ਕਿਨਸ਼ਾਸਾ : ਤਨਜ਼ਾਨੀਆ ਤੋਂ ਕਾਂਗੋ ਜਾ ਰਹੀ ਇੱਕ ਕਿਸ਼ਤੀ ਟੰਗਾਨਿਕਾ ਝੀਲ ਵਿੱਚ ਪਲਟ ਗਈ, ਜਿਸ ਕਾਰਨ ਘੱਟੋ-ਘੱਟ 41 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਟੰਗਾਨਿਕਾ ਸੂਬੇ ਦੇ ਟਰਾਂਸਪੋਰਟ ਮੰਤਰੀ ਨੌਰਿਸ ਮੁਲੋਂਗੋਈ ਨੇ ਦੱਸਿਆ ਕਿ ਕਿਸ਼ਤੀ ਵਿੱਚ ਕਰੀਬ 100 ਲੋਕ ਅਤੇ ਭਾਰੀ ਸਾਮਾਨ (ਕਾਰਗੋ) ਲੱਦਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ 49 ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ 41 ਦੀ ਮੌਤ ਹੋ ਗਈ ਹੈ, ਜਦਕਿ ਬਾਕੀ ਯਾਤਰੀਆਂ ਦੀ ਭਾਲ ਜਾਰੀ ਹੈ।
ਇਹ ਵੀ ਪੜ੍ਹੋ : 'ਅਮਰੀਕਾ-ਚੀਨ ਵਿਚਾਲੇ ਰੇਸ ਹੋਵੇ, ਰੇਸਲਿੰਗ ਨਹੀਂ...', ਵ੍ਹਾਈਟ ਹਾਊਸ 'ਚ ਟਰੰਪ ਨਾਲ ਮੁਲਾਕਾਤ ਦੌਰਾਨ ਬੋਲੇ ਸ਼ੀ ਜਿਨਪਿੰਗ
ਮੁਲੋਂਗੋਈ ਨੇ ਕਿਹਾ, "ਇਹ ਕਿਸ਼ਤੀ ਤਨਜ਼ਾਨੀਆ ਦੇ ਕਿਗੋਮਾ ਤੋਂ ਕਾਂਗੋ ਦੇ ਟੰਗਾਨਿਕਾ ਸੂਬੇ ਦੇ ਕਾਲੇਮੀ ਸ਼ਹਿਰ ਵੱਲ ਜਾ ਰਹੀ ਸੀ ਜਦੋਂ ਇਹ ਮਾਪੇਰਾ ਪਿੰਡ ਨੇੜੇ ਪਲਟ ਗਈ।" ਟੰਗਾਨਿਕਾ ਝੀਲ ਦੁਨੀਆ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਹੈ ਅਤੇ ਡੂੰਘਾਈ ਦੇ ਪੱਖੋਂ ਦੁਨੀਆ ਦੀ ਦੂਜੀ ਸਭ ਤੋਂ ਡੂੰਘੀ ਝੀਲ ਹੈ। ਇਸ ਤੋਂ ਵੱਧ ਡੂੰਘੀ ਸਿਰਫ਼ ਰੂਸ ਦੀ ਬੈਕਾਲ ਝੀਲ ਹੈ। ਵੀਰਵਾਰ ਨੂੰ ਵਾਪਰੇ ਇਸ ਹਾਦਸੇ ਦਾ ਕਾਰਨ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਅਮਰੀਕਾ-ਚੀਨ ਵਿਚਾਲੇ ਰੇਸ ਹੋਵੇ, ਰੇਸਲਿੰਗ ਨਹੀਂ...', ਵ੍ਹਾਈਟ ਹਾਊਸ 'ਚ ਟਰੰਪ ਨਾਲ ਮੁਲਾਕਾਤ ਦੌਰਾਨ ਬੋਲੇ ਸ਼ੀ ਜਿਨਪਿੰਗ
NEXT STORY