦ ਹਸਨ ਨਾਲ ਮੁਲਾਕਾਤ ਹੋਈ। ਭਵੀਸ਼ਨ ਸਿੰਘ ਮੁਤਾਬਕ ਇਹ ਪਹਿਲਾ ਮੌਕਾ ਸੀ, ਜਦੋਂ ਉਨ੍ਹਾਂ ਨੂੰ ਕਰਤਾਰਪੁਰ ਸਾਹਿਬ ਦੇ ਰੱਖ ਰਖਾਅ ਬਾਰੇ ਕਿਹਾ ਗਿਆ। 1995 ਵਿੱਚ ਬਹੁਤ ਸ਼ਰਧਾ ਦੇ ਨਾਲ ਬੋਰਡ ਨੇ ਕਰਤਾਰਪੁਰ ਸਾਹਿਬ ਦੀ ਸੇਵਾ ਕਰਵਾਈ। ਉਨ੍ਹਾਂ ਦਿਨਾਂ ਵਿੱਚ ਗੁਰਦੁਆਰਾ ਸਾਹਿਬ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਸੀ। ਇਸ ਸੇਵਾ ਨੇ ਪਹਿਲੀ ਵਾਰ ਇੱਕ ਉਮੀਦ ਦਿੱਤੀ ਕਿ ਹੁਣ ਉਹ ਦਿਨ ਦੂਰ ਨਹੀਂ, ਜਦੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਸੁਖਾਲੇ ਹੋ ਜਾਣਗੇ। ਪਾਕਿਸਤਾਨ ਦੇ ਪਿੰਡ ਮਿਆਦੀ ਦੇ ਈਸਾਈਆਂ ਬਾਰੇ ਅਕਸਰ ਸੁਣੀਂਦਾ ਹੈ ਕਿ ਉਹ ਵੀ ਕਰਤਾਰਪੁਰ ਸਾਹਿਬ ਦੀਵੇ ਜਗਾਉਂਦੇ ਰਹੇ ਹਨ। ਬਿਸ਼ਨ ਸਿੰਘ ਗੁਰਾਇਆ ਕਹਿੰਦੇ ਹਨ ਗ਼ਰੀਬ ਬੰਦਾ ਮਜ਼ਹਬ ਵਿੱਚ ਕੱਟੜ ਕਦੀ ਨਹੀਂ ਹੁੰਦਾ, ਕੱਟੜਤਾ ਤਾਂ ਸਿਆਸਤ ਵਿੱਚ ਹੁੰਦੀ ਹੈ। ਗੁਰਪ੍ਰਤਾਪ ਸਿੰਘ ਵਡਾਲਾ ਦੱਸਦੇ ਹਨ ਕਿ ਗੁਰਦਾਸਪੁਰ ਤੋਂ ਆਈ ਸੰਗਤ ਅਤੇ ਭਵੀਸ਼ਨ ਸਿੰਘ ਗੁਰਾਇਆ ਹੀ ਸਨ, ਜਿਨ੍ਹਾਂ ਨੇ ਕਰਤਾਰਪੁਰ ਲਾਂਘੇ ਲਈ ਪਹਿਲ ਕੀਤੀ। ਬਿਸ਼ਨ ਸਿੰਘ ਗੁਰਾਇਆ ਦੱਸਦੇ ਹਨ ਕਿ ਕਰਤਾਰਪੁਰ ਸਾਹਿਬ ਨਾਲ ਮੇਰੀ ਤੰਦ ਮੇਰੀ ਮਾਂ ਗੁਰਚਰਨ ਕੌਰ (1910-2011) ਕਰਕੇ ਜੁੜਦੀ ਹੈ। ਮੇਰੇ ਨਾਨਕੇ ਮੱਲ੍ਹਾਂ ਭਾਂਬੜਾਂ ਦੇ ਸਨ, ਜਿਹੜਾ ਕੱਕੇਕੇ ਪਿੰਡ ਦੇ ਨੇੜੇ ਸੀ। ਮਹਾਰਾਜਾ ਭੁਪਿੰਦਰ ਸਿੰਘ ਵੱਲੋਂ ਕਰਵਾਈ ਗਈ ਕਰਤਾਰਪੁਰ ਸਾਹਿਬ ਦੀ ਸੇਵਾ ਦੌਰਾਨ ਮੇਰੀ ਮਾਂ ਵੀ ਉਸ ਸੇਵਾ ਵਿੱਚ ਹਾਜ਼ਰ ਸੀ। ਮੇਰੀ ਮਾਂ ਦੱਸਦੀ ਹੁੰਦੀ ਸੀ ਕਿ ਕਿੰਜ ਮਹਾਰਾਜਾ ਆਪਣੀਆਂ ਰਾਣੀਆਂ ਦੇ ਨਾਲ ਇਸ ਸੇਵਾ ਵਿੱਚ ਸ਼ਾਮਲ ਹੋਇਆ ਅਤੇ ਕਿਵੇਂ ਦੂਰ ਦੁਰਾਡੇ ਤੋਂ ਸੰਗਤਾਂ ਨੇ ਇਸ ਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।

ਜਥੇਦਾਰ ਕੁਲਦੀਪ ਸਿੰਘ ਵਡਾਲਾ : 
ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਸਾਥੀ ਰਹੇ ਬਟਾਲੇ ਤੋਂ ਗੁਰਿੰਦਰ ਸਿੰਘ ਬਾਜਵਾ ਦੱਸਦੇ ਹਨ ਕਿ ਨਵੰਬਰ 2000 ’ਚ ਲਾਹੌਰ ਵਿਖੇ ਇੱਕ ਸੈਮੀਨਾਰ ਵਿੱਚ ਇਹ ਐਲਾਨ ਕੀਤਾ ਗਿਆ ਸੀ ਕਿ ਪਾਕਿਸਤਾਨ ਸਰਕਾਰ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਤਿਆਰ ਹੈ। ਇਸ ਤੋਂ ਬਾਅਦ 12 ਫਰਵਰੀ 2001 ਨੂੰ ਧਾਰੀਵਾਲ ਗੁਰਦੁਆਰਾ ਬੁਰਜ ਸਾਹਿਬ ਵਿਖੇ ਕਰਤਾਰਪੁਰ ਲਾਂਘੇ ਲਈ ਪਹਿਲੀ ਬੈਠਕ ਕੀਤੀ ਗਈ। ਜਥੇਦਾਰ ਕੁਲਦੀਪ ਸਿੰਘ ਵਡਾਲਾ ਅਤੇ ਸੰਗਤਾਂ ਨੇ ਮਿਲ ਕੇ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਦਾ ਨਿਰਮਾਣ ਕੀਤਾ। ਇਸ ਤੋਂ ਬਾਅਦ ਵਿਸਾਖੀ ਵਾਲੇ ਦਿਨ 14 ਅਪਰੈਲ 2001 ਨੂੰ ਡੇਰਾ ਬਾਬਾ ਨਾਨਕ ਧੁੱਸੀ ਬੰਨ੍ਹ ਉੱਤੇ ਜਾ ਕੇ ਪਹਿਲੀ ਅਰਦਾਸ ਕੀਤੀ ਗਈ। 2006 ਵਿੱਚ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਇਹ ਮਸਲਾ ਪਾਕਿਸਤਾਨ ਦੇ ਘੱਟ ਗਿਣਤੀਆਂ ਦੇ ਮੰਤਰੀ ਕੋਲ ਵੀ ਚੁੱਕਿਆ ਗਿਆ। ਜਥੇਦਾਰ ਵਡਾਲਾ ਕਹਿੰਦੇ ਸਨ ਕਿ ਮੈਂ ਰਹਾਂ ਜਾਂ ਨਾ ਰਹਾਂ ਇਹ ਲਾਂਘਾ ਗੁਰੂ ਨੇ ਖੋਲ੍ਹਣਾ ਹੀ ਖੋਲ੍ਹਣਾ ਹੈ। ਪਹਿਲੀ ਅਰਦਾਸ ਤੋਂ ਬਾਅਦ ਅਗਲੇ ਮਹੀਨੇ ਦੀ ਅਰਦਾਸ 5 ਜੂਨ 2018 ਨੂੰ ਮੱਸਿਆ ਵਾਲੇ ਦਿਨ ਕੀਤੀ ਗਈ ਅਤੇ ਇਸ ਤੋਂ ਬਾਅਦ ਹੁਣ ਤੱਕ 208 ਅਰਦਾਸਾਂ ਹੋ ਚੁੱਕੀਆਂ ਹਨ। 

ਸਤੰਬਰ 2005 ਨੂੰ ਜਥੇਦਾਰ ਵਡਾਲਾ ਅਤੇ ਸੰਗਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਹਾੜੇ ਉੱਤੇ ਗਈਆਂ। 2006 ਨੂੰ ਇਸ ਬਾਰੇ ਉਸ ਸਮੇਂ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਵੀ ਮਿਲਿਆ ਗਿਆ। ਉਨ੍ਹਾਂ ਸਮਿਆਂ ਵਿੱਚ ਕੁਰੈਸ਼ੀ ਪ੍ਰਵੇਜ਼ ਮੁਸ਼ਰਫ ਸਰਕਾਰ ਦੇ ਮੰਤਰੀ ਹੁਣ 2019 ਦੀ ਇਸ ਇਤਿਹਾਸਕ ਤਾਰੀਖ਼ ਵਾਰੀ ਵੀ ਵਿਦੇਸ਼ ਮੰਤਰੀ ਹਨ।

ਰਿਪਤ ਕਾਹਲੋਂ : 
ਇਸ ਤੋਂ ਪਹਿਲਾਂ 2005 ਨੂੰ ਬਟਾਲਾ ਵਿਖੇ ਸਰਬ ਪਾਰਟੀ ਮੀਟਿੰਗ ਸੱਦੀ ਗਈ, ਜਿਹਦੇ ਵਿੱਚ ਨਾਰੋਵਾਲ ਤੋਂ ਮੰਤਰੀ ਰਿਪਤ ਕਾਹਲੋਂ ਵੀ ਹਾਜ਼ਰ ਹੋਏ। ਰਿਪਤ ਕਾਹਲੋਂ ਦੇ ਪਤੀ ਜਾਵੇਦ ਕਾਹਲੋਂ ਨਾਰੋਵਾਲ ਦੇ ਮੇਅਰ ਸਨ। ਰਿਪਤ ਕਾਹਲੋਂ ਅਤੇ ਜਾਵੇਦ ਕਾਹਲੋਂ ਨੇ ਮਿਲ ਕੇ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਪਾਕਿਸਤਾਨ ਵਿੱਚ ਬਾਕਾਇਦਾ ਸਾਡੀ ਆਵਾਜ਼ ਚੁੱਕੀ । 

ਹਿੰਦੂ ਭਰਾ ਵੀ ਹੋਏ ਸ਼ਾਮਲ  : 
ਗੁਰਪ੍ਰਤਾਪ ਸਿੰਘ ਵਡਾਲਾ ਕਹਿੰਦੇ ਹਨ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਇਕੱਲਾ ਸਿੱਖਾਂ ਦਾ ਮਸਲਾ ਨਹੀਂ ਸੀ। ਇਹ ਤਾਂ ਸਾਂਝੀਵਾਲਤਾ ਦੀ ਉਮੀਦ ਸੀ, ਜਿਹਦੇ ਵਿੱਚ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਨਾਲ ਦੀਵਾਲੀ ਤੋਂ ਗਿਆਨ ਚੰਦ, ਧਨਾਲ ਤੋਂ ਓਮ ਪ੍ਰਕਾਸ਼ ਅਤੇ ਬੰਡਾਲਾ ਤੋਂ ਪਵਨ ਕੁਮਾਰ ਬਾਕੀ ਹਿੰਦੂ ਵੀਰਾਂ ਦੇ ਨਾਲ ਵੀ ਸ਼ਾਮਿਲ ਹੁੰਦੇ ਰਹੇ ਹਨ।

ਜ਼ੋਨ ਮੈਕਡੋਨਾਲਡ : 
ਜੌਨ ਸਾਬਕਾ ਅਮਰੀਕਨ ਸਫੀਰ ਹੈ, ਜੋ 40 ਸਾਲ ਅਮਰੀਕਨ ਕੂਟਨੀਤਕ ਅਤੇ ਸਫ਼ੀਰ ਰਹਿਣ ਮਗਰੋਂ 1987 ਵਿੱਚ ਰਿਟਾਇਰ ਹੋਇਆ। ਉਨ੍ਹਾਂ ਨੇ 1992 ਵਿੱਚ ਇੰਟਰਨੈਸ਼ਨਲ ਮਲਟੀ ਟਰੈਕ ਡਿਪਲੋਮੈਸੀ ਨਾਂ ਦੀ ਸੰਸਥਾ ਬਣਾਈ, ਜੋ ਦੁਨੀਆਂ ਵਿੱਚ ਸਮਾਜਿਕ ਆਰਥਿਕ ਅਤੇ ਵੱਖ-ਵੱਖ ਕੌਮਾਂ ਵਿੱਚ ਅਮਨ ਦਾ ਮਾਹੌਲ ਬਣਾਉਣ ਲਈ ਕੰਮ ਕਰ ਰਹੀ ਹੈ। ਪਿਛਲੀ ਸਦੀ ਦੇ ਇਤਿਹਾਸਕ ਤਾਰੀਖ ਬਰਲਿਨ ਦੀ ਕੰਧ ਦਾ ਡਿੱਗਣਾ ਅਤੇ ਕਸ਼ਮੀਰ ਵਿੱਚ ਉੜੀ ਮੁਜ਼ੱਫਰਾਬਾਦ ਬੱਸ ਸੇਵਾ ਦੀ ਲਾਮਬੰਦੀ ਵੀ ਜ਼ੋਨ ਮੈਕਡੋਨਾਲਡ ਨੇ ਹੀ ਕੀਤੀ ਸੀ।

ਸਾਊਥ ਏਸ਼ੀਆ ਕੋਪਰੇਸ਼ਨ ਐਂਡ ਦੀ ਰੋਲ ਆਫ ਦੀ ਪੰਜਾਬ ਦੇ ਲੇਖਕ ਤ੍ਰਿਦਿਵੇਸ਼ ਸਿੰਘ ਮੈਣੀ ਦੱਸਦੇ ਹਨ ਕਿ ਉਹ ਜੂਨ ਨੂੰ ਅਮਰੀਕਾ ਵਿੱਚ ਆਪਣੀ ਪੜ੍ਹਾਈ ਦੌਰਾਨ ਮਿਲੇ ਸਨ ਅਤੇ ਵਾਲੰਟੀਅਰ ਤੌਰ ’ਤੇ ਉਨ੍ਹਾਂ ਦੀ ਸੰਸਥਾ ਆਈ. ਐੱਮ. ਡੀ. ਲਈ ਕੰਮ ਕਰਦੇ ਸਨ। 2008 ਵਿੱਚ ਉਹ ਜਾਨ ਨੂੰ ਡੇਰਾ ਬਾਬਾ ਨਾਨਕ ਲੈ ਕੇ ਆਏ, ਜਿੱਥੇ ਉਹ ਜਥੇਦਾਰ ਵਡਾਲਾ ਨੂੰ ਮਿਲੇ ਸਨ। ਇਸ ਤੋਂ ਬਾਅਦ ਜੋਨ ਅਮਰੀਕਾ ਦੀ ਸੰਸਥਾ ਯੂਨਾਈਟਿਡ ਸਿੱਖ ਮਿਸ਼ਨ ਦੇ ਸੰਪਰਕ ਵਿੱਚ ਆਏ ਅਤੇ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਲਾਂਘੇ ਲਈ ਕੌਮਾਂਤਰੀ ਪੱਧਰ ਉੱਤੇ ਪ੍ਰਚਾਰ ਕਰਨਾ ਸ਼ੁਰੂ ਕੀਤਾ। 

ਯੂਨਾਈਟਿਡ ਸਿੱਖ ਮਿਸ਼ਨ : 
2005 ਵਿੱਚ ਬਣਿਆ ਯੂਨਾਈਟਿਡ ਸਿੱਖ ਮਿਸ਼ਨ ਦੇ ਮੁਖੀ ਰਸ਼ਪਾਲ ਸਿੰਘ ਢੀਂਡਸਾ ਦੱਸਦੇ ਹਨ ਕਿ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਲਾਂਘੇ  ਲਈ 2009 ਵਿੱਚ ਕਰਨਾ ਸ਼ੁਰੂ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਲਾਂਘੇ ਲਈ ਦੋ ਦੇਸ਼ਾਂ ਦਰਮਿਆਨ ਕਿਸ ਤਰ੍ਹਾਂ ਦਾ ਨਕਸ਼ਾ ਲਾਂਘੇ ਦਾ ਹੋਵੇਗਾ? ਕਿੰਨਾ ਖਰਚਾ ਆਵੇਗਾ? ਇਸ ਦਾ ਖਾਕਾ ਕੀ ਹੋਵੇਗਾ ? ਇਸ ਦੀ ਪੂਰੀ ਰਿਪੋਰਟ ਤਿਆਰ ਕਰ ਕੇ ਸਰਵੇ ਦੀਆਂ 560 ਬੁਕਲੈੱਟ ਬਣਵਾਈਆਂ ਅਤੇ ਦੋਵਾਂ ਦੇਸ਼ਾਂ ਦੇ ਰਹਿਨੁਮਾ ਨੂੰ 2010 ਵਿੱਚ ਇਹ ਬੁੱਕਲੈੱਟ ਵੰਡੀਆਂ ਗਈਆਂ। ਇਸ ਗੱਲਬਾਤ ’ਚ ਖਾਕਾ ਅਤੇ ਖ਼ਰਚੇ ਦੀ ਰਿਪੋਰਟ ’ਚ ਜ਼ਿਕਰ ਹੈ ਕਿ ਕੁੱਲ ਖ਼ਰਚਾ 17 ਮਿਲੀਅਨ ਡਾਲਰ ਹੈ। ਇਸ ਨੂੰ ਤਿਆਰ ਕਰਨ ’ਚ 14.8 ਮਿਲੀਅਨ ਡਾਲਰ ਪਾਕਿਸਤਾਨ ਦਾ ਅਤੇ 2.2 ਮਿਲੀਅਨ ਦਾ ਭਾਰਤ ਦਾ ਖ਼ਰਚਾ ਆਉਣ ਦੀ ਸੰਭਾਵਨਾ ਹੈ। ਇਹ ਸੰਜੋਗ ਹੈ ਜਾਂ ਸਹੀ ਕਿ ਕਰਤਾਰਪੁਰ ਸਾਹਿਬ ਲਾਂਘੇ ਦਾ ਨਮੂਨਾ ਹੂਬਹੂ ਯੂਨਾਈਟਡ ਸਿੱਖ ਮਿਸ਼ਨ ਵੱਲੋਂ ਪੇਸ਼ ਕੀਤੇ ਗਏ ਨਕਸ਼ੇ ਵਰਗਾ ਹੈ। ਰਸ਼ਪਾਲ ਸਿੰਘ ਢੀਂਡਸਾ ਕਹਿੰਦੇ ਹਨ ਕਿ ਯੂਨਾਈਟਿਡ ਸਿੱਖ ਮਿਸ਼ਨ ਦੇ ਇਸ ਹੰਭਲੇ ਵਿੱਚ ਉਨ੍ਹਾਂ ਨੂੰ ਜਾਨ ਮੈਕਡੋਨਾਲਡ ਦਾ ਸਾਥ ਮਿਲਿਆ। ਇਸ ਲਈ ਯੂਨਾਈਟਿਡ ਸਿੱਖ ਮਿਸ਼ਨ ਅਤੇ ਸੰਗਤਾਂ ਨੇ 42 ਹਜ਼ਾਰ ਡਾਲਰ ਦਾ ਖ਼ਰਚਾ ਕਰਕੇ ਜ਼ੋਨ ਮੈਕਡੋਨਾਲਡ ਦੀ ਸੰਸਥਾ ਨੂੰ ਕਰਤਾਰਪੁਰ ਸਾਹਿਬ ਲਾਂਘੇ ਲਈ ਕੌਮਾਂਤਰੀ ਪੱਧਰ ’ਤੇ ਪ੍ਰਚਾਰ ਵਿੱਚ ਜੋੜਿਆ। ਯੂਨਾਈਟਿਡ ਸਿੱਖ ਮਿਸ਼ਨ ਪਿਛਲੇ ਕਈ ਸਾਲਾਂ ਤੋਂ ਅਮਰੀਕਾ ਵਿੱਚ ਸਿੱਖ ਪਛਾਣ ਲਈ ਕੰਮ ਕਰ ਰਹੀ ਹੈ।

28 ਨਵੰਬਰ 2018 ਤੋਂ 9 ਨਵੰਬਰ 2019 : 
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਪ੍ਰਕਾਸ਼ ਪੁਰਬ ਆਉਣ ਵਾਲਾ ਸੀ। ਪਾਕਿਸਤਾਨ ਵਿੱਚ ਇਮਰਾਨ ਖ਼ਾਨ ਦੀ ਸਰਕਾਰ ਬਣ ਗਈ। ਨਵਾਂ ਪਾਕਿਸਤਾਨ ਦਾ ਨਾਅਰਾ ਸੀ। ਦੁਨੀਆਂ ਵਿੱਚ ਆਪਣੀ ਦਿੱਖ ਨੂੰ ਸੁਧਾਰਨ ਦਾ ਮਸਲਾ ਵੀ ਸੀ। ਨਵਜੋਤ ਸਿੱਧੂ ਨਾਲ ਦੋਸਤੀ ਸੀ। ਅਰਦਾਸਾਂ ਦੀ ਬਰਕਤ ਸੀ। 1947 ਵੰਡ ਦੀਆਂ ਵਿੱਛੜੀਆਂ ਬਾਹਵਾਂ ਦੀ ਉਡੀਕ ਸੀ। 28 ਨਵੰਬਰ ਨੂੰ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਿਆ ਅਤੇ ਉਸ ਤੋਂ ਪਹਿਲਾਂ 26 ਨਵੰਬਰ ਨੂੰ ਭਾਰਤ ਵਾਲੇ ਪਾਸੇ ਨੀਂਹ ਪੱਥਰ ਰੱਖਿਆ ਗਿਆ। 72 ਸਾਲ ਬਾਅਦ ਖੁੱਲ੍ਹੇ ਦਰਸ਼ਨ ਦੇ ਹੁਣ ਦੀਦਾਰ ਹੋਣੇ ਸ਼ੁਰੂ ਹੋਏ ਹਨ। ਇਹ ਸਿਰਫ਼ ਦਰਸ਼ਨ ਨਹੀਂ ਹਨ, ਸਗੋਂ ਇਹ ਸ਼ਬਦ ਗੁਰੂ ਦੀ ਉਮੀਦ ਹੈ, ਜਿਸ ਵਿੱਚ ਮਨੁੱਖਤਾ ਦੇ ਜਿਉਣ ਦਾ ਮੂਲ ਪਿਆ ਹੈ।

  • Kartarpur Sahib Corridor
  • anniversary
  • prayer
  • ਕਰਤਾਰਪੁਰ ਸਾਹਿਬ ਲਾਂਘਾ 
  • ਵਰ੍ਹੇਗੰਢ
  • ਅਰਦਾਸ

ਸ਼ੀ ਜਿਨਪਿੰਗ ਅਤੇ ਪੁਤਿਨ ਵਾਂਗ ਸੱਤਾ ਨੂੰ ਕਾਬੂ ਕਰਨਾ ਚਾਹੁੰਦੇ ਸਨ ਟਰੰਪ!

NEXT STORY

Stories You May Like

  • gurdaspur ardas
    ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਲਈ ਭਾਰਤ-ਪਾਕਿਸਤਾਨ ਦੀ ਸੰਗਤ ਨੇ ਜ਼ੀਰੋ ਲਾਈਨ ’ਤੇ ਕੀਤੀ ਅਰਦਾਸ
  • punjab weather major rainfall forecast
    ਪੰਜਾਬ 'ਚ 25, 26 ਤੇ 27 ਤਾਰੀਖ਼ ਲਈ ਵੱਡੀ ਚਿਤਾਵਨੀ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਮੀਂਹ
  • jathedar gargajj stopped  kartarpur sahib corridor
    ਜਥੇਦਾਰ ਗੜਗੱਜ ਨੂੰ ਕਰਤਾਰਪੁਰ ਸਾਹਿਬ ਕਾਰੀਡੋਰ ਵੱਲ ਜਾਣ ਤੋਂ ਰੋਕਿਆ
  • prayer will be held today at the india pakistan border of the kartarpur corridor
    ਕਰਤਾਰਪੁਰ ਲਾਂਘੇ ਦੇ ਜਲਦੀ ਖੁੱਲ੍ਹਣ ਨੂੰ ਲੈ ਕੇ ਦੋਵਾਂ ਪਾਸਿਓਂ ਹੋਵੇਗੀ ਅਰਦਾਸ, ਜਥੇਦਾਰ ਵੀ ਹੋਣਗੇ ਸ਼ਾਮਲ
  • fire breaks out at pizza restaurant in kartarpur
    ਕਰਤਾਰਪੁਰ ਵਿਖੇ ਪਿੱਜ਼ਾ ਰੈਸਟੋਰੈਂਟ 'ਚ ਲੱਗੀ ਅੱਗ
  • prtc bus punjab roadways
    ਪੰਜਾਬ 'ਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ, ਇਸ ਤਾਰੀਖ਼ ਤੋਂ ਲੱਗੇਗੀ ਬ੍ਰੇਕ
  • all farmers protest sites in punjab have been wound up
    ਪੰਜਾਬ 'ਚ ਕਿਸਾਨਾਂ ਦੇ ਸਾਰੇ ਮੋਰਚੇ ਖ਼ਤਮ, 24 ਤਾਰੀਖ਼ ਦੀ ਮੀਟਿੰਗ ਮਗਰੋਂ ਤੈਅ ਹਵੋਗੀ ਅਗਲੀ ਰਣਨੀਤੀ
  • crpf  women battalion  anniversary  program
    ਪਹਿਲੀ ਮਹਿਲਾ ਬਟਾਲੀਅਨ ਦੇ ਗਠਨ ਦੀ 40ਵੀਂ ਵਰ੍ਹੇਗੰਢ ਮਨਾਏਗੀ CRPF
  • jalandhar hospital pregnant woman child
    ਜਲੰਧਰ ਤੋਂ ਵੱਡੀ ਖ਼ਬਰ: ਜਣੇਪੇ ਲਈ ਹਸਪਤਾਲ ਆਈ ਗਰਭਵਤੀ ਔਰਤ ਤੇ ਜਵਾਕ ਦੀ ਮੌਤ,...
  • punjab police asi controversy video viral on social media
    ਵਿਵਾਦਾਂ 'ਚ ਘਿਰਿਆ ਪੰਜਾਬ ਪੁਲਸ ਦਾ ASI ! ਲੱਗੇ ਵੱਡੇ ਦੋਸ਼, ਸੋਸ਼ਲ ਮੀਡੀਆ 'ਤੇ...
  • money shocker update
    ਯੂਟਿਊਬਰ ਮਨੀ ਸ਼ੌਕਰ ਲਈ ਖੜ੍ਹੀ ਹੋਈ ਇਕ ਹੋਰ ਨਵੀਂ ਮੁਸੀਬਤ! ਵਾਇਰਲ ਵੀਡੀਓ ਨੇ...
  • shri sidh baba sodal mela
    ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਦੇ ਸਲਾਨਾ ਮੇਲੇ 'ਚ ਪੰਜਾਬ ਕੇਸਰੀ ਦੇ ਡਾਇਰੈਕਟਰ...
  • shri sidh baba sodal mela jalandhar
    ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...
  • deadbody of a young man recovered from leather complex road in jalandhar
    ਲੈਦਰ ਕੰਪਲੈਕਸ ਰੋਡ ਤੋਂ ਨੌਜਵਾਨ ਦੀ ਲਾਸ਼ ਬਰਾਮਦ, ਪੁਲਸ ਵੱਲੋਂ ਜਾਂਚ ਜਾਰੀ
  • bicycle stolen from outside a house in broad daylight in jalandhar
    ਜਲੰਧਰ 'ਚ ਦਿਨ-ਦਿਹਾੜੇ ਘਰ ਦੇ ਬਾਹਰੋਂ ਸਾਈਕਲ ਚੋਰੀ, ਕੈਮਰੇ 'ਚ ਕੈਦ ਹੋਈ ਘਟਨਾ
  • driver dies in road accident in phillaur
    ਫਿਲੌਰ ਵਿਖੇ ਹੋਟਲ ਨੇੜੇ ਸੜਕ ਕਿਨਾਰੇ ਟਾਇਕ ਬਦਲ ਰਹੇ ਡਰਾਈਵਰ ਦੀ ਹਾਦਸੇ ਦੌਰਾਨ ਮੌਤ
Trending
Ek Nazar
shri sidh baba sodal mela jalandhar

ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...

ohn bolton statement

'ਚੀਨ UNSC ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਨਹੀਂ ਕਰੇਗਾ'

amitabh bachchan recalls simple wedding with jay

ਇਹ ਹੁੰਦੈ 'ਚਟ ਮੰਗਣੀ ਪਟ ਵਿਆਹ' ! ਅਚਾਨਕ ਹੀ ਬਣ ਗਈ 'ਗੱਲ', Big B ਨੇ...

indian national in nepal

ਨੇਪਾਲ: ਭਾਰਤੀ ਨਾਗਰਿਕ ਗ੍ਰਿਫ਼ਤਾਰ, ਗੈਰ-ਕਾਨੂੰਨੀ ਸੋਨਾ ਰੱਖਣ ਦੇ ਲੱਗੇ ਦੋਸ਼

india  us discussion

ਭਾਰਤ, ਅਮਰੀਕਾ ਨੇ 'ਰੂਸ ਅਤੇ ਈਰਾਨ 'ਤੇ ਪਾਬੰਦੀਆਂ ਲਗਾਉਣ ਸਬੰਧੀ ਕਾਨੂੰਨ'...

imran khan s son appeal

ਪਾਕਿ 'ਚ 27 ਸਤੰਬਰ ਨੂੰ ਵੱਡੇ ਮਾਰਚ ਦੀ ਤਿਆਰੀ, ਇਮਰਾਨ ਖ਼ਾਨ ਦੇ ਪੁੱਤਰ ਨੇ...

people on seashore

ਇਟਲੀ ਵਾਸੀਆਂ ਨੂੰ ਗਰਮੀ ਤੋਂ ਮਿਲੀ ਰਾਹਤ, ਸਮੁੰਦਰੀ ਤੱਟਾਂ ਤੋਂ ਰੌਣਕਾਂ ਹੋਈਆਂ...

cyber threat

ਨਿਊਜ਼ੀਲੈਂਡ ਦਾ ਵੱਡਾ ਦਾਅਵਾ: ਚੀਨ ਸਾਡੇ ਲਈ ਸਭ ਤੋਂ ਵੱਡਾ 'ਸਾਈਬਰ ਖ਼ਤਰਾ'

famous actor  s health deteriorates  admitted to the icu

ਮਸ਼ਹੂਰ ਅਦਾਕਾਰ ਦੀ ਵਿਗੜੀ ਸਿਹਤ ! ICU 'ਚ ਕਰਾਇਆ ਗਿਆ ਭਰਤੀ, ਭੈਣ ਨੇ ਪੋਸਟ ਸ਼ੇਅਰ...

one night stand with shah rukh khan govinda s wife sunita

ਸ਼ਾਹਰੁਖ਼ ਖ਼ਾਨ ਨਾਲ ਵਨ ਨਾਈਟ ਸਟੈਂਡ..! ਗੋਵਿੰਦਾ ਦੀ ਪਤਨੀ ਸੁਨੀਤਾ ਨੇ ਦੇ'ਤਾ...

australian man arrested

ਆਸਟ੍ਰੇਲੀਆ 'ਚ ISIS ਦਾ ਮੁੱਖ ਪ੍ਰਚਾਰਕ ਗ੍ਰਿਫ਼ਤਾਰ: 10,000 ਫਾਈਲਾਂ ਸ਼ੇਅਰ ਕਰਨ...

paneer  festive season  food department

4,100 KG ਮਿਲਾਵਟੀ ਖੋਆ-ਪਨੀਰ ਨਸ਼ਟ ! ਤਿਉਹਾਰੀ ਸੀਜ਼ਨ 'ਚ ਫੂਡ ਡਿਪਾਰਟਮੈਂਟ ਦੀ...

trump lashes out at cnn

ਸੀਐਨਐਨ 'ਤੇ ਵਰ੍ਹੇ ਟਰੰਪ,  ਕਿਹਾ, "ਤੁਹਾਨੂੰ ਇੱਥੇ ਨਹੀਂ ਹੋਣਾ ਚਾਹੀਦਾ"

trump confirms meeting

ਧਮਕੀਆਂ ਵਿਚਾਲੇ ਟਰੰਪ ਨੇ ਅਮਰੀਕਾ-ਈਰਾਨੀ ਅਧਿਕਾਰੀਆਂ ਵਿਚਾਲੇ ਮੁਲਾਕਾਤ ਦੀ ਕੀਤੀ...

rrussia hits ukraine

ਜ਼ੇਲੇਂਸਕੀ ਦੇ UN 'ਚ ਸੰਬੋਧਨ ਤੋਂ ਕੁਝ ਘੰਟੇ ਪਹਿਲਾਂ ਰੂਸ ਨੇ ਕੀਵ 'ਤੇ ਡਰੋਨਾਂ...

review trilateral cooperation

ਭਾਰਤ, ਯੂਏਈ, ਅਤੇ ਫਰਾਂਸ ਨੇ ਤਿੰਨ-ਪੱਖੀ ਸਹਿਯੋਗ ਦੀ ਕੀਤੀ ਸਮੀਖਿਆ

gulf countries appealed to iran

ਹਮਲੇ ਕਰੋ ਬੰਦ ! ਖਾੜੀ ਦੇਸ਼ਾਂ ਦੀ ਈਰਾਨ ਨੂੰ ਅਪੀਲ

russia ukraine conflict

ਖ਼ਤਮ ਹੋਵੇਗਾ ਸਾਢੇ ਚਾਰ ਸਾਲ ਤੋਂ ਜਾਰੀ ਟਕਰਾਅ ! ਟਰੰਪ ਨੇ ਜ਼ੇਲੇਂਸਕੀ ਨਾਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • ohn bolton statement
      'ਚੀਨ UNSC ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਨਹੀਂ ਕਰੇਗਾ'
    • indian national in nepal
      ਨੇਪਾਲ: ਭਾਰਤੀ ਨਾਗਰਿਕ ਗ੍ਰਿਫ਼ਤਾਰ, ਗੈਰ-ਕਾਨੂੰਨੀ ਸੋਨਾ ਰੱਖਣ ਦੇ ਲੱਗੇ ਦੋਸ਼
    • pakistan accuses afghan taliban of cross border firing  kabul denies it
      ਪਾਕਿ ਨੇ ਅਫ਼ਗਾਨ ਤਾਲਿਬਾਨ ’ਤੇ ਸਰਹੱਦ ’ਤੇ ਗੋਲੀਬਾਰੀ ਕਰਨ ਦਾ ਦੋਸ਼ ਲਾਇਆ, ਕਾਬੁਲ...
    • us bangladesh trade deal
      ਅਮਰੀਕਾ ਨਾਲ ਟ੍ਰੇ਼ਡ ਡੀਲ ਕਿਤੇ ਬੰਗਲਾਦੇਸ਼ ਲਈ ਬਣ ਨਾ ਜਾਏ 'ਘਾਟੇ ਦਾ ਸੌਦਾ' !...
    • india  us discussion
      ਭਾਰਤ, ਅਮਰੀਕਾ ਨੇ 'ਰੂਸ ਅਤੇ ਈਰਾਨ 'ਤੇ ਪਾਬੰਦੀਆਂ ਲਗਾਉਣ ਸਬੰਧੀ ਕਾਨੂੰਨ'...
    • section 144 imposed
      ਧਾਰਾ 144 ਹੋਈ ਲਾਗੂ ! ਇਮਰਾਨ ਖਾਨ ਦੀ ਪਾਰਟੀ ਦੇ ਯੋਜਨਾਬੱਧ ਪ੍ਰਦਰਸ਼ਨ ਤੋਂ...
    • awards ceremony
      ਪਲੰਪਟਨ 'ਚ ਖਾਲਸਾ ਛਾਉਣੀ ਸਪੋਰਟਸ ਕਲੱਬ ਦਾ 5ਵਾਂ ਸਨਮਾਨ ਸਮਾਰੋਹ ਧੂਮ-ਧਾਮ ਨਾਲ...
    • incident with aircraft
      ਲੈਂਡਿੰਗ ਦੌਰਾਨ ਜਹਾਜ਼ ਦਾ ਨਿਕਲਿਆ 'ਟਾਇਰ' ! ਨੇਪਾਲ ਹਵਾਈ ਅੱਡੇ 'ਤੇ ਪਈਆਂ...
    • grand procession
      ਇਟਲੀ ਦੇ ਸ਼ਹਿਰ ਆਰਜੀਨਿਆਨੋ ਵਿਖੇ  24 ਅਕਤੂਬਰ ਨੂੰ ਸਜੇਗੀ ਵਿਸ਼ਾਲ ਸ਼ੋਭਾ ਯਾਤਰਾ
    • imran khan s son appeal
      ਪਾਕਿ 'ਚ 27 ਸਤੰਬਰ ਨੂੰ ਵੱਡੇ ਮਾਰਚ ਦੀ ਤਿਆਰੀ, ਇਮਰਾਨ ਖ਼ਾਨ ਦੇ ਪੁੱਤਰ ਨੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +