ਤੇਹਰਾਨ (ਬਿਊਰੋ): ਈਰਾਨ ਵਿਚ ਇਕ ਸ਼ਖਸ ਨੇ ਸੂਬਾਈ ਗਵਰਨਰ ਨੂੰ ਸ਼ਰੇਆਮ ਥੱਪੜ ਮਾਰ ਦਿੱਤਾ। ਸ਼ਖਸ ਨੇ ਇਕ ਪ੍ਰੋਗਰਾਮ ਦੌਰਾਨ ਸਟੇਜ 'ਤੇ ਚੜ੍ਹ ਕੇ ਸਾਰਿਆਂ ਸਾਹਮਣੇ ਗਵਰਨਰ ਨੂੰ ਥੱਪੜ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਸ਼ਖਸ ਇਸ ਗੱਲ ਤੋਂ ਨਾਰਾਜ਼ ਸੀ ਕਿ ਉਸ ਦੀ ਪਤਨੀ ਨੂੰ ਇਕ ਪੁਰਸ਼ ਡਾਕਟਰ ਨੇ ਕੋਰੋਨਾ ਦੀ ਵੈਕਸੀਨ ਲਗਾਈ ਸੀ। ਇਹ ਪੂਰਾ ਮਾਮਲਾ ਕੁਝ ਇਸ ਤਰ੍ਹਾਂ ਹੈ।
ਰਿਪੋਰਟਾਂ ਮੁਤਾਬਕ ਅਬੇਦਿਨ ਖੋਰਮ ਪੂਰਬੀ ਅਜ਼ਰਬੈਜਾਨ ਸੂਬੇ ਦੇ ਗਵਰਨਰ ਹਨ। ਬੀਤੇ ਦਿਨ ਉਹ ਇਕ ਸਮਾਰੋਹ ਵਿਚ ਉਦਘਾਟਨ ਭਾਸ਼ਣ ਲਈ ਪੋਡੀਅਮ 'ਤੇ ਬੋਲਣ ਲਈ ਖੜ੍ਹੇ ਸਨ। ਉਦੋਂ ਇਕ ਸ਼ਖਸ ਮੰਚ 'ਤੇ ਆਇਆ ਅਤੇ ਪੋਡੀਅਮ 'ਤੇ ਭਾਸ਼ਣ ਦੇ ਰਹੇ ਗਵਰਨਰ ਨੂੰ ਜ਼ੋਰਦਾਰ ਥੱਪੜ ਮਾਰ ਦਿੱਤਾ। ਥੱਪੜ ਮਾਰਨ ਵਾਲਾ ਸ਼ਖਸ ਸਾਬਕਾ ਹਥਿਆਰ ਬਲ ਦਾ ਮੈਂਬਰ ਰਹਿ ਚੁੱਕਾ ਹੈ। ਫਿਲਹਾਲ ਉਹ ਇਕ ਸਥਾਨਕ ਨੇਤਾ ਹੈ।
ਇਸ ਗੱਲ ਤੋਂ ਨਾਰਾਜ਼ ਸੀ ਸ਼ਖਸ
ਕਥਿਤ ਤੌਰ 'ਤੇ ਸ਼ਖਸ ਇਸ ਗੱਲ ਤੋਂ ਨਾਰਾਜ਼ ਸੀ ਕਿ ਉਸ ਦੀ ਪਤਨੀ ਨੂੰ ਇਕ ਪੁਰਸ਼ ਡਾਕਟਰ ਨੇ ਕੋਰੋਨਾ ਵੈਕਸੀਨ ਲਗਾਈ ਸੀ। ਇਸ ਲਈ ਉਸ ਨੇ ਗਵਰਨਰ 'ਤੇ ਹਮਲਾ ਕਰ ਦਿੱਤਾ।ਭਾਵੇਂਕਿ ਹਮਲੇ ਦੇ ਤੁਰੰਤ ਬਾਅਦ ਸੁਰੱਖਿਆ ਕਰਮੀ ਹਰਕਤ ਵਿਚ ਆਏ ਅਤੇ ਉਹਨਾਂ ਨੇ ਹਮਲਾਵਰ ਸ਼ਖਸ ਨੂੰ ਮੰਚ ਤੋਂ ਦੂਰ ਕਰ ਦਿੱਤਾ। ਇਸ ਘਟਨਾਕ੍ਰਮ ਦੌਰਾਨ ਕੁਝ ਦੇਰ ਲਈ ਪ੍ਰੋਗਰਾਮ ਰੁੱਕ ਗਿਆ ਸੀ।
ਪੂਰੀ ਘਟਨਾ ਕੈਮਰੇ ਵਿਚ ਕੈਦ
ਗਵਰਨਰ ਨੂੰ ਥੱਪੜ ਮਾਰਨ ਦੀ ਘਟਨਾ ਕੈਮਰਿਆਂ ਵਿਚ ਕੈਦ ਹੋ ਗਈ। ਪੋਡੀਅਮ 'ਤੇ ਲੱਗੇ ਮਾਈਕ ਵਿਚ ਵੀ ਥੱਪੜ ਦੀ ਆਵਾਜ਼ ਸੁਣਾਈ ਦਿੱਤੀ। ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕਾ ਹੈ।
ਗੌਰਤਲਬ ਹੈ ਕਿ ਗਵਰਨਰ ਅਬੇਦਿਨ ਖੋਰਮ ਈਰਾਨ ਦੀ ਇਸਲਾਮਿਕ ਰੈਵੋਲੂਸ਼ਨਰੀ ਗਾਰਡਸ ਦੇ ਸੂਬਾਈ ਕਮਾਂਡਰ ਰਹਿ ਚੁੱਕੇ ਹਨ। ਮੁਹਿੰਮ ਦੇ ਵਿਚਕਾਰ ਇੱਕ ਹੋਰ ਬਾਗੀ ਸਮੂਹ ਨੇ ਉਨ੍ਹਾਂ ਸਮੇਤ 48 ਈਰਾਨੀਆਂ ਨੂੰ ਅਗਵਾ ਕਰ ਲਿਆ ਸੀ। ਉਨ੍ਹਾਂ ਨੂੰ ਲੰਬੇ ਸਮੇਂ ਤੱਕ ਬੰਧਕ ਬਣਾਏ ਰੱਖਣ ਤੋਂ ਬਾਅਦ 2,130 ਬਾਗੀਆਂ ਨੂੰ ਰਿਹਾਅ ਕੀਤਾ ਗਿਆ ਸੀ। ਸੇਵਾਮੁਕਤੀ ਤੋਂ ਬਾਅਦ, ਰਾਸ਼ਟਰਪਤੀ ਇਬਰਾਹਿਮ ਰਾਇਸੀ ਨੇ ਉਨ੍ਹਾਂ ਨੂੰ ਪੂਰਬੀ ਅਜ਼ਰਬੈਜਾਨ ਸੂਬੇ ਦਾ ਗਵਰਨਰ ਨਿਯੁਕਤ ਕੀਤਾ। ਮੰਚ ਤੋਂ ਉਹਨਾਂ ਨੇ ਖੁਦ ਇਸ ਬਾਰੇ ਦੱਸਿਆ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਸਟ੍ਰੇਲੀਆ ਨੇ 2050 ਤੱਕ ਜ਼ੀਰੋ ਕਾਰਬਨ ਨਿਕਾਸੀ ਦੇ ਟੀਚੇ ਨੂੰ ਦਿੱਤੀ ਪ੍ਰਵਾਨਗੀ
NEXT STORY