ਢਾਕਾ (ਭਾਸ਼ਾ)- ਬੰਗਲਾਦੇਸ਼ ਦੀ ਇਕ ਅਦਾਲਤ ਨੇ ਰਿਸ਼ਵਤ ਮਾਮਲੇ ਵਿਚ ਸਾਬਕਾ ਪ੍ਰਧਾਨ ਮੰਤਰੀ ਅਤੇ ਮੁੱਖ ਵਿਰੋਧੀ ਧਿਰ ਬੀ.ਐਨ.ਪੀ. ਮੁਖੀ ਖਾਲਿਦਾ ਜੀਆ ਦੀ ਜ਼ਮਾਨਤ ਕਲ ਤੱਕ ਲਈ ਵਧਾ ਦਿੱਤੀ ਹੈ। ਦਿ ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਖਾਲਿਦਾ ਦੇ ਵਕੀਲ ਮਾਦੁਦ ਅਹਿਮਦ ਨੇ ਜੀਆ ਚੈਰੀਟੇਬਲ ਟਰੱਸਟ ਰਿਸ਼ਵਤ ਮਾਮਲੇ ਵਿਚ ਖਾਲਿਦਾ ਦੀ ਜ਼ਮਾਨਤ ਵਧਾਉਣ ਦੀ ਪਟੀਸ਼ਨ ਦਾਖਲ ਕੀਤੀ ਸੀ, ਜਿਸ ਤੋਂ ਬਾਅਦ ਕੋਰਟ-5 ਦੇ ਵਿਸ਼ੇਸ਼ ਜਸਟਿਸ ਐਮ.ਡੀ. ਅਖਤਰੂਜ਼ਮਾਨ ਨੇ ਜ਼ਮਾਨਤ ਇਕ ਦਿਨ ਹੋਰ ਵਧਾਉਣ ਦਾ ਹੁਕਮ ਜਾਰੀ ਕੀਤਾ। ਰਿਪੋਰਟ ਮੁਤਾਬਕ ਇਸੇ ਅਦਾਲਤ ਨੇ ਇਕ ਫਰਵਰੀ ਨੂੰ ਖਾਲਿਦਾ ਨੂੰ ਹੁਣ ਤੱਕ ਲਈ ਅੰਤਰਿਮ ਜ਼ਮਾਨਤ ਦਿੱਤੀ ਸੀ ਅਤੇ ਅੱਜ ਉਸ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਸੀ। ਖਾਲਿਦਾ ਦੇ ਸਵਰਗੀ ਪਤੀ ਜਿਆਉਰ ਰਹਿਮਾਨ ਦੇ ਨਾਂ ਉੱਤੇ ਸੰਚਾਲਿਤ ਜੀਆ ਅਨਾਥ ਆਸ਼ਰਮ ਟਰੱਸਟ ਨੂੰ ਵਿਦੇਸ਼ ਤੋਂ ਮਿਲੇ ਤਕਰੀਬਨ ਢਾਈ ਲੱਖ ਅਮਰੀਕੀ ਡਾਲਰ ਦੇ ਚੰਦੇ ਦੀ ਰਕਮ ਵਿਚ ਹੇਰਫੇਰ ਨਾਲ ਜੁੜੇ ਮਾਮਲੇ ਵਿਚ 8 ਫਰਵਰੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਅਦ ਉਹ ਜੇਲ ਵਿਚ ਹਨ ਜਿਸ ਕਾਰਨ ਉਹ ਅਦਾਲਤ ਵਿਚ ਪੇਸ਼ ਨਹੀੰ ਹੋ ਸਕੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਦੌਰਾਨ ਸਰਕਾਰੀ ਵਕੀਲ ਮੁਸ਼ਰਫ ਹੁਸੈਨ ਕਜੋਲ ਨੇ ਖਾਲਿਦਾ ਖਿਲਾਫ ਪੇਸ਼ੀ ਵਾਰੰਟ ਜਾਰੀ ਕਰਨ ਦੀ ਮੰਗ ਵਾਲੀ ਇਕ ਪਟੀਸ਼ਨ ਦਾਖਲ ਕਰ ਦਿੱਤੀ। ਇਸ ਵਿਚ ਕਿਹਾ ਗਿਆ ਹੈ ਕਿ ਜੇਕਰ ਅਦਾਲਤ ਪੇਸ਼ੀ ਵਾਰੰਟ ਜਾਰੀ ਕਰ ਦਿੰਦੀ ਹੈ ਅਤੇ ਜੇਲ ਪ੍ਰਸ਼ਾਸਨ ਕਲ ਉਨ੍ਹਾਂ ਨੂੰ ਅਦਾਲਤ ਸਾਹਮਣੇ ਪੇਸ਼ ਕਰ ਦਿੰਦਾ ਹੈ ਤਾਂ ਖਾਲਿਦਾ ਇਸ ਮਾਮਲੇ ਵਿਚ ਜ਼ਮਾਨਤ ਦੀ ਮੰਗ ਕਰ ਸਕਦੀ ਹੈ।
ਪਾਕਿ 'ਚ ਸੰਸਦੀ ਮੈਂਬਰ ਦੇ ਬੇਟੇ ਨੇ ਦੋਸ਼ੀ ਵਿਰੁੱਧ ਕਾਰਵਾਈ ਨਾ ਕਰਨ ਦਾ ਲਗਾਇਆ ਦੋਸ਼
NEXT STORY