ਮੈਨੀਟੋਬਾ— ਕੈਨੇਡਾ ਦੇ ਮੈਨੀਟੋਬਾ ਸੂਬੇ ਨੇ ਪਰਵਾਸੀਆਂ ਲਈ ਦੋ ਲੱਕੀ ਡਰਾਅ ਕੱਢੇ ਹਨ। ਸੂਬੇ ਦੇ ਮੈਨੀਟੋਬਾ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਤਹਿਤ ਸੂਬੇ ਵਿਚ 605 ਸਕਿਲਡ ਵਰਕਰਾਂ ਦੀ ਲੋੜ ਹੈ। 30 ਮਈ ਨੂੰ ਕੱਢੇ ਪਹਿਲੇ ਡਰਾਅ ਮੁਤਾਬਕ 401 ਲੋਕਾਂ ਨੂੰ ਇਸ ਪ੍ਰੋਗਰਾਮ ਅਧੀਨ ਅਪਲਾਈ ਕਰਨ ਦਾ ਸੱਦਾ ਦਿੱਤਾ ਗਿਆ ਅਤੇ ਇਸ ਤੋਂ ਬਾਅਦ 16 ਜੂਨ ਨੂੰ ਕੱਢੇ ਗਏ ਡਰਾਅ ਮੁਤਾਬਕ 204 ਲੋਕਾਂ ਨੂੰ ਅਪਲਾਈ ਕਰਨ ਦਾ ਸੱਦਾ ਦਿੱਤਾ ਗਿਆ।
ਇਹ ਲੋਕ ਇਸ ਪ੍ਰੋਗਰਾਮ ਰਾਹੀਂ ਅਪਲਾਈ ਕਰ ਸਕਦੇ ਹਨ ਅਤੇ ਇਸ ਵਿਚ ਸਫਲ ਰਹਿਣ ਵਾਲੇ ਪਰਵਾਸੀ ਪਰਮਾਨੈਂਟ ਰੈਜ਼ੀਡੈਂਸੀ (ਪੀ. ਆਰ.) ਲਈ ਅਪਲਾਈ ਕਰ ਸਕਦੇ ਹਨ। ਇਨ੍ਹਾਂ ਲੋਕਾਂ ਨੂੰ 'ਲੈਟਰ ਆਫ ਐਡਵਾਈਜ਼ ਟੂ ਅਪਲਾਈ' (ਐੱਲ. ਏ. ਏ.) ਜਾਰੀ ਕਰ ਦਿੱਤੇ ਗਏ ਹਨ। ਇਸ ਪ੍ਰੋਗਰਾਮ ਤਹਿਤ ਯੋਗ ਉਮੀਦਵਾਰਾਂ ਨੂੰ ਪੁਆਇੰਟ ਸਿਸਟਮ ਰਾਹੀਂ ਪੁਆਇੰਟ ਦਿੱਤੇ ਜਾਣਗੇ। 16 ਜੂਨ ਦੇ ਡਰਾਅ ਮੁਤਾਬਕ ਐੱਲ. ਏ. ਏ. ਹਾਸਲ ਕਰਨ ਲਈ ਮੈਨੀਟੋਬਾ ਵਿਖੇ ਰਹਿੰਦੇ ਵਿਦੇਸ਼ੀ ਸਕਿਲਡ ਵਰਕਰਾਂ ਕੋਲ 705 ਅਤੇ ਸੂਬੇ ਤੋਂ ਬਾਹਰ ਰਹਿੰਦੇ ਸਕਿਲਡ ਵਰਕਰਾਂ ਕੋਲ 689 ਪੁਆਇੰਟ ਹੋਣੇ ਚਾਹੀਦੇ ਹਨ, ਜਦੋਂ ਕਿ 30 ਮਈ, 2017 ਦੇ ਡਰਾਅ ਮੁਤਾਬਕ ਮੈਨੀਟੋਬਾ ਰਹਿੰਦੇ ਸਕਿਲਡ ਵਰਕਰਾਂ ਕੋਲ 735 ਅਤੇ ਸੂਬੇ ਤੋਂ ਬਾਹਰ ਰਹਿੰਦੇ ਸਕਿਲਡ ਵਰਕਰਾਂ ਕੋਲ 706 ਪੁਆਇੰਟ ਹੋਣੇ ਚਾਹੀਦੇ ਹਨ। ਇਹ ਪੁਆਇੰਟ ਉਨ੍ਹਾਂ ਨੂੰ ਉਨ੍ਹਾਂ ਦੀ ਸਕਿਲ, ਕੈਨੇਡੀਅਨ ਭਾਸ਼ਾ ਵਿਚ ਉਨ੍ਹਾਂ ਦੀ ਮੁਹਾਰਤ, ਖਾਸ ਕਿੱਤੇ ਵਿਚ ਮੁਹਾਰਤ ਲਈ ਦਿੱਤੇ ਜਾਂਦੇ ਹਨ।
ਇਸ ਪਰਿਵਾਰ ਲਈ ਵੱਡਾ ਦੁੱਖ ਲੈ ਕੇ ਆਇਆ ਜੂਨ ਮਹੀਨਾ, ਵਿਦੇਸ਼ ਪੜ੍ਹਨ ਗਏ ਪੁੱਤ ਦੀ ਘਰ ਆਈ ਲਾਸ਼
NEXT STORY